AQI 400 ਪਾਰ ਹੋਣ ’ਤੇ ਘਰੋਂ ਬਾਹਰ ਕਸਰਤ ਕਰਨ ਤੋਂ ਕਰੋ ਪਰਹੇਜ਼, ਜਾਣੋ ਕਾਰਨ | Avoid exercising outdoors when the AQI crosses 400; find out why know in punjabi - TV9 Punjabi

AQI 400 ਪਾਰ ਹੋਣ ‘ਤੇ ਘਰੋਂ ਬਾਹਰ ਕਸਰਤ ਕਰਨ ਤੋਂ ਕਰੋ ਪਰਹੇਜ਼, ਜਾਣੋ ਕਾਰਨ

Updated On: 

05 Nov 2026 18:15 PM IST

Air Pollution: ਹਵਾ ਪ੍ਰਦੂਸ਼ਣ ਦਾ ਵਧਦਾ ਪੱਧਰ ਲੋਕਾਂ ਦੀ ਚਿੰਤਾ ਵਧਾ ਰਿਹਾ ਹੈ। ਕਈ ਥਾਵਾਂ ਤੇ AQI 400 ਤੋਂ ਪਾਰ ਪਹੁੰਚ ਗਿਆ ਹੈ। ਅਜਿਹੀ ਦਮ ਘੁੱਟਣ ਵਾਲੀ ਹਵਾ ਵਿੱਚ ਸੈਰ ਕਰਨ ਨਾਲ ਕਿਹੜੀਆਂ-ਕਿਹੜੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ, ਆਓ ਜਾਣਦੇ ਹਾਂ...

1 / 7ਜ਼ਹਿਰੀਲੀ ਹਵਾ ਨੇ ਲੋਕਾਂ ਦੇ ਸਾਹਾਂ ’ਤੇ ਸੰਕਟ ਪੈਦਾ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹੇ ਵਿੱਚ ਸਵੇਰੇ ਅਤੇ ਸ਼ਾਮ ਨੂੰ ਪਾਰਕ ਵਿੱਚ ਸੈਰ ਕਰਨ ਜਾਣ ਵਾਲੇ ਲੋਕਾਂ ਦੇ ਮਨ ਵਿੱਚ ਸਵਾਲ ਹੈ ਕਿ ਕੀ ਇਸ ਜ਼ਹਿਰੀਲੀ ਹਵਾ ਵਿੱਚ ਸੈਰ ਕਰਨਾ ਸੁਰੱਖਿਅਤ ਹੈ? ਕੀ ਰੋਜ਼ਾਨਾ ਦੀ ਸੈਰ ਜਾਰੀ ਰੱਖਣੀ ਚਾਹੀਦੀ ਹੈ ਜਾਂ ਕੁਝ ਦਿਨਾਂ ਲਈ ਇਸ ਨੂੰ ਰੋਕ ਦੇਣਾ ਬਿਹਤਰ ਹੋਵੇਗਾ?

ਜ਼ਹਿਰੀਲੀ ਹਵਾ ਨੇ ਲੋਕਾਂ ਦੇ ਸਾਹਾਂ ’ਤੇ ਸੰਕਟ ਪੈਦਾ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਅਜਿਹੇ ਵਿੱਚ ਸਵੇਰੇ ਅਤੇ ਸ਼ਾਮ ਨੂੰ ਪਾਰਕ ਵਿੱਚ ਸੈਰ ਕਰਨ ਜਾਣ ਵਾਲੇ ਲੋਕਾਂ ਦੇ ਮਨ ਵਿੱਚ ਸਵਾਲ ਹੈ ਕਿ ਕੀ ਇਸ ਜ਼ਹਿਰੀਲੀ ਹਵਾ ਵਿੱਚ ਸੈਰ ਕਰਨਾ ਸੁਰੱਖਿਅਤ ਹੈ? ਕੀ ਰੋਜ਼ਾਨਾ ਦੀ ਸੈਰ ਜਾਰੀ ਰੱਖਣੀ ਚਾਹੀਦੀ ਹੈ ਜਾਂ ਕੁਝ ਦਿਨਾਂ ਲਈ ਇਸ ਨੂੰ ਰੋਕ ਦੇਣਾ ਬਿਹਤਰ ਹੋਵੇਗਾ?

2 / 7

ਤੁਹਾਨੂੰ ਦੱਸ ਦੇਈਏ ਕਿ AQI 400 ਹੋਣ ਦਾ ਮਤਲਬ ਹੈ ਕਿ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਚੁੱਕੀ ਹੈ। ਇਸ ਪੱਧਰ ’ਤੇ ਹਵਾ ਵਿੱਚ ਮੌਜੂਦ ਪ੍ਰਦੂਸ਼ਣ ਦੇ ਕਣ ਸਾਹਾਂ ਰਾਹੀਂ ਸਰੀਰ ਦੇ ਅੰਦਰ ਪਹੁੰਚ ਕੇ ਦਿਲ ਅਤੇ ਫੇਫੜਿਆਂ ’ਤੇ ਗੰਭੀਰ ਅਸਰ ਪਾ ਸਕਦੇ ਹਨ। ਇਸ ਲਈ ਅਜਿਹੇ ਹਾਲਾਤ ਵਿੱਚ Morning Walk, Jogging ਅਤੇ Cycling ਵਰਗੀਆਂ ਗਤੀਵਿਧੀਆਂ ਤੋਂ ਬਚਣਾ ਚਾਹੀਦਾ ਹੈ।

3 / 7

ਡਾ. ਪ੍ਰਸ਼ਾਂਤ ਸਕਸੈਨਾ (ਚੇਅਰਪਰਸਨ – ਰੈਸਪੀਰੇਟਰੀ ਡਿਜ਼ੀਜ਼ਿਜ਼ (ਸਾਹ ਸਬੰਧੀ ਬਿਮਾਰੀਆਂ) ਅਤੇ ਕ੍ਰਿਟੀਕਲ ਕੇਅਰ, ਸਲੀਪ ਮੈਡੀਸਨ, ਐਲਰਜੀ ਅਤੇ ਲੰਗ ਟ੍ਰਾਂਸਪਲਾਂਟੇਸ਼ਨ, ਆਰਟੇਮਿਸ ਹਸਪਤਾਲ, ਗੁਰੂਗ੍ਰਾਮ) ਦਾ ਕਹਿਣਾ ਹੈ ਕਿ ਪ੍ਰਦੂਸ਼ਣ ਕਾਰਨ ਖੰਘ, ਗਲੇ ਵਿੱਚ ਘਰਘਰਾਹਟ, ਸਾਹ ਫੁੱਲਣਾ ਅਤੇ ਗਲੇ ਵਿੱਚ ਜਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

4 / 7

ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਪਹਿਲਾਂ ਤੋਂ ਹੀ ਸਾਹ ਜਾਂ ਦਿਲ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਇਸ ਦੌਰਾਨ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ। ਗੰਭੀਰ ਪ੍ਰਦੂਸ਼ਣ ਦੇ ਹਾਲਾਤ ਵਿੱਚ ਸਿਹਤਮੰਦ ਵਿਅਕਤੀਆਂ ਨੂੰ ਵੀ ਘਰ ਤੋਂ ਬਾਹਰ ਕਸਰਤ ਨਹੀਂ ਕਰਨੀ ਚਾਹੀਦੀ।

5 / 7

ਡਾਕਟਰਾਂ ਮੁਤਾਬਕ PM 2.5 ਵਰਗੇ ਬਹੁਤ ਛੋਟੇ ਕਣ ਫੇਫੜਿਆਂ ਦੇ ਅੰਦਰ ਤੱਕ ਪਹੁੰਚ ਸਕਦੇ ਹਨ ਅਤੇ ਸੋਜ ਵਧਾ ਸਕਦੇ ਹਨ। ਹਵਾ ਪ੍ਰਦੂਸ਼ਣ ਦਾ ਧਮਨੀਆਂ ’ਤੇ ਵੀ ਅਸਰ ਪੈ ਸਕਦਾ ਹੈ। ਇਸ ਕਾਰਨ ਧਮਨੀਆਂ ਸੁੰਗੜ ਸਕਦੀਆਂ ਹਨ, ਜਿਸ ਨਾਲ ਬਲੱਡ ਪ੍ਰੈਸ਼ਰ (BP) ਅਤੇ ਹਾਰਟ ਅਟੈਕ ਦਾ ਖ਼ਤਰਾ ਵਧ ਸਕਦਾ ਹੈ।

6 / 7

ਡਾ. ਪ੍ਰਸ਼ਾਂਤ ਸਕਸੈਨਾ ਮੁਤਾਬਕ ਪ੍ਰਦੂਸ਼ਿਤ ਹਵਾ ਦੇ ਸੰਪਰਕ ਵਿੱਚ ਆਉਣ ਨਾਲ ਅੱਖਾਂ ਵਿੱਚ ਖੁਜਲੀ ਅਤੇ ਜਲਣ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਚਿਹਰੇ ਅਤੇ ਚਮੜੀ ’ਤੇ ਵੀ ਇਸ ਦਾ ਮਾੜਾ ਅਸਰ ਪੈ ਸਕਦਾ ਹੈ।

7 / 7

ਅਜਿਹੇ ਮਾਹੌਲ ਵਿੱਚ ਕਿਵੇਂ ਕਰੀਏ ਕਸਰਤ? - ਘਰ ਦੇ ਅੰਦਰ ਹੀ ਸੈਰ ਕਰੋ। - ਯੋਗਾ, ਸਟ੍ਰੈਚਿੰਗ ਅਤੇ ਹਲਕੀ ਕਸਰਤ ਨੂੰ ਆਪਣੇ ਰੋਜ਼ਾਨਾ ਦੇ ਰੁਟੀਨ ਵਿੱਚ ਸ਼ਾਮਲ ਕਰੋ। - ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਪ੍ਰਦੂਸ਼ਣ ਦਾ ਪੱਧਰ ਜ਼ਰੂਰ ਚੈੱਕ ਕਰੋ। - ਬਾਹਰ ਨਿਕਲਦੇ ਸਮੇਂ ਹਮੇਸ਼ਾ N95 ਮਾਸਕ ਪਹਿਨੋ।

Loading...
Unable to load recommendations.
Follow Us
Tag :