ਗਣਤੰਤਰ ਦਿਵਸ ਤੇ ਪੰਜਾਬ ਪੁਲਿਸ ਦੇ 15 ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਸਨਮਾਨਿਤ

tv9-punjabi
Published: 

23 Jan 2023 19:30 PM

ਚੀਫ ਮਨਿਸਟਰ ਰਕਸ਼ਕ ਪਦਕ ਲਈ ਐਸ ਆਈ ਰਮਨ ਕੁਮਾਰ ਮੁੱਖ ਅਫਸਰ ਥਾਣਾ ਕੋਟਭਾਈ ਜਿਲਾ ਸ੍ਰੀ ਮੁਕਤਸਰ ਸਾਹਿਬ , ਈ ਐਸ ਆਈ ਹਰਪਿੰਦਰ ਸਿੰਘ ਪੁਲੀਸ ਲਾਈਨ ਜਿਲਾ ਸ੍ਰੀ ਮੁਕਤਸਰ ਸਾਹਿਬ, ਮੁੱਖ ਸਿਪਾਹੀ ਗੁਰਨਾਮ ਸਿੰਘ ਆਈ ਆਰ ਬੀ ਅੰਮ੍ਰਿਤਸਰ ਅਤੇ ਮੁੱਖ ਸਿਪਾਹੀ ਹਰਿੰਦਰ ਸਿੰਘ ਆਈ ਆਰ ਬੀ ਅੰਮ੍ਰਿਤਸਰ ਨੂੰ ਚੁਣਿਆ ਗਿਆ ਹੈ।

ਗਣਤੰਤਰ ਦਿਵਸ ਤੇ ਪੰਜਾਬ ਪੁਲਿਸ ਦੇ 15 ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਸਨਮਾਨਿਤ

ਸੰਕੇਤਕ ਤਸਵੀਰ

Follow Us On
ਗਣਤੰਤਰ ਦਿਵਸ ਦੇ ਮੌਕੇ ਪੰਜਾਬ ਦੇ 15 ਪੁਲਿਸ ਮੁਲਾਜਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਜਾਰੀ ਇਕ ਪੱਤਰ ਰਹੀਂ ਜਾਣਕਾਰੀ ਦਿੱਤੀ ਗਈ ਕਿ ਗਣਤੰਤਰ ਦਿਵਸ ਪੰਜਾਬ ਪੁਲਿਸ ਦੇ 15 ਮੁਲਾਜ਼ਮਾਂ ਨੂੰ ਚੀਫ ਮਨਿਸਟਰ ਰਕਸ਼ਕ ਪਦਕ ਅਤੇ ਚੀਫ ਮਨਿਸਟਰ ਮੈਡਲ ਫਾਰ ਆਉਟਸਟੈਡਿੰਗ ਡਿਵੋਸ਼ਨ ਟੂ ਡਿਉਟੀ ਪਦਕ ਨਾਲ ਸਨਮਾਨਿਤ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਚੀਫ ਮਨਿਸਟਰ ਰਕਸ਼ਕ ਪਦਕ ਲਈ ਐਸ ਆਈ ਰਮਨ ਕੁਮਾਰ ਮੁੱਖ ਅਫਸਰ ਥਾਣਾ ਕੋਟਭਾਈ ਜਿਲਾ ਸ੍ਰੀ ਮੁਕਤਸਰ ਸਾਹਿਬ , ਈ ਐਸ ਆਈ ਹਰਪਿੰਦਰ ਸਿੰਘ ਪੁਲੀਸ ਲਾਈਨ ਜਿਲਾ ਸ੍ਰੀ ਮੁਕਤਸਰ ਸਾਹਿਬ, ਮੁੱਖ ਸਿਪਾਹੀ ਗੁਰਨਾਮ ਸਿੰਘ ਆਈ ਆਰ ਬੀ ਅੰਮ੍ਰਿਤਸਰ ਅਤੇ ਮੁੱਖ ਸਿਪਾਹੀ ਹਰਿੰਦਰ ਸਿੰਘ ਆਈ ਆਰ ਬੀ ਅੰਮ੍ਰਿਤਸਰ ਨੂੰ ਚੁਣਿਆ ਗਿਆ ਹੈ। ਇਸੇ ਤਰ੍ਹਾਂ ਚੀਫ ਮਨਿਸਟਰ ਮੈਡਮ ਫਾਰ ਆਉਟਸਟੈਡਿੰਗ ਡਿਵੇਸ਼ਨ ਟੂ ਡਿਉਟੀ ਪਦਕ ਲਈ ਪੀ.ਪੀ. ਐਸ. ਮਨਮੋਹਨ ਕੁਮਾਰ ਏ.ਆਈ.ਜੀ ਫਲਾਇੰਗ ਸੁਕਾਡਰ ਵਿਜੀਲੈਸ ਬਿਓਰੋ ਪੰਜਾਬ, ਪੀ.ਪੀ.ਐਸ ਗੁਰਜੋਤ ਸਿੰਘ ਕਲੇਰ ਏ.ਆਈ.ਜੀ ਪੁਲਿਸ ਆਬਕਾਰੀ ਤੇ ਕਰ ਪੰਜਾਬ ਪਟਿਆਲਾ, ਪੀ.ਪੀ.ਐਸ ਸਲਾਮੂਦੀਨ ਡੀ.ਐਸ.ਪੀ ਵਿਜੀਲੈਸ ਬਿਓਰੋ ਐਸਏ ਐਸ ਨਗਰ, ਪੀ.ਪੀ.ਐਸ ਅਜੇ ਕੁਮਾਰ ਡੀ.ਐਸ.ਪੀ ਐਸ.ਟੀ.ਐਫ ਲੁਧਿਆਣਾ, ਪੀ.ਪੀ.ਐਸ.ਦਲਜੀਤ ਸਿੰਘ ਖੱਖ ਜੇ ਆਰ ਡੀ ਐਸ ਪੀ ਸਬ ਡਵੀਜਨ ਗੜਸੰਕਰ, ਇੰਸਪੈਕਟਰ ਸਰਬਜੀਤ ਸਿੰਘ ਇੰਟੇਲੀਜੈਂਸ ਹੈਡਕੁਆਟਰ ਐਸਏ ਐਸ ਨਗਰ, ਇੰਸਪੈਕਟਰ ਵਿਵੇਕ ਚੰਦਰ ਐਂਟੀ ਗੈ.ਗਸਟਰ ਟਾਸਕ ਫੋਰਸ ਪੰਜਾਬ, ਇੰਸਪੈਕਟਰ ਭੁਪਿੰਦਰ ਸਿੰਘ ਇੰਟੈਲੀਜੈਸ ਹੈਡਕੁਆਟਰ ਐਸ ਏ ਐਸ ਨਗਰ, ਏ ਐਸ ਆਈ ਦੳਦਰ ਸਿੰਘ ਪੀ ਆਰ ਟੀ ਸੀ ਜਹਾਂਨਖੇਲਾ ਅਤੇ ਏ ਐਸ ਆਈ ਭਾਗ ਸਿੰਘ ਤੀਜੀ ਕਮਾਡੋ ਬਟਾਲੀਅਨ ਫੇਜ 11 ਐਸ ਏ ਐਸ ਨਗਰ ਨੂੰ ਚਣਿਆ ਗਿਆ ਹੈ। ਅਧਿਕਾਰੀ ਨੇ ਇਨ੍ਹਾਂ ਸਾਰੇ ਅਫਸਰਾਂ ਤੇ ਕਰਮਾਰੀਆਂ ਨੂੰ ਅਪੀਲ ਕੀਤੀ ਹੈ ਕਿ 25 ਜਨਵਰੀ ਉਹ ਸਵੇਰੇ 10 ਵਜੇ ਐਸ ਐਸ ਪੀ ਬਠਿੰਡਾ ਨਾਲ ਸੰਪਰਕ ਕਰਨ ਅਤੇ 26 ਜਨਵਰੀ ਨੂੰ ਗਣਤੰਤਰ ਵਾਲੇ ਦਿਨ ਬਠਿੰਡਾ ੳਖੇ ਜਿਥੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ, ਉਥੇ ਹਾਜਰ ਰਹਿਣ ਤਾਂ ਜੋ ਮੈਡਲ ਲਗਾ ਕੇ ਸਨਮਾਨਿਤ ਕੀਤਾ ਜਾ ਸਕੇ।