India's Best Dancer 3 Premiere: ਇੰਟਰਨੈਸ਼ਨਲ ਡਾਂਸ ਡੇਅ ਦੀ ਸਟੇਜ 'ਤੇ ਦਿਖਾਇਆ ਸੋਨਾਲੀ ਬੇਂਦਰੇ ਦਾ ਸਵੈਗ, ਰੇਮੋ ਨਾਲ ਕੀਤਾ ਡਾਂਸ - TV9 Punjabi

India’s Best Dancer 3 Premiere: ਇੰਟਰਨੈਸ਼ਨਲ ਡਾਂਸ ਡੇਅ ਦੀ ਸਟੇਜ ‘ਤੇ ਦਿਖਾਇਆ ਸੋਨਾਲੀ ਬੇਂਦਰੇ ਦਾ ਸਵੈਗ, ਰੇਮੋ ਨਾਲ ਕੀਤਾ ਡਾਂਸ

Updated On: 

29 Apr 2023 07:36 AM IST

International Dance Day 2023 ਦੇ ਮੌਕੇ 'ਤੇ ਇੰਡੀਆਜ਼ ਬੈਸਟ ਡਾਂਸਰ ਸੀਜ਼ਨ 3 ਦਾ ਗ੍ਰੈਂਡ ਪ੍ਰੀਮੀਅਰ ਹੋਣ ਵਾਲਾ ਹੈ। ਇਸ ਪ੍ਰੀਮੀਅਰ ਵਿੱਚ ਸ਼ੋਅ 'ਚ ਸ਼ਾਮਲ ਚੋਟੀ ਦੇ 13 ਪ੍ਰਤੀਯੋਗੀ ਆਪਣੇ ਕੋਰੀਓਗ੍ਰਾਫਰ ਨਾਲ ਪਰਫਾਰਮ ਕਰਨਗੇ।

1 / 8ਸੋਨੀ ਟੀਵੀ ਦੇ ਮਸ਼ਹੂਰ ਡਾਂਸ ਰਿਏਲਿਟੀ ਸ਼ੋਅ 'ਇੰਡੀਆਜ਼ ਬੈਸਟ ਡਾਂਸਰ 3' ਦਾ ਆਡੀਸ਼ਨ ਰਾਊਂਡ ਖਤਮ ਹੋ ਗਿਆ ਹੈ। ਇਸ ਰਾਊਂਡ ਤੋਂ ਬਾਅਦ ਸ਼ੋਅ ਨੂੰ ਆਪਣੇ ਟਾਪ 13 ਕੰਟੇਸਟੈਂਟ ਵੀ ਮਿਲ ਗਏ ਹਨ। (ਫੋਟੋ ਕ੍ਰੈਡਿਟ: ਸੋਨੀ ਟੀਵੀ)

ਸੋਨੀ ਟੀਵੀ ਦੇ ਮਸ਼ਹੂਰ ਡਾਂਸ ਰਿਏਲਿਟੀ ਸ਼ੋਅ 'ਇੰਡੀਆਜ਼ ਬੈਸਟ ਡਾਂਸਰ 3' ਦਾ ਆਡੀਸ਼ਨ ਰਾਊਂਡ ਖਤਮ ਹੋ ਗਿਆ ਹੈ। ਇਸ ਰਾਊਂਡ ਤੋਂ ਬਾਅਦ ਸ਼ੋਅ ਨੂੰ ਆਪਣੇ ਟਾਪ 13 ਕੰਟੇਸਟੈਂਟ ਵੀ ਮਿਲ ਗਏ ਹਨ। (ਫੋਟੋ ਕ੍ਰੈਡਿਟ: ਸੋਨੀ ਟੀਵੀ)

2 / 8

ਅੱਜ ਯਾਨੀ ਕਿ 29 ਅਪ੍ਰੈਲ ਨੂੰ ਅੰਤਰਰਾਸ਼ਟਰੀ ਡਾਂਸ ਦਿਵਸ ਦੇ ਮੌਕੇ 'ਤੇ ਸ਼ੋਅ ਦੇ ਨਿਰਮਾਤਾ ਗ੍ਰੈਂਡ ਪ੍ਰੀਮੀਅਰ ਲਾਂਚ ਕਰਨ ਵਾਲੇ ਹਨ। (ਫੋਟੋ ਕ੍ਰੈਡਿਟ: ਸੋਨੀ ਟੀਵੀ)

3 / 8

ਅਜਿਹੇ 'ਚ ਗ੍ਰੈਂਡ ਪ੍ਰੀਮੀਅਰ ਵਾਲੇ ਦਿਨ ਡਾਂਸ ਪ੍ਰੇਮੀਆਂ ਅਤੇ ਭਾਰਤ ਦੇ ਬੈਸਟ ਡਾਂਸਰ ਦੇ ਦਰਸ਼ਕਾਂ ਨੂੰ 'ਬੈਸਟ ਕਾ ਬਿਗਏਸਟ ਸੈਲੀਬ੍ਰੇਸ਼ਨ' ਦੇਖਣ ਨੂੰ ਮਿਲਣ ਵਾਲਾ ਹੈ। (ਫੋਟੋ ਕ੍ਰੈਡਿਟ: ਸੋਨੀ ਟੀਵੀ)

4 / 8

'ਇੰਡੀਆਜ਼ ਬੈਸਟ ਡਾਂਸਰ 3' ਦੇ ਗ੍ਰੈਂਡ ਪ੍ਰੀਮੀਅਰ 'ਚ ਨਾ ਸਿਰਫ ਸ਼ੋਅ ਦੇ ਕੰਟੇਸਟੈਂਟ ਸਗੋਂ ਜੱਜ ਵੀ ਸਟੇਜ 'ਤੇ ਪਰਫਾਰਮ ਕਰਦੇ ਨਜ਼ਰ ਆਉਣਗੇ। (ਫੋਟੋ ਕ੍ਰੈਡਿਟ: ਸੋਨੀ ਟੀਵੀ)

5 / 8

ਅਜਿਹੇ 'ਚ ਜਿੱਥੇ ਸੋਨਾਲੀ ਬੇਂਦਰੇ, ਗੀਤਾ ਕਪੂਰ ਅਤੇ ਟੇਰੇਂਸ ਲੁਈਸ ਦਾ ਸ਼ਾਨਦਾਰ ਡਾਂਸ ਪ੍ਰਫਾਰਮੈਂਸ ਨੇ ਸ਼ਾਮ ਦਾ ਸਮਾਂ ਬਨਣਿਆ। ਦੂਜੇ ਪਾਸੇ ਮੁੱਖ ਮਹਿਮਾਨ ਵਜੋਂ ਰੇਮੋ ਡਿਸੂਜ਼ਾ ਦੀ ਐਂਟਰੀ ਸ਼ੋਅ ਦੀ ਰੌਣਕ ਵਧਾਉਣ ਵਾਲੀ ਹੈ। (ਫੋਟੋ ਕ੍ਰੈਡਿਟ: ਸੋਨੀ ਟੀਵੀ)

6 / 8

ਹਾਲ ਹੀ ਵਿੱਚ ਸੋਨੀ ਟੀਵੀ ਨੇ ਸ਼ੋਅ ਦਾ ਨਵਾਂ ਪ੍ਰੋਮੋ ਰਿਲੀਜ਼ ਕੀਤਾ ਹੈ। ਇਸ ਪ੍ਰੋਮੋ ਵਿੱਚ, ਸ਼ੋਅ ਦੇ ਹੋਸਟ ਜੈ ਭਾਨੁਸ਼ਾਲੀ ਨੇ ਤਿੰਨ ਜੱਜਾਂ ਅਤੇ ਰੇਮੋ ਡਿਸੂਜ਼ਾ ਨੂੰ 'ਇੰਡੀਆਜ਼ ਬੈਸਟ ਡਾਂਸਰ 3' ਦੇ ਮੰਚ 'ਤੇ ਪ੍ਰਦਰਸ਼ਨ ਕਰਨ ਦੀ ਬੇਨਤੀ ਕੀਤੀ ਹੈ। (ਫੋਟੋ ਕ੍ਰੈਡਿਟ: ਸੋਨੀ ਟੀਵੀ)

7 / 8

ਅਜਿਹੇ 'ਚ ਸ਼ੋਅ ਦੇ ਤਿੰਨ ਜੱਜ ਸੋਨਾਲੀ ਬੇਂਦਰੇ, ਗੀਤਾ ਕਪੂਰ ਅਤੇ ਟੇਰੇਂਸ ਲੁਈਸ ਵੀ ਰੇਮੋ ਡਿਸੂਜ਼ਾ ਨਾਲ ਸਟੇਜ ਕਰਨਗੇ। ਇਹ ਚਾਰੇ ਸੈਲੇਬਸ ਸੋਨਾਲੀ ਬੇਂਦਰੇ ਦੀ ਫਿਲਮ 'ਡੁਪਲੀਕੇਟ' ਦੇ ਸੁਪਰਹਿੱਟ ਗੀਤ 'ਮੇਰੇ ਮਹਿਬੂਬ ਮੇਰੇ ਸਨਮ' 'ਤੇ ਡਾਂਸ ਕਰਦੇ ਨਜ਼ਰ ਆਉਣਗੇ। (ਫੋਟੋ ਕ੍ਰੈਡਿਟ: ਸੋਨੀ ਟੀਵੀ)

8 / 8

ਇੰਡਸਟਰੀ ਦੀਆਂ ਚਾਰ ਮਸ਼ਹੂਰ ਹਸਤੀਆਂ ਨੂੰ ਬਾਲੀਵੁੱਡ ਦੇ ਮਸ਼ਹੂਰ ਗੀਤ 'ਤੇ ਡਾਂਸ ਕਰਦੇ ਦੇਖਣਾ ਕਿਸੇ ਰੋਮਾਂਚਕ ਅਨੁਭਵ ਤੋਂ ਘੱਟ ਨਹੀਂ ਹੋਵੇਗਾ। (ਫੋਟੋ ਕ੍ਰੈਡਿਟ: ਸੋਨੀ ਟੀਵੀ)

Follow Us On