Donald Trump Net Worth: ਡੋਨਾਲਡ ਟਰੰਪ ਬਣੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ, ਜਾਣੋ ਕਿੰਨੀ ਹੈ ਜਾਇਦਾਦ - TV9 Punjabi

Donald Trump Net Worth: ਡੋਨਾਲਡ ਟਰੰਪ ਬਣੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ, ਜਾਣੋ ਕਿੰਨੀ ਹੈ ਜਾਇਦਾਦ

Updated On: 

06 Nov 2024 16:18 PM IST

Donald Trump: ਡੋਨਾਲਡ ਟਰੰਪ ਨੇ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਹਰਾ ਕੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਇਕ ਵਾਰ ਫਿਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਗਏ ਹਨ। ਤਾਂ ਆਓ ਅੱਜ ਜਾਣਦੇ ਹਾਂ ਡੋਨਾਲਡ ਟਰੰਪ ਦੀ ਕੁੱਲ ਜਾਇਦਾਦ ਬਾਰੇ।

1 / 7ਟਰੰਪ ਕਾਰਡ ਦਾ ਜਾਦੂ ਇੱਕ ਵਾਰ ਫਿਰ ਅਮਰੀਕਾ ਵਿੱਚ ਕੰਮ ਕਰ ਗਿਆ ਹੈ ਅਤੇ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਡੋਨਾਲਡ ਟਰੰਪ ਅਮਰੀਕਾ ਦੇ ਸਭ ਤੋਂ ਅਮੀਰ ਨੇਤਾਵਾਂ ਵਿੱਚ ਗਿਣੇ ਜਾਂਦੇ ਹਨ।

ਟਰੰਪ ਕਾਰਡ ਦਾ ਜਾਦੂ ਇੱਕ ਵਾਰ ਫਿਰ ਅਮਰੀਕਾ ਵਿੱਚ ਕੰਮ ਕਰ ਗਿਆ ਹੈ ਅਤੇ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਡੋਨਾਲਡ ਟਰੰਪ ਅਮਰੀਕਾ ਦੇ ਸਭ ਤੋਂ ਅਮੀਰ ਨੇਤਾਵਾਂ ਵਿੱਚ ਗਿਣੇ ਜਾਂਦੇ ਹਨ।

2 / 7

ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣੇ ਟਰੰਪ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਹੈ। ਡੋਨਾਲਡ ਟਰੰਪ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਦੁਨੀਆ ਭਰ 'ਚ ਉਨ੍ਹਾਂ ਦਾ ਵੱਡਾ ਕਾਰੋਬਾਰ ਹੈ। ਇਸ ਵਿੱਚ ਮੀਡੀਆ ਟੈਕਨਾਲੋਜੀ ਤੋਂ ਲੈ ਕੇ ਰੀਅਲ ਅਸਟੇਟ ਤੱਕ ਦਾ ਕਾਰੋਬਾਰ ਸ਼ਾਮਲ ਹੈ।

3 / 7

ਡੋਨਾਲਡ ਟਰੰਪ ਦੀ ਗਿਣਤੀ ਅਮੀਰ ਨੇਤਾਵਾਂ 'ਚ ਹੁੰਦੀ ਹੈ। ਉਹ ਇੱਕ ਵਾਰ ਫਿਰ ਵ੍ਹਾਈਟ ਹਾਊਸ ਵਿੱਚ ਦਾਖ਼ਲ ਹੋਣ ਜਾ ਰਹੇ ਹਨ। ਜੇਕਰ ਅਸੀਂ ਡੋਨਾਲਡ ਟਰੰਪ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਡੋਨਾਲਡ ਟਰੰਪ ਦੀ ਕੁੱਲ ਜਾਇਦਾਦ 6.6 ਅਰਬ ਡਾਲਰ ਤੋਂ 7.7 ਅਰਬ ਡਾਲਰ ਦੇ ਵਿਚਕਾਰ ਦੱਸੀ ਜਾਂਦੀ ਹੈ।

4 / 7

ਰਿਪੋਰਟ ਮੁਤਾਬਕ ਟਰੰਪ ਦੀ ਕੁੱਲ ਜਾਇਦਾਦ ਦਾ ਸਭ ਤੋਂ ਵੱਡਾ ਹਿੱਸਾ ਟਰੰਪ ਮੀਡੀਆ ਐਂਡ ਟੈਕਨਾਲੋਜੀ ਗਰੁੱਪ ਦਾ ਹੈ। ਜਦਕਿ ਦੂਜੇ ਵੱਡੇ ਹਿੱਸੇ ਵਿੱਚ ਗੋਲਫ ਕਲੱਬ, ਰਿਜ਼ੋਰਟ ਅਤੇ ਬੰਗਲੇ ਸ਼ਾਮਲ ਹਨ।

5 / 7

ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਵੱਡਾ ਝਟਕਾ, ਜੱਜ ਨੇ ਨਾਗਰਿਕਤਾ ਦੇ ਹੁਕਮ 'ਤੇ ਲਗਾਈ ਰੋਕ

6 / 7

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰੀਅਲ ਅਸਟੇਟ ਦਾ ਕਾਰੋਬਾਰ ਵਿਰਾਸਤ 'ਚ ਮਿਲਿਆ ਹੈ। ਉਨ੍ਹਾਂ ਦੇ ਪਿਤਾ ਫਰੇਡ ਟਰੰਪ, ਨਿਊਯਾਰਕ ਦੇ ਸਭ ਤੋਂ ਸਫਲ ਰੀਅਲ ਅਸਟੇਟ ਕਾਰੋਬਾਰੀ ਸਨ। ਉਨ੍ਹਾਂ ਨੇ ਆਪਣੇ ਪਿਤਾ ਦਾ ਕਾਰੋਬਾਰ ਸੰਭਾਲਿਆ ਅਤੇ ਇਸਨੂੰ ਖੂਬ ਅੱਗੇ ਵਧਾਇਆ।

7 / 7

ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਕੌਣ-ਕੌਣ ਆ ਰਿਹਾ ਹੈ? ਵੇਖੋ ਪੂਰੀ ਗੈਸਟ ਲਿਸਟ

Follow Us On
Tag :