Police Encounter: ਨੌਜਵਾਨ ਦੀਆਂ ਉਂਗਲਾਂ ਵੱਢਣ ਵਾਲੇ ਬਦਮਾਸ਼ ਪੁਲਿਸ ਮੁਕਾਬਲੇ ਤੋਂ ਬਾਅਦ ਕੀਤੇ ਕਾਬੂ
8 ਫਰਵਰੀ ਨੂੰ, ਹਰਦੀਪ ਸਿੰਘ ਉਰਫ਼ ਰਾਜੀ ਨਾਮ ਦੇ ਵਿਅਕਤੀ ਦੀਆਂ ਦੋ ਵਿਅਕਤੀਆਂ ਨੇ ਉਂਗਲਾਂ ਵੱਢ ਦਿੱਤੀਆਂ ਸਨ, ਜੋ CIA ਦਾ ਸਟਾਫ ਹੋਣ ਦਾ ਦਾਅਵਾ ਕਰਦੇ ਸਨ। ਪੰਜਾਬ-ਹਰਿਆਣਾ ਸਰਹੱਦ 'ਤੇ ਸ਼ੰਭੂ ਬੈਰੀਅਰ ਨੇੜੇ ਹੋਈ ਐਂਨਕਾਊਂਟਰ ਤੋਂ ਬਾਅਦ ਹੁਣ ਪੁਲਿਸ ਨੇ ਗੌਰਵ ਅਤੇ ਤਰੁਣ ਨਾਂ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨੌਜਵਾਨ ਦੀਆਂ ਉਂਗਲਾਂ ਵੱਢਣ ਵਾਲੇ ਬਦਮਾਸ਼ ਪੁਲਿਸ ਮੁਕਾਬਲੇ ਤੋਂ ਬਾਅਦ ਕੀਤੇ ਕਾਬੂ | 2 culprits who were the members of Bhupi Rana Gang were encountered by Punjab Police
ਦੋਵੇਂ ਗੈਂਗਸਟਰ ਭੂਪੀ ਰਾਣਾ ਗਰੁਪ ਦੇ ਮੁੱਖ ਸ਼ੂਟਰ
ਜਾਣਕਾਰੀ ਅਨੁਸਾਰ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋਵੇਂ ਮੁਲਜ਼ਮਾਂ ਨੂੰ ਸ਼ੰਭੂ ਬੈਰੀਅਰ ਤੋਂ ਅੱਗੇ ਗ੍ਰਿ਼ਫਤਾਰ ਕੀਤਾ। ਜਦੋਂ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਤਾਂ ਮੁਲਜ਼ਮਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਕਾਰਵਾਈ ਕੀਤੀ। ਇਸ ਦੌਰਾਨ ਪੁਲਿਸ ਗੋਲੀਬਾਰੀ ਵਿੱਚ ਇੱਕ ਗੈਂਗਸਟਰ ਨੂੰ ਪੈਰ ਵਿੱਚ ਗੋਲੀ ਲੱਗੀ। ਇਹ ਦੋਵੇਂ ਗੈਂਗਸਟਰ ਭੂਪੀ ਰਾਣਾ ਗਰੁਪ ਦੇ ਮੁੱਖ ਸ਼ੂਟਰ ਹਨ।ਪੰਜਾਬ ਪੁਲਿਸ ਦੀ ਵੱਡੀ ਕਾਰਵਾਈ
ਜਿਨ੍ਹਾਂ ਕੋਲੋਂ ਇੱਕ 9 ਐਮ.ਐਮ. ਪਿਸਟਲ ਤਿੰਨ ਖਾਲੀ ਅਤੇ ਇੱਕ ਮਿਸ ਫਾਇਰ ਕਾਰਤੂਸ ਬਰਾਮਦ ਹੋਏ ਹਨ।ਇਹਨਾਂ ਕੋਲੋਂ ਉਪਰੋਕਤ ਵਾਰਦਾਤ ਵਿੱਚ ਵਰਤੀ ਗਈ ਗੱਡੀ ਸਵਿਫਟ ਨੰਬਰ ਪੀ.ਬੀ.10ਸੀ.ਸੀ. -0241 ਵੀ ਬਰਾਮਦ ਕੀਤੀ ਗਈ। ਇਸ ਮੁਕਾਬਲੇ ਵਿੱਚ ਗੈਂਗਸਟਰਾਂ ਵਲੋਂ ਕੀਤੀ ਗੋਲੀਬਾਰੀ ਸਬੰਧੀ ਅੰਬਾਲਾ ਪੁਲੀਸ ਕੋਲ ਪੁਲਿਸ ਕਾਰਵਾਈ ਕਰਵਾਈ ਜਾ ਰਹੀ ਹੈ। ਇਹਨਾ ਦੋਵੇਂ ਗੈਗਸਟਰਾਂ ਦੀ ਗ੍ਰਿਫਤਾਰੀ ਤੋਂ ਹੋਰ ਵੀ ਸੰਗੀਨ ਜੁਰਮ ਟਰੇਸ ਹੋਣ ਦੀ ਉਮੀਦ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
