Ayodhya Ram Mandir: ਰਾਮਨੌਮੀ ‘ਤੇ ਰਾਮਲਲਾ ਦਾ ਹੋਇਆ ਸੂਰਿਆ ਤਿਲਕ, ਸ਼ਰਧਾਲੂਆਂ ਦਾ ਉਮੜਿਆ ਹੜ੍ਹ Punjabi news - TV9 Punjabi

Ayodhya Ram Mandir: ਰਾਮਨੌਮੀ ‘ਤੇ ਰਾਮਲਲਾ ਦਾ ਹੋਇਆ ਸੂਰਿਆ ਤਿਲਕ, ਸ਼ਰਧਾਲੂਆਂ ਦਾ ਉਮੜਿਆ ਹੜ੍ਹ

Updated On: 

17 Apr 2024 14:24 PM

ਅਯੁੱਧਿਆ ਚ ਰਾਮ ਨੌਮੀ ਦੇ ਮੌਕੇ ਤੇ ਸੂਰਜ ਦੀਆਂ ਕਿਰਨਾਂ ਨੇ ਰਾਮ ਲੱਲਾ ਦਾ ਤਿਲਕ ਕੀਤਾ। ਇਸ ਮੌਕੇ ਰਾਮਲਲਾ ਦਾ ਵਿਸ਼ੇਸ਼ ਸ਼੍ਰਿੰਗਾਰ ਵੀ ਕੀਤਾ ਗਿਆ। ਅੱਜ ਦਾ ਤਿਉਹਾਰ ਅਯੁੱਧਿਆ ਸਮੇਤ ਪੂਰੇ ਦੇਸ਼ ਲਈ ਬਹੁਤ ਖਾਸ ਹੈ ਕਿਉਂਕਿ ਰਾਮ ਮੰਦਰ ਦੀ ਸਥਾਪਨਾ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ। ਇਹ ਸ਼ਾਨਦਾਰ ਮੌਕਾ ਕਈ ਸਾਲਾਂ ਬਾਅਦ ਆਇਆ ਹੈ। ਇਸ ਦੌਰਾਨ ਰਾਮਲਲਾ ਦੀ ਵਿਸ਼ੇਸ਼ ਪੂਜਾ ਕੀਤੀ ਗਈ।

1 / 5ਅੱਜ 500 ਸਾਲ ਬਾਅਦ ਅਯੁੱਧਿਆ ਅਤੇ ਦੇਸ਼ ਵਾਸੀਆਂ ਲਈ ਇਹ ਖਾਸ ਮੌਕਾ ਆਇਆ ਹੈ। ਇਸ ਨੂੰ ਹੋਰ ਅਲੌਕਿਕ ਬਣਾਉਣ ਲਈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਸ਼੍ਰੀ ਰਾਮ ਦੇ ਵਿਸ਼ੇਸ਼ ਸੂਰਿਆਭਿਸ਼ੇਕ ਦਾ ਆਯੋਜਨ ਕੀਤਾ।

ਅੱਜ 500 ਸਾਲ ਬਾਅਦ ਅਯੁੱਧਿਆ ਅਤੇ ਦੇਸ਼ ਵਾਸੀਆਂ ਲਈ ਇਹ ਖਾਸ ਮੌਕਾ ਆਇਆ ਹੈ। ਇਸ ਨੂੰ ਹੋਰ ਅਲੌਕਿਕ ਬਣਾਉਣ ਲਈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਸ਼੍ਰੀ ਰਾਮ ਦੇ ਵਿਸ਼ੇਸ਼ ਸੂਰਿਆਭਿਸ਼ੇਕ ਦਾ ਆਯੋਜਨ ਕੀਤਾ।

2 / 5

ਅਧਿਆਤਮਿਕਤਾ ਅਤੇ ਵਿਗਿਆਨ ਦੇ ਸੰਗਮ ਦਾ ਇਹ ਮਨੋਹਰ ਦ੍ਰਿਸ਼ ਅੱਜ ਸਾਨੂੰ ਦੇਖਣ ਨੂੰ ਮਿਲਿਆ। 500 ਸਾਲ ਬਾਅਦ ਰਾਮਲਲਾ ਦੀ ਮੂਰਤੀ ਦਾ ਸੂਰਿਆ ਅਭਿਸ਼ੇਕ ਅਭਿਜੀਤ ਮੁਹੂਰਤ ‘ਚ ਕੀਤਾ ਗਿਆ। ਇਸ ਕਾਰਨ ਵੱਡੀ ਗਿਣਤੀ ‘ਚ ਸ਼ਰਧਾਲੂ ਰਾਮ ਮੰਦਰ ਪਹੁੰਚੇ ਹੋਏ ਹਨ।

3 / 5

ਇਸ ਸੂਰਜ ਅਭਿਸ਼ੇਕ ਵਿਚ ਭਗਵਾਨ ਦੇ ਮੱਥੇ ‘ਤੇ ਸੂਰਜ ਦੀ ਕਿਰਨ ਨਾਲ ਤਿਲਕ ਲਗਾਇਆ ਗਿਆ। ਰਾਮ ਨੌਮੀ ਦੇ ਮੌਕੇ ‘ਤੇ ਅੱਜ ਦੁਪਹਿਰ 12 ਵਜੇ ਅਯੁੱਧਿਆ ‘ਚ ਭਗਵਾਨ ਰਾਮ ਦਾ ਸੁਰਿਆਭਿਸ਼ੇਕ ਕੀਤਾ ਗਿਆ। ਸਵੇਰੇ 3:30 ਵਜੇ ਤੋਂ ਹੀ ਰਾਮ ਭਗਤ ਆਪਣੇ ਇਸ਼ਟ ਦੇ ਦਰਸ਼ਨ ਕਰ ਰਹੇ ਹਨ। ਰਾਮਲਲਾ ਨੂੰ 56 ਪ੍ਰਕਾਰ ਦਾ ਭੋਗ ਵੀ ਚੜ੍ਹਾਇਆ ਜਾ ਰਿਹਾ ਹੈ।

4 / 5

ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ। ਇਸ ਦੇ ਲਈ ਇੱਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਰਾਮਲਲਾ ਦੇ ਦਰਸ਼ਨਾਂ ਲਈ ਅਯੁੱਧਿਆ ‘ਚ ਸ਼ਰਧਾਲੂਆਂ ਦੀ ਭੀੜ ਜਮ੍ਹਾ ਹੈ।

5 / 5

ਮੰਗਲਾ ਆਰਤੀ ਤੋਂ ਬਾਅਦ ਬ੍ਰਹਮਾ ਮੁਹੂਰਤ ‘ਤੇ ਸਵੇਰੇ 3.30 ਵਜੇ ਰਾਮਲਲਾ ਦਾ ਅਭਿਸ਼ੇਕ ਅਤੇ ਸ਼ਿੰਗਾਰ ਕੀਤਾ ਗਿਆ | ਇਸ ਦੇ ਨਾਲ ਹੀ ਅਯੁੱਧਿਆ ‘ਚ ਰਾਮ ਨੌਮੀ ਦੀ ਪੂਰਵ ਸੰਧਿਆ ‘ਤੇ ਰਾਮਲਲਾ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਰਾਮ ਮੰਦਰ ਪਹੁੰਚੇ ਹਨ। ਰਾਮ ਨਗਰ ਵਿੱਚ ਲੇਜ਼ਰ ਅਤੇ ਲਾਈਟ ਸ਼ੋਅ ਵੀ ਕਰਵਾਇਆ ਗਿਆ।

Follow Us On
Tag :
Exit mobile version