Ludhiana West 'ਚ ਅੱਜ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ, ਉਮੀਦਵਾਰਾਂ ਨੇ ਲੋਕਾਂ ਨੂੰ ਕੀਤੀ ਵੋਟ ਭੁਗਤਾਨ ਦੀ ਅਪੀਲ | Voting for the by-election in Ludhiana West continues today, candidates appeal people to cast their votes - TV9 Punjabi

Photos: Ludhiana West ‘ਚ ਜ਼ਿਮਨੀ ਚੋਣ ਲਈ ਵੋਟਿੰਗ, ਉਮੀਦਵਾਰਾਂ ਨੇ ਭੁਗਤਾਈ ਵੋਟ, ਦੇਖੋ ਤਸਵੀਰਾਂ

rajinder-arora-ludhiana
Updated On: 

19 Jun 2025 08:47 AM IST

ਇਸ ਜ਼ਿਮਨੀ ਚੋਣ ਚ ਚਾਰ ਪਾਰਟੀਆਂ ਚ ਸਿੱਧਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ, ਜਿਨ੍ਹਾਂ ਚ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹਨ। ਜ਼ਿਮਨੀ ਚੋਣ ਦੇ ਨਤੀਜ਼ੇ 23 ਜੂਨ ਨੂੰ ਘੋਸ਼ਿਤ ਕੀਤੇ ਜਾਣਗੇ।

1 / 8ਲੁਧਿਆਣਾ ਪੱਛਮੀ 'ਚ ਅੱਜ ਜ਼ਿਮਨੀ ਚੋਣ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਦਾ ਸਮਾਂ ਸਵੇਰੇ 7 ਵਜੇਂ ਤੋਂ ਸ਼ਾਮ 6 ਵਜੇ ਤੱਕ ਰਹੇਗਾ। ਚੋਣ ਨਤੀਜ਼ੇ 23 ਜੂਨ ਨੂੰ ਐਲਾਨੇ ਜਾਣਗੇ।

ਲੁਧਿਆਣਾ ਪੱਛਮੀ 'ਚ ਅੱਜ ਜ਼ਿਮਨੀ ਚੋਣ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਦਾ ਸਮਾਂ ਸਵੇਰੇ 7 ਵਜੇਂ ਤੋਂ ਸ਼ਾਮ 6 ਵਜੇ ਤੱਕ ਰਹੇਗਾ। ਚੋਣ ਨਤੀਜ਼ੇ 23 ਜੂਨ ਨੂੰ ਐਲਾਨੇ ਜਾਣਗੇ।

2 / 8ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਕੁੱਲ 1,75,469 ਵੋਟਰ ਹਨ, ਜਿਨ੍ਹਾਂ ਵਿੱਚ 90,088 ਪੁਰਸ਼, 85,371 ਔਰਤਾਂ ਅਤੇ 10 ਤੀਜੇ ਲਿੰਗ ਸ਼ਾਮਲ ਹਨ। ਇਨ੍ਹਾਂ ਲਈ ਕੁੱਲ 194 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਕੁੱਲ 1,75,469 ਵੋਟਰ ਹਨ, ਜਿਨ੍ਹਾਂ ਵਿੱਚ 90,088 ਪੁਰਸ਼, 85,371 ਔਰਤਾਂ ਅਤੇ 10 ਤੀਜੇ ਲਿੰਗ ਸ਼ਾਮਲ ਹਨ। ਇਨ੍ਹਾਂ ਲਈ ਕੁੱਲ 194 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

3 / 8ਲੁਧਿਆਣਾ ਪੱਛਮੀ ਤੋਂ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਐਨਐਮ ਜੈਨ ਸਕੂਲ ਪੋਲਿੰਗ ਸਟੇਸ਼ਨ ‘ਚ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਉਨ੍ਹਾਂ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦੀ ਲੜਾਈ ਲੜਦੇ ਰਹਿਣਗੇ।

ਲੁਧਿਆਣਾ ਪੱਛਮੀ ਤੋਂ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਐਨਐਮ ਜੈਨ ਸਕੂਲ ਪੋਲਿੰਗ ਸਟੇਸ਼ਨ ‘ਚ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਉਨ੍ਹਾਂ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦੀ ਲੜਾਈ ਲੜਦੇ ਰਹਿਣਗੇ।

4 / 8

ਆਪ ਉਮੀਦਵਾਰ ਸੰਜੀਵ ਅਰੋੜਾ ਨੇ ਲੋਕਾਂ ਨੂੰ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਕਿਹਾ। ਉਨ੍ਹਾਂ ਨੇ ਸਾਰੇ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਉਹ ਸਭ ਉਮੀਦਵਾਰਾਂ ਨੂੰ ਬਰਾਬਰ ਸਮਝਦੇ ਹਨ। ਉਨ੍ਹਾਂ ਦਾ ਸਭ ਨਾਲ ਬਰਾਬਰ ਮੁਕਾਬਲਾ ਹੈ।

5 / 8

ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਘਰ ‘ਚ ਹੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਉਹ ਬੰਦੂਕ ਸਾਫ਼ ਕਰ ਰਹੇ ਸਨ, ਇਸ ਦੌਰਾਨ ਗਲਤੀ ਨਾਲ ਗੋਲੀ ਚੱਲ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ। ਚੋਣ ਕਮੀਸ਼ਨ ਨੇ 25 ਮਈ ਨੂੰ ਜ਼ਿਮਨੀ ਚੋਣ ਦੀ ਘੋਸ਼ਣਾ ਕੀਤੀ।

6 / 8

ਲੁਧਿਆਣਾ ਪੱਛਮੀ ਸੀਟ ‘ਤੇ ਜ਼ਿਮਨੀ ਚੋਣ ਲਈ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।

7 / 8

ਇਸ ਜ਼ਿਮਨੀ ਚੋਣ ‘ਚ ਚਾਰ ਪਾਰਟੀਆਂ ‘ਚ ਸਿੱਧੀ ਟੱਕਰ ਦੇਖੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਕਾਰੋਬਾਰੀ ਦੇ ਰਾਜਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ‘ਚ ਉਤਾਰਿਆ ਹੈ, ਜਦਕਿ ਕਾਂਗਰਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਦਾਅ ਖੇਡਿਆ ਹੈ। ਉੱਥੇ ਹੀ ਭਾਜਪਾ ਵੱਲੋਂ ਜੀਵਨ ਗੁਪਤਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰਓਪਕਾਰ ਸਿੰਘ ਘੁੰਮਣ ਚੋਣ ਮੈਦਾਨ ‘ਚ ਹਨ।

8 / 8

ਭਾਜਪਾ ਉਮੀਦਵਾਰ ਜੀਵਨ ਗੁਪਤਾ ਚੋਣ ਵਾਲੇ ਦਿਨ ਸਭ ਤੋਂ ਪਹਿਲਾਂ ਮੰਦਿਰ ਆਸ਼ੀਰਵਾਦ ਲੈਣ ਪਹੁੰਚੇ। ਉਨ੍ਹਾਂ ਨੇ ਮੰਦਿਰ ‘ਚ ਮੱਥਾ ਟੇਕਿਆ ਤੇ ਕਿਹਾ ਕਿ 23 ਜੂਨ ਨੂੰ ਨਤੀਜ਼ੇ ਉਨ੍ਹਾਂ ਦੇ ਹੱਕ ‘ਚ ਆਉਣਗੇ।

Follow Us On
Tag :