ਨਗਰ ਨਿਗਮ ਚੋਣਾਂ ਲਈ AAP ਨੇ ਐਲਾਨੇ 22 ਉਮੀਦਵਾਰ, ਦੇਖੋ ਪਟਿਆਲਾ ਤੇ ਬਾਘਾ ਪੁਰਾਣਾ ਦੀ ਪੂਰੀ ਲਿਸਟ

Updated On: 

18 Nov 2026 17:23 PM IST

ਆਮ ਆਦਮੀ ਪਾਰਟੀ (AAP) ਨੇ ਪੰਜਾਬ ਵਿੱਚ ਹੋਣ ਵਾਲੀਆਂ ਆਗਾਮੀ ਸ਼ਹਿਰੀ ਸਥਾਨਕ ਸਰਕਾਰਾਂ (ਨਗਰ ਨਿਗਮ ਅਤੇ ਨਗਰ ਕੌਂਸਲ) ਦੀਆਂ ਚੋਣਾਂ ਲਈ ਆਪਣੇ 22 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ ਵਿੱਚ ਪਟਿਆਲਾ ਨਗਰ ਨਿਗਮ ਦੇ 21 ਵਾਰਡਾਂ ਅਤੇ ਬਾਘਾ ਪੁਰਾਣਾ ਨਗਰ ਕੌਂਸਲ ਦੇ ਇੱਕ ਵਾਰਡ ਲਈ ਉਮੀਦਵਾਰ ਸ਼ਾਮਲ ਹਨ।

ਨਗਰ ਨਿਗਮ ਚੋਣਾਂ ਲਈ AAP ਨੇ ਐਲਾਨੇ 22 ਉਮੀਦਵਾਰ, ਦੇਖੋ ਪਟਿਆਲਾ ਤੇ ਬਾਘਾ ਪੁਰਾਣਾ ਦੀ ਪੂਰੀ ਲਿਸਟ

ਆਮ ਆਦਮੀ ਪਾਰਟੀ (AAP) ਨੇ ਪੰਜਾਬ ਵਿੱਚ ਹੋਣ ਵਾਲੀਆਂ ਆਗਾਮੀ ਸ਼ਹਿਰੀ ਸਥਾਨਕ ਸਰਕਾਰਾਂ (ਨਗਰ ਨਿਗਮ ਅਤੇ ਨਗਰ ਕੌਂਸਲ) ਦੀਆਂ ਚੋਣਾਂ ਲਈ ਆਪਣੇ 22 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ ਵਿੱਚ ਪਟਿਆਲਾ ਨਗਰ ਨਿਗਮ ਦੇ 21 ਵਾਰਡਾਂ ਅਤੇ ਬਾਘਾ ਪੁਰਾਣਾ ਨਗਰ ਕੌਂਸਲ ਦੇ ਇੱਕ ਵਾਰਡ ਲਈ ਉਮੀਦਵਾਰ ਸ਼ਾਮਲ ਹਨ। ਪਾਰਟੀ ਵੱਲੋਂ ਬੁੱਧਵਾਰ (18 ਨਵੰਬਰ) ਨੂੰ ਇੱਕ ਅਧਿਕਾਰਤ ਬਿਆਨ ਰਾਹੀਂ ਇਹ ਸੂਚੀ ਜਾਰੀ ਕੀਤੀ ਗਈ। ਇਸ ਸੂਚੀ ‘ਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਦਸਤਖ਼ਤ ਹਨ।

ਪਟਿਆਲਾ ਨਗਰ ਨਿਗਮ ਦੇ 21 ਉਮੀਦਵਾਰਾਂ ਦਾ ਐਲਾਨ

ਪਟਿਆਲਾ ਨਗਰ ਨਿਗਮ ਚੋਣਾਂ ਲਈ ਪਾਰਟੀ ਨੇ 21 ਵਾਰਡਾਂ ਤੋਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਇਨ੍ਹਾਂ ਉਮੀਦਵਾਰਾਂ ਵਿੱਚ ਵਾਰਡ ਨੰਬਰ 1 (ਐੱਸ.ਸੀ. ਮਹਿਲਾ) ਤੋਂ ਸੋਨੀਆ ਦਾਸ, ਵਾਰਡ ਨੰਬਰ 32 ਤੋਂ ਰਣਜੀਤ ਸਿੰਘ, ਵਾਰਡ ਨੰਬਰ 33 ਤੋਂ ਗੀਤਾ ਰਾਣੀ, ਵਾਰਡ ਨੰਬਰ 34 ਤੋਂ ਤੇਜਿੰਦਰ ਮਹਿਤਾ, ਵਾਰਡ ਨੰਬਰ 36 ਤੋਂ ਹਰਪ੍ਰੀਤ ਸਿੰਘ, ਵਾਰਡ ਨੰਬਰ 37 ਤੋਂ ਰੇਣੂ ਬਾਲਾ, ਵਾਰਡ ਨੰਬਰ 38 ਤੋਂ ਹਰਪਾਲ ਜੁਨੇਜਾ ਅਤੇ ਵਾਰਡ ਨੰਬਰ 40 ਤੋਂ ਸੰਜੀਵ ਕੱਕੜ ਸ਼ਾਮਲ ਹਨ।

ਹੋਰ ਵਾਰਡਾਂ ਤੋਂ ਇਨ੍ਹਾਂ ਚਿਹਰਿਆਂ ‘ਤੇ ਜਤਾਇਆ ਭਰੋਸਾ

ਇਸ ਤੋਂ ਇਲਾਵਾ ਪਟਿਆਲਾ ਲਈ ਐਲਾਨੇ ਗਏ ਹੋਰ ਉਮੀਦਵਾਰਾਂ ਵਿੱਚ ਵਾਰਡ ਨੰਬਰ 41 ਤੋਂ ਅਮਨਪ੍ਰੀਤ ਕੌਰ, ਵਾਰਡ ਨੰਬਰ 43 ਤੋਂ ਮੀਨਾਕਸ਼ੀ ਕਸ਼ਯਪ, ਵਾਰਡ ਨੰਬਰ 44 ਤੋਂ ਗੁਰਸ਼ਰਨ ਸਿੰਘ, ਵਾਰਡ ਨੰਬਰ 45 (ਐੱਸ.ਸੀ. ਮਹਿਲਾ) ਤੋਂ ਜੋਤੀ, ਵਾਰਡ ਨੰਬਰ 46 ਤੋਂ ਰਾਜੇਸ਼ ਗੁਪਤਾ, ਵਾਰਡ ਨੰਬਰ 48 ਤੋਂ ਰਾਜੇਸ਼ ਕੁਮਾਰ, ਵਾਰਡ ਨੰਬਰ 50 ਤੋਂ ਹਰਮਨ ਸੰਧੂ, ਵਾਰਡ ਨੰਬਰ 51 ਤੋਂ ਕਿਰਨ ਆਹੂਜਾ, ਵਾਰਡ ਨੰਬਰ 52 (ਐੱਸ.ਸੀ.) ਤੋਂ ਸਾਗਰ ਅਤੇ ਵਾਰਡ ਨੰਬਰ 53 ਤੋਂ ਰੁਪਿੰਦਰ ਕੌਰ ਨੂੰ ਟਿਕਟ ਦਿੱਤੀ ਗਈ ਹੈ। ਪਾਰਟੀ ਨੇ ਵਾਰਡ ਨੰਬਰ 55 ਤੋਂ ਕੰਵਲਜੀਤ ਕੌਰ, ਵਾਰਡ ਨੰਬਰ 57 ਤੋਂ ਰੁਪਾਲੀ ਅਰੋੜਾ ਅਤੇ ਵਾਰਡ ਨੰਬਰ 58 ਤੋਂ ਸੁਖਦੇਵ ਸਿੰਘ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਬਾਘਾ ਪੁਰਾਣਾ ਨਗਰ ਕੌਂਸਲ ਲਈ ਉਮੀਦਵਾਰ ਨਾਮਜ਼ਦ

ਦੂਜੇ ਪਾਸੇ, ਬਾਘਾ ਪੁਰਾਣਾ ਨਗਰ ਕੌਂਸਲ ਲਈ ਆਮ ਆਦਮੀ ਪਾਰਟੀ ਨੇ ਵਾਰਡ ਨੰਬਰ 7 ਤੋਂ ਐੱਸ.ਸੀ. ਮਹਿਲਾ (SC Woman) ਵਰਗ ਅਧੀਨ ਮਨਜੀਤ ਕੌਰ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਇਹ ਸੂਚੀ ਸੂਬੇ ਵਿੱਚ ਹੋਣ ਵਾਲੀਆਂ ਸ਼ਹਿਰੀ ਸਥਾਨਕ ਚੋਣਾਂ ਨੂੰ ਲੈ ਕੇ ਪਾਰਟੀ ਦੀਆਂ ਤਿਆਰੀਆਂ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ।

Loading...
Unable to load recommendations.
Follow Us
Related Stories
ਚੰਨੀ ਆਪਣੇ ED ਮਾਮਲਿਆਂ ਦੀ ਚਿੰਤਾ ਕਰਨ- ਪ੍ਰਨੀਤ ਕੌਰ, ਕੈਪਟਨ ਦੀ ਕਾਂਗਰਸ ਵਿੱਚ ਵਾਪਸੀ ‘ਤੇ ਬੋਲੇ, ਵਾਰ-ਵਾਰ ਫੈਸਲਾ ਨਹੀਂ ਬਦਲਾਂਗੇ
ਸਪੀਕਰ ਸੰਧਵਾਂ ਨੇ ਜੱਦੀ ਪਿੰਡ ‘ਚ ਸ਼ੁਰੂ ਕੀਤੇ ਵਿਕਾਸ ਕਾਰਜ: ਇੰਟਰਲਾਕਿੰਗ ਦਾ ਹੋਵੇਗਾ ਕੰਮ, ਬੋਲੇ- ਮਿਸ਼ਨ ‘ਤੇ ਹੈ ਸਰਕਾਰ, ਕਮਿਸ਼ਨ ‘ਤੇ ਨਹੀਂ
ਪਠਾਨਕੋਟ ‘ਚ ਜੀਪ 200 ਫੁੱਟ ਡੂੰਘੀ ਖੱਡ ਵਿੱਚ ਡਿੱਗੀ: ਜੰਮੂ-ਕਸ਼ਮੀਰ ਦੀਆਂ 3 ਔਰਤਾਂ ਜ਼ਖਮੀ, SSF ਨੇ ਬਚਾਇਆ
ਗੁਰੂ ਰਵਿਦਾਸ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾ ਰਿਹਾ ਡੇਰਾ ਬੱਲਾਂ- ਨਿਤਿਨ ਨਬੀਨ, ‘ਸਮਰਸਤਾ ਸੰਕਲਪ ਯਾਤਰਾ’ ਦੀ ਕੀਤੀ ਸ਼ੁਰੂਆਤ
ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੀਆਂ ਤਿਆਰੀਆਂ, 4 ਦਸੰਬਰ ਤੋਂ ਆਰੰਭ ਹੋਣਗੀਆਂ ਸ਼ੋਭਾ ਯਾਤਰਾਵਾਂ
ਬਰਨਾਲਾ ‘ਚ ਬੱਚਿਆਂ ਨਾਲ ਭਰੀ ਸਕੂਲ ਵੈਨ ਦੀ ਟੱਕਰ, ਵਾਲ-ਵਾਲ ਬਚੇ ਬੱਚੇ, ਪ੍ਰਿੰਸੀਪਲ ਦੇ ਦੇਰੀ ਨਾਲ ਪਹੁੰਚਣ ‘ਤੇ ਭੜਕੇ ਮਾਪੇ