ਦਿੱਗਜ ਸਿਆਸਤਦਾਨ ਬਲਰਾਮ ਜਾਖੜ ਦੇ ਇਸ ਪੁੱਤਰ ਦਾ ਵੀ ਹੈ ਸਿਆਸੀ ਦਬਦਬਾ, ਜਾਣੋ ਸੁਨੀਲ ਜਾਖੜ ਬਾਰੇ Punjabi news - TV9 Punjabi

ਦਿੱਗਜ ਸਿਆਸਤਦਾਨ ਬਲਰਾਮ ਜਾਖੜ ਦੇ ਇਸ ਪੁੱਤਰ ਦਾ ਵੀ ਹੈ ਸਿਆਸੀ ਦਬਦਬਾ, ਜਾਣੋ ਸੁਨੀਲ ਜਾਖੜ ਬਾਰੇ

Updated On: 

22 May 2024 17:54 PM

Sunil Jakhar Family Tree: 14 ਮਈ 2022 ਨੂੰ ਪੰਜਾਬ ਦੇ ਦਿੱਗਜ ਆਗੂ ਸੁਨੀਲ ਜਾਖੜ ਨੇ ਕਾਂਗਰਸ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਰਿਸ਼ਤੇ ਨੂੰ ਖਤਮ ਕਰ ਦਿੱਤਾ ਸੀ। ਪਾਰਟੀ ਵੱਲੋਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਤਾਂ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਦੇ ਪੰਜਾਬ ਪ੍ਰਧਾਨ ਵਜੋਂ 19 ਮਈ 2022 ਨੂੰ ਪਾਰਟੀ ਵਿੱਚ ਸ਼ਾਮਲ ਹੋ ਗਏ।

1 / 5ਸੁਨੀਲ ਜਾਖੜ ਦਾ ਜਨਮ 9 ਫਰਵਰੀ 1954 ਨੂੰ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੰਚਕੋਸੀ ਵਿੱਚ ਹੋਇਆ ਸੀ। ਸੁਨੀਲ ਜਾਖੜ ਕਾਂਗਰਸੀ ਆਗੂ ਬਲਰਾਮ ਜਾਖੜ ਦੇ ਪੁੱਤਰ ਹਨ। ਸੁਨੀਲ ਜਾਖੜ ਨੇ ਸਾਲ 1977 ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ, ਹਰਿਆਣਾ ਤੋਂ ਐਮ.ਬੀ.ਏ ਕੀਤੀ ਹੈ। ਉਨ੍ਹਾਂ ਦੀ ਪਤਨੀ ਦਾ ਨਾਮ ਸਿਲਵੀਆ ਜਾਖੜ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਸਵਿੱਟਜਰਲੈਂਡ ਤੋਂ ਹਨ।  ਸਿਲਵੀਆ ਜਾਖੜ ਹਾਊਸ ਵਾਈਫ ਹਨ।

ਸੁਨੀਲ ਜਾਖੜ ਦਾ ਜਨਮ 9 ਫਰਵਰੀ 1954 ਨੂੰ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੰਚਕੋਸੀ ਵਿੱਚ ਹੋਇਆ ਸੀ। ਸੁਨੀਲ ਜਾਖੜ ਕਾਂਗਰਸੀ ਆਗੂ ਬਲਰਾਮ ਜਾਖੜ ਦੇ ਪੁੱਤਰ ਹਨ। ਸੁਨੀਲ ਜਾਖੜ ਨੇ ਸਾਲ 1977 ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ, ਹਰਿਆਣਾ ਤੋਂ ਐਮ.ਬੀ.ਏ ਕੀਤੀ ਹੈ। ਉਨ੍ਹਾਂ ਦੀ ਪਤਨੀ ਦਾ ਨਾਮ ਸਿਲਵੀਆ ਜਾਖੜ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਸਵਿੱਟਜਰਲੈਂਡ ਤੋਂ ਹਨ। ਸਿਲਵੀਆ ਜਾਖੜ ਹਾਊਸ ਵਾਈਫ ਹਨ।

2 / 5

ਦੱਸ ਦਈਏ ਕਿ ਬਲਰਾਮ ਜਾਖੜ ਲੋਕ ਸਭਾ ਦੇ ਸਪੀਕਰ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਰਹਿ ਚੁੱਕੇ ਹਨ। ਉਹ 10 ਸਾਲ ਲੋਕ ਸਭਾ ਦੇ ਸਪੀਕਰ ਵੀ ਰਹੇ। ਬਲਰਾਮ ਜਾਖੜ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਜਾਖੜ ਪਰਿਵਾਰ ਦਾ ਪੰਜਾਬ ਦੇ ਅਬੋਹਰ ਜ਼ਿਲੇ 'ਚ ਕਾਫੀ ਸਿਆਸੀ ਦਬਦਬਾ ਹੈ ਅਤੇ ਗੁਆਂਢੀ ਜ਼ਿਲਿਆਂ 'ਚ ਵੀ ਮਜ਼ਬੂਤ ​​ਪਕੜ ਹੈ।

3 / 5

ਪੰਜਾਬ ਦੇ ਦਿੱਗਜ ਆਗੂ ਸੁਨੀਲ ਜਾਖੜ 19 ਮਈ 2022 ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇੱਥੇ ਦੱਸਣਯੋਗ ਹੈ ਕਿ ਕਾਂਗਰਸ ਹਾਈਕਮਾਂਡ ਅਤੇ ਜਾਖੜ ਵਿਚਾਲੇ ਕਾਫੀ ਲੰਬੇ ਸਮੇਂ ਤੋਂ ਕੁਝ ਠੀਕ ਨਹੀਂ ਚੱਲ ਰਿਹਾ ਸੀ। ਉਹ ਲਗਾਤਾਰ ਪਾਰਟੀ ਦੀਆਂ ਨੀਤੀਆਂ 'ਤੇ ਬੋਲ ਰਹੇ ਸਨ। ਅਖੀਰ ਜਦੋਂ ਪਾਰਟੀ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਤਾਂ ਮਾਮਲਾ ਹੋਰ ਵਧ ਗਿਆ। 14 ਮਈ 2022 ਨੂੰ ਜਾਖੜ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਪਲਾ ਫੱੜ ਲਿਆ।

4 / 5

ਪੰਜਾਬ ਭਾਜਪਾ

5 / 5

ਸੰਦੀਪ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਵੀ ਸਿਆਸਤ ਵੀ ਕਾਫੀ ਐਕਟਿਵ ਹਨ। ਸੰਦੀਪ ਜਾਖੜ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਹਨ। ਉਹ ਇਸ ਵੇਲੇ ਅਬੋਹਰ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਬੋਹਰ ਤੋਂ ਭਾਜਪਾ ਆਗੂ ਅਰੁਣ ਨਾਰੰਗ ਨੂੰ ਹਰਾਇਆ ਸੀ। ਸੁਨੀਲ ਜਾਖੜ ਦੇ ਦੂਜੇ ਭਤੀਜੇ ਅਜੇ ਵੀਰ ਜਾਖੜ ਭਾਰਤ ਕ੍ਰਿਸ਼ਕ ਸਮਾਜ ਦੇ ਚੇਅਰਮੈਨ ਹਨ।

Follow Us On
Tag :