Farmers Protest: BKU ਨੇ ਕੀਤਾ ਵੱਡਾ ਐਲਾਨ, ‘ਕੱਲ੍ਹ 12 ਵਜੇ ਤੋਂ ਰੇਲਵੇ ਟਰੈਕ ਕਰਾਂਗੇ ਜਾਮ’ Punjabi news - TV9 Punjabi

Farmers Protest: BKU ਨੇ ਕੀਤਾ ਵੱਡਾ ਐਲਾਨ, ਕੱਲ੍ਹ 12 ਵਜੇ ਤੋਂ ਰੇਲਵੇ ਟਰੈਕ ਕਰਾਂਗੇ ਜਾਮ

Published: 

14 Feb 2024 15:03 PM

Rail Roko: 50 ਦੇ ਕਰੀਬ ਜਥੇਬੰਦੀਆਂ ਨੇ ਆਪਣੇ-ਆਪਣੇ ਧੜੇ ਬਣਾ ਕੇ ਮੰਗਲਵਾਰ ਤੋਂ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। 2020-21 ਵਿੱਚ, ਕਿਸਾਨਾਂ ਦੀਆਂ 32 ਯੂਨੀਅਨਾਂ ਸੰਯੁਕਤ ਕਿਸਾਨ ਮੋਰਚਾ ਅਰਥਾਤ SKM ਦੇ ਇੱਕ ਬੈਨਰ ਹੇਠ ਆਈਆਂ ਸਨ, ਜੋ ਹੁਣ SKM (ਪੰਜਾਬ), SKM (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵਿੱਚ ਟੁੱਟ ਗਈਆਂ ਹਨ। ਇਸ ਵਾਰ ਜਗਜੀਤ ਸਿੰਘ ਡੱਲੇਵਾਲ ਦਾ ਸਾਂਝਾ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਹਨ ਅਤੇ ਦੋਵੇਂ ਜਥੇਬੰਦੀਆਂ ਪਿਛਲੇ ਸਮੇਂ ਵਿੱਚ ਐਸਕੇਐਮ ਕਿਸਾਨ ਮਜ਼ਦੂਰ ਮੋਰਚਾ 18 ਕਿਸਾਨਾਂ ਦਾ ਸਮੂਹ ਸਨ। ਇਸ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਹਨ।

1 / 7ਭਾਰਤੀ

ਭਾਰਤੀ ਕਿਸਾਨ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਉਹ ਕੱਲ੍ਹ 12 ਵਜੇ ਤੋਂ ਰੇਲਵੇ ਟਰੈਕ ਜਾਮ ਕਰਣਗੇ। ਯੂਨੀਅਨ ਦਾ ਕਹਿਣਾ ਹੈ ਕਿ ਕਿਸਾਨਾਂ ‘ਤੇ ਕੀਤੇ ਗਏ ਲਾਠੀਚਾਰਜ ਕਾਰਨ ਇਹ ਫੈਸਲਾ ਲਿਆ ਗਿਆ ਹੈ।

2 / 7

ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਕਿਸਾਨ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਕਿਸਾਨ ਕਰਜ਼ਾ ਮੁਆਫ਼ੀ, ਪੁਲਿਸ ਕੇਸ ਵਾਪਸ ਲੈਣ ਅਤੇ ਲਖੀਮਪੁਰ ਖੇੜੀ ਹਿੰਸਾ ਦੇ ਪੀੜਤਾਂ ਲਈ ‘ਇਨਸਾਫ਼’ ਦੀ ਮੰਗ ਵੀ ਕਰ ਰਹੇ ਹਨ।

3 / 7

4 / 7

ਕਿਸਾਨਾਂ ਦੇ ਅੰਦੋਲਨ ਕਾਰਨ ਹਰਿਆਣਾ ਵਿੱਚ ਇੰਟਰਨੈੱਟ ਸੇਵਾਵਾਂ ਦੋ ਦਿਨ ਹੋਰ ਬੰਦ ਰਹਿਣਗੀਆਂ। ਹਰਿਆਣਾ ਸਰਕਾਰ ਨੇ 15 ਫਰਵਰੀ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ।

5 / 7

ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪੰਜਾਬ ਬਚਾਓ ਯਾਤਰਾ ਰੋਕੀ ਦਿੱਤੀ ਹੈ। ਕਿਸਾਨ ਸੰਘਰਸ਼ ਦੇ ਸਮਰਥਨ ‘ਚ ਪੰਜਾਬ ਬਚਾਓ ਯਾਤਰਾ ਰੋਕਣ ਦਾ ਐਲਾਨ ਕੀਤਾ ਹੈ, ਪਾਰਟੀ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਵਿਸੇਸ ਪ੍ਰੈਸ ਕਾਨਫ਼ਰੰਸ ਕਰ ਯਾਤਰਾ ਰੋਕਣ ਦਾ ਐਲਾਨ ਕੀਤਾ ਹੈ।

6 / 7

7 / 7

Follow Us On
Tag :
Exit mobile version