ਹਰਿਆਣਾ ਵਿੱਚ 10 ਲੋਕ ਸਭਾ ਅਤੇ ਇੱਕ ਵਿਧਾਨ ਸਭਾ ਲਈ ਵੋਟਿੰਗ ਸ਼ੁਰੂ, ਸੀਐਮ ਸੈਣੀ ,ਮਨੋਹਰ ਲਾਲ ਅਤੇ ਹੋਰ ਆਗੂਆਂ ਨੇ ਭੁਗਤਾਈ ਵੋਟ - TV9 Punjabi

ਹਰਿਆਣਾ ਵਿੱਚ 10 ਲੋਕ ਸਭਾ ਅਤੇ ਇੱਕ ਵਿਧਾਨ ਸਭਾ ਲਈ ਵੋਟਿੰਗ ਸ਼ੁਰੂ, ਸੀਐਮ ਸੈਣੀ ,ਮਨੋਹਰ ਲਾਲ ਅਤੇ ਹੋਰ ਆਗੂਆਂ ਨੇ ਭੁਗਤਾਈ ਵੋਟ

Published: 

25 May 2024 10:10 AM IST

Lok Sabha Elections:ਹਰਿਆਣਾ 'ਚ 10 ਲੋਕ ਸਭਾ ਅਤੇ ਇਕ ਵਿਧਾਨ ਸਭਾ ਸੀਟ 'ਤੇ ਸਵੇਰੇ 7 ਵਜੇ ਤੋਂ ਵੋਟਿੰਗ ਹੋ ਰਹੀ ਹੈ। ਲੋਕ ਸਭਾ ਵਿੱਚ ਸਾਬਕਾ ਸੀਐਮ ਮਨੋਹਰ ਲਾਲ ਖੱਟਰ, ਕੁਮਾਰੀ ਸ਼ੈਲਜਾ, ਨਵੀਨ ਜਿੰਦਲ ਸਮੇਤ ਕਈ ਵੱਡੇ ਚਿਹਰੇ ਮੈਦਾਨ ਵਿੱਚ ਹਨ।

1 / 6ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਪਰਿਵਾਰ ਨਾਲ ਮਿਰਜ਼ਾਪੁਰ 'ਚ ਭੁਗਤਾਈ ਵੋਟ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਪਰਿਵਾਰ ਨਾਲ ਮਿਰਜ਼ਾਪੁਰ 'ਚ ਭੁਗਤਾਈ ਵੋਟ।

2 / 6

ਵੋਟ ਪਾਉਣ ਤੋਂ ਬਾਅਦ ਕਿਹਾ, ''ਮੈਂ ਹਰਿਆਣਾ ਦੇ ਲੋਕਾਂ ਤੋਂ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਅਪੀਲ ਕਰਦਾ ਹਾਂ, ਲੋਕ ਵੱਡੀ ਗਿਣਤੀ 'ਚ ਵੋਟ ਪਾਉਣ।''

3 / 6

4 / 6

ਆਪਣੀ ਵੋਟ ਪਾਉਣ ਤੋਂ ਬਾਅਦ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਮਨੋਹਰ ਲਾਲ ਖੱਟਰ ਨੇ ਕਿਹਾ, “ਮੈਂ ਆਪਣੀ ਵੋਟ ਪਾ ਦਿੱਤੀ ਹੈ। ਮੈਂ ਲੋਕਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਾ ਹਾਂ ਅਤੇ ਭਾਜਪਾ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਵੀ ਕਰਦਾ ਹਾਂ, "ਮੇਰੇ ਲਈ ਕਾਂਗਰਸ ਦਾ ਉਮੀਦਵਾਰ ਕੋਈ ਚੁਣੌਤੀ ਨਹੀਂ ਹੈ।"

5 / 6

ਲੋਕ ਸਭਾ ਚੋਣਾਂ 2024 ਲਈ ਆਪਣੀ ਵੋਟ ਪਾਉਣ ਤੋਂ ਬਾਅਦ ਸਿਰਸਾ ਤੋਂ ਭਾਜਪਾ ਦੇ ਉਮੀਦਵਾਰ ਅਸ਼ੋਕ ਤੰਵਰ ਨੇ ਕਿਹਾ, "ਅੱਜ ਮੈਂ ਸਿਰਸਾ ਦੇ ਆਪਣੇ ਬੂਥ 'ਤੇ ਸਭ ਤੋਂ ਪਹਿਲਾਂ ਵੋਟ ਪਾ ਕੇ ਆਪਣਾ ਨਾਗਰਿਕ ਫਰਜ਼ ਨਿਭਾਇਆ। ਤੁਸੀਂ ਵੀ ਵੋਟ ਪਾ ਕੇ ਵਿਕਸਤ ਭਾਰਤ ਅਤੇ ਵਿਕਸਤ ਸਿਰਸਾ ਬਣਾਉਣ ਵਿੱਚ ਭਾਗੀਦਾਰੀ ਲਓ।

6 / 6

ਹਰਿਆਣਾ ਦੀ ਕੁਰੂਕਸ਼ੇਤਰ ਸੀਟ ਤੋਂ ਉਮੀਦਵਾਰ MP ਨਵੀਨ ਜਿੰਦਲ ਨੇ ਆਪਣੀ ਪਤਨੀ ਸ਼ਾਲੂ ਜਿੰਦਲ ਦੇ ਨਾਲ ਵੋਟ ਪਾਉਣ ਤੋਂ ਬਾਅਦ ਕਿਹਾ - ਮੈਂ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਵਿੱਚ ਆਪਣੇ ਪਰਿਵਾਰ ਨਾਲ ਹਿੱਸਾ ਲੈ ਕੇ ਆਪਣਾ ਫਰਜ਼ ਨਿਭਾਇਆ ਹੈ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਵੋਟ ਨਾਲ ਵਿਕਸਤ ਭਾਰਤ ਅਤੇ ਵਿਕਸਤ ਕੁਰੂਕਸ਼ੇਤਰ ਬਣਾਉਣ ਵਿੱਚ ਆਪਣੀ ਭਾਗੀਦਾਰੀ ਨੂੰ ਯਕੀਨੀ ਬਣਾਉਣ।

Follow Us On
Tag :