Sidhu Moosewala: ਪ੍ਰਸ਼ੰਸਕ ਨੇ ‘ਜਸਟਿਸ ਫਾਰ ਸਿੱਧੂ ਮੂਸੇਵਾਲਾ’ ਨਾਂਅ ਦੀ ਕਿਤਾਬ ਲਿਖੀ ਹੈ
ਹਿਤੇਸ਼ ਕੁਮਾਰ ਨਾਂਅ ਦੇ ਇਸ ਪ੍ਰਸ਼ੰਸਕ ਨੇ ਮੂਸੇਵਾਲਾ ਦੇ ਪਿਤਾ ਨਾਲ ਮੁਲਾਕਾਤ ਕਰਕੇ ਇਹ ਕਿਤਾਬ ਉਨ੍ਹਾਂ ਨੂੰ ਇਹ ਭੇਂਟ ਕੀਤੀ
ਮਾਨਸਾ : ਮੂਸੇਵਾਲਾ ਦਾ ਕਤਲ ਹੋਏ ਕਾਫੀ ਸਮਾਂ ਹੋ ਗਿਆ ਹੈ ਪਰ ਹਾਲੇ ਤੱਕ ਉਸਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ,, ਪੰਜਾਬ ਸਰਕਾਰ ਲੱਖਾਂ ਦਾਅਵੇ ਕਰ ਰਹੀ ਹੈ ਕਿ ਮੂਸੇਵਾਲਾ ਦੇ ਪਰਿਵਾਰ ਨੂੰ ਹਰ ਹਾਲ ਵਿੱਚ ਇਨਸਾਫ ਮਿਲੇਗਾ ਪਰ ਹਾਲੇ ਤੱਕ ਇਨਸਾਫ ਲਈ ਉਸਦਾ ਪਰਿਵਾਰ ਠੋਕਰਾਂ ਖਾ ਰਿਹਾ ਹੈ,, ਉੱਧਰ ਲੋਕਾਂ ਵੱਲੋਂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦਾ ਸਿਲਸਿਲਾ ਜਾਰੀ ਹੈ,, ਇਸਦੇ ਤਹਿਤ ਹਿਤੇਸ਼ ਕੁਮਾਰ ਨਾਂਅ ਦੇ ਇੱਕ ਪ੍ਰਸ਼ੰਸਕ ਨੇ ਵੀ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ,,
ਮੂਸੇਵਾਲਾ ਦੇ ਪਰਿਵਾਰ ਨੂੰ ਜਲਦੀ ਮਿਲੇ ਇਨਸਾਫ-ਹਿਤੇਸ਼
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਜਿੱਥੇ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਸਿੱਧੂ ਮੂਸੇ ਵਾਲਾ ਦੇ ਨਾਲ ਦੁੱਖ ਸਾਂਝਾ ਕਰਨ ਅਤੇ ਇਨਸਾਫ਼ ਦੀ ਮੰਗ ਕਰਨ ਲਈ ਪਹੁੰਚ ਰਹੇ ਹਨ, ਉੱਥੇ ਹੀ ਸਿੱਧੂ ਦੇ ਪ੍ਰਸ਼ੰਸਕ ਹਿਤੇਸ਼ ਕੁਮਾਰ ਵੱਲੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ,, ਇਸ ਦੌਰਾਨ ਹਿਤੇਸ਼ ਨੇ ਆਪਣੇ ਵੱਲੋਂ ਲਿਖੀ ਕਿਤਾਬ ਵੀ ਮੁਸੇਵਾਲਾ ਦੇ ਪਰਿਵਾਰ ਨੂੰ ਭੇਂਟ ਕੀਤੀ,, ਹਿਤੇਸ਼ ਨੇ ‘ਜਸਟਿਸ ਫਾਰ ਸਿੱਧੂ ਮੂਸੇਵਾਲਾ’ ਨਾਂਅ ਦੀ ਕਿਤਾਬ ਲਿਖੀ ਹੈ. ਉਥੇ ਹੀ ਹਿਤੇਸ਼ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਜਲਦੀ ਤੋਂ ਜਲਦੀ ਇਨਸਾਫ਼ ਮਿਲਣਾ ਚਾਹੀਦਾ ਹੈ.. ਹਿਤੇਸ਼ ਨੇ ਕਿਹਾ ਕਿ ਉਹ ਜਲਦੀ ਹੀ ਇਸ ਕਿਤਾਬ ਦਾ ਦੂਜਾ ਪਾਰਟ ਵੀ ਪੇਸ਼ ਕਰਨਗੇ..
ਮੂਸੇਵਾਲਾ ਨੇ ਮੈਨੂੰ ਬਹੁਤ ਪਿਆਰ ਦਿੱਤਾ-ਹਿਤੇਸ਼
ਸਿੱਧੂ ਮੂਸੇਵਾਲਾ ਨੇ ਉਸਨੂੰ ਬਹੁਤ ਪਿਆਰ ਦਿੱਤਾ ਸੀ ਜਿਸਨੂੰ ਉਹ ਅੱਜ ਵੀ ਨਹੀਂ ਭੁੱਲ ਸਕਦਾ ਕਿਉਂਕਿ ਸਿੱਧੂ ਮੂਸੇ ਵਾਲਾ ਇੱਕ ਮਸ਼ਹੂਰ ਸਿਗਰਟ ਸੀ ਪਰ ਡਾਊਨ ਟੂ ਅਰਥ ਅਤੇ ਹਰ ਕੋਈ ਸਤਿਕਾਰਦਾ ਸੀ ਅਤੇ ਜਦੋਂ ਮੂਸੇ ਬਾਲਾ ਦੀ ਮਾਂ ਸਿੱਧੂ ਨੂੰ ਇਨਸਾਫ਼ ਦਿਵਾਉਣ ਲਈ ਪੋਸਟ ਪਾਉਂਦੀ ਹੈ ਤਾਂ ਉਸਨੂੰ ਬਹੁਤ ਦੁੱਖ ਹੁੰਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੂਸੇ ਵਾਲਾ ਦੇ ਪਰਿਵਾਰ ਨੂੰ ਜਲਦੀ ਇਨਸਾਫ਼ ਦਿਵਾਇਆ ਜਾਵੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ