ਟੀਮ ਇੰਡੀਆ 'ਚ ਹੋਲੀ ਦਾ ਜਸ਼ਨ, ਵਿਆਹ ਤੋਂ ਬਾਅਦ ਪਹਿਲੀ ਵਾਰ ਖੇਡਣਗੇ ਇਹ ਖਿਡਾਰੀ। Four Crickets First holi after marriage Punjabi news - TV9 Punjabi

Holi 2023: ਟੀਮ ਇੰਡੀਆ ‘ਚ ਹੋਲੀ ਦਾ ਜਸ਼ਨ, ਵਿਆਹ ਤੋਂ ਬਾਅਦ ਪਹਿਲੀ ਵਾਰ ਖੇਡਣਗੇ ਇਹ ਖਿਡਾਰੀ

Updated On: 

07 Mar 2023 17:01 PM

Cricketer's First Holi: ਟੀਮ ਇੰਡੀਆ 'ਚ 4 ਅਜਿਹੇ ਜੋੜੇ ਹਨ ਜੋ ਵਿਆਹ ਤੋਂ ਬਾਅਦ ਪਹਿਲੀ ਵਾਰ ਹੋਲੀ ਮਨਾਉਣ ਜਾ ਰਹੇ ਹਨ। ਇਹ ਦਿਨ ਇਨ੍ਹਾਂ ਸਾਰਿਆਂ ਲਈ ਖਾਸ ਰਹੇਗਾ।

1 / 5ਹੋਲੀ ਦਾ ਤਿਉਹਾਰ ਬਹੁਤ ਖਾਸ ਹੁੰਦਾ ਹੈ ਅਤੇ ਨਵੇਂ ਵਿਆਹੇ ਜੋੜੇ ਲਈ ਇਹ ਹੋਰ ਵੀ ਖਾਸ ਹੁੰਦਾ ਹੈ। ਟੀਮ ਇੰਡੀਆ 'ਚ ਵੀ  4 ਅਜਿਹੇ ਜੋੜੇ ਹਨ ਜੋ ਵਿਆਹ ਤੋਂ ਬਾਅਦ ਪਹਿਲੀ ਵਾਰ ਹੋਲੀ ਮਨਾਉਣਗੇ। ਇਹ ਦਿਨ ਸਾਰਿਆਂ ਲਈ ਖਾਸ ਹੋਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਟੀਮ ਇੰਡੀਆ ਦੇ ਉਹ ਕ੍ਰਿਕਟਰ ਕੌਣ ਹਨ ਜੋ ਵਿਆਹ ਤੋਂ ਬਾਅਦ ਪਹਿਲੀ ਵਾਰ ਇਹ ਤਿਉਹਾਰ ਮਨਾਉਣ ਜਾ ਰਹੇ ਹਨ।  (Photo: Instagram/KL Rahul)

ਹੋਲੀ ਦਾ ਤਿਉਹਾਰ ਬਹੁਤ ਖਾਸ ਹੁੰਦਾ ਹੈ ਅਤੇ ਨਵੇਂ ਵਿਆਹੇ ਜੋੜੇ ਲਈ ਇਹ ਹੋਰ ਵੀ ਖਾਸ ਹੁੰਦਾ ਹੈ। ਟੀਮ ਇੰਡੀਆ 'ਚ ਵੀ 4 ਅਜਿਹੇ ਜੋੜੇ ਹਨ ਜੋ ਵਿਆਹ ਤੋਂ ਬਾਅਦ ਪਹਿਲੀ ਵਾਰ ਹੋਲੀ ਮਨਾਉਣਗੇ। ਇਹ ਦਿਨ ਸਾਰਿਆਂ ਲਈ ਖਾਸ ਹੋਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਟੀਮ ਇੰਡੀਆ ਦੇ ਉਹ ਕ੍ਰਿਕਟਰ ਕੌਣ ਹਨ ਜੋ ਵਿਆਹ ਤੋਂ ਬਾਅਦ ਪਹਿਲੀ ਵਾਰ ਇਹ ਤਿਉਹਾਰ ਮਨਾਉਣ ਜਾ ਰਹੇ ਹਨ। (Photo: Instagram/KL Rahul)

2 / 5

ਟੀਮ ਇੰਡੀਆ 'ਚ ਹੋਲੀ ਦਾ ਜਸ਼ਨ, ਵਿਆਹ ਤੋਂ ਬਾਅਦ ਪਹਿਲੀ ਵਾਰ ਖੇਡਣਗੇ ਇਹ ਖਿਡਾਰੀ।

3 / 5

ਟੀਮ ਇੰਡੀਆ ਦੇ ਆਲਰਾਊਂਡਰ ਅਕਸ਼ਰ ਪਟੇਲ ਦਾ ਵੀ ਇਸ ਸਾਲ 26 ਜਨਵਰੀ ਨੂੰ ਵਿਆਹ ਹੋਇਆ ਹੈ। ਅਕਸ਼ਰ ਨੇ ਆਪਣੀ ਪ੍ਰੇਮਿਕਾ ਮੇਹਾ ਪਟੇਲ ਨਾਲ ਵਿਆਹ ਕੀਤਾ ਹੈ। ਕ੍ਰਿਕਟਰ ਨੇ ਗੁਜਰਾਤ ਦੇ ਵਡੋਦਰਾ 'ਚ ਆਪਣੀ ਡਾਇਟੀਸ਼ੀਅਨ ਮੰਗੇਤਰ ਨਾਲ 7 ਫੇਰੇ ਲਏ... ਅਕਸ਼ਰ ਨੇ ਨਿਊਜ਼ੀਲੈਂਡ ਸੀਰੀਜ਼ ਤੋਂ ਬ੍ਰੇਕ ਲੈ ਕੇ ਵਿਆਹ ਦੀਆਂ ਰਸਮਾਂ ਨਿਭਾਈਆਂ ਅਤੇ ਉਨ੍ਹਾਂ ਦੀਆਂ ਡਾਂਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਵਾਇਰਲ ਹੋਈਆਂ। ਪ੍ਰਸ਼ੰਸਕ ਜ਼ਰੂਰ ਦੇਖਣਾ ਚਾਹੁਣਗੇ ਕਿ ਸ਼ਾਨਦਾਰ ਫਾਰਮ 'ਚ ਚੱਲ ਰਹੇ ਅਕਸ਼ਰ 'ਤੇ ਵਿਆਹ ਤੋਂ ਬਾਅਦ ਪਹਿਲੀ ਹੋਲੀ ਦਾ ਕਿਵੇਂ ਰੰਗ ਚੜ੍ਹਦਾ ਹੈ। Photo: Instagram/Akshar Patel)

4 / 5

ਟੀਮ ਇੰਡੀਆ ਦੇ ਇੱਕ ਹੋਰ ਖਿਡਾਰੀ ਸ਼ਾਰਦੁਲ ਠਾਕੁਰ ਦੀ ਵੀ ਵਿਆਹ ਤੋਂ ਬਾਅਦ ਇਹ ਪਹਿਲੀ ਹੋਲੀ ਹੈ। ਸ਼ਾਰਦੁਲ ਨੇ ਸਾਲ 2021 ਵਿੱਚ ਪ੍ਰੇਮਿਕਾ ਮਿਤਾਲੀ ਪਾਰੁਲਕਰ ਨਾਲ ਮੰਗਣੀ ਕੀਤੀ ਸੀ। ਪਰ ਕਿਸੇ ਕਾਰਨ ਉਨ੍ਹਾਂ ਦੇ ਵਿਆਹ ਦੀ ਤਰੀਕ ਟਲ੍ਹਦੀ ਗਈ। ਜਿਸ ਤੋਂ ਬਾਅਦ ਹੁਣ 27 ਫਰਵਰੀ ਨੂੰ ਦੋਹਾਂ ਨੇ ਵਿਆਹ ਕੀਤਾ ਹੈ। (Photo: Instagram/Shardul Thakur)

5 / 5

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੀ ਵੀ ਵਿਆਹ ਤੋਂ ਬਾਅਦ ਇਹ ਪਹਿਲੀ ਹੋਲੀ ਹੈ। ਦੀਪਕ ਦਾ ਪਿਛਲੇ ਸਾਲ 1 ਜੂਨ ਨੂੰ ਵਿਆਹ ਹੋਇਆ ਸੀ। ਦੀਪਕ ਨੇ ਆਗਰਾ 'ਚ ਜਯਾ ਭਾਰਦਵਾਜ ਨਾਲ ਵਿਆਹ ਕੀਤਾ ਸੀ, ਜਿਸ ਦੀਆਂ ਤਸਵੀਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਦੀਪਕ ਫਿਲਹਾਲ ਟੀਮ ਦਾ ਹਿੱਸਾ ਨਹੀਂ ਹਨ ਪਰ ਸੱਟ ਤੋਂ ਉਭਰਨ ਤੋਂ ਬਾਅਦ ਉਹ ਆਈਪੀਐੱਲ ਖੇਡਣ ਲਈ ਤਿਆਰ ਹਨ। ਇਨ੍ਹਾਂ ਸਾਰੇ ਜੋੜਿਆਂ ਨੂੰ ਉਨ੍ਹਾਂ ਦੀ ਪਹਿਲੀ ਹੋਲੀ 'ਤੇ ਸਾਡੀਆਂ ਸ਼ੁਭਕਾਮਨਾਵਾਂ। (Photo: Instagram/Deepak Chahar)

Follow Us On