ਜਦੋਂ 6 ਸੀਟਾਂ ਵਾਲੀ ਫਲਾਇੰਗ ਟੈਕਸੀ ਭਰੇਗੀ ਉਡਾਣ , ਤਾਂ ਘੰਟਿਆਂ ਦਾ ਸਫ਼ਰ ਮਿੰਟਾਂ ਵਿੱਚ ਹੋ ਜਾਵੇਗਾ ਪੂਰਾ, ਦੇਖੋ PHOTOS | When a 6-seater flying taxi takes off, hours of travel will be completed in minutes, see PHOTOS Punjabi news - TV9 Punjabi

ਜਦੋਂ 6 ਸੀਟਾਂ ਵਾਲੀ ਫਲਾਇੰਗ ਟੈਕਸੀ ਭਰੇਗੀ ਉਡਾਣ , ਤਾਂ ਘੰਟਿਆਂ ਦਾ ਸਫ਼ਰ ਮਿੰਟਾਂ ਵਿੱਚ ਹੋ ਜਾਵੇਗਾ ਪੂਰਾ, ਦੇਖੋ PHOTOS

Published: 

23 Jan 2025 19:03 PM

Flying Taxi: ਇੰਡੀਆ ਮੋਬਿਲਿਟੀ ਗਲੋਬਲ ਐਕਸਪੋ 2025 ਵਿੱਚ ਦੁਨੀਆ ਭਰ ਦੇ ਕਾਰ ਨਿਰਮਾਤਾਵਾਂ ਨੇ ਇਕ ਤੋਂ ਵਧ ਕੇ ਇਕ ਬਿਹਤਰ ਕਾਰਾਂ ਪੇਸ਼ ਕੀਤੀਆਂ। ਇਲੈਕਟ੍ਰਿਕ ਕਾਰਾਂ, ਸਕੂਟਰਾਂ, ਬਾਈਕਾਂ ਅਤੇ ਸੋਲਰ ਈਵੀਜ਼ ਨੂੰ ਲਾਂਚ ਅਤੇ ਪ੍ਰਦਰਸ਼ਿਤ ਕੀਤਾ ਗਿਆ। ਪਰ ਇਸ ਉੱਡਣ ਵਾਲੀ ਟੈਕਸੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਟੈਕਸੀ ਵਿੱਚ 6 ਲੋਕ ਬੈਠ ਕੇ ਯਾਤਰਾ ਕਰ ਸਕਦੇ ਹਨ।

1 / 5Flying Taxi: ਬੰਗਲੁਰੂ ਸਥਿਤ ਕੰਪਨੀ ਸਰਲਾ ਏਵੀਏਸ਼ਨ ਨੇ ਆਟੋ ਐਕਸਪੋ ਵਿੱਚ ਏਅਰ ਟੈਕਸੀ ਦਾ ਪ੍ਰਦਰਸ਼ਨ ਕੀਤਾ। ਕੰਪਨੀ ਅਨੁਸਾਰ ਇਹ ਟੈਕਸੀ 250 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਡ ਸਕੇਗੀ।

Flying Taxi: ਬੰਗਲੁਰੂ ਸਥਿਤ ਕੰਪਨੀ ਸਰਲਾ ਏਵੀਏਸ਼ਨ ਨੇ ਆਟੋ ਐਕਸਪੋ ਵਿੱਚ ਏਅਰ ਟੈਕਸੀ ਦਾ ਪ੍ਰਦਰਸ਼ਨ ਕੀਤਾ। ਕੰਪਨੀ ਅਨੁਸਾਰ ਇਹ ਟੈਕਸੀ 250 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਡ ਸਕੇਗੀ।

2 / 5

ਪਹਿਲੀ Flying Taxi ਛੋਟੀ ਦੂਰੀ ਦੀ ਯਾਤਰਾ ਲਈ ਇੱਕ ਚੰਗਾ ਵਿਕਲਪ ਸਾਬਤ ਹੋਵੇਗੀ। ਇਸ ਨਾਲ 30 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕੀਤਾ ਜਾ ਸਕਦਾ ਹੈ। ਜੇਕਰ ਅਸੀਂ ਇਸ ਬਾਰੇ ਗੱਲ ਕਰੀਏ ਕਿ ਇਹ ਕਿੰਨਾ ਭਾਰ ਚੁੱਕ ਸਕਦੀ ਹੈ ਤਾਂ ਇਹ 680 ਕਿਲੋਗ੍ਰਾਮ ਭਾਰ ਚੁੱਕ ਸਕਦੀ ਹੈ।

3 / 5

Flying Taxi ਨੂੰ ਭਾਰਤੀ ਸੜਕਾਂ ਅਤੇ ਆਵਾਜਾਈ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਹ ਲੋਕਾਂ ਨੂੰ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਛੋਟੀ ਦੂਰੀ ਦੀ ਯਾਤਰਾ ਕਰਨ ਦੇ ਯੋਗ ਬਣਾਉਣ ਲਈ ਕੀਤਾ ਜਾਵੇਗਾ। ਤੁਹਾਨੂੰ ਇਸ 'ਤੇ ਜ਼ਿਆਦਾ ਸਮਾਂ ਨਹੀਂ ਖਰਚ ਕਰਨਾ ਪਵੇਗਾ।

4 / 5

ਇਸFlying Taxi ਵਿੱਚ ਇੱਕ ਵਾਰ ਵਿੱਚ 6 ਯਾਤਰੀ ਸਫ਼ਰ ਕਰ ਸਕਦੇ ਹਨ। ਕੰਪਨੀ ਇਸ Flying Taxi ਨੂੰ 2028 ਤੱਕ ਬੈਂਗਲੁਰੂ ਵਿੱਚ ਲਾਂਚ ਕਰ ਸਕਦੀ ਹੈ। ਕੰਪਨੀ ਆਉਣ ਵਾਲੇ ਦੋ ਸਾਲਾਂ ਵਿੱਚ ਇਲੈਕਟ੍ਰਿਕ ਫਲਾਇੰਗ ਟੈਕਸੀਆਂ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।

5 / 5

ਸਰਲਾ ਏਵੀਏਸ਼ਨ ਦੀ ਸਥਾਪਨਾ ਅਕਤੂਬਰ 2023 ਵਿੱਚ ਹੋਈ ਸੀ। ਇਸ ਕੰਪਨੀ ਦੀ ਸਥਾਪਨਾ ਐਡਰੀਅਨ ਸ਼ਮਿਟ, ਸ਼ਿਵਮ ਚੌਹਾਨ ਅਤੇ ਰਾਕੇਸ਼ ਗਾਓਂਕਰ ਦੁਆਰਾ ਕੀਤੀ ਗਈ ਸੀ। ਇਸ ਕੰਪਨੀ ਦਾ ਨਾਮ ਭਾਰਤ ਦੀ ਪਹਿਲੀ ਮਹਿਲਾ ਪਾਇਲਟ ਸਰਲਾ ਠਕਰਾਲ ਦੇ ਨਾਮ 'ਤੇ ਰੱਖਿਆ ਗਿਆ ਹੈ।

Follow Us On
Tag :