Mahindra Thar Roxx Features: 5 ਡੋਰ ਥਾਰ ਨੂੰ ਖਾਸ ਬਣਾਉਂਦੇ ਹਨ ਇਹ 6 ਫੀਚਰਸ, ਖਰੀਦਣ ਤੋਂ ਪਹਿਲਾਂ ਲੈ ਲਵੋ ਡਿਟੇਲ Punjabi news - TV9 Punjabi

Mahindra Thar Roxx Features: 5 ਡੋਰ ਥਾਰ ਨੂੰ ਖਾਸ ਬਣਾਉਂਦੇ ਹਨ ਇਹ 6 ਫੀਚਰਸ, ਖਰੀਦਣ ਤੋਂ ਪਹਿਲਾਂ ਲੈ ਜਾਣ ਲਓ ਇਹ ਡਿਟੇਲਸ

Updated On: 

21 Aug 2024 18:21 PM

Mahindra Thar Roxx Dimensions: ਮਹਿੰਦਰਾ ਥਾਰ ਦਾ ਨਵਾਂ 5 ਡੋਰ ਵਰਜ਼ਨ ਖਰੀਦਣ ਦਾ ਪਲਾਨ ਬਣਾ ਰਹੇ ਹੋ? ਇਸ ਲਈ ਪਹਿਲਾਂ ਤੁਹਾਨੂੰ ਇਸ SUV ਵਿੱਚ ਉਪਲਬਧ ਖਾਸ ਫੀਚਰਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਅੱਜ ਅਸੀਂ ਤੁਹਾਨੂੰ ਇਸ SUV ਵਿੱਚ ਉਪਲਬਧ 6 ਖਾਸ ਫੀਚਰਸ, ਗੱਡੀ ਦੀ ਕੀਮਤ ਅਤੇ ਡਾਇਮੈਂਸ਼ਨ ਬਾਰੇ ਡਿਟੇਲ ਜਾਣਕਾਰੀ ਦੇਵਾਂਗੇ।

1 / 7ਪਹਿਲਾ ਖਾਸ ਫੀਚਰ ਹੈ ਸੇਫਟੀ: 5-ਦਰਵਾਜ਼ੇ ਵਾਲੀ ਮਹਿੰਦਰਾ ਥਾਰ ਵਿੱਚ 35 ਤੋਂ ਵੱਧ ਸਟੈਂਡਰਡ ਸੈਫਟੀ ਫੀਚਰਸ ਦਿੱਤੇ ਗਏ ਹਨ ਜਿਸ ਵਿੱਚ 6 ਏਅਰਬੈਗ, ਸਾਰੀਆਂ ਸੀਟਾਂ ਲਈ ਸੀਟ ਬੈਲਟ ਰੀਮਾਈਂਡਰ, 3 ਪੁਆਇੰਟ ਸੀਟ ਬੈਲਟਸ, ਚਾਈਲਡ ਸੀਟ ਲਈ ISOFIX ਸਪੋਰਟ ਆਦਿ ਸ਼ਾਮਲ ਹਨ।

ਪਹਿਲਾ ਖਾਸ ਫੀਚਰ ਹੈ ਸੇਫਟੀ: 5-ਦਰਵਾਜ਼ੇ ਵਾਲੀ ਮਹਿੰਦਰਾ ਥਾਰ ਵਿੱਚ 35 ਤੋਂ ਵੱਧ ਸਟੈਂਡਰਡ ਸੈਫਟੀ ਫੀਚਰਸ ਦਿੱਤੇ ਗਏ ਹਨ ਜਿਸ ਵਿੱਚ 6 ਏਅਰਬੈਗ, ਸਾਰੀਆਂ ਸੀਟਾਂ ਲਈ ਸੀਟ ਬੈਲਟ ਰੀਮਾਈਂਡਰ, 3 ਪੁਆਇੰਟ ਸੀਟ ਬੈਲਟਸ, ਚਾਈਲਡ ਸੀਟ ਲਈ ISOFIX ਸਪੋਰਟ ਆਦਿ ਸ਼ਾਮਲ ਹਨ।

2 / 7

ਦੂਜਾ ਖਾਸ ਫੀਚਰ ਹੈ 360 ਡਿਗਰੀ ਵਿਊ : ਥਾਰ ਦੇ 5 ਡੋਰ ਮਾਡਲ ਵਿੱਚ ਗਾਹਕਾਂ ਲਈ 360 ਡਿਗਰੀ ਸਰਾਊਂਡ ਵਿਊ ਸਿਸਟਮ ਵੀ ਸ਼ਾਮਲ ਕੀਤਾ ਗਿਆ ਹੈ ਜੋ ਡਰਾਈਵਿੰਗ ਕਰਦੇ ਸਮੇਂ ਤੁਹਾਡੇ ਬਹੁਤ ਕੰਮ ਆਵੇਗਾ।

3 / 7

ਤੀਜਾ ਖਾਸ ਫੀਚਰ ਹੈ ADAS: ਮਹਿੰਦਰਾ ਥਾਰ ਦੇ 5 ਡੋਰ ਵਰਜ਼ਨ ਵਿੱਚ ਗਾਹਕਾਂ ਦੀ ਸੈਫਟੀ ਲਈ ਲੈਵਲ 2 ADAS ਫੀਚਰਸ ਦਿੱਤੇ ਗਏ ਹਨ, ਜਿਵੇਂ ਕਿ ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ, ਅਡੈਪਟਿਵ ਕਰੂਜ਼ ਕੰਟਰੋਲ ਅਤੇ ਬਲਾਇੰਡ ਵਿਊ ਮਾਨੀਟਰ ਵਰਗੇ ਕਈ ਫੀਚਰਸ ਮਿਲਣਗੇ।

4 / 7

ਚੌਥਾ ਖਾਸ ਫੀਚਰ, ਪੈਨੋਰਾਮਿਕ ਸਨਰੂਫ: 3 ਡੋਰ ਵਰਜ਼ਨ 'ਚ ਵੀ ਇਹ ਫੀਚਰ ਉਪਲੱਬਧ ਨਹੀਂ ਹੈ ਅਤੇ ਇਹ ਫੀਚਰ ਗਾਹਕਾਂ 'ਚ ਕਾਫੀ ਪਾਪੁਲਰ ਹੈ। ਹਰ ਕੋਈ ਪੈਨੋਰਾਮਿਕ ਸਨਰੂਫ ਵਾਲੀ ਕਾਰ ਖਰੀਦਣਾ ਚਾਹੁੰਦਾ ਹੈ, ਜਿਸ ਕਾਰਨ ਨਵੇਂ ਥਾਰ 'ਚ ਇਸ ਫੀਚਰ ਨੂੰ ਸ਼ਾਮਲ ਕੀਤਾ ਗਿਆ ਹੈ।

5 / 7

ਪੰਜਵਾਂ ਕਨੈਕਟੇਡ ਕਾਰ ਫੀਚਰ ਵੈਂਟੀਲੇਟੇਡ ਫਰੰਟ ਸੀਟਸ: ਗਾਹਕਾਂ ਦੀ ਸਹੂਲਤ ਲਈ, ਨਵੇਂ ਥਾਰ ਵਿੱਚ ਵੈਂਟੀਲੇਟੇਡ ਫਰੰਟ ਸੀਟਸ ਵੀ ਦਿੱਤੀਆਂ ਗਈਆਂ ਹਨ ਜੋ ਹਰ ਮੌਸਮ ਵਿੱਚ, ਖਾਸ ਕਰਕੇ ਗਰਮੀਆਂ ਵਿੱਚ ਤੁਹਾਡਾ ਖਿਆਲ ਰੱਖਣਗੀਆਂ।

6 / 7

ਛੇਵਾਂ ਖਾਸ ਫੀਚਰ ਕਨੈਕਟਡ ਕਾਰ ਫੀਚਰ: ਨਵੀਂ ਮਹਿੰਦਰਾ ਥਾਰ ਵਿੱਚ ਤੁਹਾਨੂੰ 80 ਤੋਂ ਵੱਧ ਕਨੈਕਟਡ ਫੀਚਰਸ ਮਿਲਣਗੇ, ਜਿਸ ਵਿੱਚ ਵਾਇਰਲੈੱਸ ਐਂਡਰਾਇਡ ਆਟੋ-ਐਪਲ ਕਾਰਪਲੇ ਅਤੇ ਅਲੈਕਸਾ ਸਪੋਰਟ ਵਰਗ੍ਹੇ ਕਈ ਫੀਚਰਸ ਸ਼ਾਮਲ ਹਨ।

7 / 7

Mahindra Thar Roxx Price: ਇਸ SUV ਦੀ ਕੀਮਤ 12 ਲੱਖ 99 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ, ਇਹ ਕੀਮਤ ਇਸ ਕਾਰ ਦੇ ਬੇਸ ਵੇਰੀਐਂਟ ਦੀ ਹੈ। ਉੱਥੇ ਹੀ ਇਸ ਕਾਰ ਦੇ ਟਾਪ ਵੇਰੀਐਂਟ (AX7L) ਲਈ ਤੁਹਾਨੂੰ 20 ਲੱਖ 49 ਹਜ਼ਾਰ ਰੁਪਏ ਖਰਚ ਕਰਨੇ ਪੈਣਗੇ।

Follow Us On
Tag :