ਸਿਆਸਤਦਾਨ ਵਿਜੇ ਸਾਂਪਲਾ ਨੂੰ ਰੋਲ ਮਾਡਲ ਮੰਨਣ ਵਾਲੇ ਸ਼ੀਤਲ ਅੰਗੁਰਾਲ ਦੀ ਨਿੱਜੀ ਜ਼ਿੰਦਗੀ ਨਾਲ ਹੋਵੋ ਰੂ-ਬ-ਰੂ Punjabi news - TV9 Punjabi

ਸਿਆਸਤਦਾਨ ਵਿਜੇ ਸਾਂਪਲਾ ਨੂੰ ਰੋਲ ਮਾਡਲ ਮੰਨਣ ਵਾਲੇ ਸ਼ੀਤਲ ਅੰਗੁਰਾਲ ਦੀ ਨਿੱਜੀ ਜ਼ਿੰਦਗੀ ਨਾਲ ਹੋਵੋ ਰੂ-ਬ-ਰੂ

Published: 

17 Jun 2024 18:44 PM

ਜਲੰਧਰ ਵੈਸਟ ਵਿਧਾਨਸਭਾ ਹਲਕੇ ਦੀ ਉੱਪ ਚੋਣ 10 ਜੁਲਾਈ ਨੂੰ ਹੋਣ ਜਾ ਰਹੀ ਹੈ। ਜਿਸਦੇ ਨਤੀਜੇ 13 ਜੁਲਾਈ ਨੂੰ ਐਲਾਨੇ ਜਾਣਗੇ। ਇਸ ਜ਼ਿਮਨੀ ਚੋਣ ਲਈ ਆਪ ਤੋਂ ਮੋਹਿੰਦਰ ਭਗਤ ਨੂੰ ਟਿਕਟ ਦਿੱਤੀ ਗਈ ਹੈ ਅਤੇ ਭਾਜਪਾ ਨੇ ਸ਼ੀਤਲ ਅੰਗੁਰਾਲ ਨੂੰ ਆਪਣੇ ਉਮੀਦਵਾਰ ਐਲਾਨਿਆ ਹੈ। ਅੱਜ ਅਸੀਂ ਇਸ ਲੇਖ ਵਿੱਚ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਸ਼ੀਤਲ ਅੰਗੁਰਾਲ ਦੀ ਨਿੱਜੀ ਅਤੇ ਸਿਆਸੀ ਜ਼ਿੰਦਗੀ ਬਾਰੇ ਇਹ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ।

1 / 5ਸ਼ੀਤਲ

ਸ਼ੀਤਲ ਅੰਗੁਰਾਲ ਦਾ ਜਨਮ 11 ਫਰਵਰੀ 1983 ਬਸਤੀ ਦਾਨਿਸ਼ਮੰਦਾਂ, ਜਲੰਧਰ ਵਿੱਚ ਪਾਰਸ ਰਾਮ ਦੇ ਘਰ ਹੋਇਆ। ਉਨ੍ਹਾਂ ਨੇ ਸਾਲ 2011 ਵਿੱਚ ਹਰਿਆਣਾ ਕੌਂਸਲ ਆਫ ਓਪਨ ਸਕੂਲਿੰਗ ਤੋਂ ਮੈਟ੍ਰਿਕ ਪਾਸ ਕੀਤੀ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਤਨੀ ਮੀਤੂ ਅੰਗਰੁਰਾਲ ਹਨ ਜੋ ਬਿਜਨੈਸਵੂਮੈਨ ਹਨ। ਦੋਵਾਂ ਦੇ ਦੋ ਬੱਚੇ ਬੇਟਾ ਨੈਤਿਕ ਅੰਗੁਰਾਲ ਅਤੇ ਬੇਟੀ ਸੀਆ ਅੰਗੁਰਾਲ ਹਨ । Pic Credit: Social Media

2 / 5

ਮੀਡੀਆ ਰਿਪੋਰਟਾਂ ਮੁਤਾਬਕ, ਸ਼ੀਤਲ ਅੰਗੁਰਲ ਨੂੰ ਬਚਪਨ ਵਿੱਚ ਵਿੱਤੀ ਮੁਸ਼ਕਲਾਂ ਦਾ ਕਾਫੀ ਸਾਹਮਣਾ ਕਰਨਾ ਪਿਆ ਹੈ। ਹੁਣ ਉਹ ਜਲੰਧਰ ਦੇ ਬਸਤੀ ਦਾਨਿਸ਼ਮੰਦਾ ਵਿੱਚ 'ਅੰਗੁਰਾਲ ਕਾਰ ਪੁਆਇੰਟ', ਇੱਕ ਕਾਰ ਡੀਲਰਸ਼ਿਪ, ਅਤੇ ਸੇਲ ਬਿਲਡਰਜ਼, ਇੱਕ ਪ੍ਰਾਪਰਟੀ ਕੰਪਨੀ ਦੇ ਮਾਲਕ ਹਨ। ਸ਼ੀਤਲ ਸਾਈ ਬਿਲਡਰਜ਼ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਉਹ ਅਖਿਲ ਭਾਰਤੀ ਸੇਵਾ ਸਮਿਤੀ ਦੇ ਰਾਸ਼ਟਰੀ ਚੇਅਰਮੈਨ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। 2003 ਵਿੱਚ, ਉਨ੍ਹਾਂ ਨੇ ਰਾਜਨੀਤਿਕ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਆਪਣੇ ਪਿਤਾ ਦੀ ਸਿਆਸੀ ਰੈਲੀਆਂ ਅਤੇ ਹੋਰ ਗਤੀਵਿਧੀਆਂ ਵਿੱਚ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਨ੍ਹਾਂ ਦੇ ਪਿਤਾ 2006 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। Pic Credit: Social Media

3 / 5

ਸ਼ੀਤਲ ਅੰਗੁਰਾਲ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜੀ ਸੀ। ਪਾਰਟੀ ਨੇ ਉਹਨਾਂ ਨੂੰ ਜਲੰਧਰ ਵੈਸਟ ਉਮੀਦਵਾਰ ਬਣਾਇਆ ਸੀ। ਵਿਧਾਨ ਸਭਾ ਚੋਣਾਂ ਦੌਰਾਨ ਉਸ ਵੇਲੇ ਕਾਂਗਰਸੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਚਾਲੇ ਫ਼ਸਵਾਂ ਮੁਕਾਬਲਾ ਹੋਇਆ ਸੀ। ਜਿਸ ਵਿੱਚ ਅੰਗੁਰਾਲ ਨੇ ਸ਼ੁਸੀਲ ਰਿੰਕੂ ਨੂੰ ਹਰਾਕੇ ਜਿੱਤ ਹਾਸਿਲ ਕੀਤੀ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ੀਤਲ ਅੰਗੁਰਾਲ ਨੂੰ 39213 ਵੋਟਾਂ ਮਿਲੀਆਂ ਸਨ ਜਦੋਂਕਿ ਕਾਂਗਰਸੀ ਉਮੀਦਵਾਰ ਸ਼ੁਸੀਲ ਰਿੰਕੂ ਨੂੰ 34,960 ਵੋਟਾਂ ਹੀ ਪ੍ਰਾਪਤ ਹੋਈਆਂ ਸੀ। ਜਦੋਂਕਿ ਭਾਜਪਾ ਦੇ ਮੋਹਿੰਦਰ ਭਗਤ 33,486 ਵੋਟਾਂ ਲੈਕੇ ਤੀਜੇ ਨੰਬਰ ਤੇ ਰਹੇ ਸਨ। Pic Credit: Social Media

4 / 5

ਭਾਜਪਾ ਆਗੂ ਸ਼ੀਤਲ ਅੰਗੁਰਾਲ ਦੀ ਕਾਰ ਕੁਲੈਕਸ਼ਨ ਵਿੱਚ ਟੋਇਟਾ ਫਾਰਚੂਨਰ, ਮਾਰੂਤੀ ਸੁਜ਼ੂਕੀ ਵੈਗਨ ਆਰ, ਟੋਇਟਾ ਕੋਰੋਲਾ ਆਲਟਿਸ, ਮਾਰੂਤੀ ਰਿਟਜ਼ ਅਤੇ ਹਿੰਦੁਸਤਾਨ ਐਸਬੈਸੇਡਰ ਸ਼ਾਮਲ ਹੈ। ਉਨ੍ਹਾਂ ਕੋਲ ਯਾਮਾਹਾ RD350 ਬਾਈਕ ਵੀ ਹੈ। 2022 ਹਲਫਨਾਮੇ ਦੇ ਮੁਤਾਬਕ ਉਨ੍ਹਾਂ ਕੋਲ 1 ਕਰੋੜ ਤੋਂ ਵੱਧ ਦੀ ਜਾਇਦਾਦ ਹੈ। ਮਾਈ ਨੇਤਾ ਐਪ ਮੁਤਾਬਕ, ਉਨ੍ਹਾਂ ਉੱਤੇ 23 ਲੱਖ ਰੁਪਏ ਤੋਂ ਜ਼ਿਆਦਾ ਦਾ ਕਰਜ ਹੈ। ਸ਼ੀਤਲ ਤੇ 9 ਅਪਰਾਧਿਕ ਮਾਮਲੇ ਦਰਜ਼ ਹਨ। Pic Credit: Social Media

5 / 5

ਜਲੰਧਰ ਵੈਸਟ ਵਿਧਾਨਸਭਾ ਹਲਕੇ ਦੀ ਉੱਪ ਚੋਣ 10 ਜੁਲਾਈ ਨੂੰ ਹੋਣ ਜਾ ਰਹੀ ਹੈ। ਇਸ ਜ਼ਿਮਨੀ ਚੋਣ ਲਈ ‘ਆਪ’ ਤੋਂ ਬਾਅਦ ਹੁਣ ਭਾਜਪਾ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਸ਼ੀਤਲ ਅੰਗੁਰਾਲ ‘ਤੇ ਭਰੋਸਾ ਪ੍ਰਗਟਾਇਆ ਹੈ ਅਤੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। Pic Credit: Social Media

Follow Us On
Tag :
Exit mobile version