ਬਠਿੰਡਾ 'ਚ ਵੋਟਾਂ ਦੀ ਗਿਣਤੀ ਦੀ ਤਿਆਰੀਆਂ ਮੁਕਮਲ, ਭਲਕੇ ਐਮਆਰਐਸਪੀਟੀਯੂ ਕੈਂਪਸ 'ਚ ਹੋਵੇਗੀ ਕਾਊਂਟਿੰਗ Punjabi news - TV9 Punjabi

ਬਠਿੰਡਾ ‘ਚ ਵੋਟਾਂ ਦੀ ਗਿਣਤੀ ਦੀ ਤਿਆਰੀਆਂ ਮੁਕਮਲ, ਭਲਕੇ ਐਮਆਰਐਸਪੀਟੀਯੂ ਕੈਂਪਸ ‘ਚ ਹੋਵੇਗੀ ਕਾਊਂਟਿੰਗ

Published: 

03 Jun 2024 15:56 PM

1 ਜੂਨ ਨੂੰ ਚੋਣਾਂ ਖਤਮ ਹੋਣ ਤੋਂ ਬਾਅਦ, ਈਵੀਐਮ ਮਸ਼ੀਨਾਂ ਨੂੰ ਸਖ਼ਤ ਸੁਰੱਖਿਆ ਵਿਚਕਾਰ ਐਮਆਰਐਸਪੀਟੀ ਕੈਂਪਸ ਦੇ ਸਟਰਾਂਗ ਰੂਮ ਵਿੱਚ ਲਿਜਾਇਆ ਗਿਆ। ਦੇਰ ਰਾਤ ਲੋਕ ਸਭਾ ਹਲਕੇ ਲਈ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਜਨਰਲ ਅਬਜ਼ਰਵਰਾਂ, ਏ.ਆਰ.ਓਜ਼ ਅਤੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਟਰਾਂਗ ਰੂਮ ਨੂੰ ਤਾਲਾ ਲਗਾ ਕੇ ਸੀਲ ਕਰ ਦਿੱਤਾ ਗਿਆ। ਕੇਂਦਰੀ ਸੁਰੱਖਿਆ ਬਲਾਂ, ਪੰਜਾਬ ਆਰਮਡ ਪੁਲਿਸ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਸਟਰਾਂਗ ਰੂਮ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸਟਰਾਂਗ ਰੂਮ ਦੇ ਬਾਹਰ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।

1 / 4ਥ੍ਰੀ

ਥ੍ਰੀ ਲੇਅਰ ਵਿੱਚ EVM ਦੀ ਸੁਰੱਖਿਆ ਕੀਤੀ ਜਾ ਰਹੀ ਹੈ। ਕੱਲ੍ਹ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਜਿਸਦੇ ਚੱਲਦੇ ਪਹਿਲਾਂ ਰੁਝਾਨ 9 ਵਜੇ ਦੇਖਣ ਨੂੰ ਮਿਲੇਗਾ।

2 / 4

ਲੋਕ ਸਭਾ ਚੋਣਾਂ ਲਈ ਵੋਟਿੰਗ ਸ਼ਨੀਵਾਰ ਨੂੰ ਸ਼ਾਂਤੀਪੂਰਵਕ ਸੰਪੰਨ ਹੋ ਗਈ ਅਤੇ ਹੁਣ ਉਮੀਦਵਾਰਾਂ ਦਾ ਭਵਿੱਖ ਈਵੀਐਮ ਵਿੱਚ ਸੀਲ ਹੋ ਗਿਆ ਹੈ।ਹੁਣ ਮਸ਼ੀਨਾਂ 4 ਜੂਨ ਨੂੰ ਖੁੱਲ੍ਹਣਗੀਆਂ ਅਤੇ ਜੇਤੂ ਅਤੇ ਹਾਰਨ ਵਾਲਿਆਂ ਦਾ ਪਤਾ ਲੱਗ ਜਾਵੇਗਾ।

3 / 4

ਸਵੇਰੇ 9 ਵਜੇ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਪਹਿਲਾ ਰੁਝਾਨ ਆਉਣ ਦੀ ਸੰਭਾਵਨਾ ਹੈ। ਸ਼ਨੀਵਾਰ ਨੂੰ ਪੋਲਿੰਗ ਖਤਮ ਹੋਣ ਤੋਂ ਬਾਅਦ ਸਾਰੀਆਂ ਈਵੀਐਮ ਮਸ਼ੀਨਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਟਰਾਂਗ ਰੂਮ ਵਿੱਚ ਰੱਖਿਆ ਗਿਆ ਹੈ।

4 / 4

ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਜਿਸ ਲਈ 400 ਦੇ ਕਰੀਬ ਅਧਿਕਾਰੀਆਂ ਦਾ ਸਟਾਫ਼ ਤਾਇਨਾਤ ਕੀਤਾ ਗਿਆ ਹੈ ਅਤੇ ਹਰੇਕ ਵਿਧਾਨ ਸਭਾ ਵਿੱਚ ਗਿਣਤੀ ਲਈ 18 ਟੇਬਲ ਲਗਾਏ ਗਏ ਹਨ।

Follow Us On
Tag :
Exit mobile version