ਭਾਜਪਾ ਦੀ ਸੀਨੀਅਰ ਆਗੂ ਮੀਨਾਕਸ਼ੀ ਲੇਖੀ ਦਾ ਪੰਜਾਬ ਦੌਰਾ, ਲੁਧਿਆਣਾ ਤੋਂ ਲੜ ਸਕਦੇ ਹਨ ਚੋਣ - TV9 Punjabi

ਭਾਜਪਾ ਦੀ ਸੀਨੀਅਰ ਆਗੂ ਮੀਨਾਕਸ਼ੀ ਲੇਖੀ ਦਾ ਪੰਜਾਬ ਦੌਰਾ, ਲੁਧਿਆਣਾ ਤੋਂ ਲੜ ਸਕਦੇ ਹਨ ਚੋਣ

tv9-punjabi
Published: 

18 Mar 2024 17:05 PM IST

Meenakshi Lekhi: ਕੇਂਦਰੀ ਮੰਤਰੀ ਦੇ ਉਮੀਦਵਾਰ ਬਣਨ ਪਿੱਛੇ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ ਲੁਧਿਆਣਾ ਦੇ ਇੰਚਾਰਜ ਰਹੇ ਹਨ। ਇਸ ਦੇ ਨਾਲ ਹੀ ਉਹ ਪੰਜਾਬੀ ਹਿੰਦੂ ਚਿਹਰਾ ਵੀ ਹਨ ਦੁਪਹਿਰ ਬਾਅਦ ਉਨ੍ਹਾਂ ਨੇ ਭਾਜਪਾ ਜ਼ਿਲ੍ਹਾ ਦਫ਼ਤਰ, ਮਾਡਲ ਟਾਊਨ ਡੀ ਐਕਸਟੈਨਸ਼ਨ ਰੇਲਵੇ ਫਾਟਕ, ਦਾਣਾ ਮੰਡੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।

1 / 5ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਸੋਮਵਾਰ ਨੂੰ ਲੁਧਿਆਣਾ ਪਹੁੰਚੇ। ਆਪਣੀ ਫੇਰੀ ਦੀ ਸ਼ੁਰੂਆਤ ਉਨ੍ਹਾਂ ਨੇ ਸਭ ਤੋਂ ਪਹਿਲਾਂ ਸ਼੍ਰੀ ਦੁਰਗਾ ਮਾਤਾ ਮੰਦਰ ਪਹੁੰਚ ਕੇ ਮਾਂ ਦੇ ਦਰਸ਼ਨਾਂ ਨਾਲ ਕੀਤੀ।

ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਸੋਮਵਾਰ ਨੂੰ ਲੁਧਿਆਣਾ ਪਹੁੰਚੇ। ਆਪਣੀ ਫੇਰੀ ਦੀ ਸ਼ੁਰੂਆਤ ਉਨ੍ਹਾਂ ਨੇ ਸਭ ਤੋਂ ਪਹਿਲਾਂ ਸ਼੍ਰੀ ਦੁਰਗਾ ਮਾਤਾ ਮੰਦਰ ਪਹੁੰਚ ਕੇ ਮਾਂ ਦੇ ਦਰਸ਼ਨਾਂ ਨਾਲ ਕੀਤੀ।

2 / 5ਇਸ ਉਪਰੰਤ ਮੀਨਾਕਸ਼ੀ ਲੇਖੀ ਨੇ ਸ੍ਰੀ ਦੁਖਨਿਵਾਰਨ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਚਰਚਾ ਹੈ ਕਿ ਲੇਖੀ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ।

ਇਸ ਉਪਰੰਤ ਮੀਨਾਕਸ਼ੀ ਲੇਖੀ ਨੇ ਸ੍ਰੀ ਦੁਖਨਿਵਾਰਨ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਚਰਚਾ ਹੈ ਕਿ ਲੇਖੀ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ।

3 / 5 ਲੇਖੀ ਨੇ ਪ੍ਰੈਸ ਕਾਨਫਰਸ ਦੌਰਾਨ ਵਿਰੋਧੀ ਪਾਰਟੀਆਂ ਤੇ ਤਿੱਖੇ ਹਮਲੇ ਬੋਲਦਿਆਂ ਆਰੋਪ ਲਗਾਇਆ ਕਿ ਸੂਬਾ ਸਰਕਾਰਾਂ ਦੀਆਂ ਗਲਤ ਨੀਤੀਆਂ ਸਦਕਾ ਪੰਜਾਬ ਪਹਿਲੇ ਨੰਬਰ ਤੋਂ 27ਵੇਂ ਨੰਬਰ ਤੇ ਚਲਾ ਗਿਆ ਹੈ। ਬੁੱਢਾ ਨਾਲਾ ਪ੍ਰਾਜੈਕਟ ਦਿਖਾ ਕੇ ਸਿਆਸਤਦਾਨ ਵਾਰ-ਵਾਰ ਕੇਂਦਰ ਤੋਂ ਪੈਸੇ ਲੈ ਰਹੇ ਹਨ। ਸਰਹੱਦ 'ਤੇ ਤਾਇਨਾਤ ਜਵਾਨ ਲਗਾਤਾਰ ਨਸ਼ਾ ਤਸਕਰਾਂ ਦੇ ਡਰੋਨਾਂ ਨੂੰ ਡੇਗ ਰਹੇ ਹਨ।

ਲੇਖੀ ਨੇ ਪ੍ਰੈਸ ਕਾਨਫਰਸ ਦੌਰਾਨ ਵਿਰੋਧੀ ਪਾਰਟੀਆਂ ਤੇ ਤਿੱਖੇ ਹਮਲੇ ਬੋਲਦਿਆਂ ਆਰੋਪ ਲਗਾਇਆ ਕਿ ਸੂਬਾ ਸਰਕਾਰਾਂ ਦੀਆਂ ਗਲਤ ਨੀਤੀਆਂ ਸਦਕਾ ਪੰਜਾਬ ਪਹਿਲੇ ਨੰਬਰ ਤੋਂ 27ਵੇਂ ਨੰਬਰ ਤੇ ਚਲਾ ਗਿਆ ਹੈ। ਬੁੱਢਾ ਨਾਲਾ ਪ੍ਰਾਜੈਕਟ ਦਿਖਾ ਕੇ ਸਿਆਸਤਦਾਨ ਵਾਰ-ਵਾਰ ਕੇਂਦਰ ਤੋਂ ਪੈਸੇ ਲੈ ਰਹੇ ਹਨ। ਸਰਹੱਦ 'ਤੇ ਤਾਇਨਾਤ ਜਵਾਨ ਲਗਾਤਾਰ ਨਸ਼ਾ ਤਸਕਰਾਂ ਦੇ ਡਰੋਨਾਂ ਨੂੰ ਡੇਗ ਰਹੇ ਹਨ।

4 / 5

ਲੇਖੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਕੋਲ ਕੋਈ ਉਮੀਦਵਾਰ ਨਾ ਹੋਣ ਕਰਕੇ ਇਸ ਨੇ ਮੰਤਰੀਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਲੇਖੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਸਰਕਾਰ ਨੂੰ ਜ਼ੀਰੋ ਸੀਟਾਂ ਮਿਲਣਗੀਆਂ।

5 / 5

ਲੇਖੀ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਕਈ ਅਜਿਹੇ ਕੋਰੀਡੋਰ ਬਣਾ ਰਹੀ ਹੈ ਜਿਸ ਨਾਲ ਪੰਜਾਬੀਆਂ ਨੂੰ ਹੀ ਫਾਇਦਾ ਹੋਵੇਗਾ। ਕਰੀਬ 560 ਰੇਲਵੇ ਸਟੇਸ਼ਨਾਂ ‘ਤੇ ਵਿਕਾਸ ਕਾਰਜ ਚੱਲ ਰਹੇ ਹਨ। ਸਰਕਾਰ ਨੇ ਸਭ ਤੋਂ ਵੱਧ 460 ਕਰੋੜ ਰੁਪਏ ਲੁਧਿਆਣਾ ਸਟੇਸ਼ਨ ਲਈ ਦਿੱਤੇ ਹਨ। ਬੁੱਢਾ ਦਰਿਆ ਅਜੇ ਵੀ ਨਾਲਾ ਬਣਿਆ ਹੋਇਆ ਹੈ।

Follow Us On
Tag :