ਕੀ ਹੈ ਉਹ 56 ਮਿੰਟਾਂ ਦਾ ਰਾਜ਼ , ਜਿਨ੍ਹਾਂ 'ਤੇ ਪਿਛਲੇ 36 ਘੰਟਿਆਂ ਤੋਂ ਚੱਲ ਰਹੀਆਂ ਹਨ ਕਈ ਕਹਾਣੀਆਂ? | What is the secret of those 56 minutes, on which many stories have been running for the last 36 hours? Punjabi news - TV9 Punjabi

ਕੀ ਹੈ ਉਹ 56 ਮਿੰਟਾਂ ਦਾ ਰਾਜ਼ , ਜਿਨ੍ਹਾਂ ‘ਤੇ ਪਿਛਲੇ 36 ਘੰਟਿਆਂ ਤੋਂ ਚੱਲ ਰਹੀਆਂ ਹਨ ਕਈ ਕਹਾਣੀਆਂ?

Updated On: 

17 Jan 2025 18:10 PM

ਸੈਫ ਅਲੀ ਖਾਨ ਦੀ ਹਾਲਤ ਠੀਕ ਹੈ ਅਤੇ ਡਾਕਟਰ ਨੇ ਉਹਨਾਂ ਨੂੰ ਆਮ ਵਾਰਡ ਵਿੱਚ ਸ਼ੀਫਟ ਕਰ ਦਿੱਤਾ ਹੈ। ਸੈਫ ਉੱਤੇ ਹੋਏ ਹਮਲੇ ਨੂੰ 36 ਘੰਟੇ ਹੋ ਗਏ ਹਨ ਅਤੇ ਅਦਾਕਾਰ 'ਤੇ ਹਮਲੇ ਸੰਬੰਧੀ ਕਈ ਥਿਉਰੀਆਂ ਸਾਹਮਣੇ ਆ ਰਹੀਆਂ ਹਨ।

1 / 7ਸੈਫ ਅਲੀ ਖਾਨ ਦੀ ਹਾਲਤ ਠੀਕ ਹੈ ਅਤੇ ਡਾਕਟਰ ਨੇ ਉਹਨਾਂ ਨੂੰ ਆਮ ਵਾਰਡ ਵਿੱਚ ਸ਼ੀਫਟ ਕਰ ਦਿੱਤਾ ਹੈ। ਸੈਫ ਉੱਤੇ ਹੋਏ ਹਮਲੇ ਨੂੰ  36 ਘੰਟੇ ਹੋ ਗਏ ਹਨ ਅਤੇ ਅਦਾਕਾਰ 'ਤੇ ਹਮਲੇ ਸੰਬੰਧੀ ਕਈ ਥਿਉਰੀਆਂ ਸਾਹਮਣੇ ਆ ਰਹੀਆਂ ਹਨ।

ਸੈਫ ਅਲੀ ਖਾਨ ਦੀ ਹਾਲਤ ਠੀਕ ਹੈ ਅਤੇ ਡਾਕਟਰ ਨੇ ਉਹਨਾਂ ਨੂੰ ਆਮ ਵਾਰਡ ਵਿੱਚ ਸ਼ੀਫਟ ਕਰ ਦਿੱਤਾ ਹੈ। ਸੈਫ ਉੱਤੇ ਹੋਏ ਹਮਲੇ ਨੂੰ 36 ਘੰਟੇ ਹੋ ਗਏ ਹਨ ਅਤੇ ਅਦਾਕਾਰ 'ਤੇ ਹਮਲੇ ਸੰਬੰਧੀ ਕਈ ਥਿਉਰੀਆਂ ਸਾਹਮਣੇ ਆ ਰਹੀਆਂ ਹਨ।

2 / 7

ਅਦਾਕਾਰ ਸੈਫ ਅਲੀ ਖਾਨ 'ਤੇ ਚਾਕੂ ਨਾਲ ਹਮਲੇ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਭਾਰੀ ਸੁਰੱਖਿਆ ਦੇ ਵਿਚਕਾਰ ਬਾਂਦਰਾ ਵਰਗੇ ਆਲੀਸ਼ਾਨ ਇਲਾਕੇ ਵਿੱਚ ਕਿਸੇ ਮਸ਼ਹੂਰ ਸ਼ਖਸ ਦੇ ਘਰ ਵਿੱਚ ਦਾਖਲ ਹੋਣਾ ਅਤੇ ਅਜਿਹਾ ਹਮਲਾ ਕਰਨਾ ਕੋਈ ਆਮ ਗੱਲ ਨਹੀਂ ਹੈ। ਹਾਲਾਂਕਿ, ਹੁਣ ਅਦਾਕਾਰ ਦੀ ਹਾਲਤ ਠੀਕ ਹੈ ਅਤੇ ਡਾਕਟਰ ਨੇ ਉਹਨਾਂ ਨੂੰ ਆਮ ਵਾਰਡ ਵਿੱਚ ਤਬਦੀਲ ਕਰ ਦਿੱਤਾ ਹੈ। ਸੈਫ ਨੂੰ ਚਾਕੂ ਮਾਰਿਆ ਗਿਆ 36 ਘੰਟੇ ਹੋ ਗਏ ਹਨ ਅਤੇ ਅਦਾਕਾਰ 'ਤੇ ਹਮਲੇ ਸੰਬੰਧੀ ਕਈ ਥਿਉਰੀਆਂ ਸਾਹਮਣੇ ਆਇਆਂ ਹਨ। ਆਓ ਇੱਕ ਨਜ਼ਰ ਮਾਰੀਏ...

3 / 7

ਪਹਿਲੀ ਥਿਉਰੀ ਆਵਾਜ਼ ਜਹਾਂਗੀਰ ਦੇ ਕਮਰੇ ਵਿੱਚੋਂ ਆਈ ,ਅਦਾਕਾਰ ਦੀ ਘਰ ਦੀ ਸਹਾਇਕ ਏਲੀਆਮਾ ਫਿਲਿਪ ਦੇ ਅਨੁਸਾਰ, ਰਾਤ 2 ਵਜੇ ਅਚਾਨਕ ਆਵਾਜ਼ ਸੁਣ ਕੇ ਮੇਰੀ ਨੀਂਦ ਖੁੱਲ ਗਈ। ਜਦੋਂ ਮੈਂ ਬਾਹਰ ਜਾ ਕੇ ਦੇਖਿਆ ਤਾਂ ਬਾਥਰੂਮ ਦਾ ਦਰਵਾਜ਼ਾ ਖੁੱਲ੍ਹਾ ਸੀ। ਕਮਰੇ ਦੀ ਲਾਈਟ ਜਗ ਰਹੀ ਸੀ। ਮੈਨੂੰ ਲੱਗਿਆ ਕਿ ਕਰੀਨਾ ਮੈਡਮ ਜ਼ਰੂਰ ਜੇਹ ਬਾਬਾ ਨੂੰ ਮਿਲਣ ਆਈ ਹੋਵੇਗੀ। ਇਸ ਲਈ ਮੈਂ ਫਿਰ ਸੌਂ ਗਈ। ਪਰ ਫਿਰ ਜਦੋਂ ਆਵਾਜ਼ ਆਈ ਤਾਂ ਮੈਨੂੰ ਲੱਗਾ ਕਿ ਕੁਝ ਗਲਤ ਹੈ। ਫਿਰ ਮੈਂ ਉੱਠੀ ਅਤੇ ਜੇਹ ਬਾਬਾ ਦੇ ਕਮਰੇ ਵਿੱਚ ਗਈ।

4 / 7

ਦੂਜੀ ਥਿਉਰੀ ਕੀ ਕਰੀਨਾ ਵੀ ਸੈਫ ਦੇ ਨਾਲ ਮੌਜੂਦ ਸੀ?, ਘਰ ਦੀ ਸਹਾਇਕ ਨੇ ਇਹ ਵੀ ਦੱਸਿਆ ਕਿ ਕਮਰੇ ਵਿੱਚ ਰੌਲਾ ਸੁਣ ਕੇ, ਸੈਫ ਅਤੇ ਕਰੀਨਾ ਆਪਣੇ ਕਮਰੇ ਵਿੱਚੋਂ ਬਾਹਰ ਆਏ ਅਤੇ ਇਹ ਦੇਖਣ ਲਈ ਭੱਜੇ ਕਿ ਰੌਲਾ ਕੀ ਹੋ ਰਿਹਾ ਹੈ। ਜਿਵੇਂ ਹੀ ਸੈਫ਼ ਕਮਰੇ ਵਿੱਚ ਦਾਖਲ ਹੋਏ, ਚੋਰ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ। ਸੈਫ਼ ਨੂੰ ਚਾਕੂ ਮਾਰਨ ਤੋਂ ਬਾਅਦ, ਸਾਰੇ ਬਹੁਤ ਡਰ ਗਏ ਅਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ।

5 / 7

ਤੀਜੀ ਥਿਉਰੀ ਕਰੀਨਾ ਪਾਰਟੀ ਕਰ ਰਹੀ ਸੀ, ਇਸ ਦੇ ਨਾਲ ਹੀ ਇੱਕ ਥਿਊਰੀ ਵਿੱਚ ਕਿਹਾ ਗਿਆ ਹੈ ਕਿ ਸੈਫ ਅਲੀ ਖਾਨ 'ਤੇ ਹਮਲੇ ਦੇ ਸਮੇਂ, ਉਹਨਾਂ ਦੀ ਪਤਨੀ ਕਰੀਨਾ ਕਪੂਰ ਖਾਨ ਆਪਣੀਆਂ ਭੈਣਾਂ ਕਰਿਸ਼ਮਾ ਕਪੂਰ, ਰੀਆ ਕਪੂਰ ਅਤੇ ਸੋਨਮ ਕਪੂਰ ਨਾਲ ਪਾਰਟੀ ਕਰ ਰਹੀ ਸੀ। ਇਸ ਪਾਰਟੀ ਦੀਆਂ ਤਸਵੀਰਾਂ ਕਰਿਸ਼ਮਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

6 / 7

ਚੌਥੀ ਥਿਊਰੀ ਚੋਰ ਨੇ ਸੈਫ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ, ਸੈਫ 'ਤੇ ਹਮਲੇ ਸੰਬੰਧੀ ਇੱਕ ਹੋਰ ਥਿਉਰੀ ਇਹ ਹੈ ਕਿ ਸੈਫ ਅਲੀ ਖਾਨ ਦੇ ਘਰ ਵਿੱਚ ਦਾਖਲ ਹੋਣ ਵਾਲੇ ਚੋਰ ਨੇ ਜੇਹ ਦੀ ਨੈਨੀ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਸੀ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਚੋਰ ਦੀ ਨੈਨੀ ਨਾਲ ਝੜਪ ਵੀ ਹੋਈ। ਹਾਲਾਂਕਿ, ਪੁਲਿਸ ਨੇ ਬਾਅਦ ਵਿੱਚ ਕਿਹਾ ਕਿ ਚੋਰ ਨੇ ਸੈਫ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਸੀ।

7 / 7

ਪੰਜਵੀ ਥਿਊਰੀ ਚੋਰ ਘਰ ਵਿੱਚ ਕਿਵੇਂ ਆਇਆ?,ਪੁਲਿਸ ਨੇ ਕਿਹਾ ਹੈ ਕਿ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰ ਅਦਾਕਾਰ ਦੇ ਘਰ ਚੋਰੀ ਕਰਨ ਲਈ ਦਾਖਲ ਹੋਇਆ ਸੀ। ਪੁਲਿਸ ਸੂਤਰਾਂ ਅਨੁਸਾਰ, ਚੋਰ ਉਸ ਇਮਾਰਤ ਦੇ ਨਾਲ ਵਾਲੇ ਘਰ ਵਿੱਚ ਦਾਖਲ ਹੋਇਆ ਜਿੱਥੇ ਅਦਾਕਾਰ ਰਹਿੰਦਾ ਸੀ। ਫਿਰ ਉਹ ਕੰਧ ਟੱਪ ਕੇ ਘਰ ਵਿੱਚ ਵੜ ਗਿਆ। ਘਰ ਵਿੱਚ ਦਾਖਲ ਹੋਣ ਤੋਂ ਬਾਅਦ, ਚੋਰ ਇਮਾਰਤ ਦੇ ਪਿਛਲੇ ਪਾਸੇ ਤੋਂ ਪੌੜੀਆਂ ਚੜ੍ਹ ਕੇ ਉਸ ਮੰਜ਼ਿਲ 'ਤੇ ਪਹੁੰਚ ਗਿਆ ਜਿੱਥੇ ਅਦਾਕਾਰ ਰਹਿੰਦਾ ਹੈ। ਪੁਲਿਸ ਨੇ ਕਿਹਾ ਕਿ ਚੋਰ ਫਾਇਰ ਐਸਕੇਪ ਰਾਹੀਂ ਸੈਫ ਦੇ ਅਪਾਰਟਮੈਂਟ ਵਿੱਚ ਦਾਖਲ ਹੋਇਆ।

Follow Us On
Tag :