ਪੰਜਾਬ ਦੀਆਂ 13 ਲੋਕ ਸਭਾਂ ਸੀਟਾਂ 'ਤੇ ਵੋਟਿੰਗ, ਕਿਹੜੇ ਦਿੱਗਜਾਂ ਨੇ ਕੀਤਾ ਵੋਟ ਦਾ ਭੁਗਤਾਨ Punjabi news - TV9 Punjabi

ਪੰਜਾਬ ਦੀਆਂ 13 ਲੋਕ ਸਭਾਂ ਸੀਟਾਂ ‘ਤੇ ਵੋਟਿੰਗ, ਕਿਹੜੇ ਦਿੱਗਜਾਂ ਨੇ ਕੀਤਾ ਵੋਟ ਦਾ ਭੁਗਤਾਨ

Updated On: 

01 Jun 2024 12:56 PM

Lok Sabha Election 7th Phase Voting:19 ਅਪ੍ਰੈਲ ਨੂੰ ਪਹਿਲੇ ਪੜਾਅ ਤੋਂ ਸ਼ੁਰੂ ਹੋਈ ਵੋਟਿੰਗ ਪ੍ਰਕਿਰਿਆ 57 ਸੀਟਾਂ ਤੇ ਵੋਟਿੰਗ ਤੋਂ ਬਾਅਦ ਸ਼ਨੀਵਾਰ 1 ਜੂਨ ਨੂੰ ਖਤਮ ਹੋਵੇਗੀ। ਸ਼ਨੀਵਾਰ ਨੂੰ, ਸੱਤ ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਲੋਕ ਸਭਾ ਸੀਟਾਂ ਤੇ ਵੋਟਰ ਆਪਣੇ ਸੰਸਦ ਮੈਂਬਰ ਨੂੰ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ।

1 / 6ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਵੋਟ ਪਾਉਣ ਪਹੰਚੇ। ਪੂਰੇ ਤਰੀਕੇ ਨਾਲ ਉਨ੍ਹਾਂ ਨੇ ਆਪਣੀ ਵੋਟ ਹੱਕ ਦਾ ਇਸਤੇਮਾਲ ਕੀਤਾ। ਦੱਸ ਦਈਏ ਕਿ ਪਿੰਡ ਮੰਗਵਾਲ ਵਿੱਚ ਉਨ੍ਹਾਂ ਨੇ ਵੋਟ ਪਾਈ ਹੈ। ਸਭ ਤੋਂ ਪਹਿਲਾਂ ਉਹ ਵੋਟ ਪਾਉਣ ਲਈ ਕਤਾਰ ਵਿੱਚ ਲੱਗੇ। ਇਸ ਦੌਰਾਨ ਉਨ੍ਹਾਂ ਨੇ ਪੋਲਿੰਗ ਏਜੰਟਾਂ ਨਾਲ ਵੀ ਗੱਲਬਾਤ ਕੀਤੀ।

2 / 6

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਆਪਣੀ ਵੋਟ ਹੱਕ ਦੀ ਵਰਤੋ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨਾ ਬਹੁਤ ਵੱਡਾ ਅਧਿਕਾਰ ਹੈ। ਸਾਨੂੰ ਇਸ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਵੱਡੀ ਜਿੱਤ ਦਰਜ ਕਰੇਗੀ।

3 / 6

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੀ ਮਾਤਾ ਜੀ ਨਾਲ ਆਪਣੀ ਵੋਟ ਹੱਕ ਦਾ ਇਸਤੇਮਾਲ ਕੀਤਾ।

4 / 6

ਕ੍ਰਿਕਟਰ ਹਰਭਜਨ ਸਿੰਘ ਨੇ ਜਲੰਧਰ ਵਿਖੇ ਆਪਣੀ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵੀਆਈਪੀ ਕਲਚੱਰ ਖਤਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪਾ ਲੰਗਰ ਦੀ ਲਾਇਨ ਵਿੱਚ ਲੱਗ ਸਕਦੇ ਹਾਂ। ਸਾਨੂੰ ਲਾਇਨ ਵਿੱਚ ਲੱਗ ਕੇ ਵੋਟ ਪਾਉਣੀ ਚਾਹੀਦੀ ਹੈ।

5 / 6

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਰਿਵਾਰ ਦੇ ਨਾਲ ਭੁਗਤਾਈ ਵੋਟ।

6 / 6

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਨੇ ਆਪਣੀ ਵੋਟ ਹੱਕ ਦਾ ਇਸਤੇਮਾਲ ਕੀਤਾ। ਇਸ ਦੌਰਾਨ ਕੁਲਦੀਪ ਧਾਲੀਵਾਲ ਨੇ ਕਿਹਾ ਕੀ ਸਭ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਇਸ ਵਾਰ 13-0 ਭਗਵੰਤ ਮਾਨ ਜੀ ਬਣਨਗੇ ਹੀਰੋ ਭਾਜਪਾ ਇਸ ਵਾਰ ਪਾਰਲੀਮੈਂਟ ਤੋਂ ਬਾਹਰ ਹੋਵੇਗੀ।

Follow Us On
Tag :
Exit mobile version