Gurmeet Singh Meet Hayer Family Tree: ਪਤਨੀ ਹੈ ਡਾਕਟਰ, ਪਿਤਾ ਅਤੇ ਸੁਹਰੇ ਸਾਬ੍ਹ ਦਾ ਵੀ ਹੈ ਵੱਡਾ ਨਾਮ, ਮਿਲੋ ਗੁਰਮੀਤ ਸਿੰਘ ਮੀਤ ਹੇਅਰ ਦੇ ਪਰਿਵਾਰ ਨਾਲ - TV9 Punjabi

Gurmeet Singh Meet Hayer Family Tree: ਪਤਨੀ ਹੈ ਡਾਕਟਰ, ਪਿਤਾ ਅਤੇ ਸੁਹਰੇ ਸਾਬ੍ਹ ਦਾ ਵੀ ਹੈ ਵੱਡਾ ਨਾਮ, ਮਿਲੋ ਗੁਰਮੀਤ ਸਿੰਘ ਮੀਤ ਹੇਅਰ ਦੇ ਪਰਿਵਾਰ ਨਾਲ

isha-sharma
Updated On: 

13 Jun 2024 13:03 PM

Gurmeet Singh Meet Hayer Family Tree:ਅੱਜ ਅਸੀਂ ਫੈਮਿਲੀ ਟ੍ਰੀ ਸੀਰੀਜ਼ ਵਿੱਚ ਉਸ ਆਗੂ ਦੇ ਪਰਿਵਾਰ ਨਾਲ ਤੁਹਾਨੂੰ ਮਿਲਾ ਰਹੇ ਹਾਂ, ਜਿਨ੍ਹਾਂ ਨੇ ਹੁਣੇ-ਹੁਣੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਹਰਾ ਕੇ ਵੱਡੀ ਜਿੱਤ ਹਾਸਿਲ ਕੀਤੀ ਹੈ। ਜੀ.... ਤੁਸੀਂ ਬਿਲਕੁੱਲ ਸਹੀ ਸਮਝੇ ਹੋ। ਅਸੀਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਨੌਜਵਾਨ ਮੈਂਬਰ ਪਾਰਲੀਮੈਂਟ ਅਤੇ ਹੈਂਡਸਮ ਹੰਕ ਗੁਰਮੀਤ ਸਿੰਘ ਮੀਤ ਹੇਅਰ ਦੀ ਗੱਲ ਕਰ ਰਹੇ ਹਾਂ। ਮੀਤ ਹੇਅਰ ਆਮ ਆਦਮੀ ਪਾਰਟੀ ਦੇ ਯੂਵਾ ਆਗੁਆਂ ਵਿੱਚੋਂ ਇਕ ਫੈਮਸ ਚਹਿਰਾ ਹਨ। ਬੀਤੇ ਸਾਲ ਹੀ ਇਨ੍ਹਾਂ ਦੀ ਵਿਆਹ ਹੋਇਆ ਹੈ। ਉਨ੍ਹਾਂ ਦਾ ਸੁਹਰਾ ਪਰਿਵਾਰ ਵੀ ਕਾਫੀ ਨਾਮੀ ਹੈ।

1 / 5ਗੁਰਮੀਤ ਸਿੰਘ ਮੀਤ ਹੇਅਰ ਦਾ ਜਨਮ 21 ਅਪ੍ਰੈਲ 1989 ਨੂੰ ਬਰਨਾਲਾ ਦੇ ਸਿੱਖ ਪਰਿਵਾਰ ਚਮਕੌਰ ਸਿੰਘ ਅਤੇ ਸਰਬਜੀਤ ਕੌਰ ਦੇ ਘਰ ਹੋਇਆ। ਉਨ੍ਹਾਂ ਦੀਆਂ 3 ਭੈਣਾਂ ਹਨ। ਉਨ੍ਹਾਂ ਦੇ ਪਿਤਾ ਸੱਬ ਡਿਵੀਜ਼ਨਲ ਅਧਿਕਾਰੀ ਵਜੋਂ ਪੰਜਾਬ ਦੇ ਸਟੇਟ ਪਾਵਰ ਕਾਰਪੋਰੇਸ਼ਨ ਲੀਮਿਟੇਡ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੀ ਮਾਤਾ ਹਾਊਸ ਵਾਈਫ ਹਨ। ਮੀਤ ਹੇਅਰ ਨੇ ਸਾਲ 2012 ਵਿੱਚ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਬੈਚਲਰ ਆਫ਼ ਟੈਕਨਾਲੋਜੀ ਤੋਂ ਪੜ੍ਹਾਈ ਕੀਤੀ ਹੈ।

ਗੁਰਮੀਤ ਸਿੰਘ ਮੀਤ ਹੇਅਰ ਦਾ ਜਨਮ 21 ਅਪ੍ਰੈਲ 1989 ਨੂੰ ਬਰਨਾਲਾ ਦੇ ਸਿੱਖ ਪਰਿਵਾਰ ਚਮਕੌਰ ਸਿੰਘ ਅਤੇ ਸਰਬਜੀਤ ਕੌਰ ਦੇ ਘਰ ਹੋਇਆ। ਉਨ੍ਹਾਂ ਦੀਆਂ 3 ਭੈਣਾਂ ਹਨ। ਉਨ੍ਹਾਂ ਦੇ ਪਿਤਾ ਸੱਬ ਡਿਵੀਜ਼ਨਲ ਅਧਿਕਾਰੀ ਵਜੋਂ ਪੰਜਾਬ ਦੇ ਸਟੇਟ ਪਾਵਰ ਕਾਰਪੋਰੇਸ਼ਨ ਲੀਮਿਟੇਡ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੀ ਮਾਤਾ ਹਾਊਸ ਵਾਈਫ ਹਨ। ਮੀਤ ਹੇਅਰ ਨੇ ਸਾਲ 2012 ਵਿੱਚ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਬੈਚਲਰ ਆਫ਼ ਟੈਕਨਾਲੋਜੀ ਤੋਂ ਪੜ੍ਹਾਈ ਕੀਤੀ ਹੈ।

Twitter
2 / 57 ਨਵੰਬਰ 2023 ਵਿੱਚ ਗੁਰਮੀਤ ਸਿੰਘ ਮੀਤ ਹੇਅਰ ਵਿਆਹ ਦੇ ਬੰਧਨ ਵਿੱਚ ਬੱਝੇ ਹਨ। ਉਨ੍ਹਾਂ ਦਾ ਵਿਆਹ ਮੇਰਠ ਦੇ ਰਹਿਣ ਵਾਲੇ ਡਾ: ਗੁਰਵੀਨ ਕੌਰ ਨਾਲ ਹੋਇਆ ਹੈ ਜੋ ਕਿ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਵਿਆਹ ਵਿੱਚ ਕਈ ਵੀਵੀਆਈਪੀ ਮਹਿਮਾਨਾਂ ਨੇ ਸ਼ਿਰਕਤ ਕੀਤੀ ਸੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਵੱਡੇ ਮੰਤਰੀ ਵੀ ਇੱਥੇ ਪਹੁੰਚੇ ਸੀ। ਡਾ. ਗੁਰਵੀਨ ਕੌਰ, ਪੇਸ਼ੇ ਤੋਂ ਇੱਕ ਰੇਡੀਓਲੋਜਿਸਟ ਹਨ। ਗੁਰਵੀਨ ਦਾ ਪਰਿਵਾਰ ਪੱਛਮੀ ਪੰਜਾਬ ਦੀ ਵੰਡ ਤੋਂ ਬਾਅਦ ਮੇਰਠ ਵਿੱਚ ਆ ਕੇ ਵੱਸ ਗਿਆ ਸੀ। ਉਨ੍ਹਾਂ ਦੇ ਪਿਤਾ ਭੁਪਿੰਦਰ ਸਿੰਘ ਬਾਜਵਾ ਭਾਰਤੀ ਓਲੰਪਿਕ ਸੰਘ ਵਿੱਚ ਇੱਕ ਮਹੱਤਵਪੂਰਨ ਅਹੁਦੇਦਾਰ ਹਨ।

7 ਨਵੰਬਰ 2023 ਵਿੱਚ ਗੁਰਮੀਤ ਸਿੰਘ ਮੀਤ ਹੇਅਰ ਵਿਆਹ ਦੇ ਬੰਧਨ ਵਿੱਚ ਬੱਝੇ ਹਨ। ਉਨ੍ਹਾਂ ਦਾ ਵਿਆਹ ਮੇਰਠ ਦੇ ਰਹਿਣ ਵਾਲੇ ਡਾ: ਗੁਰਵੀਨ ਕੌਰ ਨਾਲ ਹੋਇਆ ਹੈ ਜੋ ਕਿ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਵਿਆਹ ਵਿੱਚ ਕਈ ਵੀਵੀਆਈਪੀ ਮਹਿਮਾਨਾਂ ਨੇ ਸ਼ਿਰਕਤ ਕੀਤੀ ਸੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਵੱਡੇ ਮੰਤਰੀ ਵੀ ਇੱਥੇ ਪਹੁੰਚੇ ਸੀ। ਡਾ. ਗੁਰਵੀਨ ਕੌਰ, ਪੇਸ਼ੇ ਤੋਂ ਇੱਕ ਰੇਡੀਓਲੋਜਿਸਟ ਹਨ। ਗੁਰਵੀਨ ਦਾ ਪਰਿਵਾਰ ਪੱਛਮੀ ਪੰਜਾਬ ਦੀ ਵੰਡ ਤੋਂ ਬਾਅਦ ਮੇਰਠ ਵਿੱਚ ਆ ਕੇ ਵੱਸ ਗਿਆ ਸੀ। ਉਨ੍ਹਾਂ ਦੇ ਪਿਤਾ ਭੁਪਿੰਦਰ ਸਿੰਘ ਬਾਜਵਾ ਭਾਰਤੀ ਓਲੰਪਿਕ ਸੰਘ ਵਿੱਚ ਇੱਕ ਮਹੱਤਵਪੂਰਨ ਅਹੁਦੇਦਾਰ ਹਨ।

3 / 5

ਲੋਕ ਸਭਾ ਚੋਣਾਂ 2024 ਵਿੱਚ ਪੰਜਾਬ ਦੀ ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ ਹਰਾਇਆ ਹੈ। ਇਸ ਚੋਣ ਵਿੱਚ ਹੇਅਰ ਨੂੰ 3,64,085 ਵੋਟਾਂ ਮਿਲੀਆਂ ਜਦੋਂਕਿ ਖਹਿਰਾ ਨੂੰ ਸਿਰਫ਼ 1,91,525 ਵੋਟਾਂ ਪਈਆਂ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਜੀਤ ਸਿੰਘ 1 ਲੱਖ 87 ਹਜ਼ਾਰ 246 ਵੋਟਾਂ ਪ੍ਰਾਪਤ ਕਰਕੇ ਤੀਜੇ ਸਥਾਨ ’ਤੇ ਰਹੇ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਚੌਥੇ ਸਥਾਨ 'ਤੇ ਰਹੇ। ਉਨ੍ਹਾਂ ਨੂੰ 1 ਲੱਖ 28 ਹਜ਼ਾਰ 253 ਵੋਟਾਂ ਮਿਲੀਆਂ। ਜਦੋਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਇਕਬਾਲ ਸਿੰਘ ਨੂੰ ਸਿਰਫ਼ 62 ਹਜ਼ਾਰ 488 ਵੋਟਾਂ ਮਿਲੀਆਂ।

4 / 5

ਸਾਂਸਦ ਗੁਰਮੀਤ ਸਿੰਘ ਮੀਤ ਹੇਅਰ

5 / 5

ਹਲਫਨਾਮੇ ਮੁਤਾਬਕ ਮੀਤ ਹੇਅਰ ਉਨ੍ਹਾਂ ਦੀ ਕੁੱਲ ਜਾਇਦਾਦ 3 ਕਰੋੜ 74 ਲੱਖ 16 ਹਜ਼ਾਰ 362 ਰੁਪਏ ਹੈ।. ਉਨ੍ਹਾਂ ਕੋਲ 2 ਕਰੋੜ 58 ਲੱਖ ਰੁਪਏ ਦੀ ਚੱਲ ਜਾਇਦਾਦ ਅਤੇ Rs 1 ਕਰੋੜ ਤੋਂ ਵੱਧ ਦੀ ਅਚੱਲ ਜਾਇਦਾਦ ਹੈ। ਉਨ੍ਹਾਂ ਕੋਲ ਸਕੋਰਪੀਓ ਮਾਡਲ 2015 ਹੈ...ਜਿਸਦੀ ਕੀਮਤ 7 ਲੱਖ ਅਤੇ Mercedes Benz CLA ਮਾਡਲ 2017 ਕੀਮਤ 37 ਲੱਖ ਰੁਪਏ ਹੈ।

Follow Us On
Tag :