Milk Shelf Life: ਫਰਿੱਜ 'ਚ ਰੱਖਣ 'ਤੇ ਵੀ ਦੁੱਧ ਕਿਉਂ ਫਟਦਾ ਹੈ ਅਤੇ ਕਿੱਥੇ ਹੈ ਸਭ ਤੋਂ ਸੁਰੱਖਿਅਤ, ਵਿਗਿਆਨੀਆਂ ਨੇ ਖੋਲ੍ਹਿਆ ਰਾਜ਼ Punjabi news - TV9 Punjabi

Milk Shelf Life: ਫਰਿੱਜ ‘ਚ ਰੱਖਣ ‘ਤੇ ਵੀ ਦੁੱਧ ਕਿਉਂ ਫਟਦਾ ਹੈ ਤੇ ਕਿੱਥੇ ਹੈ ਸਭ ਤੋਂ ਸੁਰੱਖਿਅਤ ਥਾਂ?, ਵਿਗਿਆਨੀਆਂ ਨੇ ਖੋਲ੍ਹਿਆ ਰਾਜ਼

Updated On: 

10 Jun 2023 17:22 PM

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਦੁੱਧ ਦੀ ਉਮਰ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਫਰਿੱਜ ਵਿੱਚ ਇਸ ਦੀ ਸਹੀ ਜਗ੍ਹਾ ਦੀ ਚੋਣ ਕਰੋ।

1 / 5ਦੁੱਧ

ਦੁੱਧ ਨੂੰ ਖਰਬ ਹੋਣ ਤੋਂ ਬਚਾਉਣ ਲਈ ਸਿਰਫ ਫਰਿੱਜ ਵਿੱਚ ਰੱਖਣਾ ਹੀ ਕਾਫ਼ੀ ਨਹੀਂ ਹੈ। ਇਸ ਨੂੰ ਸਹੀ ਜਗ੍ਹਾ 'ਤੇ ਰੱਖਣਾ ਜ਼ਰੂਰੀ ਹੈ। ਅਜਿਹਾ ਕਰਨ ਨਾਲ ਇਸ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਮਾਹਿਰਾਂ ਦੀ ਟੀਮ ਦਾ ਕਹਿਣਾ ਹੈ ਕਿ ਦੁੱਧ ਨੂੰ ਲੰਬੇ ਸਮੇਂ ਤੱਕ ਬਚਾਉਣ ਲਈ ਲੋਕ ਆਮ ਤੌਰ 'ਤੇ ਇਸ ਨੂੰ ਫਰਿੱਜ ਦੇ ਦਰਵਾਜ਼ੇ ਵੱਲ ਰੱਖਦੇ ਹਨ, ਪਰ ਇਹ ਇਸ ਦੀ ਸਹੀ ਜਗ੍ਹਾ ਨਹੀਂ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਅਸੀਂ ਦੁੱਧ ਦੀ ਸ਼ੈਲਫ ਲਾਈਫ ਘੱਟ ਕਰਦੇ ਹਾਂ। (Photo Credit: Pexles)

2 / 5

ਡੇਲੀਮੇਲ ਦੀ ਰਿਪੋਰਟ ਮੁਤਾਬਕ ਜੇਕਰ ਤੁਸੀਂ ਦੁੱਧ ਨੂੰ ਫਟਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਫਰਿੱਜ ਦੇ ਮੁੱਖ ਹਿੱਸੇ 'ਚ ਰੱਖੋ। ਦਰਵਾਜ਼ੇ ਦੇ ਹਿੱਸੇ ਵਿੱਚ ਨਹੀਂ, ਕਿਉਂਕਿ ਇਹ ਫਰਿੱਜ ਦਾ ਸਭ ਤੋਂ ਘੱਟ ਠੰਡਾ ਹਿੱਸਾ ਹੈ। ਯੂਨੀਵਰਸਿਟੀ ਆਫ ਲੰਡਨ ਦੇ ਫੂਡ ਪਾਲਿਸੀ ਦੇ ਡਾਕਟਰ ਕ੍ਰਿਸ਼ਚੀਅਨ ਰੇਨੌਡਸ ਦਾ ਕਹਿਣਾ ਹੈ ਕਿ ਦੁੱਧ ਖਰਬ ਹੋਣ ਵਾਲੀ ਵਸਤੂ ਹੈ। ਇਸ ਲਈ ਇਹ ਸਭ ਤੋਂ ਮਹੱਤਵਪੂਰਨ ਹੈ ਕਿ ਫਰਿੱਜ ਦੇ ਕਿਹੜੇ ਹਿੱਸੇ ਵਿੱਚ ਇਸ ਨੂੰ ਸਟੋਰ ਕਰਨਾ ਹੈ ਅਤੇ ਉੱਥੇ ਤਾਪਮਾਨ ਕਿੰਨਾ ਹੋਵੇ। (Photo Credit: Pexles)

3 / 5

ਇਸ ਖੋਜ ਪ੍ਰੋਜੈਕਟ ਨਾਲ ਜੁੜੇ ਡਾ: ਰੇਨੋਲਡਜ਼ ਦਾ ਕਹਿਣਾ ਹੈ, ਸਾਡੇ ਕੋਲ ਹਾਊਸ ਹੋਲਡ ਮਾਡਲ ਹੈ ਜੋ ਬੀਤੇ 6 ਸਾਲਾਂ ਤੋਂ ਇਸ ਗੱਲ ਤੇ ਨਜ਼ਰ ਰੱਖ ਰਿਹਾ ਹੈ ਕਿ ਲੋਕ ਦੁੱਧ ਦੀ ਵਰਤੋਂ ਕਿਵੇਂ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫਰਿੱਜ ਦਾ ਤਾਪਮਾਨ 0 ਤੋਂ 5 ਡਿਗਰੀ ਸੈਂਟੀਗਰੇਡ ਹੁੰਦਾ ਹੈ। ਅਜਿਹੀਆਂ ਚੀਜ਼ਾਂ ਨੂੰ ਅਜਿਹੇ ਤਾਪਮਾਨ ਦੇ ਵਿਚਕਾਰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਜੇਕਰ ਤਾਪਮਾਨ 5 ਡਿਗਰੀ ਤੋਂ ਹੇਠਾਂ ਰਹਿੰਦਾ ਹੈ ਤਾਂ ਦੁੱਧ ਦੀ ਲਾਈਫ ਇੱਕ ਦਿਨ ਹੋਰ ਵਧ ਸਕਦੀ ਹੈ। (Photo Credit: Pexles)

4 / 5

ਮਾਹਿਰਾਂ ਦਾ ਕਹਿਣਾ ਹੈ ਕਿ ਪਨੀਰ ਅਤੇ ਦੁੱਧ ਵਰਗੀਆਂ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਲਈ ਇਸ ਨੂੰ ਫਰਿੱਜ ਦੇ ਦਰਵਾਜ਼ੇ ਦੇ ਹਿੱਸੇ ਦੇ ਅੰਦਰ ਨਾ ਰੱਖੋ ਤਾਂ ਕਿ ਇਹ ਘੱਟੋ-ਘੱਟ ਤਾਪਮਾਨ 'ਤੇ ਰਹੇ ਅਤੇ ਖਰਾਬ ਨਾ ਹੋਵੇ। ਬ੍ਰਿਟੇਨ 'ਚ ਦੇਖਿਆ ਗਿਆ ਹੈ ਕਿ ਲੋਕ ਇਸ ਨੂੰ ਫਰਿੱਜ ਦੇ ਤਾਪਮਾਨ 'ਤੇ ਬਰਕਰਾਰ ਨਹੀਂ ਰੱਖਦੇ। ਅਜਿਹੇ 'ਚ ਇਸ ਗੱਲ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਫਰਿੱਜ 'ਚ ਕਿਸ ਚੀਜ਼ ਲਈ ਕਿਨਾਂ ਤਾਪਮਾਨ ਹੋਣਾ ਚਾਹਿਦਾ ਹੈ। (Photo Credit: Pexles)

5 / 5

ਮਾਹਿਰਾਂ ਦਾ ਕਹਿਣਾ ਹੈ, ਇਹ ਨਿਯਮ ਸਿਰਫ਼ ਦੁੱਧ ਬਾਰੇ ਹੀ ਨਹੀਂ ਸਗੋਂ ਹੋਰ ਡੇਅਰੀ ਉਤਪਾਦਾਂ ਲਈ ਵੀ ਹੈ। ਪਨੀਰ, ਦਹੀਂ ਵਰਗੇ ਡੇਅਰੀ ਉਤਪਾਦਾਂ ਨੂੰ ਫਰਿੱਜ ਦੇ ਸਭ ਤੋਂ ਡੂੰਘੇ ਹਿੱਸੇ ਵਿੱਚ ਸਟੋਰ ਕਰਨਾ ਚਾਹੀਦਾ ਹੈ, ਪਰ ਆਮ ਤੌਰ 'ਤੇ ਅਜਿਹਾ ਨਹੀਂ ਹੁੰਦਾ ਕਿਉਂਕਿ ਦੁੱਧ ਨੂੰ ਪੈਕੇਟ 'ਤੇ ਦਿੱਤੀ ਐਕਸਪਾਇਰੀ ਡੇਟ ਤੱਕ ਨਹੀਂ ਉਬਾਲਦੇ ਅਤੇ ਇਸ ਨੂੰ ਫਰਿੱਜ ਵਿੱਚ ਰੱਖਿਆ ਜਾਂਦਾ ਹੈ। ਅਜਿਹੇ 'ਚ ਡੇਅਰੀ ਉਤਪਾਦਾਂ ਨੂੰ ਓਨਾ ਤਾਪਮਾਨ ਨਹੀਂ ਮਿਲਦਾ, ਜਿੰਨਾ ਮਿਲਣਾ ਚਾਹੀਦਾ ਹੈ। (Photo Credit: Pexles)

Follow Us On
Exit mobile version