Web Series: ਸੈਕਰਡ ਗੇਮਜ਼ ਤੋਂ ਲੈ ਕੇ ਮਿਰਜ਼ਾਪੁਰ ਤੱਕ ਫਿਲਮਾਂ ਨਾਲੋਂ ਵੈੱਬ ਸੀਰੀਜ਼ ਦਾ ਬਜਟ ਜ਼ਿਆਦਾ, ਇਨ੍ਹਾਂ ਸ਼ੋਅਜ਼ 'ਤੇ ਪਾਣੀ ਵਾਂਗ ਖਰਚਿਆ ਗਿਆ ਪੈਸਾ Punjabi news - TV9 Punjabi

Web Series: ਸੈਕਰਡ ਗੇਮਜ਼ ਤੋਂ ਲੈ ਕੇ ਮਿਰਜ਼ਾਪੁਰ ਤੱਕ ਫਿਲਮਾਂ ਨਾਲੋਂ ਵੈੱਬ ਸੀਰੀਜ਼ ਦਾ ਬਜਟ ਜ਼ਿਆਦਾ, ਇਨ੍ਹਾਂ ਸ਼ੋਅਜ਼ ‘ਤੇ ਪਾਣੀ ਵਾਂਗ ਖਰਚਿਆ ਗਿਆ ਪੈਸਾ

Published: 

21 May 2023 11:27 AM

Most Expensive Web Series: ਓਟੀਟੀ 'ਤੇ ਹੁਣ ਤੱਕ ਕਈ ਅਜਿਹੀਆਂ ਵੈੱਬ ਸੀਰੀਜ਼ ਆ ਚੁੱਕੀਆਂ ਹਨ, ਜਿਨ੍ਹਾਂ ਦਾ ਬਜਟ ਕਈ ਫਿਲਮਾਂ ਤੋਂ ਜ਼ਿਆਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਹੀ ਸ਼ੋਅਜ਼ ਬਾਰੇ, ਜਿਨ੍ਹਾਂ ਦਾ ਬਜਟ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।

1 / 6Most

Most Expensive Web Series:ਅੱਜਕਲ ਫਿਲਮਾਂ ਦੇ ਮੁਕਾਬਲੇ ਵੈੱਬ ਸੀਰੀਜ਼ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੀਆਂ ਹਨ। ਮੇਕਰ ਵੀ ਸੀਰੀਜ਼ ਬਣਾਉਣ 'ਚ ਪਾਣੀ ਵਾਂਗ ਪੈਸਾ ਖਰਚ ਕਰਦੇ ਹਨ। ਇੱਥੇ ਅਸੀਂ ਤੁਹਾਨੂੰ OTT ਦੇ ਕੁਝ ਸਭ ਤੋਂ ਮਹਿੰਗੇ ਸ਼ੋਅਜ਼ ਬਾਰੇ ਦੱਸ ਰਹੇ ਹਾਂ। (ਤਸਵੀਰ: ਸੋਸ਼ਲ ਮੀਡੀਆ)

2 / 6

ਦਿ ਫੈਮਿਲੀ ਮੈਨ ਮਸ਼ਹੂਰ ਅਦਾਕਾਰ ਮਨੋਜ ਬਾਜਪਾਈ ਦੀ ਇੱਕ ਵੱਡੇ ਬਜਟ ਦੀ ਵੈੱਬ ਸੀਰੀਜ਼ ਹੈ। ਖਬਰਾਂ ਮੁਤਾਬਕ ਇਸ ਸੀਰੀਜ਼ ਦੇ ਦੋਵੇਂ ਸੀਜ਼ਨ ਬਣਾਉਣ 'ਚ 50-50 ਕਰੋੜ ਰੁਪਏ ਖਰਚ ਕੀਤੇ ਗਏ ਸਨ। (ਤਸਵੀਰ: ਸੋਸ਼ਲ ਮੀਡੀਆ)

3 / 6

ਸ਼ੋਭਿਤਾ ਧੂਲੀਪਾਲਾ, ਅਰਜੁਨ ਮਾਥੁਰ ਸਟਾਰਰ ਮੇਡ ਇਨ ਹੈਵਨ ਵੀ ਇੱਕ ਮਹਿੰਗੀ ਸੀਰੀਜ਼ ਹੈ। ਖਬਰਾਂ ਮੁਤਾਬਕ ਇਸ ਦੇ ਪਹਿਲੇ ਸੀਜ਼ਨ ਦਾ ਬਜਟ ਲਗਭਗ 100 ਕਰੋੜ ਰੁਪਏ ਸੀ। (ਤਸਵੀਰ: ਸੋਸ਼ਲ ਮੀਡੀਆ)

4 / 6

ਪ੍ਰਾਈਮ ਵੀਡੀਓ ਵੈੱਬ ਸੀਰੀਜ਼ ਮਿਰਜ਼ਾਪੁਰ ਜਿੰਨੀ ਮਸ਼ਹੂਰ ਹੈ, ਨਿਰਮਾਤਾਵਾਂ ਨੇ ਇਸ 'ਤੇ ਪਾਣੀ ਵਾਂਗ ਪੈਸਾ ਖਰਚ ਕੀਤਾ ਹੈ। ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਇਸ ਦੇ ਦੂਜੇ ਸੀਜ਼ਨ ਦਾ ਬਜਟ 60 ਕਰੋੜ ਰੁਪਏ ਸੀ। (ਤਸਵੀਰ: ਸੋਸ਼ਲ ਮੀਡੀਆ)

5 / 6

ਸੈਫ ਅਲੀ ਖਾਨ, ਨਵਾਜ਼ੂਦੀਨ ਸਿੱਦੀਕੀ, ਪੰਕਜ ਤ੍ਰਿਪਾਠੀ ਸਟਾਰਰ ਸੈਕਰਡ ਗੇਮਜ਼ ਦਾ ਬਜਟ ਵੀ ਹੈਰਾਨੀਜਨਕ ਹੈ। ਇਸ ਦੇ ਪਹਿਲੇ ਸੀਜ਼ਨ 'ਤੇ ਕਰੀਬ 40 ਕਰੋੜ ਰੁਪਏ ਖਰਚ ਕੀਤੇ ਗਏ ਸਨ ਜਦਕਿ ਦੂਜੇ ਸੀਜ਼ਨ ਦਾ ਬਜਟ 100 ਕਰੋੜ ਸੀ। (ਤਸਵੀਰ: ਸੋਸ਼ਲ ਮੀਡੀਆ)

6 / 6

ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਟੀਵੀ ਸੀਰੀਜ਼ '24' ਦਾ ਬਜਟ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਖਬਰਾਂ ਮੁਤਾਬਕ ਇਸ ਦੇ ਪਿੱਛੇ ਮੇਕਰਸ ਨੇ ਕਰੀਬ 100 ਕਰੋੜ ਰੁਪਏ ਖਰਚ ਕੀਤੇ ਸਨ। (ਤਸਵੀਰ: ਸੋਸ਼ਲ ਮੀਡੀਆ)

Follow Us On
Exit mobile version