Guru Nanak Birthday: ਪ੍ਰਕਾਸ਼ ਪੁਰਬ ਮੌਕੇ ਵੇਖੋ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਗੁਰਦੁਆਰਿਆਂ ਦੀਆਂ ਰੌਣਕਾਂ, PHOTOS Punjabi news - TV9 Punjabi

Guru Nanak Birth Anniversary: ਪ੍ਰਕਾਸ਼ ਪੁਰਬ ਮੌਕੇ ਵੇਖੋ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਗੁਰਦੁਆਰਿਆਂ ਦੀਆਂ ਰੌਣਕਾਂ, PHOTOS

Updated On: 

15 Nov 2024 14:12 PM

Prakash Purab: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਹਰ ਪਾਸੇ ਰੌਣਕਾਂ ਨਜ਼ਰ ਆ ਰਹੀਆਂ ਹਨ। ਖਾਸ ਕਰਕੇ ਸਿੱਖ ਭਾਈਚਾਰੇ ਵਿੱਚ ਇਸਨੂੰ ਲੈ ਕੇ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਬੀਤੀ ਸ਼ਾਮ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਨਗਰ ਕੀਰਤਨ ਸਜਾਏ ਗਏ, ਜਿਨ੍ਹਾਂ ਵਿੱਚ ਸੰਗਤਾਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ।

1 / 11ਪਹਿਲੀ

ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਦਿਖਾਈ ਦੇ ਰਹੀਆਂ ਹਨ। ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਰੌਸ਼ਣੀ ਨਾਲ ਨਹਾਇਆ ਹੋਇਆ ਹੈ। ਮੰਦਿਰ ਦੀ ਖੂਬਸੂਰਤੀ ਵੇਖਣ ਲਈ ਸ਼ਰਧਾਲੂ ਦੂਰ-ਦੂਰ ਤੋਂ ਇੱਥੇ ਪਹੁੰਚ ਰਹੇ ਹਨ। (Photo: PTI)

2 / 11

ਪ੍ਰਕਾਸ਼ ਪੁਰਬ ਦੀ ਪੂਰਬ ਸੰਧਿਆ ਤੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਪੰਜ ਪਿਆਰਿਆਂ ਦੀ ਅਗੁਵਾਈ ਹੇਠ ਸਜਾਏ ਗਏ ਨਗਰ ਕੀਰਤਨ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਲਗਵਾਈ। ਸੰਗਤਾਂ ਲਈ ਰਾਹ ਵਿੱਚ ਥਾਂ-ਥਾਂ ਤੇ ਲੰਗਰ ਵੀ ਲਗਾਏ ਗਏ ਸਨ। (Photo: PTI)

3 / 11

ਜਥੇਦਾਰ ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖ਼ਤ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਤਾਂ ਹਰ ਪਾਸੇ ਸਤਿਨਾਮ ਵਾਹਿਗੁਰੂ ਦੇ ਜੈਕਾਰੇ ਗੂੰਜ ਰਹੇ ਸਨ। (Photo: PTI)

4 / 11

ਸ੍ਰੀ ਹਰਿਮੰਦਿਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਕੰਡੇ ਸ਼ਰਧਾਲੂਆਂ ਦਾ ਭਾਰੀ ਹੜ੍ਹ ਨਜ਼ਰ ਆਇਆ। ਹਰ ਕੋਈ ਸੱਚੇ ਪਾਤਸ਼ਾਹ ਦਾ ਧੰਨਵਾਦ ਕਰ ਰਿਹਾ ਸੀ ਕਿ ਉਨ੍ਹਾਂ ਨੂੰ ਇਸ ਪਵਿੱਤਰ ਦਿਹਾੜੇ ਤੇ ਉਸਦੇ ਦਰਬਾਰ ਤੇ ਆਉਣ ਦਾ ਸੌਭਾਗ ਪ੍ਰਾਪਤ ਹੋਇਆ।(Photo: PTI)

5 / 11

ਉੱਧਰ, ਦੇਸ਼ ਦੇ ਬਾਕੀ ਸੂਬਿਆਂ ਵਿੱਚ ਵੀ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਨਜ਼ਰ ਆ ਰਹੀਆਂ ਹਨ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਗੁਰਦੁਆਰਾ ਸਾਹਿਬ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਤਾਂ ਬਹੁਤ ਹੀ ਮਨਮੋਹਕ ਦ੍ਰਿਸ਼ ਨਜ਼ਰ ਆਇਆ। (Photo: PTI)

6 / 11

ਗੁਰਦੁਆਰਾ ਸ੍ਰੀ ਪਟਨਾ ਸਾਹਿਬ ਵਿਖੇ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ। ਗੁਰੂ ਘਰ ਨੂੰ ਲਾਈਟਾਂ ਨਾਲ ਸਜਾਇਆ ਗਿਆ ਤਾਂ ਸੰਗਤਾਂ ਇਸ ਦ੍ਰਿਸ਼ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨ ਤੋਂ ਰੋਕ ਨਹੀਂ ਸਕੀਆਂ। (Photo: PTI)

7 / 11

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਨਿਹੰਗ ਸਿੰਘਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਝਾਕੀਆਂ ਵੀ ਪੇਸ਼ ਕੀਤੀਆਂ। (Photo: PTI)

8 / 11

ਇਸ ਮੌਕੇ ਮੁਰਾਦਾਬਾਦ ਵਿੱਚ ਸੱਚੇ ਸਿੱਖ ਦੇ ਸਵਰੂਪ ਵਿੱਚ ਸਜੇ ਬੱਚਿਆਂ ਨੇ ਵੀ ਨਗਰ ਕੀਰਤਨ ਵਿੱਚ ਹਿੱਸਾ ਲਿਆ। ਇੱਕ ਸ਼ਰਧਾਲੂ ਬਾਜ ਦੇ ਨਾਲ ਨਜ਼ਰ ਆਇਆ ਤਾਂ ਕੀਰਤਨ ਦੀ ਸ਼ੋਭਾ ਵੇਖ ਕੇ ਬੱਚੇ ਵੀ ਬਹੁਤ ਹੀ ਉਤਸ਼ਾਹਤ ਨਜ਼ਰ ਆ ਰਹੇ ਸਨ। (Photo: PTI)

9 / 11

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਪੰਜ ਪਿਆਰੇ ਜਦੋਂ ਨਗਰ ਕੀਰਤਨ ਦੀ ਅਗੁਵਾਈ ਕਰਨ ਲਈ ਸੜਕ ਤੇ ਨਿਕਲੇ ਤਾਂ ਹਾਜਰੀ ਲਗਵਾਉਣ ਲਈ ਸੰਗਤਾਂ ਦਾ ਹੜ੍ਹ ਆ ਗਿਆ। (Photo: PTI)

10 / 11

ਮਹਾਰਾਸ਼ਟਰ ਦੇ ਨਾਗਪੁਰ ਵਿੱਚ ਵੀ ਨਗਰ ਕੀਰਤਨ ਸਜਾਇਆ ਗਿਆ। ਉਸ ਦੌਰਾਨ ਬੜਾ ਹੀ ਮਨਮੋਹਕ ਨਜ਼ਾਰਾ ਨਜ਼ਰ ਆ ਰਿਹਾ ਸੀ। ਨੌਜਵਾਨਾਂ ਨੇ ਗਤਕੇ ਦੇ ਜੌਹਰ ਵਿਖਾ ਕੇ ਸੰਗਤਾਂ ਨੂੰ ਨਹਾਲ ਕਰ ਦਿੱਤਾ। (Photo: PTI)

11 / 11

ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿੱਚ ਵੀ ਪੰਜ ਪਿਆਰਿਆਂ ਦੀ ਅਗੁਵਾਈ ਹੇਠ ਵਿਸ਼ਾਨ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀਆਂ ਰੌਣਕਾਂ ਵੇਖਣ ਲਈ ਸੰਗਤਾਂ ਦੂਰ-ਦੂਰ ਤੋਂ ਪਹੁੰਚੀਆਂ। (Photo: PTI)

Follow Us On
Tag :
Exit mobile version