Jalandhar West Bypoll : ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਸ਼ਾਮ 5 ਵਜੇ ਤੱਕ 51.30 ਫੀਸਦੀ ਵੋਟਿੰਗ, ਆਗੂਆਂ ਨੇ ਪਰਿਵਾਰ ਸਮੇਤ ਭੁਗਤਾਈ ਵੋਟ - TV9 Punjabi

Jalandhar West Bypoll : ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਸ਼ਾਮ 5 ਵਜੇ ਤੱਕ 51.30 ਫੀਸਦੀ ਵੋਟਿੰਗ, ਆਗੂਆਂ ਨੇ ਪਰਿਵਾਰ ਸਮੇਤ ਭੁਗਤਾਈ ਵੋਟ

Published: 

10 Jul 2024 18:23 PM IST

ਆਮ ਆਦਮੀ ਪਾਰਟੀ ਲਈ ਜਲੰਧਰ ਪੱਛਮੀ ਸੀਟ ਕਾਫੀ ਅਹਿਮ ਹੈ। ਇਸ ਸੀਟ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਫੀ ਮਹਿਨਤ ਕੀਤੀ ਹੈ। ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਕਿਰਾਏ ਦਾ ਘਰ ਵੀ ਜਲੰਧਰ ਵਿੱਚ ਲਿਆ। ਉਹ ਆਪਣੇ ਪੂਰੇ ਪਰਿਵਾਰ ਨਾਲ ਇੱਥੇ ਰਹਿ ਰਹੇ ਹਨ। ਹੁਣ ਇਸ ਸੀਟ ਦਾ ਨਤੀਜਾ 13 ਜੁਲਾਈ ਨੂੰ ਆਵੇਗਾ। ਦੇਖਣਾ ਹੋਵੇਗਾ ਜਨਤਾ ਇਸ ਵਾਰ ਕਿਹੜੀ ਪਾਰਟੀ ਦਾ ਸਾਥ ਦਵੇਗੀ।

1 / 5ਪੰਜਾਬ 'ਚ ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਸ਼ਾਮ 5 ਵਜੇ ਤੱਕ 51.30 ਫੀਸਦੀ ਵੋਟਿੰਗ ਹੋਈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਸੀ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੀ।

ਪੰਜਾਬ 'ਚ ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਸ਼ਾਮ 5 ਵਜੇ ਤੱਕ 51.30 ਫੀਸਦੀ ਵੋਟਿੰਗ ਹੋਈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਸੀ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੀ।

2 / 5

ਭਾਜਪਾ ਦੇ ਸਾਬਕਾ ਮੰਤਰੀ ਅਤੇ 'ਆਪ' ਉਮੀਦਵਾਰ ਮਹਿੰਦਰ ਭਗਤ ਦੇ ਪਿਤਾ ਚੁੰਨੀ ਲਾਲ ਭਗਤ ਨੇ ਆਪਣੇ ਪਰਿਵਾਰ ਸਮੇਤ ਜੇਪੀ ਨਗਰ ਵਿੱਚ ਆਪਣੀ ਵੋਟ ਭੁਗਤਾਈ। ਉਨ੍ਹਾਂ ਇਸ ਮੌਕੇ ਕਿਹਾ ਕਿ ਉਹ ਸਿਆਸਤ ਤੋਂ ਸੰਨਿਆਸ ਲੈ ਚੁੱਕੇ ਹਨ। ਹੁਣ ਉਹ ਕਿਸੇ ਪਾਰਟੀ ਵਿੱਚ ਨਹੀਂ ਹਨ। ਉਨ੍ਹਾਂ ਦੇ ਪੁੱਤਰ ਮਹਿੰਦਰ ਭਗਤ ਨੂੰ ਆਮ ਆਦਮੀ ਪਾਰਟੀ ਵੱਲੋਂ ਇੱਥੋਂ ਉਮੀਦਵਾਰ ਬਣਾਇਆ ਗਿਆ ਹੈ।

3 / 5

ਇਸ ਦੌਰਾਨ ਭਾਜਪਾ ਵਰਕਰਾਂ ਨੇ ਇਕ ਵਿਅਕਤੀ 'ਤੇ ਪੈਸੇ ਵੰਡਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਕੋਲ ਇੱਕ ਪਰਚੀ ਮਿਲੀ ਸੀ, ਜਿਸ 'ਤੇ ਨਾਂ ਦੇ ਨਾਲ ਦੋ ਹਜ਼ਾਰ ਰੁਪਏ ਲਿਖੇ ਹੋਏ ਸਨ। ਮੌਕੇ 'ਤੇ ਕਾਫੀ ਹੰਗਾਮਾ ਹੋਇਆ।

4 / 5

ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਆਪਣੇ ਪਰਿਵਾਰ ਨਾਲ ਵੋਟ ਪਾਈ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਵੀ ਪੋਟ ਪਾਉਣ ਦੀ ਅਪੀਲ ਕੀਤੀ।

5 / 5

ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਹੀ ਵੀ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ- ਵੋਟ ਜ਼ਰੂਰ ਪਾਓ।

Follow Us On
Tag :