ਸੀਐਮ ਮਾਨ ਦੀ ਧੀ ਨਿਆਮਤ ਦਾ ਪਹਿਲਾ ਜਨਮਦਿਨ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ | Today is the first birthday of CM Mann's daughter Niamat, Dr. Gurpreet Kaur shared beautiful pictures - TV9 Punjabi

ਅੱਜ ਸੀਐਮ ਮਾਨ ਦੀ ਧੀ ਨਿਆਮਤ ਦਾ ਪਹਿਲਾ ਜਨਮਦਿਨ, ਡਾ. ਗੁਰਪ੍ਰੀਤ ਕੌਰ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

rohit-kumar
Updated On: 

28 Mar 2025 15:23 PM

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਜਿੰਦਗੀ ਵਿੱਚ ਇੱਕ ਸਾਲ ਪਹਿਲਾਂ ਠੀਕ ਅੱਜ ਦੇ ਦਿਨ ਇੱਕ ਨਵੀਂ ਖੁਸ਼ੀ ਨੇ ਦਸਤਕ ਦਿੱਤੀ ਸੀ। ਇਹ ਖੁਸ਼ੀ ਹੈ ਉਨ੍ਹਾਂ ਦੇ ਘਰ ਧੀ ਦਾ ਜਨਮ ਲੈਣਾ। ਪਿਛਲੇ ਸਾਲ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਧੀ ਨੂੰ ਜਨਮ ਦਿੱਤਾ ਸੀ। ਦੱਸ ਦਈਏ ਕਿ ਅੱਜ ਸੀਐਮ ਮਾਨ ਦੀ ਧੀ ਨਿਆਮਤ ਕੌਰ ਇੱਕ ਸਾਲ ਦੀ ਹੋ ਗਈ ਹੈ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਅਤੇ ਸੀਐਮ ਮਾਨ ਅਤੇ ਨਿਆਮਤ ਕੌਰ ਦੇ ਪਿਤਾ ਭਗਵੰਤ ਮਾਨ ਵਲੋਂ ਸੋਸ਼ਲ ਮੀਡੀਆ ਉੱਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

1 / 5ਸੀਐਮ ਮਾਨ ਵਲੋਂ ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੀ ਧੀ ਨਿਆਮਤ ਨੂੰ ਲਾਡ ਲਡਾ ਰਹੇ ਹਨ। ਉੱਥੇ ਹੀ ਡਾ. ਗੁਰਪ੍ਰੀਤ ਕੌਰ ਨੇ ਪੋਸਟ ਸਾਂਝੀ ਕਰਦਿਆ ਲਿੱਖਿਆ ਕਿ- (Image Source  : @PBGurpreetKaur)

ਸੀਐਮ ਮਾਨ ਵਲੋਂ ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੀ ਧੀ ਨਿਆਮਤ ਨੂੰ ਲਾਡ ਲਡਾ ਰਹੇ ਹਨ। ਉੱਥੇ ਹੀ ਡਾ. ਗੁਰਪ੍ਰੀਤ ਕੌਰ ਨੇ ਪੋਸਟ ਸਾਂਝੀ ਕਰਦਿਆ ਲਿੱਖਿਆ ਕਿ- (Image Source : @PBGurpreetKaur)

2 / 5ਜਦੋਂ ਤੇਰੇ ਆਉਣ ਦੀ ਖ਼ਬਰ ਨਾਲ, ਸੀ ਆਪਣੇ ਖ਼ਿਆਲ ਸੰਭਾਲੇ ਮੈਂ, ਰੱਬ ਧੀ ਵੀ ਉੱਥੇ ਈ ਦਿੰਦਾ, ਜੋ ਡਾਢੇ ਕਰਮਾਂ ਵਾਲੇ ਨੇ.. ਧੀ ਇੱਕ ਰਿਸ਼ਤਾ ਨਹੀਂ ਇੱਕ ਅਹਿਸਾਸ ਹੈ..ਧੀ ਰਾਣੀ ਨਿਆਮਤ ਦਾ ਪਹਿਲਾ ਜਨਮਦਿਨ, Happy Birthday ਨਿਆਮਤ ਕੌਰ ਮਾਨ  (Image Source  : @PBGurpreetKaur)

ਜਦੋਂ ਤੇਰੇ ਆਉਣ ਦੀ ਖ਼ਬਰ ਨਾਲ, ਸੀ ਆਪਣੇ ਖ਼ਿਆਲ ਸੰਭਾਲੇ ਮੈਂ, ਰੱਬ ਧੀ ਵੀ ਉੱਥੇ ਈ ਦਿੰਦਾ, ਜੋ ਡਾਢੇ ਕਰਮਾਂ ਵਾਲੇ ਨੇ.. ਧੀ ਇੱਕ ਰਿਸ਼ਤਾ ਨਹੀਂ ਇੱਕ ਅਹਿਸਾਸ ਹੈ..ਧੀ ਰਾਣੀ ਨਿਆਮਤ ਦਾ ਪਹਿਲਾ ਜਨਮਦਿਨ, Happy Birthday ਨਿਆਮਤ ਕੌਰ ਮਾਨ (Image Source : @PBGurpreetKaur)

3 / 5ਸੋਸ਼ਲ ਮੀਡੀਆ ਉੱਤੇ ਲੋਕਾਂ ਵੱਲੋਂ ਡਾ. ਗੁਰਪ੍ਰੀਤ ਕੌਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਆਮਤ ਦੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।  (Image Source  : @PBGurpreetKaur)

ਸੋਸ਼ਲ ਮੀਡੀਆ ਉੱਤੇ ਲੋਕਾਂ ਵੱਲੋਂ ਡਾ. ਗੁਰਪ੍ਰੀਤ ਕੌਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਆਮਤ ਦੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। (Image Source : @PBGurpreetKaur)

4 / 5

ਸੀਐਮ ਭਗਵੰਤ ਮਾਨ ਦਾ 2015 ਵਿੱਚ ਤਲਾਕ ਹੋਣ ਤੱਕ ਇੰਦਰਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦਾ ਇੱਕ ਪੁੱਤਰ (ਦਿਲਸ਼ਾਨ) ਅਤੇ ਇੱਕ ਧੀ (ਸੀਰਤ) ਹੈ। 48 ਸਾਲ ਦੀ ਉਮਰ ਵਿੱਚ, ਮਾਨ ਨੇ 2022 ਵਿੱਚ 32 ਸਾਲਾ ਗੁਰਪ੍ਰੀਤ ਕੌਰ ਨਾਲ ਵਿਆਹ ਕੀਤਾ। ਉਹ ਪੇਸ਼ੇ ਤੋਂ ਇੱਕ ਡਾਕਟਰ ਹੈ। ਇਸ ਤੋਂ ਬਾਅਦ ਸਾਲ 2024 ਵਿੱਚ ਗੁਰਪ੍ਰੀਤ ਕੌਰ ਨੇ ਇੱਕ ਧੀ (ਨਿਆਮਤ ਕੌਰ) ਨੂੰ ਜਨਮ ਦਿੱਤਾ। (Image Source : @PBGurpreetKaur)

5 / 5

ਬੀਤੇ ਸਾਲ ਜਦੋਂ ਸੀੱਐਮ ਮਾਨ ਦੀ ਧੀ ਨਿਆਮਤ ਦਾ ਜਨਮ ਹੋਇਆ ਸੀ ਤਾਂ ਮੁੱਖ ਮੰਤਰੀ ਮਾਨ ਜੀ ਦੀ ਮਾਤਾ ਨੇ ਆਪਣੇ ਨਾਲ ਨਿਆਮਤ ਦੀ ਤਸਵੀਰ ਸਾਂਝੀ ਕੀਤੀ ਸੀ। ਜਿਸ ਤੋਂ ਸੂਬੇ ਦੇ ਲੱਖਾਂ ਲੋਕਾਂ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਸਨ। (Image Source : @PBGurpreetKaur)

Follow Us On
Tag :