Lord Ram Idol: 51 ਇੰਚ ਉੱਚੀ, 150 ਕਿਲੋ ਵਜ਼ਨ, ਦੇਖੋ ਰਾਮਲਲਾ ਦੀ ਮੂਰਤੀ ਦੀ ਪਹਿਲੀ ਝਲਕ Punjabi news - TV9 Punjabi

Lord Ram Idol: 51 ਇੰਚ ਉੱਚੀ, 150 ਕਿਲੋ ਵਜ਼ਨ, ਦੇਖੋ ਰਾਮਲਲਾ ਦੀ ਮੂਰਤੀ ਦੀ ਪਹਿਲੀ ਝਲਕ

Updated On: 

19 Jan 2024 17:52 PM

Ram Mandir: ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਲਈ ਅਯੁੱਧਿਆ ਵਿੱਚ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਖਾਸ ਗੱਲ ਇਹ ਹੈ ਕਿ ਰਾਮਲਲਾ ਦੀ ਬਾਲਸਵਰੂਪ ਮੂਰਤੀ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਭਗਵਾਨ ਰਾਮ ਦਾ ਅਲੌਕਿਕ ਚਿਹਰਾ ਪਹਿਲਾਂ ਪੀਲੇ ਕੱਪੜੇ ਨਾਲ ਢੱਕਿਆ ਗਿਆ ਸੀ। ਦੇਸ਼ ਭਰ ਦੇ ਲੋਕ 22 ਜਨਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਇਸ ਮੂਰਤੀ ਨਾਲ ਜੁੜੀਆਂ ਕੁਝ ਖਾਸ ਗੱਲਾਂ।

1 / 7ਰਾਮਲਲਾ

ਰਾਮਲਲਾ ਦੀ ਮੂਰਤੀ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਇਸ ਤੋਂ ਪਹਿਲਾਂ ਰਾਮਲਲਾ ਦਾ ਅਲੌਕਿਕ ਮੁੱਖ ਪੀਲੇ ਕੱਪੜੇ ਨਾਲ ਢੱਕਿਆ ਹੋਇਆ ਸੀ। ਇਸ ਮੂਰਤੀ ਨੂੰ ਵੈਦਿਕ ਜਾਪ ਦੇ ਵਿਚਕਾਰ ਗਰਭਗ੍ਰਹਿ ਵਿੱਚ ਰੱਖਿਆ ਗਿਆ ਸੀ।

2 / 7

ਰਿਪੋਰਟਾਂ ਮੁਤਾਬਕ ਇਸ ਮੂਰਤੀ ਨੂੰ ਮੈਸੂਰ ਸਥਿਤ ਮੂਰਤੀਕਾਰ ਅਰੁਣ ਯੋਗੀਰਾਜ ਨੇ ਤਿਆਰ ਕੀਤਾ ਹੈ। ਇਸਦੀ ਉਚਾਈ ਲਗਭਗ 51 ਇੰਚ ਅਤੇ ਭਾਰ 150 ਕਿਲੋ ਦੱਸਿਆ ਜਾਂਦਾ ਹੈ।

3 / 7

ਇਹ ਮੂਰਤੀ ਨੂੰ ਕਾਲੇ ਪੱਥਰ ਨਾਲ ਤਿਆਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਮਲ ਅਤੇ ਪ੍ਰਭਾਮੰਡਲ ਦੀ ਵਜ੍ਹਾ ਨਾਲ ਮੂਰਤੀ ਦਾ ਭਾਰ 150 ਕਿਲੋ ਦੇ ਕਰੀਬ ਹੈ। ਦੇਖਿਆ ਜਾਵੇ ਤਾਂ ਜ਼ਮੀਨ ਤੋਂ ਉਚਾਈ ਕਰੀਬ 7 ਫੁੱਟ ਮਾਪੀ ਗਈ ਹੈ।

4 / 7

ਮੂਰਤੀਕਾਰ ਯੋਗੀਰਾਜ ਨੇ ਕਮਲ 'ਤੇ ਖੜੇ ਰਾਮਲਲਾ ਦੀ ਮੂਰਤੀ 5 ਸਾਲ ਦੇ ਬੱਚੇ ਦੇ ਰੂਪ 'ਚ ਬਣਾਈ ਹੈ। ਦੱਸ ਦੇਈਏ ਕਿ 22 ਜਨਵਰੀ ਨੂੰ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਮੰਦਰ ਵਿੱਚ ਵਿਸ਼ੇਸ਼ ਪੂਜਾ ਅਨੁਸ਼ਠਾਨ ਦੀ ਸ਼ੁਰੂਆਤ ਹੋ ਚੁੱਕੀ ਹੈ।

5 / 7

ਤੁਹਾਨੂੰ ਦੱਸ ਦੇਈਏ ਕਿ ਆਉਣ ਵਾਲੀ 22 ਜਨਵਰੀ ਨੂੰ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦੇ ਇਸ ਵਿਸ਼ਾਲ ਪ੍ਰੋਗਰਾਮ ਦਾ ਹਿੱਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੋਣਗੇ। ਇੰਨਾ ਹੀ ਨਹੀਂ ਦੁਨੀਆ ਭਰ ਦੀਆਂ ਕਈ ਵੱਡੀਆਂ ਹਸਤੀਆਂ ਵੀ ਇਸ 'ਚ ਸ਼ਿਰਕਤ ਕਰਨਗੀਆਂ।

6 / 7

ਦੱਸਿਆ ਜਾ ਰਿਹਾ ਹੈ ਕਿ ਇਸ ਮੂਰਤੀ ਨੂੰ ਆਪਣੀ ਜਗ੍ਹਾ 'ਤੇ ਸਥਾਪਿਤ ਕਰਨ 'ਚ ਕਰੀਬ 4 ਘੰਟੇ ਦਾ ਸਮਾਂ ਲੱਗਾ। ਇਸ ਦੇ ਨਾਲ ਹੀ ਮੂਰਤੀ ਦਾ ਗੰਧਾਦਿਵਾਸ ਸ਼ੁਰੂ ਹੋ ਗਿਆ। ਇਸ ਦੌਰਾਨ ਰਾਮਲਲਾ ਦੀ ਇਸ ਮੂਰਤੀ ਨੂੰ ਸੁਗੰਧਿਤ ਜਲ, ਘਿਓ, ਫਲ ਅਤੇ ਅਨਾਜ ਵਿੱਚ ਰੱਖਿਆ ਗਿਆ ਸੀ।

7 / 7

ਇਸ ਤੋਂ ਪਹਿਲਾਂ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ 'X' 'ਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਟਰੱਸਟ ਮੁਤਾਬਕ ਮੂਰਤੀ ਦਾ ਪ੍ਰਵੇਸ਼ ਦੁਪਹਿਰ ਕਰੀਬ 12.30 ਵਜੇ ਹੋਇਆ। ਇਸ ਦੇ ਨਾਲ ਹੀ ਮੂਰਤੀ ਦੇ ਜਲਾਵਿਧਾਸ ਤੱਕ ਦੇ ਸਾਰੇ ਕੰਮ ਵੀਰਵਾਰ ਨੂੰ ਪੂਰੇ ਹੋ ਗਏ।

Follow Us On
Tag :
Exit mobile version