Coromandel Express Accident: ਤਸਵੀਰਾਂ 'ਚ ਦੇਖੋ ਰੇਲ ਹਾਦਸੇ ਦਾ ਖੌਫਨਾਕ ਮੰਜ਼ਰ, ਜਾਣੋ ਹਾਦਸੇ ਦਾ ਕਾਰਨ Punjabi news - TV9 Punjabi

Coromandel Express Accident: ਤਸਵੀਰਾਂ ‘ਚ ਦੇਖੋ ਰੇਲ ਹਾਦਸੇ ਦਾ ਖੌਫਨਾਕ ਮੰਜ਼ਰ, ਜਾਣੋ ਹਾਦਸੇ ਦਾ ਕਾਰਨ

Updated On: 

03 Jun 2023 14:54 PM

ਓਡੀਸ਼ਾ 'ਚ ਭਿਆਨਕ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 250 ਨੂੰ ਪਾਰ ਕਰ ਗਈ ਹੈ। ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜੋ ਕਾਫੀ ਦਰਦਨਾਕ ਹਨ। ਇਸ ਦੇ ਨਾਲ ਹੀ ਹਾਦਸੇ ਦੇ ਕਾਰਨਾਂ ਬਾਰੇ ਵੀ ਜਾਣਕਾਰੀ ਮਿਲੀ ਹੈ।

1 / 8Coromandel

2 / 8

ਇਹ ਭਿਆਨਕ ਹਾਦਸਾ ਕੋਰੋਮੰਡਲ ਐਕਸਪ੍ਰੈਸ ਅਤੇ ਬੈਂਗਲੁਰੂ-ਹਾਵੜਾ ਐਕਸਪ੍ਰੈਸ ਟ੍ਰੇਨ ਦੇ ਪਟੜੀ ਤੋਂ ਉਤਰਨ ਅਤੇ ਮਾਲ ਗੱਡੀ ਨਾਲ ਟਕਰਾਉਣ ਕਾਰਨ ਵਾਪਰਿਆ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟ੍ਰੇਨ ਦੀਆਂ ਬੋਗੀਆਂ ਪਲਟ ਗਈਆਂ।

3 / 8

ਓਡੀਸ਼ਾ ਵਿੱਚ ਵਾਪਰੇ ਇਸ ਹਾਦਸੇ ਨੂੰ ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਹਾਦਸਿਆਂ ਵਿੱਚੋਂ ਇੱਕ ਮੰਨਿਆ ਗਿਆ ਹੈ। ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਟ੍ਰੇਨਾਂ ਆਪਸ ਵਿੱਚ ਟਕਰਾ ਗਈਆਂ ਅਤੇ ਐਨਡੀਆਰਐਫ ਦੇ ਜਵਾਨ ਵੀ ਵੇਖੇ ਜਾ ਸਕਦੇ ਹਨ।

4 / 8

ਤਸਵੀਰਾਂ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਇੱਥੇ ਕੁੱਲ ਚਾਰ ਰੇਲਵੇ ਟਰੈਕ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਵਿਚਕਾਰਲੀ ਪਟੜੀ 'ਤੇ ਖੜ੍ਹੀ ਟ੍ਰੇਨ ਦੇ ਪਰਖੱਚੇ ਉੱਡ ਗਏ। ਟਰੇਨ ਦੇ ਦਰਵਾਜ਼ੇ ਅਤੇ ਖਿੜਕੀਆਂ ਪੂਰੀ ਤਰ੍ਹਾਂ ਗਾਇਬ ਹੋ ਗਈਆਂ ਹਨ।

5 / 8

NDRF ਦੀਆਂ ਟੀਮਾਂ ਰਾਹਤ ਕਾਰਜਾਂ ਲਈ ਤਾਇਨਾਤ ਹਨ। ਇਸ ਤਸਵੀਰ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਟੱਕਰ ਤੋਂ ਬਾਅਦ ਬੋਗੀ ਸਾਹਮਣੇ ਤੋਂ ਪੂਰੀ ਤਰ੍ਹਾਂ ਨਾਲ ਪਲਟ ਗਈ।

6 / 8

ਰੇਲਵੇ ਦੇ ਸਿਗਨਲ ਕੰਟਰੋਲ ਰੂਮ ਦੀ ਰਿਪੋਰਟ ਇਸ ਗੱਲ ਵੱਲ ਇਸ਼ਾਰਾ ਕਰ ਰਹੀ ਹੈ ਕਿ ਹਾਦਸਾ ਮਨੁੱਖੀ ਗਲਤੀ ਕਾਰਨ ਹੋਇਆ ਹੈ। ਦੱਸਿਆ ਗਿਆ ਹੈ ਕਿ ਇਸ ਦਰਦਨਾਕ ਰੇਲ ਹਾਦਸੇ ਤੋਂ ਕੁਝ ਮਿੰਟ ਪਹਿਲਾਂ ਟ੍ਰੇਨ ਨੇ ਗਲਤ ਟ੍ਰੈਕ ਫੜ ਲਿਆ ਸੀ।

7 / 8

Odisha Train Accident: 288 ਨਹੀਂ ਬਹੁਦ ਜਿਆਦਾ ਹੁੰਦੀ ਮੌਤਾਂ ਦੀ ਗਿਣਤੀ! 1000 ਤੋਂ ਵੱਧ ਜਾਨਾਂ ਦੀ ਇਸ ਤਰ੍ਹਾਂ ਬਚਾਈਆਂ ਗਈਆਂ

8 / 8

ਕੋਰੋਮੰਡਲ ਐਕਸਪ੍ਰੈਸ 127 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ। ਇਹ ਮਾਲ ਗੱਡੀ ਨਾਲ ਟਕਰਾ ਗਿਆ ਅਤੇ ਫਿਰ ਮੇਨ ਲਾਈਨ ਤੋਂ ਉਤਰ ਕੇ ਪਟੜੀ ਤੋਂ ਉਤਰ ਗਿਆ। ਹਾਦਸੇ ਤੋਂ ਕੁਝ ਮਿੰਟ ਪਹਿਲਾਂ ਦੂਜੇ ਪਾਸੇ ਤੋਂ ਹਾਵੜਾ ਜਾ ਰਹੀ ਯਸ਼ਵੰਤਨਗਰ ਐਕਸਪ੍ਰੈਸ ਆ ਰਹੀ ਸੀ, ਜੋ ਕੋਰੋਮੰਡਲ ਐਕਸਪ੍ਰੈਸ ਨਾਲ ਟਕਰਾ ਗਈ।

Follow Us On
Exit mobile version