Hans Raj Hans Family Tree: ਪਦਮ ਸ਼੍ਰੀ ਗਾਇਕ ਹੰਸ ਰਾਜ ਹੰਸ ਦਾ ਪਰਿਵਾਰ ਹੈ ਕਾਫੀ ਹਾਈ ਪ੍ਰੋਫਾਈਲ, ਏਨੇ ਕਰੋੜ ਦੇ ਹਨ ਮਾਲਿਕ Punjabi news - TV9 Punjabi

Hans Raj Hans Family Tree: ਪਦਮ ਸ਼੍ਰੀ ਗਾਇਕ ਹੰਸ ਰਾਜ ਹੰਸ ਦਾ ਪਰਿਵਾਰ ਹੈ ਕਾਫੀ ਹਾਈ ਪ੍ਰੋਫਾਈਲ, ਏਨੇ ਕਰੋੜ ਦੇ ਹਨ ਮਾਲਿਕ

Published: 

29 May 2024 15:27 PM

Hans Raj Hans Family Tree: ਫਰੀਦਕੋਟ ਤੋਂ ਭਾਜਪਾ ਉਮੀਦਵਾਰ ਅਤੇ ਪਦਮ ਸ਼੍ਰੀ ਗਾਇਕ ਹੰਸ ਰਾਜ ਹੰਸ ਭਾਜਪਾ ਦੀ ਟਿਕਟ ਤੋਂ ਫਰੀਦਕੋਟ ਲੋਕ ਸਭਾ ਸੀਟ ਤੋਂ ਲੋਕ ਸਭਾ ਚੋਣ ਲੜ ਰਹੇ ਹਨ। ਇਸ ਲੇਖ ਵਿੱਚ ਅਸੀਂ ਤੁਹਾਨੂੰ ਉਨ੍ਹਾਂ ਦੇ ਬਚਪਨ, ਪਰਿਵਾਰ ਅਤੇ ਸੰਘਰਸ਼ ਬਾਰੇ ਦੱਸਾਂਗੇ। ਉਨ੍ਹਾਂ ਦੀ ਫੈਮਿਲੀ ਵੀ ਕਾਫੀ ਹਾਈ ਪ੍ਰੋਫਾਈਲ ਹੈ। ਹੰਸ ਦੇ ਦੋਵੇਂ ਬੇਟੇ ਕਾਫੀ ਫੈਮਸ ਸਿੰਗਰਸ ਅਤੇ ਨੂੰਹਾਂ ਵੀ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀਆਂ ਹਨ।

1 / 8ਹੰਸ

ਹੰਸ ਰਾਜ ਹੰਸ ਦਾ ਜਨਮ 9 ਅਪ੍ਰੈਲ 1962 ਨੂੰ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਸ਼ਫੀਪੁਰ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਠੀਕ ਤਰ੍ਹਾਂ ਨਹੀਂ ਨਸੀਬ ਨਹੀਂ ਹੁੰਦੀ ਸੀ। ਬਚਪਨ ਤੋਂ ਹੀ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਾਫੀ ਸੰਘਰਸ਼ ਅਤੇ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਤੇ ਫਿਰ ਉਨ੍ਹਾਂ ਨੂੰ ਆਪਣਾ ਕਰੀਅਰ ਬਣਾਉਣ ਲਈ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹੰਸ ਨੇ (1977-78) ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਤੋਂ ਦਸਵੀਂ ਕੀਤੀ।। ਸੰਗੀਤ ਵੱਲ ਝੁਕਾਅ ਹੋਣ ਕਾਰਨ ਉਨ੍ਹਾਂ ਨੇ ਉਸਤਾਦ ਪੂਰਨ ਸ਼ਾਹ ਕੋਟੀ ਤੋਂ ਗਾਇਕੀ ਦੀ ਸਿੱਖਿਆ ਲਈ।

2 / 8

ਹੰਸ ਰਾਜ ਹੰਸ ਦਾ ਪਰਿਵਾਰ ਕਾਫੀ ਫੈਮਸ ਹੈ। ਉਨ੍ਹਾਂ ਦੀ ਪਤਨੀ ਹਾਊਸ ਵਾਇਫ ਹਨ। ਦੋਵਾਂ ਦੇ ਦੋ ਬੇਟੇ ਹਨ ਦੋਵੇਂ ਹੀ ਪੇਸ਼ੇ ਤੋਂ ਸਿੰਗਰਸ ਹਨ। ਵੱਡੇ ਬੇਟੇ ਦਾ ਨਾਮ ਨਵਰਾਜ ਹੰਸ ਅਤੇ ਛੋਟੇ ਬੇਟੇ ਦਾ ਨਾਮ ਯੁਵਰਾਜ ਹੰਸ ਹੈ। ਦੋਵਾਂ ਬੇਟੇ ਵਿਆਹੇ ਹੋਏ ਹਨ।

3 / 8

ਨਵਰਾਜ ਹੰਸ ਦੀ ਪਤਨੀ ਦਾ ਨਾਮ ਅਜੀਤ ਮਹਿੰਦੀ ਹੈ। ਉਹ ਫੈਮਸ ਸਿੰਗਰ ਦਲੇਰ ਮਹਿੰਦੀ ਦੀ ਕੁੜੀ ਹੈ। ਯੁਵਰਾਜ ਹੰਸ ਦੀ ਪਤਨੀ ਦਾ ਨਾਮ ਮਾਨਸੀ ਸ਼ਰਮਾ ਹੈ। ਮਾਨਸੀ ਪੇਸ਼ੇ ਤੋਂ ਅਦਾਕਾਰਾ ਹਨ।

4 / 8

ਛੋਟੇ ਬੇਟੇ ਯੁਵਰਾਜ ਹੰਸ ਅਤੇ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਦੇ ਦੋ ਬੱਚੇ ਹਨ। ਉਨ੍ਹਾਂ ਦੇ ਬੇਟੇ ਦਾ ਨਾਮ ਹਰੀਦਾਨ ਹੰਸ ਅਤੇ ਬੇਟੀ ਦਾ ਨਾਮ ਮਿਜ਼ਰਾਬ ਹੈ।

5 / 8

ਪੰਜਾਬ ਦੀ ਫਰੀਦਕੋਟ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਪਦਮ ਸ਼੍ਰੀ ਗਾਇਕ ਹੰਸ ਰਾਜ ਹੰਸ ਦੇ ਚੋਣ ਹਲਫ਼ਨਾਮੇ ਅਨੁਸਾਰ ਉਨ੍ਹਾਂ ਦੀ ਕੁੱਲ ਜਾਇਦਾਦ 16.33 ਕਰੋੜ ਰੁਪਏ ਦੱਸੀ ਗਈ ਹੈ। ਗਾਇਕ ਅਤੇ ਸਿਆਸੀ ਆਗੂ ਹੰਸ ਰਾਜ ਹੰਸ (62) ਨੇ ਚੋਣ ਹਲਫ਼ਨਾਮੇ ਵਿੱਚ ਆਪਣੀ ਚੱਲ ਅਤੇ ਅਚੱਲ ਜਾਇਦਾਦ ਕ੍ਰਮਵਾਰ 1.97 ਕਰੋੜ ਰੁਪਏ ਅਤੇ 14.36 ਕਰੋੜ ਰੁਪਏ ਦੱਸੀ ਹੈ ਅਤੇ ਉਨ੍ਹਾਂ ਕੋਲ 28.47 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਹਨ 23.66 ਲੱਖ ਰੁਪਏ ਦੇ ਗਹਿਣੇ ਹਨ। ਨਾਲ ਹੀ ਹੰਸ ਰਾਜ ਹੰਸ ਦੀ ਤਰਫੋਂ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ।

6 / 8

ਹੰਸ ਬਚਪਨ ਤੋਂ ਹੀ ਸੰਗੀਤ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਸਨ। ਜਵਾਨੀ ਵਿੱਚ, ਉਨ੍ਹਾਂ ਨੇ ਸੰਗੀਤ ਨਿਰਦੇਸ਼ਕ ਚਰਨਜੀਤ ਆਹੂਜਾ ਤੋਂ ਸਿੱਖਿਆ ਲਈ। ਫਿਰ, ਉਨ੍ਹਾਂ ਨੇ ਪੰਜਾਬੀ ਲੋਕ ਭਗਤੀ ਅਤੇ ਸੂਫੀ ਸੰਗੀਤ ਗਾਉਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਪੰਜਾਬੀ ਪੌਪ ਐਲਬਮਾਂ ਵੀ ਰਿਲੀਜ਼ ਕੀਤੀਆਂ। ਹਾਲਾਂਕਿ, ਇਹ ਐਲਬਮਾਂ ਸ਼ੁਰੂ ਵਿੱਚ ਹਿੱਟ ਨਹੀਂ ਹੋਈਆਂ ਸਨ। ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਆਖਰਕਾਰ ਗਾਇਕ ਦੀਆਂ ਪੰਜਾਬੀ ਪੌਪ ਐਲਬਮਾਂ ਹਿੱਟ ਹੋ ਗਈਆਂ ਅਤੇ ਉਨ੍ਹਾਂ ਰੱਜ ਕੇ ਪ੍ਰਸਿੱਧੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਨੁਸਰਤ ਫਤਿਹ ਅਲੀ ਖਾਨ ਨਾਲ ਫਿਲਮ 'ਕੱਚੇ ਧਾਗੇ' 'ਚ ਵੀ ਗੀਤ ਗਾਏ। ਇਸ ਕਾਮਯਾਬੀ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।

7 / 8

ਸੰਗੀਤ ਵਿੱਚ ਸਫਲ ਕਰੀਅਰ ਬਣਾਉਣ ਤੋਂ ਬਾਅਦ, ਉਨ੍ਹਾਂ ਦੀਆਂ ਕਈ ਐਲਬਮਸ ਰਿਲੀਜ਼ ਹੋਈਆਂ ਅਤੇ ਉਨ੍ਹਾਂ ਨੇ ਫਿਲਮਾਂ ਲਈ ਸੰਗੀਤ ਵੀ ਤਿਆਰ ਕੀਤਾ। ਅੱਜ ਕਰੋੜਾਂ ਲੋਕ ਉਨ੍ਹਾਂ ਦੀ ਗਾਇਕੀ ਦੇ ਦੀਵਾਨੇ ਹਨ। ਗਾਇਕੀ ਦੀ ਦੁਨੀਆਂ ਵਿੱਚ ਨਾਮ ਕਮਾਉਣ ਤੋਂ ਬਾਅਦ ਹੰਸ ਨੇ ਰਾਜਨੀਤੀ ਵਿੱਚ ਵੀ ਹੱਥ ਅਜ਼ਮਾਇਆ। ਮੌਜੂਦਾ ਸਮੇਂ ਵਿੱਚ, ਹੰਸ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਉੱਤਰ ਪੱਛਮੀ ਦਿੱਲੀ ਤੋਂ ਲੋਕ ਸਭਾ ਮੈਂਬਰ ਹਨ।

8 / 8

ਉਨ੍ਹਾਂ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨਾਲ ਕੀਤੀ ਸੀ। ਉਨ੍ਹਾਂ ਨੇ ਪਹਿਲੀ ਵਾਰ 2009 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਹੰਸ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਹੰਸਰਾਜ ਹੰਸ ਦਾ ਕਾਂਗਰਸ ਨਾਲ ਵੀ ਰਿਸ਼ਤਾ ਬਹੁਤਾ ਸਮਾਂ ਨਹੀਂ ਚੱਲ ਸਕਿਆ ਅਤੇ ਦੋ ਸਾਲ ਬਾਅਦ ਹੀ ਉਨ੍ਹਾਂ ਨੇ ਇਹ ਪਾਰਟੀ ਵੀ ਛੱਡ ਦਿੱਤੀ। ਹੰਸਰਾਜ ਸਾਲ 2016 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਅਤੇ 2019 ਦੀਆਂ ਆਮ ਚੋਣਾਂ ਵਿੱਚ ਭਾਜਪਾ ਨੇ ਉਨ੍ਹਾਂ ਨੂੰ ਦਿੱਲੀ ਪੱਛਮੀ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਅਤੇ ਉਹ ਜਿੱਤ ਕੇ ਲੋਕ ਸਭਾ ਵਿੱਚ ਪਹੁੰਚਣ ਵਿੱਚ ਕਾਮਯਾਬ ਰਹੇ।

Follow Us On
Tag :
Exit mobile version