ਕੀ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ? ਤਾਂ ਜਾਣੋ ਇੱਕ ਦਿਨ ਵਿੱਚ ਕਿੰਨੀ ਰੋਟੀ ਖਾਣੀ ਚਾਹੀਦੀ ਹੈ
ਗਰਮੀਆਂ ਵਿੱਚ ਭਾਰ ਘਟਾਉਣਾ ਚੰਗਾ ਮੰਨਿਆ ਜਾਂਦਾ ਹੈ। ਗਰਮ ਮੌਸਮ ਵਿੱਚ ਪਸੀਨਾ ਜਲਦੀ ਆਉਂਦਾ ਹੈ ਅਤੇ ਚਰਬੀ ਵੀ ਪਿਘਲਣ ਲੱਗਦੀ ਹੈ। ਖਾਣ-ਪੀਣ ਦਾ ਧਿਆਨ ਰੱਖਣ ਵਾਲਿਆਂ ਵਿਚ ਭੰਬਲਭੂਸਾ ਹੈ ਕਿ ਗਰਮੀਆਂ ਵਿਚ ਭਾਰ ਘਟਾਉਣ ਦੇ ਰੁਟੀਨ ਵਿਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ। ਸੋਸ਼ਲ ਮੀਡੀਆ 'ਤੇ ਹਰ ਤਰ੍ਹਾਂ ਦੀ ਜਾਣਕਾਰੀ ਉਪਲਬਧ ਹੈ। ਲੋਕ ਇਸ ਨੂੰ ਅਪਣਾ ਕੇ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਹਨ। ਕਈ ਮਾਮਲਿਆਂ ਵਿੱਚ ਇਹ ਨੁਕਸਾਨ ਪਹੁੰਚਾਉਂਦਾ ਹੈ ਕਿਉਂਕਿ ਇਸ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਨਹੀਂ ਮਿਲਦੇ।
Tag :