ਗੁੰਮ ਹੋਣ 'ਤੇ ਕੀ ਕਰਨਾ ਹੈ? ਬੱਚਿਆਂ ਨੂੰ ਬਚਪਨ ਤੋਂ ਹੀ ਜ਼ਰੂਰ ਸਿਖਾਓ ਇਹ ਸੇਫ਼ਟੀ ਰੂਲਜ਼ | essential child safety tips good touch bad touch road safety parenting guide know in Punjabi - TV9 Punjabi

ਗੁੰਮ ਹੋਣ ‘ਤੇ ਕੀ ਕਰਨਾ ਹੈ? ਬੱਚਿਆਂ ਨੂੰ ਬਚਪਨ ਤੋਂ ਹੀ ਜ਼ਰੂਰ ਸਿਖਾਓ ਇਹ ਸੇਫ਼ਟੀ ਰੂਲਜ਼

Published: 

01 Nov 2026 17:33 PM IST

ਬੱਚਿਆਂ ਦੀ ਸੁਰੱਖਿਆ ਲਈ ਛੋਟੀ ਉਮਰ ਵਿੱਚ ਹੀ 'ਗੁੱਡ ਤੇ ਬੈਡ ਟੱਚ' ਦੀ ਪਛਾਣ ਕਰਵਾਉਣਾ ਬੇਹੱਦ ਜ਼ਰੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਘਰ ਦਾ ਪਤਾ, ਪਰਿਵਾਰ ਦੇ ਫ਼ੋਨ ਨੰਬਰ, ਅਜਨਬੀਆਂ ਤੋਂ ਦੂਰ ਰਹਿਣਾ, ਭੀੜ ਵਿੱਚ ਗੁਆਚਣ 'ਤੇ ਸੁਰੱਖਿਅਤ ਮਦਦ ਲੈਣਾ ਅਤੇ ਸੜਕ ਪਾਰ ਕਰਨ ਦੇ ਮੂਲ ਨਿਯਮ ਜ਼ਰੂਰ ਸਿਖਾਉਣੇ ਚਾਹੀਦੇ ਹਨ।

1 / 5ਬੱਚੇ ਨੂੰ ਛੋਟੀ ਉਮਰ ਤੋਂ ਹੀ 'ਗੁੱਡ ਟੱਚ' ਅਤੇ 'ਬੈਡ ਟੱਚ' ਬਾਰੇ ਸਮਝਾਉਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਦੱਸੋ ਕਿ ਸਿਰਫ਼ ਕੋਈ ਅਜਨਬੀ ਹੀ ਨਹੀਂ, ਸਗੋਂ ਪਰਿਵਾਰ ਜਾਂ ਰਿਸ਼ਤੇਦਾਰੀ ਵਿੱਚੋਂ ਵੀ ਕੋਈ ਕਿਉਂ ਨਾ ਹੋਵੇ, ਉਹ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਨਹੀਂ ਛੂਹ ਸਕਦਾ। ਇਸ ਦੇ ਨਾਲ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਦੀ ਦੱਸੀ ਹਰ ਗੱਲ ਨੂੰ ਧਿਆਨ ਨਾਲ ਸੁਣਨ ਅਤੇ ਸਹੀ ਕਦਮ ਚੁੱਕਣ।

ਬੱਚੇ ਨੂੰ ਛੋਟੀ ਉਮਰ ਤੋਂ ਹੀ 'ਗੁੱਡ ਟੱਚ' ਅਤੇ 'ਬੈਡ ਟੱਚ' ਬਾਰੇ ਸਮਝਾਉਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਦੱਸੋ ਕਿ ਸਿਰਫ਼ ਕੋਈ ਅਜਨਬੀ ਹੀ ਨਹੀਂ, ਸਗੋਂ ਪਰਿਵਾਰ ਜਾਂ ਰਿਸ਼ਤੇਦਾਰੀ ਵਿੱਚੋਂ ਵੀ ਕੋਈ ਕਿਉਂ ਨਾ ਹੋਵੇ, ਉਹ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਨਹੀਂ ਛੂਹ ਸਕਦਾ। ਇਸ ਦੇ ਨਾਲ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਦੀ ਦੱਸੀ ਹਰ ਗੱਲ ਨੂੰ ਧਿਆਨ ਨਾਲ ਸੁਣਨ ਅਤੇ ਸਹੀ ਕਦਮ ਚੁੱਕਣ।

2 / 5

ਅੱਜ ਦੇ ਸਮੇਂ ਵਿੱਚ ਬੱਚਿਆਂ ਦੀ ਸੁਰੱਖਿਆ ਵੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਹਰ ਵੇਲੇ ਬੱਚੇ 'ਤੇ ਨਜ਼ਰ ਰੱਖਣਾ ਸੰਭਵ ਨਹੀਂ ਹੁੰਦਾ। ਅਜਿਹੇ ਵਿੱਚ ਜ਼ਰੂਰੀ ਹੈ ਕਿ ਤੁਸੀਂ ਬੱਚੇ ਨੂੰ ਕੁਝ ਜ਼ਰੂਰੀ ਗੱਲਾਂ ਜ਼ਰੂਰ ਸਿਖਾਓ, ਜਿਵੇਂ ਕਿ ਉਸ ਨੂੰ ਨਿੱਜੀ ਜਾਣਕਾਰੀਆਂ ਯਾਦ ਕਰਵਾਓ। ਬੱਚੇ ਨੂੰ ਘਰ ਦੇ ਦੋ ਤੋਂ ਤਿੰਨ ਫ਼ੋਨ ਨੰਬਰ ਯਾਦ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਘਰ ਦਾ ਪਤਾ (ਐਡਰੈੱਸ), ਨੇੜਲੀਆਂ ਦੁਕਾਨਾਂ ਦੇ ਨਾਂ, ਅਤੇ ਮਾਤਾ-ਪਿਤਾ ਸਮੇਤ ਪਰਿਵਾਰਕ ਮੈਂਬਰਾਂ ਦੇ ਪੂਰੇ ਨਾਂ ਵਰਗੀਆਂ ਚੀਜ਼ਾਂ ਯਾਦ ਕਰਵਾਓ।

3 / 5

ਬੱਚਿਆਂ ਨੂੰ ਅਜਨਬੀਆਂ ਤੋਂ ਦੂਰ ਰਹਿਣਾ ਸਿਖਾਓ, ਭਾਵੇਂ ਉਹ ਬਾਹਰ ਗਏ ਹੋਣ ਜਾਂ ਘਰ 'ਤੇ ਹੋਣ। ਜਿਵੇਂ ਕਿ ਜੇਕਰ ਕੋਈ ਚਾਕਲੇਟ, ਟੌਫ਼ੀ ਜਾਂ ਤੋਹਫ਼ੇ ਦਾ ਲਾਲਚ ਦੇਵੇ ਤਾਂ ਉਸ ਨਾਲ ਨਾ ਜਾਣ। ਅਜਿਹਾ ਕੁਝ ਵੀ ਹੋਵੇ, ਜਾਂ ਜਦੋਂ ਘਰ 'ਤੇ ਮਾਤਾ-ਪਿਤਾ ਨਾ ਹੋਣ, ਤਾਂ ਕਿਸੇ ਲਈ ਵੀ ਦਰਵਾਜ਼ਾ ਨਾ ਖੋਲ੍ਹਣ।

4 / 5

ਜਦੋਂ ਬੱਚੇ ਨੂੰ ਨਾਲ ਲੈ ਕੇ ਬਾਹਰ ਜਾਓ ਤਾਂ ਉਨ੍ਹਾਂ ਨੂੰ ਸਮਝਾਓ ਕਿ ਹੱਥ ਨਾ ਛੱਡਣ, ਮਾਪਿਆਂ ਦੇ ਨਾਲ ਰਹਿਣਾ ਹੀ ਸੁਰੱਖਿਅਤ ਹੈ। ਜੇਕਰ ਉਹ ਭੀੜ ਵਿੱਚ ਅਲੱਗ ਹੋ ਜਾਣ, ਤਾਂ ਕਿਨ੍ਹਾਂ ਥਾਵਾਂ ਤੋਂ ਮਦਦ ਮੰਗਣੀ ਹੈ ਅਤੇ ਕਿਨ੍ਹਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇਕਰ ਉਹ ਮਾਪਿਆਂ ਤੋਂ ਅਲੱਗ ਹੋ ਜਾਣ ਤਾਂ ਘਬਰਾ ਕੇ ਰੋਣ ਦੀ ਬਜਾਏ ਕਿਸੇ ਸੁਰੱਖਿਅਤ ਜਗ੍ਹਾ 'ਤੇ ਜਾ ਕੇ ਖੜ੍ਹੇ ਹੋ ਜਾਣ। ਇਸ ਨਾਲ ਬੱਚਾ ਅਚਾਨਕ ਬਣੀ ਅਜਿਹੀ ਸਥਿਤੀ ਨੂੰ ਸੰਭਾਲਣ ਲਈ ਮਾਨਸਿਕ ਤੌਰ 'ਤੇ ਤਿਆਰ ਰਹੇਗਾ।

5 / 5

ਬੱਚੇ ਨੂੰ ਸੜਕ ਸੁਰੱਖਿਆ ਦੇ ਨਿਯਮ (ਰੋਡ ਸੇਫ਼ਟੀ ਰੂਲਜ਼) ਸਿਖਾਉਣੇ ਵੀ ਬਹੁਤ ਜ਼ਰੂਰੀ ਹਨ। ਕਈ ਵਾਰ ਬੱਚੇ ਸਕੂਲ ਤੋਂ ਵਾਪਸ ਆ ਰਹੇ ਹੁੰਦੇ ਹਨ ਜਾਂ ਬਾਹਰ ਕੋਈ ਸਾਮਾਨ ਖਰੀਦਣ ਜਾਂ ਪਾਰਕ ਵਿੱਚ ਖੇਡਣ ਜਾਂਦੇ ਹਨ, ਤਾਂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੱਡੀਆਂ ਤੋਂ ਬਚ ਕੇ ਕਿਵੇਂ ਚੱਲਣਾ ਹੈ। ਜਿਵੇਂ ਕਿ ਸੜਕ 'ਤੇ ਪੈਦਲ ਹਮੇਸ਼ਾ ਫੁੱਟਪਾਥ 'ਤੇ ਚੱਲਣ, ਹਮੇਸ਼ਾ ਜ਼ੈਬਰਾ ਕਰਾਸਿੰਗ ਜਾਂ ਟਰੈਫ਼ਿਕ ਸਿਗਨਲ ਤੋਂ ਹੀ ਸੜਕ ਪਾਰ ਕਰਨ। ਉਨ੍ਹਾਂ ਨੂੰ ਟਰੈਫ਼ਿਕ ਲਾਈਟਾਂ ਦੇ ਨਿਯਮ ਸਮਝਾਓ ਅਤੇ ਸੜਕ 'ਤੇ ਕਦੇ ਵੀ ਦੌੜਨਾ ਨਹੀਂ ਚਾਹੀਦਾ।

Loading...
Unable to load recommendations.
Follow Us
Tag :