PM Modi Family Tree: ਦੇਸ਼ ਦੇ 20ਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਾਣੋ ਕੌਣ-ਕੌਣ ਹੈ ਪਰਿਵਾਰ 'ਚ? Punjabi news - TV9 Punjabi

PM Modi Family Tree: ਦੇਸ਼ ਦੇ 20ਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਾਣੋ ਕੌਣ-ਕੌਣ ਹੈ ਪਰਿਵਾਰ ‘ਚ?

Updated On: 

11 Jun 2024 11:45 AM

PM Modi Family Tree: ਐਨਡੀਏ ਆਗੂ ਨਰਿੰਦਰ ਮੋਦੀ (ਨਰੇਂਦਰ ਦਾਮੋਦਰ ਦਾਸ ਮੋਦੀ) ਨੇ ਐਤਵਾਰ ਨੂੰ ਆਜ਼ਾਦ ਭਾਰਤ ਦੇ 20ਵੇਂ ਪ੍ਰਧਾਨ ਮੰਤਰੀ ਦੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਉਨ੍ਹਾਂ ਦੇ ਸਿਆਸੀ ਸਫਰ ਦੇ ਨਾਲ-ਨਾਲ ਉਨ੍ਹਾਂ ਦਾ ਨਿੱਜੀ ਜ਼ਿੰਦਗੀ ਵੀ ਕਾਫੀ ਸੁਰਖੀਆਂ ਵਿੱਚ ਰਹੀ ਹੈ। ਇਸ ਲੇਖ ਵਿੱਚ ਅਸੀਂ ਤੁਹਾਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਬਾਰੇ, ਸਿਆਸੀ ਸਫ਼ਰ ਅਤੇ ਨੈੱਟਵਰਥ ਬਾਰੇ ਦੱਸਾਂਗੇ।

1 / 9ਐਤਵਾਰ

ਐਤਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਨਡੀਏ ਆਗੂ ਨਰਿੰਦਰ ਮੋਦੀ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ, ਜਿਸ ਤੋਂ ਬਾਅਦ ਉਹ ਆਜ਼ਾਦ ਭਾਰਤ ਦੇ 20ਵੇਂ ਪ੍ਰਧਾਨ ਮੰਤਰੀ ਬਣ ਗਏ। ਐਨਡੀਏ ਸਰਕਾਰ ਵਿੱਚ ਮੋਦੀ ਤੋਂ ਇਲਾਵਾ 30 ਨੇਤਾਵਾਂ ਨੇ ਕੈਬਨਿਟ ਮੰਤਰੀ, 5 ਨੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ 36 ਨੇਤਾਵਾਂ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ ਹੈ।

2 / 9

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ 17 ਸਤੰਬਰ, 1950 ਨੂੰ ਵਡਨਗਰ, ਗੁਜਰਾਤ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਦਾਮੋਦਰਦਾਸ ਮੂਲਚੰਦ ਮੋਦੀ ਅਤੇ ਮਾਤਾ ਦਾ ਨਾਮ ਹੀਰਾਬੇਨ ਸੀ। ਮੋਦੀ ਦੀ ਸ਼ੁਰੂਆਤੀ ਸਿੱਖਿਆ ਵਡਨਗਰ ਦੇ ਭਗਵਾਚਾਰਿਆ ਨਰਾਇਣਚਾਰਿਆ ਸਕੂਲ ਤੋਂ ਹੋਈ। ਉਹ ਬਚਪਨ ਤੋਂ ਹੀ ਅਦਾਕਾਰੀ, ਵਾਦ-ਵਿਵਾਦ ਮੁਕਾਬਲਿਆਂ ਅਤੇ ਨਾਟਕਾਂ ਵਿੱਚ ਬਹੁਤ ਦਿਲਚਸਪੀ ਰੱਖਦੇ ਸੀ। ਇਸ ਕਾਰਨ ਉਨ੍ਹਾਂ ਨੇ ਸਕੂਲ ਦੌਰਾਨ ਕਈ ਐਵਾਰਡ ਵੀ ਜਿੱਤੇ। ਉਹ ਆਪਣੀ ਸਕੂਲੀ ਪੜ੍ਹਾਈ ਦੌਰਾਨ ਐਨਸੀਸੀ ਕੈਡੇਟ ਵੀ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਵਿੱਚ ਮੈਨੇਜਮੈਂਟ ਅਤੇ ਪਬਲਿਕ ਰਿਲੇਸ਼ਨ ਨਾਲ ਸਬੰਧਤ ਤਿੰਨ ਮਹੀਨੇ ਦਾ ਕੋਰਸ ਵੀ ਕੀਤਾ। Pic Credit: TV9

3 / 9

ਪੀਐਮ ਮੋਦੀ ਦੇ ਹਲਫ਼ਨਾਮੇ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਉਨ੍ਹਾਂ ਦੀ 2.85 ਕਰੋੜ ਰੁਪਏ ਦੀ ਚੱਲ ਜਾਇਦਾਦ ਐਸਬੀਆਈ ਬੈਂਕ ਵਿੱਚ ਫਿਕਸਡ ਡਿਪਾਜ਼ਿਟ ਵਜੋਂ ਜਮ੍ਹਾਂ ਹੈ। 2019 ਤੋਂ ਲੈ ਕੇ, 2024 ਵਿੱਚ ਉਨ੍ਹਾਂ ਦੀ ਸੰਪਤੀ ਵਿੱਚ ਵਾਧਾ ਹੋਇਆ ਹੈ। ਇਸ ਵਾਰ ਉਨ੍ਹਾਂ ਦੀ ਕੁੱਲ ਸੰਪਤੀ 3.02 ਕਰੋੜ ਰੁਪਏ ਦੱਸੀ ਜਾਂਦੀ ਹੈ। ਆਪਣੇ ਹਲਫਨਾਮੇ 'ਚ ਜਾਣਕਾਰੀ ਦਿੰਦੇ ਹੋਏ ਪੀਐੱਮ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਆਮਦਨ ਦਾ ਸਰੋਤ ਸਰਕਾਰੀ ਤਨਖਾਹ ਅਤੇ ਉਨ੍ਹਾਂ ਦੀ ਬਚਤ 'ਤੇ ਮਿਲਣ ਵਾਲਾ ਵਿਆਜ ਹੈ। ਉਨ੍ਹਾਂ ਕੋਲ ਕੋਈ ਘਰ ਜਾਂ ਕਾਰ ਨਹੀਂ ਹੈ। ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਦੀ ਦੌਲਤ ਵਿੱਚ ਵਾਧਾ ਹੋਇਆ ਹੈ।

4 / 9

ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਪੰਜ ਸਾਲਾਂ ਦੀ ਆਮਦਨ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ 2018-19 ਵਿੱਚ ਉਨ੍ਹਾਂ ਦੀ ਆਮਦਨ 11,14,230 ਰੁਪਏ, 2019-20 ਵਿੱਚ 17,20,760 ਰੁਪਏ, 2020-21 ਵਿੱਚ 17,07,930 ਰੁਪਏ, 2021-22 ਵਿੱਚ 15,41,870 ਰੁਪਏ ਸੀ। ਜਦੋਂ ਕਿ 2022-23 ਵਿੱਚ ਇਹ 23,56,080 ਸੀ। ਉਨ੍ਹਾਂ ਕੋਲ ਨੈਸ਼ਨਲ ਸੇਵਿੰਗ ਸਰਟੀਫਿਕੇਟ ਵਿੱਚ 9,12,000 ਰੁਪਏ ਹਨ। ਉਨ੍ਹਾਂ ਦੀ ਹੋਰ ਜਾਇਦਾਦ ਵਿੱਚ 2,67,750 ਰੁਪਏ ਦੀਆਂ ਚਾਰ ਸੋਨੇ ਦੀਆਂ ਮੁੰਦਰੀਆਂ ਸ਼ਾਮਲ ਹਨ।

5 / 9

ਪ੍ਰਧਾਨ ਮੰਤਰੀ ਬਾਰੇ ਕਿਹਾ ਜਾਂਦਾ ਹੈ ਕਿ ਪਹਿਲਾਂ ਉਹ ਆਪਣੇ ਪਿਤਾ ਨਾਲ ਸਟੇਸ਼ਨ 'ਤੇ ਚਾਹ ਵੇਚਦੇ ਸਨ। ਪੀਐਮ ਮੋਦੀ ਖੁਦ ਆਪਣੇ ਭਾਸ਼ਣਾਂ ਵਿੱਚ ਇਸ ਦਾ ਜ਼ਿਕਰ ਕਈ ਵਾਰ ਕਰ ਚੁੱਕੇ ਹਨ। ਮੋਦੀ ਦੇ ਪਿਤਾ ਦਾ ਵਡਨਗਰ ਰੇਲਵੇ ਸਟੇਸ਼ਨ 'ਤੇ ਚਾਹ ਦਾ ਸਟਾਲ ਸੀ, ਜਿੱਥੇ ਮੋਦੀ ਆਪਣੇ ਪਿਤਾ ਦੀ ਮਦਦ ਕਰਦੇ ਸਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਚਾਹਵਾਲਾ ਪ੍ਰਧਾਨ ਮੰਤਰੀ ਵੀ ਕਿਹਾ ਜਾਂਦਾ ਹੈ। 1965 ਵਿੱਚ ਭਾਰਤ-ਪਾਕਿ ਜੰਗ ਦੌਰਾਨ, ਉਨ੍ਹਾਂ ਨੇ ਸਟੇਸ਼ਨ ਤੋਂ ਲੰਘ ਰਹੇ ਭਾਰਤੀ ਸੈਨਿਕਾਂ ਨੂੰ ਚਾਹ ਪਿਆਈ ਸੀ। Pic Credit: TV9

6 / 9

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਾਤਾ-ਪਿਤਾ ਦੇ ਛੇ ਬੱਚਿਆਂ ਵਿੱਚੋਂ ਤੀਜੇ ਨੰਬਰ 'ਤੇ ਹਨ। ਮੋਦੀ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਚੁੱਕਾ ਹੈ। ਉਨ੍ਹਾਂ ਦੇ ਚਾਰ ਭਰਾ ਅਤੇ ਇੱਕ ਭੈਣ ਹਨ। ਭਰਾਵਾਂ ਦੇ ਨਾਂ ਸੋਮ ਮੋਦੀ, ਅੰਮ੍ਰਿਤ ਮੋਦੀ, ਪ੍ਰਹਿਲਾਦ ਮੋਦੀ, ਪੰਕਜ ਮੋਦੀ ਹਨ। ਜੋ ਆਪੋ-ਆਪਣੇ ਕਾਰੋਬਾਰ ਸੰਭਾਲਦੇ ਹਨ। ਮੋਦੀ ਦੀ ਭੈਣ ਦਾ ਨਾਂ ਵਸੰਤੀਬੇਨ ਹਸਮੁਖਲਾਲ ਮੋਦੀ ਹੈ। Pic Credit: TV9Hindi

7 / 9

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਘ (RSS) ਨਾਲ ਪੁਰਾਣਾ ਰਿਸ਼ਤਾ ਹੈ। ਇਹ ਸਾਲ 1958 ਦੀ ਗੱਲ ਹੈ, ਜਦੋਂ ਦੀਵਾਲੀ ਦੇ ਮੌਕੇ 'ਤੇ ਗੁਜਰਾਤ ਰਾਜ ਦੇ ਪ੍ਰਚਾਰਕ ਲਕਸ਼ਮਣ ਰਾਓ ਇਨਾਮਦਾਰ ਨੇ ਉਨ੍ਹਾਂ ਨੂੰ ਬਾਲ ਵਲੰਟੀਅਰ ਦੀ ਸਹੁੰ ਚੁਕਾਈ। ਇਸ ਤੋਂ ਬਾਅਦ ਮੋਦੀ ਸੰਘ ਦੇ ਸਰਗਰਮ ਮੈਂਬਰ ਬਣ ਗਏ। Pic Credit: Instagram

8 / 9

ਭਾਜਪਾ ਦੇ ਦਿੱਗਜ ਨੇਤਾ ਅਤੇ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਪੀਐਮ ਮੋਦੀ ਦਾ ਸਿਆਸੀ ਗੁਰੂ ਮੰਨਿਆ ਜਾਂਦਾ ਹੈ। 1985 ਵਿੱਚ ਪੀਐਮ ਮੋਦੀ ਨੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ। ਮੋਦੀ ਦੀ ਸਰਗਰਮੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜਲਦੀ ਹੀ ਪਾਰਟੀ 'ਚ ਵੱਡੀਆਂ ਜ਼ਿੰਮੇਵਾਰੀਆਂ ਮਿਲਣੀਆਂ ਸ਼ੁਰੂ ਹੋ ਗਈਆਂ। 1988-89 ਵਿੱਚ ਮੋਦੀ ਨੂੰ ਗੁਜਰਾਤ ਭਾਜਪਾ ਵਿੱਚ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਤੋਂ ਬਾਅਦ ਮੋਦੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਰਹੇ। 1995 ਵਿੱਚ ਉਨ੍ਹਾਂ ਨੂੰ ਭਾਜਪਾ ਦਾ ਰਾਸ਼ਟਰੀ ਸਕੱਤਰ ਬਣਾਇਆ ਗਿਆ। Pic Credit: TV9

9 / 9

ਇਹ ਸਾਲ 2001 ਦੀ ਗੱਲ ਹੈ, ਜਦੋਂ ਗੁਜਰਾਤ ਵਿੱਚ ਭੂਚਾਲ ਆਇਆ ਸੀ। ਇਸ ਨਾਲ ਸੂਬੇ ਵਿਚ ਕਾਫੀ ਤਬਾਹੀ ਹੋਈ। ਇਸ ਘਟਨਾ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਘਟਨਾਕ੍ਰਮ ਤੋਂ ਬਾਅਦ ਮੋਦੀ ਨੂੰ ਦਿੱਲੀ ਤੋਂ ਗੁਜਰਾਤ ਭੇਜਿਆ ਗਿਆ ਅਤੇ ਇਸ ਤਰ੍ਹਾਂ ਮੋਦੀ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਬਣੇ। ਉਨ੍ਹਾਂ ਦੇ ਲੋਕ ਭਲਾਈ ਦੇ ਕੰਮਾਂ ਕਾਰਨ ਗੁਜਰਾਤ ਦੇ ਲੋਕਾਂ ਨੇ ਉਨ੍ਹਾਂ ਨੂੰ ਲਗਾਤਾਰ 4 ਵਾਰ (2001 ਤੋਂ 2014 ਤੱਕ) ਗੁਜਰਾਤ ਦਾ ਮੁੱਖ ਮੰਤਰੀ ਚੁਣਿਆ। Pic Credit: TV9

Follow Us On
Tag :
Exit mobile version