309 ਪੰਚਾਇਤੀ ਜ਼ਮੀਨਾਂ ‘ਤੇ ਪ੍ਰਸ਼ਾਸਨ ਵੱਲੋਂ ਕਬਜ਼ਾ ਛੁਡਾਉਣ ਦੀ ਕੋਸ਼ਿਸ਼ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ
ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਜਲਾਲਾਬਾਦ ਤੋ ਪਿੰਡ ਬੱਗੇ ਕੇ ਹਿਠਾੜ ਸੰਤੋਖ ਸਿੰਘ ਵਾਲਾ ਢਾਣੀ ਪੰਜਾਬ ਪੂਰਾ ਵਿਖੇ 309 ਏਕੜ ਪੰਚਾਇਤੀ ਜ਼ਮੀਨ 'ਤੇ ਕਬਜ਼ੇ ਦਾ ਮਾਮਲਾ ਭਖਦਾ ਹੋਇਆ ਦਿਖਾਈ ਦੇ ਰਿਹਾ ਹੈ।
ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਜਲਾਲਾਬਾਦ ਤੋ ਪਿੰਡ ਬੱਗੇ ਕੇ ਹਿਠਾੜ ਸੰਤੋਖ ਸਿੰਘ ਵਾਲਾ ਢਾਣੀ ਪੰਜਾਬ ਪੂਰਾ ਵਿਖੇ 309 ਏਕੜ ਪੰਚਾਇਤੀ ਜ਼ਮੀਨ ‘ਤੇ ਕਬਜ਼ੇ ਦਾ ਮਾਮਲਾ ਭਖਦਾ ਹੋਇਆ ਦਿਖਾਈ ਦੇ ਰਿਹਾ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਛੁਡਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਤਹਿਤ ਪੰਚਾਇਤੀ ਰਾਜ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੁਦ ਕਈ ਥਾਵਾਂ ਤੇ ਕਬਜ਼ੇ ਛੁਡਾਉਂਦੇ ਹੋਏ ਦਿਖਾਈ ਦਿੱਤੇ । ਇਸੇ ਤਰਾਂ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦਾ ਸ਼ਹਿਰ ਜਲਾਲਾਬਾਦ ਅਤੇ ਇਸ ਦੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਬੱਗੇ ਕੇ ਹਿਠਾੜ ਸੰਤੋਖ ਸਿੰਘ ਵਾਲਾ ਦੇ ਢਾਣੀ ਪੰਜਾਬ ਪੂਰਾ ਵਿਖੇ 309 ਏਕੜ ਪੰਚਾਇਤੀ ਜ਼ਮੀਨ ਹੈ ਜੋ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦੀ ਮੁਹਿੰਮ ਦੇ ਤਹਿਤ ਪ੍ਰਸ਼ਾਸਨ ਦੇ ਵੱਲੋਂ ਬੀਤੇ ਦਸੰਬਰ ਮਹੀਨੇ ਨਿਸ਼ਾਨਦੇਹੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ।
ਪਿੰਡ ਵਾਸੀਆਂ ਦਾ ਪ੍ਰਸ਼ਾਸਨ ‘ਤੇ ਇਲਜ਼ਾਮ
ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਤੇ ਕਿਹਾ ਕਿ ਉਹ ਭਾਰਤ ਪਾਕ ਦੀ ਵੰਡ ਦੇ ਸਮੇਂ ਤੋਂ ਇੱਥੇ ਵਸੇ ਹੋਏ ਹਨ ਅਤੇ ਉਹਨਾ ਦੇ ਬਜ਼ੁਰਗਾਂ ਦੇ ਵੱਲੋਂ ਉਸ ਸਮੇਂ ਦੀਆਂ ਵੀਰਾਨ ਪਈਆਂ ਜ਼ਮੀਨਾਂ ਉੱਤੇ ਮਿਹਨਤ ਕਰ ਉਪਜਾਉ ਕੀਤਾ ਗਿਆ ਅਤੇ ਹੁਣ ਸਰਕਾਰ ਉਨ੍ਹਾਂ ਤੋਂ ਜ਼ਮੀਨਾਂ ਵਾਪਸ ਲੈਣਾ ਚਾਹੁੰਦੀ ਹੈ ਏਸ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ 400 ਦੇ ਕਰੀਬ ਪਰਿਵਾਰ ਰਹਿੰਦੇ ਹਨ ਜੋ ਕਿ ਸਿੱਧੇ ਤੌਰ ‘ਤੇ ਇਹ ਜ਼ਮੀਨ ਨਾਲ ਜੁੜੇ ਹੋਏ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਆਮਦਨ ਦਾ ਸਾਧਨ ਜ਼ਮੀਨ ਹੈ ਜਿੱਥੇ ਮਹਿਜ਼ 4 ਕਨਾਲਾਂ 6 ਕਨਾਲਾਂ ਯਾਂ 1 ਕਿੱਲਾ ਜ਼ਮੀਨ ਹਰ ਕੋਲੇ ਹੈ ਜਿਸਦੇ ਵਿੱਚ ਉਹ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ। ਅਤੇ ਜੋ ਸਰਕਾਰ ਉਨ੍ਹਾਂ ਦੀਆਂ ਜ਼ਮੀਨਾਂ ਖੋਣਾ ਚਾਹੁੰਦੀ ਹੈ ਉਹ ਸਰਾਸਰ ਗਲਤ ਹੈ।
ਪਿੰਡ ਵਾਸੀ ਬਨਾਮ ਪ੍ਰਸ਼ਾਸਨ
ਉਧਰ ਦੂਜੇ ਪਾਸੇ ਪ੍ਰਸ਼ਾਸਨ ਦਾ ਤਰਕ ਹੈ ਕਿ ਇਹ ਲੋਕ ਇਸ ਜਮੀਨ ਤੇ ਕਾਬਜ਼ ਹਨ। ਜੇ ਪਿੰਡ ਵਾਸੀ ਚਾਹੁੰਦੇ ਤਾਂ ਇਸ ਜ਼ਮੀਨ ਦਾ ਠੇਕਾ ਪੰਚਾਇਤ ਵਿਭਾਗ ਨੂੰ ਦੇ ਸਕਦੇ ਹਨ ਅਤੇ ਵਿਚਲਾ ਰਾਹ ਕੱਢਿਆ ਜਾ ਸਕਦਾ ਹੈ। ਪ੍ਰਸ਼ਾਸਨ ਦਾ ਤਰਕ ਹੈ ਕਿ ਇਸ ਜ਼ਮੀਨ ਤੋਂ ਜੋ ਆਮਦਨ ਹੋਵੇਗੀ ਉਹ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਵਿਕਾਸ ਕਾਰਜਾਂ ਤੇ ਲਗਾਈ ਜਾਏਗੀ। ਪਰ ਪਿੰਡ ਵਾਸੀ ਇਸ ਗੱਲ ਨਾਲ ਸਹਿਮਤ ਨਹੀਂ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਜਮੀਨ ਦੀ ਗਰਦੋਰੀ ਕਾਸ਼ਤਕਾਰਾਂ ਦੇ ਨਾਮ ਕਰੇ ਅਤੇ ਉਨ੍ਹਾਂ ਨੂੰ ਇਸ ਜ਼ਮੀਨ ਦਾ ਮਾਲਿਕਾਨਾ ਹੱਕ ਦਿੱਤਾ ਜਾਵੇ।
ਪਿਛਲੇ ਇੱਕ ਮਹੀਨੇ ਤੋਂ ਧਰਨੇ ਕੇ ਪਿੰਡ ਵਾਸੀ
ਲਗਭਗ ਇੱਕ ਮਹੀਨੇ ਤੋਂ ਪਿੰਡ ਬੱਗੇ ਕੇ ਹਿਠਾੜ ਵਿੱਚ ਧਰਨਾ ਦੇ ਰਹੇ ਪਿੰਡ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਜਲਾਲਾਬਾਦ ਸ਼ਹਿਰ ਦੇ ਵਿਚ ਇਕ ਰੋਸ ਮਾਰਚ ਕੱਢਿਆ ਗਿਆ ਜੋ ਕਿ ਵੱਖ-ਵੱਖ ਬਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਐਸ ਡੀ ਐਮ ਦਫਤਰ ਪਹੁੰਚਿਆ ਜਿਸ ਤੋਂ ਬਾਅਦ ਪਿੰਡ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਸਡੀਐਮ ਦਫ਼ਤਰ ਦੇ ਬਾਹਰ ਤਕਰੀਬਨ ਇਕ ਘੰਟਾ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਜਲਾਲਾਬਾਦ ਵਿਧਾਇਕ ਦਾ ਪੁਤਲਾ ਫੂਕਿਆ ਗਿਆ ਅਤੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦਾ ਹੱਕ ਉਨ੍ਹਾਂ ਨੂੰ ਨਾ ਦਿੱਤਾ ਤਾਂ ਉਹ ਹਾਈਵੇ ਵੀ ਜਾਮ ਕਰਨਗੇ