Happy Mother's Day Wishes: ਕੌਮਾਂਤਰੀ ਮਾਂ ਦਿਵਸ 'ਤੇ ਦੁਨਿਆ ਭਰ ਦਿਆਂ ਮਾਵਾਂ ਨੂੰ ਸਲਾਮ, ਦੇਖੋ ਸੈਲੀਬ੍ਰੇਟੀਜ ਅਤੇ ਸਿਆਸਤਦਾਨਾਂ ਨੇ ਕਿਵੇਂ ਕੀਤਾ ਆਪਣੀ ਮਾਵਾਂ ਅਤੇ ਪਤਨੀਆਂ ਨੂੰ Wish Punjabi news - TV9 Punjabi

Happy Mother’s Day Wishes: ਕੌਮਾਂਤਰੀ ਮਾਂ ਦਿਵਸ ‘ਤੇ ਦੁਨਿਆ ਭਰ ਦਿਆਂ ਮਾਵਾਂ ਨੂੰ ਸਲਾਮ, ਦੇਖੋ ਸੈਲੀਬ੍ਰੇਟੀਜ ਅਤੇ ਸਿਆਸਤਦਾਨਾਂ ਨੇ ਕਿਵੇਂ ਕੀਤਾ ਆਪਣੀ ਮਾਵਾਂ ਅਤੇ ਪਤਨੀਆਂ ਨੂੰ Wish

Published: 

12 May 2024 15:08 PM

Happy Mother's Day Wishes: ਮਦਰਜ਼ ਡੇ ਮਨਾਉਣ ਦੀ ਰਸਮੀ ਸ਼ੁਰੂਆਤ 9 ਮਈ 1914 ਨੂੰ ਤਤਕਾਲੀ ਅਮਰੀਕੀ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਕੀਤੀ ਸੀ। ਉਸ ਸਮੇਂ ਅਮਰੀਕੀ ਸੰਸਦ ਵਿੱਚ ਇੱਕ ਕਾਨੂੰਨ ਪਾਸ ਕਰਕੇ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਇਹ ਖ਼ਾਸ ਦਿਨ ਮਨਾਉਣ ਦਾ ਫੈਸਲਾ ਲਿਆ ਗਿਆ ਸੀ।

1 / 5ਮਾਂ ਦਾ ਪਿਆਰ ਦੁਨੀਆਂ ਦੀ ਹਰ ਚੀਜ਼ ਤੋਂ ਪਹਿਲਾਂ ਸਭ ਤੋਂ ਉੱਤਮ ਹੈ। ਮਾਂ ਲਈ ਕੁਝ ਕਹਿਣ ਲਈ ਸ਼ਬਦ ਕਾਫੀ ਨਹੀਂ ਹਨ। ਆਪਣੀ ਮਾਂ ਪ੍ਰਤੀ ਪਿਆਰ ਦਿਖਾਉਣ ਲਈ ਕਿਸੇ ਖਾਸ ਦਿਨ ਜਾਂ ਖਾਸ ਮੌਕੇ ਦੀ ਲੋੜ ਨਹੀਂ ਹੈ। ਪਰ ਫਿਰ ਵੀ ਮਾਂ ਨੂੰ ਵਿਸ਼ੇਸ਼ ਮਹਿਸੂਸ ਕਰਵਾਉਣ ਲਈ ਸਾਲ ਵਿੱਚ ਇੱਕ ਵਾਰ ‘ਮਦਰਜ਼ ਡੇ’ ਮਨਾਇਆ ਜਾਂਦਾ ਹੈ। 'ਮਾਂ ਦਿਵਸ' ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ 'ਮਾਂ ਦਿਵਸ' ਅੱਜ ਯਾਨੀ 12 ਮਈ ਨੂੰ ਮਨਾਇਆ ਜਾ ਰਿਹਾ ਹੈ। ( ਕੇਂਦਰੀ ਮੰਤਰੀ ਅਨੁਰਾਗ ਠਾਕੁਰ ਆਪਣੀ ਮਾਤਾ ਜੀ ਦਾ ਆਸ਼ਿਰਵਾਦ ਲੈਂਦੇ ਹੋਏ Pic Credit: Instagram- Anurag Thakur)

ਮਾਂ ਦਾ ਪਿਆਰ ਦੁਨੀਆਂ ਦੀ ਹਰ ਚੀਜ਼ ਤੋਂ ਪਹਿਲਾਂ ਸਭ ਤੋਂ ਉੱਤਮ ਹੈ। ਮਾਂ ਲਈ ਕੁਝ ਕਹਿਣ ਲਈ ਸ਼ਬਦ ਕਾਫੀ ਨਹੀਂ ਹਨ। ਆਪਣੀ ਮਾਂ ਪ੍ਰਤੀ ਪਿਆਰ ਦਿਖਾਉਣ ਲਈ ਕਿਸੇ ਖਾਸ ਦਿਨ ਜਾਂ ਖਾਸ ਮੌਕੇ ਦੀ ਲੋੜ ਨਹੀਂ ਹੈ। ਪਰ ਫਿਰ ਵੀ ਮਾਂ ਨੂੰ ਵਿਸ਼ੇਸ਼ ਮਹਿਸੂਸ ਕਰਵਾਉਣ ਲਈ ਸਾਲ ਵਿੱਚ ਇੱਕ ਵਾਰ ‘ਮਦਰਜ਼ ਡੇ’ ਮਨਾਇਆ ਜਾਂਦਾ ਹੈ। 'ਮਾਂ ਦਿਵਸ' ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ 'ਮਾਂ ਦਿਵਸ' ਅੱਜ ਯਾਨੀ 12 ਮਈ ਨੂੰ ਮਨਾਇਆ ਜਾ ਰਿਹਾ ਹੈ। ( ਕੇਂਦਰੀ ਮੰਤਰੀ ਅਨੁਰਾਗ ਠਾਕੁਰ ਆਪਣੀ ਮਾਤਾ ਜੀ ਦਾ ਆਸ਼ਿਰਵਾਦ ਲੈਂਦੇ ਹੋਏ Pic Credit: Instagram- Anurag Thakur)

2 / 5

ਮਾਂ ਦਿਵਸ ਮੌਕੇ ਸਾਬਕਾ MP ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਕੇ ਆਪਣੀ ਮਾਤਾ ਨੂੰ Wish ਕਰਦਿਆ ਲਿਖਿਆ- ਮੇਰਾ ਆਪਣੇ ਮਾਤਾ ਜੀ ਨਾਲ ਬਹੁਤ ਲਗਾਅ ਰਿਹਾ ਹੈ ਮੈਂ ਹਰ ਦੁੱਖ ਸੁੱਖ ਉਹਨਾਂ ਨਾਲ ਸਾਂਝਾ ਕਰਦੀ ਹਾਂ, ਉਹ ਮੇਰੀ ਤਾਕਤ ਹਨ, ਮੈਂ ਵਿਸ਼ਵ ਦੀਆਂ ਸਾਰੀਆਂ ਔਰਤਾਂ ਨੂੰ ‘ਮਾਂ ਦਿਵਸ ਮੁਬਾਰਕ’ ਆਖਦੀ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਦੁਨੀਆਂ ਦੀਆਂ ਤਮਾਮ ਮਾਵਾਂ ਜੁਗ ਜੁਗ ਜੀਵਣ ! ( ਸਾਬਕਾ MP ਹਰਸਿਮਰਤ ਕੌਰ ਬਾਦਲ ਆਪਣੀ ਮਾਤਾ ਜੀ ਨਾਲ Pic Credit: Instagram- Harsimrat Kaur Badal)

3 / 5

ਪਾਲੀਵੁੱਡ ਅਦਾਕਾਰ ਅਤੇ ਸਿੰਗਰ ਪਰਮਿਸ਼ ਵਰਮਾ ਨੇ ਆਪਣੀ ਪਤਨੀ ਲਈ ਪੋਸਟ ਪਾ ਕੇ ਉਨ੍ਹਾਂ ਨੂੰ ਮਾਂ ਦਿਵਸ ਦੀਆਂ ਵਧੀਆਂ ਦਿੱਤੀ 'ਤੇ ਲਿਖਿਆ- ਹੈਪੀ ਮਦਰਜ਼ ਡੇ ਗੀਤ। ਤੁਸੀਂ ਆਪਣੀ ਮਿਹਨਤ ਅਤੇ ਨਿਰੰਤਰ ਸਮਰਪਣ ਦੇ ਦੀਵਿਆਂ ਨਾਲ ਸਾਡੀ ਛੋਟੀ ਬੱਚੀ ਲਈ ਰਾਹ ਰੋਸ਼ਨ ਕਰ ਰਹੇ ਹੋ। ( ਸਿੰਗਰ ਪਰਮਿਸ਼ ਵਰਮਾ ਆਪਣੇ ਪਰਿਵਾਰ ਨਾਲ Pic Credit: Instagram- Parmish Verma)

4 / 5

ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਨੇ ਵੀ ਆਪਣੀ ਮਾਤਾ ਨੂੰ ਯਾਦ ਕਰਦਿਆ ਲਿਖਿਆ- ਤੁਹਾਡੇ ਬੇ-ਸ਼ਰਤ ਪਿਆਰ ਨੇ ਮੈਨੂੰ ਹਮੇਸ਼ਾ ਇਕ ਬਿਹਤਰ ਵਿਅਕਤੀ ਅਤੇ ਮੇਰੇ ਬੱਚਿਆਂ ਲਈ ਇੱਕ ਬਿਹਤਰ ਮਾਂ ਬਣਨ ਲਈ ਪ੍ਰੇਰਿਤ ਕੀਤਾ ਹੈ। ਤੁਸੀਂ ਚਾਹੇ ਹੁਣ ਸਾਡੇ ਵਿੱਚ ਨਹੀਂ ਹੋ ਮੰਮਾ, ਪਰ ਤੁਸੀਂ ਹਰ ਰੋਜ਼ ਮੇਰੀਆਂ ਯਾਦਾਂ ਵਿੱਚ ਮੇਰੇ ਨਾਲ ਰਹਿੰਦੇ ਹੋ। ਅੱਜ ਮਾਂ ਦਿਵਸ 'ਤੇ ਤੁਹਾਨੂੰ ਬਹੁਤ ਸਾਰਾ ਪਿਆਰ। ( ਪਟਿਆਲਾ MP ਅਤੇ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਆਪਣੀ ਮਾਤਾ ਜੀ ਨਾਲ Pic Credit: Instagram- preneet.kaur)

5 / 5

ਮਸ਼ਹੂਰ ਪੰਜਾਬੀ ਸਿੰਗਰ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਨੇ ਵੀ ਆਪਣੀ ਮਾਂ ਲਈ ਇਸ ਖ਼ਾਸ ਮੌਕੇ ਤਸਵੀਰ ਸਾਂਝਾ ਕਰ ਉਨ੍ਹਾਂ ਨੂੰ ਵਧਾਈ ਦਿੱਤੀ। ( ਸ਼ਿੰਦਾ ਗਰੇਵਾਲ ਆਪਣੇ ਮਾਤਾ ਨਾਲ Pic Credit: Instagram- Shinda Grewal)

Follow Us On
Tag :