ਤੁਰਕੀ-ਸੀਰੀਆ ਦੇ ਭੂਚਾਲ ਪੀੜਤਾਂ ਲਈ ਰੋਨਾਲਡੋ ਨੇ ਚਲਾਇਆ 'ਆਪਰੇਸ਼ਨ', ਭੇਜਿਆ ਪੂਰਾ ਜਹਾਜ਼, ਖਰਚੇ ਕਰੋੜਾਂ ਰੁਪਏ। Cristiano Ronaldo send help for Turky-Syria tremor victims Punjabi news - TV9 Punjabi

PHOTOS: ਤੁਰਕੀ-ਸੀਰੀਆ ਦੇ ਭੂਚਾਲ ਪੀੜਤਾਂ ਲਈ ਰੋਨਾਲਡੋ ਨੇ ਚਲਾਇਆ ‘ਆਪਰੇਸ਼ਨ’, ਭੇਜਿਆ ਪੂਰਾ ਜਹਾਜ਼, ਖਰਚੇ ਕਰੋੜਾਂ ਰੁਪਏ

Published: 

06 Mar 2023 15:28 PM

Ronaldo Help to Tremor Victims: ਸਟਾਰ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਸੀਰੀਆ ਅਤੇ ਤੁਰਕੀ ਵਿੱਚ ਭੂਚਾਲ ਪੀੜਤਾਂ ਦੀ ਮਦਦ ਲਈ ਇੱਕ ਵੱਡਾ ਕਦਮ ਚੁੱਕਿਆ ਹੈ, ਜਿਸ ਲਈ ਉਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਤਾਰੀਫਾਂ ਮਿਲ ਰਹੀਆਂ ਹਨ।

1 / 5ਸਟਾਰ

ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਦਿਲ ਵੀ ਓਨਾ ਹੀ ਵੱਡਾ ਹੈ ਜਿੰਨੇ ਵੱਡੇ ਉਹ ਖਿਡਾਰੀ ਹਨ। ਜਦੋਂ ਵੀ ਕਿਸੇ ਦੇਸ਼ ਦੇ ਲੋਕਾਂ 'ਤੇ ਮੁਸੀਬਤਾਂ ਦਾ ਪਹਾੜ ਟੁੱਟਦਾ ਹੈ ਤਾਂ ਉਹ ਮਨੁੱਖਤਾ ਦਿਖਾਉਂਦੇ ਹੋਏ ਮਦਦ ਲਈ ਅੱਗੇ ਆਉਂਦੇ ਹਨ। ਇਕ ਵਾਰ ਫਿਰ ਉਨ੍ਹਾਂ ਨੇ ਕੁਝ ਅਜਿਹਾ ਹੀ ਕੀਤਾ ਜਿਸ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੇ ਮੂਰੀਦ ਹੋ ਗਏ ਹਨ। (Cristiano Ronaldo Instagram)

2 / 5

ਡੇਲੀ ਮੇਲ ਦੀ ਖਬਰ ਮੁਤਾਬਕ ਰੋਨਾਲਡੋ ਨੇ ਸੀਰੀਆ ਅਤੇ ਤੁਰਕੀ 'ਚ ਭੂਚਾਲ ਪੀੜਤਾਂ ਦੀ ਮਦਦ ਲਈ ਪੂਰਾ ਜਹਾਜ ਭੇਜਿਆ ਹੈ। ਪੁਰਤਗਾਲ ਤੋਂ ਰਵਾਨਾ ਹੋਏ ਇਸ ਜਹਾਜ਼ ਵਿਚ ਲੋਕਾਂ ਦੀ ਮਦਦ ਲਈ ਜ਼ਰੂਰੀ ਸਮਾਨ ਹੈ ਤਾਂ ਜੋ ਬੇਘਰ ਹੋ ਚੁੱਕੇ ਲੋਕਾਂ ਦੀ ਜ਼ਿੰਦਗੀ ਨੂੰ ਸੋਖਾ ਬਣਾਇਆ ਜਾ ਸਕੇ। (Cristiano Ronaldo Instagram)

3 / 5

ਤੁਰਕੀ ਦੇ ਫੁੱਟਬਾਲਰ ਮਾਰਿਸ ਡੇਮਿਰਲ ਨੇ ਵੀ ਕੁਝ ਦਿਨ ਪਹਿਲਾਂ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਕ੍ਰਿਸਟੀਆਨੋ ਰੋਨਾਲਡੋ ਨੇ ਉਨ੍ਹਾਂ ਨੂੰ ਆਪਣੀ ਹਸਤਾਖਰਿਤ ਜਰਸੀ ਦੀ ਨਿਲਾਮੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਨਿਲਾਮੀ ਦੇ ਪੈਸੇ ਦੀ ਵਰਤੋਂ ਭੂਚਾਲ ਪੀੜਤਾਂ ਦੀ ਮਦਦ ਲਈ ਵੀ ਕੀਤੀ ਜਾਵੇਗੀ।(Cristiano Ronaldo Instagram)

4 / 5

6 ਫਰਵਰੀ ਨੂੰ, ਸੀਰੀਆ ਅਤੇ ਤੁਰਕੀ ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਅਤੇ ਲੱਖਾਂ ਬੇਘਰ ਹੋ ਗਏ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੋਨਾਲਡੋ ਇਸ ਤਰ੍ਹਾਂ ਮਦਦ ਲਈ ਅੱਗੇ ਆਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਬੱਚੇ ਦੀ ਬ੍ਰੇਨ ਸਰਜਰੀ ਲਈ 67 ਲੱਖ ਰੁਪਏ ਦਾਨ ਕੀਤੇ ਸਨ, ਜਦਕਿ ਉਹ ਹਰ ਸਾਲ ਪੁਰਤਗਾਲ ਦੇ ਕਈ ਕੈਂਸਰ ਸੈਂਟਰਾਂ ਵਿਚ ਵੀ ਦਾਨ ਦਿੰਦੇ ਹਨ। (AFP)

5 / 5

ਤੁਰਕੀ ਦੇ ਫੁੱਟਬਾਲਰ ਮਾਰਿਸ ਡੇਮਿਰਲ ਨੇ ਵੀ ਕੁਝ ਦਿਨ ਪਹਿਲਾਂ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਕ੍ਰਿਸਟੀਆਨੋ ਰੋਨਾਲਡੋ ਨੇ ਉਨ੍ਹਾਂ ਨੂੰ ਆਪਣੀ ਹਸਤਾਖਰਿਤ ਜਰਸੀ ਦੀ ਨਿਲਾਮੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਨਿਲਾਮੀ ਦੇ ਪੈਸੇ ਦੀ ਵਰਤੋਂ ਭੂਚਾਲ ਪੀੜਤਾਂ ਦੀ ਮਦਦ ਲਈ ਵੀ ਕੀਤੀ ਜਾਵੇਗੀ।(Cristiano Ronaldo Instagram)

Follow Us On
Tag :
Exit mobile version