ਵਜ਼ਨ ਘਟਾਉਣ ਨਾਲ ਜੁੜੀਆਂ ਇਹ ਗਲਤ ਧਾਰਨਾਵਾਂ ਤੁਹਾਨੂੰ ਪਤਲੇ ਨਹੀਂ ਕਰ ਦੇਣਗੀਆਂ ਬੀਮਾਰ Punjabi news - TV9 Punjabi

ਵਜ਼ਨ ਘਟਾਉਣ ਨਾਲ ਜੁੜੀਆਂ ਇਹ ਗਲਤ ਧਾਰਨਾਵਾਂ ਤੁਹਾਨੂੰ ਪਤਲੇ ਨਹੀਂ ਕਰ ਦੇਣਗੀਆਂ ਬੀਮਾਰ

Updated On: 

13 Sep 2023 13:55 PM

How to Lose Weight: ਵਧਦਾ ਵਜ਼ਨ ਜਾਂ ਮੋਟਾਪਾ ਸਰੀਰ ਨੂੰ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਮਰੀਜ਼ ਬਣਾ ਸਕਦਾ ਹੈ, ਇਸ ਲਈ ਲੋਕ ਭਾਰ ਘਟਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰ ਘਟਾਉਣ ਨਾਲ ਜੁੜੀਆਂ ਕੁਝ ਗਲਤ ਧਾਰਨਾਵਾਂ ਤੁਹਾਨੂੰ ਪਤਲੇ ਹੋਣ ਦੀ ਬਜਾਏ ਬੀਮਾਰ ਕਰ ਸਕਦੀਆਂ ਹਨ।

1 / 6ਵਜ਼ਨ ਘਟਾਉਣ ਲਈ ਕਈ ਟ੍ਰਿਕਸ ਜਾਂ ਤਰੀਕੇ ਅਜਮਾਏ ਜਾਂਦੇ ਹਨ। ਇਹ ਇੱਕ ਚੰਗੀ ਆਦਤ ਹੈ ਪਰ ਜੇਕਰ ਗਲਤਫਹਿਮੀਆਂ ਜਾਂ ਮਿੱਥ ਹੋਣ ਤਾਂ ਇਸ ਦੇ ਕਈ ਨੁਕਸਾਨ ਵੀ ਹਨ। ਜਾਣੋਂ ਕਿਵੇਂ

ਵਜ਼ਨ ਘਟਾਉਣ ਲਈ ਕਈ ਟ੍ਰਿਕਸ ਜਾਂ ਤਰੀਕੇ ਅਜਮਾਏ ਜਾਂਦੇ ਹਨ। ਇਹ ਇੱਕ ਚੰਗੀ ਆਦਤ ਹੈ ਪਰ ਜੇਕਰ ਗਲਤਫਹਿਮੀਆਂ ਜਾਂ ਮਿੱਥ ਹੋਣ ਤਾਂ ਇਸ ਦੇ ਕਈ ਨੁਕਸਾਨ ਵੀ ਹਨ। ਜਾਣੋਂ ਕਿਵੇਂ

2 / 6

ਵਜ਼ਨ ਵਧਣ ਦੇ ਨੁਕਸਾਨ : ਜੇਕਰ ਸਾਡਾ ਵਜ਼ਨ ਤੇਜ਼ੀ ਨਾਲ ਵਧਦਾ ਹੈ ਤਾਂ ਮੋਟਾਪੇ ਦਾ ਖ਼ਤਰਾ ਰਹਿੰਦਾ ਹੈ। ਵਧਿਆ ਹੋਇਆ ਭਾਰ ਸਰੀਰ ਨੂੰ ਹਾਈ ਬੀਪੀ, ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਘਰ ਬਣਾ ਸਕਦਾ ਹੈ। ਅੱਜ ਕੱਲ੍ਹ ਲੋਕ ਛੋਟੀ ਉਮਰ ਵਿੱਚ ਹੀ ਮਰੀਜ਼ ਬਣਦੇ ਜਾ ਰਹੇ ਹਨ।

3 / 6

ਵੇਟ ਲੌਸ ਮਿਥ: ਜ਼ਿਆਦਾਤਰ ਲੋਕ ਸੋਚਦੇ ਹਨ ਕਿ ਕਸਰਤ ਵਜ਼ਨ ਘਟਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਉਹ ਹਲਕੀ ਡਾਈਟ ਲੈਣ ਲੱਦਗ ਪੈਂਦੇ ਹਨ। ਅਜਿਹਾ ਕਰਨ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਮਾਹਿਰਾਂ ਅਨੁਸਾਰ ਖੁਰਾਕ ਅਤੇ ਕਸਰਤ ਵਿਚ ਸੰਤੁਲਨ ਹੋਣਾ ਚਾਹੀਦਾ ਹੈ

4 / 6

ਕਾਰਬਸ ਨਾ ਲੈਣਾ: ਵਜ਼ਨ ਘਟਾਉਣ ਦੀ ਜਰਨੀ ਸ਼ੁਰੂ ਕਰਨ ਵਾਲੇ ਜ਼ਿਆਦਾਤਰ ਲੋਕ ਕਾਰਬੋਹਾਈਡਰੇਟ ਨਾਲ ਭਰਪੂਰ ਭੋਜਨ ਤੋਂ ਦੂਰ ਰਹਿਣ ਦੀ ਗਲਤੀ ਕਰ ਦਿੰਦੇ ਹਨ। ਇਸ ਤਰ੍ਹਾਂ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ। ਪੌਸ਼ਟਿਕ ਤੱਤਾਂ ਦੀ ਘਾਟ ਕਾਰਨ ਚੱਕਰ ਆਉਣਾ ਜਾਂ ਕਮਜ਼ੋਰੀ ਹੋ ਸਕਦੀ ਹੈ।

5 / 6

concept imagਖਾਣਾ ਛੱਡ ਦੇਣਾ: ਜ਼ਿਆਦਾਤਰ ਲੋਕ ਜੋ ਭਾਰ ਘਟਾਉਣਾ ਚਾਹੁੰਦੇ ਹਨ, ਜਲਦੀ ਨਤੀਜਿਆਂ ਲਈ ਖਾਣਾ ਛੱਡਣ ਦੀ ਗਲਤੀ ਕਰਦੇ ਹਨ। ਭੋਜਨ ਛੱਡਣ ਨਾਲ ਪੌਸ਼ਟਿਕ ਤੱਤਾਂ ਦੀ ਕਮੀ ਹੁੰਦੀ ਹੈ ਅਤੇ ਇਸ ਦੇ ਕਈ ਗੰਭੀਰ ਨੁਕਸਾਨ ਹੁੰਦੇ ਹਨ।e

6 / 6

ਸਪਲੀਮੈਂਟਸ ਲੈਣਾ: ਕੁਝ ਲੋਕ ਵਜ਼ਨ ਘਟਾਉਣ ਵਿੱਚ ਤੇਜ਼ੀ ਨਾਲ ਰਿਜ਼ਲਟ ਪਾਉਣ ਲਈ ਸਪਲੀਮੈਂਟਸ ਲੈਣ ਦੀ ਗਲਤੀ ਕਰਦੇ ਹਨ। ਇਸ ਨਾਲ ਇੰਸਟੈਂਟ ਰਿਜ਼ਲਟ ਮਿਲਦੇ ਹਨ, ਪਰ ਇਸਦੇ ਕਈ ਨੁਕਸਾਨ ਵੀ ਹਨ ਜੋ ਅੱਗੇ ਚੱਲ ਕੇ ਦਿਖਾਈ ਦਿੰਦੇ ਹਨ।

Follow Us On
Tag :