ਮੋਗਾ ‘ਚ AAP ਦੀ ਨਸ਼ਿਆਂ ਵਿਰੁੱਧ ਵਿਸ਼ਾਲ ਰੈਲੀ, ਵੱਖ-ਵੱਖ ਜ਼ਿਲ੍ਹਿਆਂ ‘ਚੋਂ ਵੱਡੀ ਗਿਣਤੀ ‘ਚ ਪਹੁੰਚਣਗੇ ਵਰਕਰ
ਮੋਗਾ 'ਚ ਹੋਣ ਵਾਲੀ ਰੈਲੀ 'ਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਆਮ ਆਦਮੀ ਪਾਰਟੀ ਦੇ ਵਰਕਰ ਹਿੱਸਾ ਲੈਣਗੇ। ਰੈਲੀ 'ਚ ਸ਼ਾਮਲ ਹੋਣ ਦੇ ਵੱਡੀ ਗਿਣਤੀ 'ਚ ਲੋਕ ਪਹੁੰਚਣਗੇ। ਇਸ ਤੋਂ ਪਹਿਲਾਂ ਆਮ ਜਨਤਾ ਨੂੰ ਟ੍ਰੈਫ਼ਿਕ ਜਾਮ ਤੋਂ ਬਚਾਉਣ ਲਈ ਵੱਖ-ਵੱਖ ਰੂਟਾਂ ਦੇ ਲਈ ਟ੍ਰੈਫ਼ਿਕ ਐਡਵਾਇਰਜਰੀ ਜਾਰੀ ਕਰ ਦਿੱਤੀ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ
ਮੋਗਾ ਦੇ ਕਿੱਲੀ ਚਾਹਲਾਂ ‘ਚ ਆਮ ਆਦਮੀ ਪਾਰਟੀ ਅੱਜ, 16 ਫਰਵਰੀ ਨੂੰ ‘ਯੁੱਧ ਨਸ਼ਿਆ ਵਿਰੁੱਧ’ ਰੈਲੀ ਕਰਨ ਜਾ ਰਹੀ ਹੈ। ਇਸ ਰੈਲੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੀ ਸ਼ੁਰੂਆਤ ਤੇ ‘ਆਪ’ ਦੇ ਸ਼ਕਤੀ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ। ਪਾਰਟੀ ਆਗੂਆਂ ਅਨੁਸਾਰ, ਰੈਲੀ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਹੋਰ ਪੰਜਾਬ ਕੈਬਨਿਟ ਦੇ ਮੰਤਰੀ ਸ਼ਾਮਲ ਹੋਣਗੇ।
ਹਾਲਾਂਕਿ, ਮੁੱਖ ਮੰਤਰੀ ਦੀ ਸਿਹਤ ਵਿਗੜਣ ਕਾਰਨ ਉਨ੍ਹਾਂ ਦੀ ਰੈਲੀ ‘ਚ ਭਾਗਰੀਦਾਰੀ ‘ਤੇ ਸਵਾਲ ਹੈ। ਉਨ੍ਹਾਂ ਨੂੰ ਥਕਾਣ ਤੇ ਤਬੀਅਤ ਖ਼ਰਾਬ ਹੋਣ ਕਾਰਨ ਮੁਹਾਲੀ ਦੋ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਮੋਗਾ ‘ਚ ਰੈਲੀ ਦਾ ਮਹੱਤਵ
ਮੋਗਾ ਇੱਕ ਤਰ੍ਹਾਂ ਦਾ ਪੰਜਾਬ ਦਾ ਸੈਂਟ੍ਰਲ ਪੁਆਇੰਟ ਹੈ। ਇੱਥੇ, ਮਾਝਾ, ਮਾਲਵਾ ਤੇ ਦੋਆਬਾ ਖੇਤਰ ਦੀ ਆਸਾਨੀ ਨਾਲ ਪਹੁੰਚ ਹੈ ਤੇ ਇੱਥੋਂ ਇੱਕ ਸਾਂਝਾ ਸੰਦੇਸ਼ ਹਰ ਖ਼ੇਤਰ ‘ਚ ਪਹੁੰਚਾਇਆ ਜਾ ਸਕਦਾ ਹੈ। ਇਸ ਲਈ ਜ਼ਿਆਦਾਤਰ ਰਾਜਨੀਤਿਕ ਪਾਰਟੀਆਂ ਇੱਥੇ ਹੀ ਆਪਣੀਆਂ ਵਿਸ਼ਾਲ ਰੈਲੀਆ ਕਰਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ 1996 ‘ਚ ਆਪਣੀ 75ਵੀਂ ਵਰ੍ਹੇਗੰਡ ‘ਤੇ ‘ਮੋਗਾ ਕਨਵੈਂਸ਼ਨ ਇੱਥੇ ਹੀ ਕੀਤਾ ਸੀ। 2020 ‘ਚ ਮੋਗਾ ‘ਚ ਰਾਹੁਲ ਗਾਂਧੀ ਨੇ ‘ਖੇਤੀ ਬਚਾਓ ਯਾਤਰਾ’ ਦੀ ਅਗਵਾਈ ਕੀਤੀ ਸੀ। ਆਮ ਆਦਮੀ ਪਾਰਟੀ ਨੇ ਵੀ ਇੱਥੋਂ ਹੀ ਕਿਸਾਨਾਂ ਲਈ ਖੇਤੀ ਕਾਨੂੰਨਾਂ ਦੇ ਖਿਲਾਫ਼ ਆਪਣੀ ਆਵਾਜ਼ ਚੁੱਕੀ ਸੀ। ਮਾਰਚ ‘ਚ ਕੇਂਦਰੀ ਗ੍ਰਹਿ ਮੰਤਰੀ ਦੀ ਮੋਗਾ ‘ਚ ਇੱਕ ਰੈਲੀ ਪ੍ਰਸਤਾਵਿਤ ਹੈ।
ਅੱਜ ਦੀ ਰੈਲੀ ਨੂੰ ਲੈ ਕੇ ਟ੍ਰੈਫ਼ਿਕ ਐਡਵਾਇਜਰੀ ਜਾਰੀ
ਮੋਗਾ ‘ਚ ਹੋਣ ਵਾਲੀ ਰੈਲੀ ‘ਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਆਮ ਆਦਮੀ ਪਾਰਟੀ ਦੇ ਵਰਕਰ ਹਿੱਸਾ ਲੈਣਗੇ। ਰੈਲੀ ‘ਚ ਸ਼ਾਮਲ ਹੋਣ ਦੇ ਵੱਡੀ ਗਿਣਤੀ ‘ਚ ਲੋਕ ਪਹੁੰਚਣਗੇ। ਇਸ ਤੋਂ ਪਹਿਲਾਂ ਆਮ ਜਨਤਾ ਨੂੰ ਟ੍ਰੈਫ਼ਿਕ ਜਾਮ ਤੋਂ ਬਚਾਉਣ ਲਈ ਵੱਖ-ਵੱਖ ਰੂਟਾਂ ਦੇ ਲਈ ਟ੍ਰੈਫ਼ਿਕ ਐਡਵਾਇਰਜਰੀ ਜਾਰੀ ਕਰ ਦਿੱਤੀ ਗਈ ਹੈ।
