Punjab Band: ਪੰਜਾਬ ਬੰਦ ਦਾ ਕਿਹੋ ਜਿਹਾ ਰਿਹਾ ਅਸਰ? ਵੇਖੋ ਵੱਖ-ਵੱਖ ਜਿਲ੍ਹਿਆਂ ਤੋਂ ਆਈਆਂ ਤਸਵੀਰਾਂ ਵਿੱਚ Punjabi news - TV9 Punjabi

Punjab Band Photos: ਪੰਜਾਬ ਬੰਦ ਦਾ ਕਿਹੋ ਜਿਹਾ ਰਿਹਾ ਅਸਰ? ਵੇਖੋ ਵੱਖ-ਵੱਖ ਜਿਲ੍ਹਿਆਂ ਤੋਂ ਆਈਆਂ ਤਸਵੀਰਾਂ ਵਿੱਚ

Updated On: 

09 Aug 2023 17:00 PM

ਮਨੀਪੁਰ ਵਿਚ ਹੋਈ ਹਿੰਸਾ ਦੇ ਖਿਲਾਫ ਈਸਾਈ ਭਾਈਚਾਰੇ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਕਈ ਜਨਤਕ ਜਥੇਬੰਦੀਆਂ ਨੇ ਈਸਾਈ ਭਾਈਚਾਰੇ ਦਾ ਸਮਰਥਨ ਕੀਤਾ ਸੀ। ਬੰਦ ਦੌਰਾਨ ਸੜਕਾਂ ਤੇ ਕਿਹੋ ਜਿਹਾ ਨਜ਼ਾਰਾ ਸੀ, ਜਾਣਨ ਲਈ ਫਾਜ਼ਿਲਕਾ, ਫਰੀਦਕੋਟ, ਗੁਰਦਾਸਪੁਰ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਅਤੇ ਫਿਰੋਜ਼ਪੁਰ ਆਈਆਂ ਤਸਵੀਰਾਂ ਵੇਖੋ।

1 / 15ਫਾਜ਼ਿਲਕਾ 'ਚ ਪੰਜਾਬ ਬੰਦ ਦਾ ਮਿਲਿਆ-ਜੁਲਿਆ ਅਸਰ ਦਿਖਾਈ ਦਿੱਤਾ। ਬੰਦ ਦੇ ਮੱਦੇਨਜ਼ਰ ਪੁਲਿਸ ਨੇ ਡੀਐਸਪੀ ਏਆਰ ਸ਼ਰਮਾ ਦੀ ਅਗਵਾਈ ਹੇਠ ਫਲੈਗ ਮਾਰਚ ਕੱਢ ਕੇ ਸ਼ਹਿਰ ਦੀ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ।

ਫਾਜ਼ਿਲਕਾ 'ਚ ਪੰਜਾਬ ਬੰਦ ਦਾ ਮਿਲਿਆ-ਜੁਲਿਆ ਅਸਰ ਦਿਖਾਈ ਦਿੱਤਾ। ਬੰਦ ਦੇ ਮੱਦੇਨਜ਼ਰ ਪੁਲਿਸ ਨੇ ਡੀਐਸਪੀ ਏਆਰ ਸ਼ਰਮਾ ਦੀ ਅਗਵਾਈ ਹੇਠ ਫਲੈਗ ਮਾਰਚ ਕੱਢ ਕੇ ਸ਼ਹਿਰ ਦੀ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ।

2 / 15

ਪੁਲਿਸ ਨੇ ਪਿੰਡਾਂ ਦੀਆਂ ਗਲੀਆਂ ਅਤੇ ਮੁਹੱਲਿਆਂ ਵਿੱਚ ਵੀ ਫਲੈਗ ਮਾਰਚ ਕੱਢਿਆ। ਇਸ ਦੌਰਾਨ ਕਿਧਰੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਸਾਹਮਣੇ ਨਹੀਂ ਆਈ।

3 / 15

ਫਰੀਦਕੋਟ ਵਿਚ ਨਹੀਂ ਪੰਜਾਬ ਬੰਦ ਦਾ ਜਿਆਦਾ ਅਸਰ ਦਿਖਾਈ ਨਹੀਂ ਦਿੱਤਾ। ਸ਼ਹਿਰ ਦੇ ਸਾਰੇ ਬਾਜ਼ਾਰ ਆਮ ਦਿਨਾਂ ਵਾਂਗ ਖੁੱਲ੍ਹੇ ਹੋਏ ਨਜ਼ਰ ਆਏ। ਹਾਲਾਂਕਿ ਕੁਝ ਥਾਵਾਂ ਤੇ ਸਨਾਟਾ ਵੀ ਵਿਖਾਈ ਦੇ ਰਿਹਾ ਸੀ।

4 / 15

ਗੁਰਦਾਸਪੁਰ ਵਿੱਚ ਬੰਦ ਦਾ ਕਾਫੀ ਅਸਰ ਦਿਖਾਈ ਦਿੱਤਾ। ਈਸਾਈ ਅਤੇ ਦਲਿਤ ਭਾਈਚਾਰੇ ਦੇ ਆਗੂਆਂ ਨੇ ਬਾਜ਼ਾਰਾਂ ਵਿੱਚ ਨਿੱਕਲ ਕੇ ਲੋਕਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਵੀ ਕੀਤੀ। ਬਾਜ਼ਾਰ ਤੋਂ ਲੈ ਕੇ ਹਾਈਵੇਅ ਤੱਕ ਬੰਦ ਦਾ ਕਾਫੀ ਅਸਰ ਦਿਖਾਈ ਦਿੱਤਾ।

5 / 15

ਪੰਜਾਬ ਬੰਦ ਦਾ ਸੱਦਾ ਦੇਣ ਵਾਲੇ ਸਾਰੇ ਭਾਈਚਾਰਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਰਿਹੀ। ਬੰਦ ਦੌਰਾਨ ਗੁਰਦਾਸਪੁਰ ਵਿੱਚ ਕਿਧਰੇ ਵੀ ਕਿਸੇ ਹੰਗਾਮੇ ਦੀ ਖਬਰ ਸਾਹਮਣੇ ਨਹੀਂ ਆਈ। । ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ, ਫਾਇਰ ਬ੍ਰਿਗੇਡ ਆਦਿ ਨੂੰ ਬਿਲਕੁਲ ਵੀ ਬੰਦ ਨਹੀਂ ਕੀਤਾ ਗਿਆ।

6 / 15

ਜਲੰਧਰ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ ਨੇਰਾਹ ਬੰਦ ਕਰਕੇ ਸੜਕ ਦੇ ਨਿਕਲੇ ਲੋਕਾਂ ਨੂੰ ਵਾਪਸ ਭੇਜ ਦਿੱਤਾ। ਹਾਲਾਂਕਿ, ਕੁਝ ਥਾਵਾਂ ਤੇ ਜਰੂਰੀ ਕੰਮਾਂ ਲਈ ਨਿਕਲੇ ਲੋਕਾਂ ਨੂੰ ਜਦੋਂ ਈਸਾਈ ਭਾਈਚਾਰੇ ਦੇ ਉਨ੍ਹਾਂ ਨੂੰ ਰੋਕਿਆ ਤਾਂ ਦੋਵਾਂ ਵਿਚਾਲੇ ਬਹਿਸ ਵੀ ਗੋਈ।

7 / 15

ਜਲੰਧਰ ਵਿੱਚ ਬੰਦ ਦਾ ਅਸਰ ਦਿਖਾਈ ਦਿੱਤਾ। ਰੱਸੀ ਪਾ ਕੇ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਜਾਮ ਵਰਗ੍ਹੀ ਸਥਿਤੀ ਵਿਖਾਈ ਦਿੱਤੀ। ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਬੈਰੀਕੇਡ ਲਗਾਉਣ ਕਰਕੇ ਛੋਟੇ ਤੋਂ ਲੈ ਕੇ ਵੱਡੇ ਵਾਹਨਾਂ ਤੱਕ ਦੇ ਚੱਕੇ ਰੁੱਕੇ ਹੋਏ ਦਿਖਾਈ ਦਿੱਤੇ।

8 / 15

ਬੰਦ ਦੌਰਾਨ ਅੰਮ੍ਰਿਤਸਰ ਦੀਆਂ ਸੜਕਾਂ ਤੇ ਭਾਰੀ ਗਿਣਤੀ ਵਿੱਚ ਪੁਲਿਸ ਦੇ ਜਵਾਨ ਨਜ਼ਰ ਆਏ। ਸੜਕਾਂ ਤੇ ਗਸ਼ਤ ਕਰਦੇ ਇਹ ਜਵਾਨ ਪੂਰੀ ਤਰ੍ਹਾਂ ਨਾਲ ਚੌਕਸ ਸਨ। ਹਰ ਆਉਣ-ਜਾਣ ਵਾਲੇ ਤੇ ਉਨ੍ਹਾਂ ਦੀ ਤਿੱਖੀ ਨਜ਼ਰ ਸੀ।

9 / 15

ਮਣੀਪੁਰ ਦੀ ਘਟਨਾ ਦੇ ਖਿਲਾਫ ਦਲਿਤ ਅਤੇ ਈਸਾਈ ਭਾਈਚਾਰੇ ਵੱਲੋਂ ਬੁਲਾਏ ਗਏ ਬੰਦ ਦੌਰਾਨ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਪੂਰੀ ਤਰ੍ਹਾਂ ਨਾਲ ਸ਼ਾਂਤੀ ਰਹੀ। ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਹਾਲਾਂਕਿ, ਸ਼ਹਿਰ ਦੇ ਕੁਝ ਹੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਬੰਦ ਦੌਰਾਨ ਅੰਮ੍ਰਿਤਸਰ ਦੀਆਂ ਸੜਕਾਂ ਤੇ ਭਾਰੀ ਗਿਣਤੀ ਵਿੱਚ ਪੁਲਿਸ ਦੇ ਜਵਾਨ ਨਜ਼ਰ ਆਏ।

10 / 15

ਪਟਿਆਲਾ ਦੇ ਸਾਰੇ ਮੁੱਖ ਬਾਜ਼ਾਰ ਬੰਦ ਰਹੇ।ਇਸ ਦੌਰਾਨ ਦਵਾਈ, ਦੁੱਧ ਅਤੇ ਸਬਜ਼ੀ ਦੀਆਂ ਦੁਕਾਨਾਂ ਨੂੰ ਛੋਟ ਦਿੱਤੀ ਗਈ ਸੀ। ਸ਼ਹਿਰ ਵਿੱਚ ਸਨਾਟਾ ਨਜ਼ਰ ਆਇਆ।

11 / 15

ਪਟਿਆਲਾ ਵਿੱਚ ਬੰਦ ਦੌਰਾਨ ਈਸਾਈ ਭਾਈਚਾਰੇ ਦੇ ਲੋਕਾਂ ਨੇ ਮਣੀਪੁਰ ਦੀ ਘਟਨਾ ਖਿਲਾਫ ਸ਼ਾਂਤੀ ਨਾਲ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਹੱਥ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਤੇ ਲਿੱਖਿਆ ਸੀ ਕਿ ਉਹ ਮਣੀਪੁਰ ਵਿੱਚ ਸ਼ਾਂਤੀ ਚਾਹੁੰਦੇ ਹਨ।

12 / 15

ਪਟਿਆਲਾ ਵਿੱਚ ਬੰਦ ਅਤੇ ਸ਼ਾਂਤੀ ਪੂਰਵਕ ਪ੍ਰਦਰਸ਼ਨ ਦੌਰਾਨ ਪੁਲਿਸ ਫੋਰਸ ਭਾਰੀ ਗਿਣਤੀ ਵਿੱਚ ਸੜਕਾਂ ਤੇ ਨਜ਼ਰ ਆਈ। ਪੁਲਿਸ ਦੇ ਜਵਾਨ ਉੱਥੋਂ ਲੰਘ ਰਹੇ ਲੋਕਾਂ ਤੋਂ ਡੁੰਘਾਈ ਨਾਲ ਪੁੱਛਗਿੱਛ ਕਰ ਰਹੇ ਸਨ।

13 / 15

ਫਿਰੋਜ਼ਪੁਰ ਵਿੱਚ ਈਸਾਈ ਭਾਈਚਾਰੇ ਦੇ ਲੋਕਾਂ ਨੇ ਹੱਥਾਂ ਵਿੱਚ ਬੈਨਰ ਅਤੇ ਤਖ਼ਤੀਆਂ ਫੜ ਕੇ ਮਣੀਪੁਰ ਦੀ ਘਟਨਾ ਦਾ ਵਿਰੋਧ ਜਤਾਇਆ। ਉਨ੍ਹਾਂ ਦਾ ਇਹ ਵਿਰੋਧ ਪ੍ਰਦਰਸ਼ਨ ਪੂਰੀ ਤਰ੍ਹਾਂ ਨਾਲ ਸ਼ਾਂਤੀ ਪੂਰਵਰ ਰਿਹਾ।

14 / 15

ਫਿਰੋਜਪੁਰ ਦੇ ਬਾਜ਼ਾਰ ਵੀ ਪੂਰੀ ਤਰ੍ਹਾਂ ਬੰਦ ਰਹੇ। ਹਾਲਾਂਕਿ ਸਕੂਲ ਕਾਲਜਾਂ ਨੂੰ ਬੰਦ ਰੱਖਿਆ ਗਿਆ ਸੀ, ਪਰ ਆਵਾਜਾਈ ਆਮ ਦਿਨਾਂ ਵਾਂਗ ਹੀ ਜਾਰੀ ਰਹੀ। ਫਿਰੋਜ਼ਪੁਰ ਵਿੱਚ 600 ਤੋਂ ਵੱਧ ਪੁਲਿਸ ਕਰਮਚਾਰੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਸਨ। ਸਕੂਲ ਕਾਲਜ ਬੰਦ ਰੱਖੇ ਗਏ, ਪਰ ਆਵਾਜਾਈ ਆਮ ਦਿਨਾਂ ਦੀ ਤਰ੍ਹਾਂ ਜਾਰੀ ਰਹੀ।

15 / 15

ਬਜਾਰ ਪੂਰੀ ਤਰਾਂ ਬੰਦ ਹੋਣ ਨਾਲ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਸ ਨਾਲ ਉਨ੍ਹਾਂ ਦੇ ਕੰਮ ਕਾਜ ਤੇ ਖਾਸਾ ਅਸਰ ਪਿਆ। ਬਾਜ਼ਾਰ ਵਿੱਚ ਗ੍ਰਾਹਕ ਪਹਿਲਾਂ ਹੀ ਬਹੁਤ ਘੱਟ ਹਨ ਉੱਤੋਂ ਇਸ ਤਰਾਂ ਦੇ ਬੰਦ ਨਾਲ ਉਨ੍ਹਾਂ ਨੂੰ ਕਾਫੀ ਘਾਟਾ ਹੁੰਦਾ ਹੈ।

Follow Us On
Tag :