ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਇੱਕ ਹਫ਼ਤੇ ਵਿੱਚ ਫੜੀ 16.36 ਕਿਲੋ ਹੈਰੋਈਨ ਅਤੇ ਡਰੱਗ ਮਨੀ

ਪੰਜਾਬ ਪੁਲਿਸ ਵਲੋਂ ਡੱਰਗ ਤਸਕਰਾਂ ਵਿਰੁੱਧ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਜਿਸਦੇ ਸਿੱਟੇ ਵਜੋਂ ਆਏ ਦਿਨ ਪੁਲਿਸ ਵਲੋਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਭਿਆਨ ਚਲਾਇਆ ਜਾ ਰਿਹਾ ਹੈ।

ਇੱਕ ਹਫ਼ਤੇ ਵਿੱਚ ਫੜੀ 16.36 ਕਿਲੋ ਹੈਰੋਈਨ ਅਤੇ ਡਰੱਗ ਮਨੀ
concept image
Follow Us
kusum-chopra
| Updated On: 31 Jan 2023 12:54 PM
ਚੰਡੀਗੜ੍ਹ। ਪੰਜਾਬ ਪੁਲਿਸ ਨੇ ਪਿਛਲੇ ਹਫ਼ਤੇ ਸੂਬੇ ਭਰ ਚ ਐਨ.ਡੀ.ਪੀ.ਐਸ. ਐਕਟ ਤਹਿਤ 198 ਐਫ.ਆਈ.ਆਰਜ਼. ਦਰਜ ਕਰਕੇ, ਜਿਸ ਵਿੱਚ 19 ਵਪਾਰਕ ਮਾਮਲੇ ਹਨ, 257 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਜਨਰਲ ਆਫ਼ ਪੁਲਿਸ (ਹੈਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਕੋਲੋਂ 16.36 ਕਿਲੋ ਹੈਰੋਇਨ, 6.70 ਕਿਲੋ ਅਫੀਮ, 1.94 ਕੁਇੰਟਲ ਭੁੱਕੀ ਅਤੇ 78918 ਫਾਰਮਾ ਓਪੀਓਡਜ਼ ਦੀਆਂ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਤੋਂ ਇਲਾਵਾ 11.53 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਤੋਂ ਪਿਛਲੇ ਹਫ਼ਤੇ, ਪੰਜਾਬ ਪੁਲਿਸ ਨੇ 5 ਕਿਲੋਗ੍ਰਾਮ ਹੈਰੋਇਨ, 4.90 ਕਿਲੋਗ੍ਰਾਮ ਅਫੀਮ, 5.92 ਕੁਇੰਟਲ ਭੁੱਕੀ, ਅਤੇ ਫਾਰਮਾ ਓਪੀਓਡਜ਼ ਦੀਆਂ 1.95 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਤੋਂ ਇਲਾਵਾ 7.89 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ 241 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹਨਾਂ ਦੱਸਿਆ ਕਿ 5 ਜੁਲਾਈ, 2022 ਨੂੰ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਦੇ ਚਲਦਿਆਂ ਪਿਛਲੇ ਹਫ਼ਤੇ ਦੌਰਾਨ ਐਨ.ਡੀ.ਪੀ.ਐਸ. ਕੇਸਾਂ ਵਿੱਚ 12 ਹੋਰ ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 648 ਹੋ ਗਈ ਹੈ । ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਹਰੇਕ ਮਾਮਲੇ ਵਿੱਚ, ਖਾਸ ਤੌਰ ਤੇ ਨਸ਼ਿਆਂ ਦੀ ਬਰਾਮਦਗੀ ਨਾਲ ਸਬੰਧਤ ਅਗਲੀਆਂ-ਪਿਛਲੀਆਂ ਕੜੀਆਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਕਿਸੇ ਕੋਲੋਂ ਮਾਮੂਲੀ ਮਾਤਰਾ ਵਿੱਚ ਹੀ ਨਸ਼ੀਲੇ ਪਦਾਰਥ ਦੀ ਬਰਾਮਦਗੀ ਹੋਈ ਹੋਵੇ। ਇੱਕ ਹਫ਼ਤੇ ‘ਚ ਚਾਈਨਾ ਡੋਰ ਦੇ 1503 ਬੰਡਲ ਜ਼ਬਤ ਕਰਕੇ 56 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਪੰਜਾਬ ਸਰਕਾਰ ਵੱਲੋਂ ਸਿੰਥੈਟਿਕ ਸਮੱਗਰੀ ਨਾਲ ਬਣੀ ਚਾਈਨਾ ਡੋਰ ਦੀ ਵਿਕਰੀ, ਭੰਡਾਰਨ ਅਤੇ ਖਰੀਦ ‘ਤੇ ਪਾਬੰਦੀ ਲਗਾਉਣ ਦੇ ਹੁਕਮਾਂ ਤੋਂ ਇੱਕ ਹਫ਼ਤੇ ਉਪਰੰਤ ਪੰਜਾਬ ਪੁਲਿਸ ਨੇ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਇਸ ਘਾਤਕ ਡੋਰ ਵਿਰੁੱਧ ਜਾਰੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਕੀਤੀ ਕਾਰਵਾਈ ਬਾਰੇ ਹਫ਼ਤਾਵਾਰੀ ਵੇਰਵੇ ਸਾਂਝੇ ਕਰਦਿਆਂ ਆਈ.ਜੀ.ਪੀ. ਨੇ ਦੱਸਿਆ ਕਿ ਪੰਜਾਬ ਪੁਲਿਸ ਨੇ 50 ਐਫ.ਆਈ.ਆਰਜ਼. ਦਰਜ ਕਰਕੇ ਚਾਈਨਾ ਡੋਰ ਦੇ 1502 ਬੰਡਲ ਜਬਤ ਕੀਤੇ ਅਤੇ ਇਸ ਡੋਰ ਨੂੰ ਵੇਚਣ ਵਿੱਚ ਸ਼ਾਮਲ 56 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚਾਈਨਾ ਡੋਰ ਵਿਰੁੱਧ ਮੁਹਿੰਮ ਸ਼ੁਰੂ ਕਰਨ ਉਪਰੰਤ ਪੰਜਾਬ ਪੁਲਿਸ ਨੇ 19 ਦਸੰਬਰ, 2022 ਤੋਂ ਹੁਣ ਤੱਕ 284 ਐਫਆਈਆਰਜ਼ ਦਰਜ ਕਰਕੇ ਚਾਈਨਾ ਡੋਰ ਦੇ ਕੁੱਲ 12866 ਬੰਡਲ ਜ਼ਬਤ ਕੀਤੇ ਅਤੇ 311 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਚਾਈਨਾ ਡੋਰ ਨੂੰ ਖਰੀਦਣ/ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ। ਜ਼ਿਕਰਯੋਗ ਹੈ ਕਿ ਸੂਬੇ ਦੇ ਸਾਰੇ ਐਸਐਚਓਜ਼ ਨੂੰ ਛਾਪੇਮਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਤਾਂ ਜੋ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਕੋਈ ਵੀ ਚਾਈਨਾ ਡੋਰ ਨਾ ਵੇਚ ਸਕੇ।

ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?...
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ...
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ...
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ...
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ...
Uttarakhand Cloud Burst: ਹੜ੍ਹ ਵਿੱਚ ਰਿਸ਼ਤੇਦਾਰਾਂ ਨੂੰ ਵਹਿੰਦੇ ਦੇਖ ਮੱਚ ਗਈ ਚੀਕ-ਪੁਕਾਰ, ਦਰਦਨਾਕ VIDEO ਆਇਆ ਸਾਹਮਣੇ
Uttarakhand Cloud Burst: ਹੜ੍ਹ ਵਿੱਚ ਰਿਸ਼ਤੇਦਾਰਾਂ ਨੂੰ ਵਹਿੰਦੇ ਦੇਖ ਮੱਚ ਗਈ ਚੀਕ-ਪੁਕਾਰ, ਦਰਦਨਾਕ VIDEO ਆਇਆ ਸਾਹਮਣੇ...
Uttarakhand Cloud Burst: ਉੱਤਰਾਖੰਡ ਵਿੱਚ ਬੱਦਲ ਫੱਟਣ ਨਾਲ ਭਾਰੀ ਤਬਾਹੀ, ਹੈਲਪਲਾਈਨ ਨੰਬਰ ਜਾਰੀ
Uttarakhand Cloud Burst: ਉੱਤਰਾਖੰਡ ਵਿੱਚ ਬੱਦਲ ਫੱਟਣ ਨਾਲ ਭਾਰੀ ਤਬਾਹੀ, ਹੈਲਪਲਾਈਨ ਨੰਬਰ ਜਾਰੀ...
ਟੀਮ ਇੰਡੀਆ ਨੇ ਤੋੜਿਆ ਇੰਗਲੈਂਡ ਦਾ ਘਮੰਡ, ਓਵਲ ਟੈਸਟ ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ
ਟੀਮ ਇੰਡੀਆ ਨੇ ਤੋੜਿਆ ਇੰਗਲੈਂਡ ਦਾ ਘਮੰਡ, ਓਵਲ ਟੈਸਟ ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ...
Himachal Flood: ਹਿਮਾਚਲ ਪ੍ਰਦੇਸ਼ ਭਾਰੀ ਬਾਰਿਸ਼ ਕਾਰਨ ਵਿੱਚ ਲੈਂਡ ਸਲਾਈਡ ਅਤੇ ਹੜ੍ਹ ਦਾ ਕਹਿਰ
Himachal Flood: ਹਿਮਾਚਲ ਪ੍ਰਦੇਸ਼ ਭਾਰੀ ਬਾਰਿਸ਼ ਕਾਰਨ ਵਿੱਚ ਲੈਂਡ ਸਲਾਈਡ ਅਤੇ ਹੜ੍ਹ ਦਾ ਕਹਿਰ...