Manish Tewari Family Tree: ਲਗਾਤਾਰ ਤੀਜੀ ਜਿੱਤ ਹਾਸਿਲ ਕਰਨ ਵਾਲੇ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਦੇ ਪਰਿਵਾਰ ਨਾਲ ਇੱਕ ਮੁਲਾਕਾਤ Punjabi news - TV9 Punjabi

Manish Tewari Family Tree: ਲਗਾਤਾਰ ਤੀਜੀ ਜਿੱਤ ਹਾਸਿਲ ਕਰਨ ਵਾਲੇ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਦੇ ਪਰਿਵਾਰ ਨਾਲ ਇੱਕ ਮੁਲਾਕਾਤ

Updated On: 

03 Jul 2024 16:14 PM

Manish Tewari Family Tree: ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਆਗੂ ਅਤੇ ਜੇਤੂ ਮਨੀਸ਼ ਤਿਵਾੜੀ ਦਾ ਪਰਿਵਾਰ ਸਿਆਸਤ ਵਿੱਚ ਕਾਫੀ ਐਕਟਿਵ ਰਿਹਾ ਹੈ। ਇਸ ਲੇਖ ਵਿੱਚ ਅਸੀਂ ਤੁਹਾਨੂੰ ਉਨ੍ਹਾਂ ਦੇ ਪਰਿਵਾਰ ਅਤੇ ਕੈਰੀਅਰ ਬਾਰੇ ਦਸਾਂਗੇ।

1 / 5

ਮਨੀਸ਼ ਤਿਵਾਰੀ ਦਾ ਜਨਮ 8 ਦਸੰਬਰ 1965 ਨੂੰ ਲੁਧਿਆਣਾ, ਪੰਜਾਬ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਵੀਐਨ ਤਿਵਾੜੀ ਅਤੇ ਮਾਤਾ ਦਾ ਨਾਮ ਅੰਮ੍ਰਿਤ ਤਿਵਾੜੀ ਹੈ। ਮਨੀਸ਼ ਤਿਵਾੜੀ ਦੇ ਪਿਤਾ ਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ ਜਦਕਿ ਮਾਂ ਦੰਦਾਂ ਦੀ ਡਾਕਟਰ ਸੀ। 1984 ਵਿੱਚ, ਜਦੋਂ ਉਨ੍ਹਾਂ ਦੇ ਪਿਤਾ ਚੰਡੀਗੜ੍ਹ ਦੇ ਸੈਕਟਰ 24 ਵਿੱਚ ਸਵੇਰ ਦੀ ਸੈਰ ਲਈ ਨਿਕਲੇ ਸਨ ਦਾ ਅੱਤਵਾਦੀਆਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ। ਇਹ ਘਟਨਾ ਸਾਕਾ ਨੀਲਾ ਤਾਰਾ ਤੋਂ ਕੁਝ ਮਹੀਨੇ ਪਹਿਲਾਂ ਦੀ ਹੈ। 2018 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ। ਮਨੀਸ਼ ਤਿਵਾੜੀ ਦੇ ਨਾਨਾ ਸਰਦਾਰ ਤੀਰਥ ਸਿੰਘ ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਵਿੱਚ ਮੰਤਰੀ ਸਨ।

2 / 5

ਤਿਵਾੜੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਬੈਚਲਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ। ਮਨੀਸ਼ ਤਿਵਾੜੀ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਜਿਨ੍ਹਾਂ ਦਾ ਨਾਂ ਨਾਜ਼ਨੀਨ ਬੀ ਸ਼ਾਫਾ ਹੈ, ਉਹ ਇਕ ਹਾਊਸ ਵਾਈਫ ਹਨ ਅਤੇ ਦੋਵਾਂ ਦੀ ਇਕ ਕੁੜੀ ਹੈ ਜਿਨ੍ਹਾਂ ਦਾ ਨਾਂ ਇਨੀਕਾ ਤਿਵਾੜੀ ਹੈ।

3 / 5

ਮਨੀਸ਼ ਤਿਵਾੜੀ 1988 ਤੋਂ 1993 ਤੱਕ ਇੰਡੀਅਨ ਨੈਸ਼ਨਲ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਹੇ। ਉਹ 1998 ਤੋਂ 2000 ਤੱਕ ਭਾਰਤੀ ਯੂਥ ਕਾਂਗਰਸ (ਆਈ) ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਮਨੀਸ਼ ਤਿਵਾੜੀ ਨੂੰ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ 'ਤੇ ਭਰੋਸਾ ਪ੍ਰਗਟਾਉਂਦਿਆਂ ਕਾਂਗਰਸ ਨੇ ਉਨ੍ਹਾਂ ਨੂੰ ਸਾਲ 2009 'ਚ ਇਕ ਵਾਰ ਫਿਰ ਮੈਦਾਨ 'ਚ ਉਤਾਰਿਆ ਅਤੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾ ਕੇ ਇਹ ਚੋਣ ਜਿੱਤੀ।

4 / 5

ਪਹਿਲਾਂ ਲੁਧਿਆਣਾ, ਫੇਰ ਸ੍ਰੀ ਆਨੰਦਪੁਰ ਸਾਹਿਬ ਅਤੇ ਹੁਣ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਨੇ ਲਗਾਤਾਰ ਤੀਜੀ ਜਿੱਤ ਹਾਸਿਲ ਕੀਤੀ ਹੈ। ਚੰਡੀਗੜ੍ਹ ਲੋਕ ਸਭਾ ਸੀਟ 'ਤੇ ਕਰੀਬੀ ਮੁਕਾਬਲੇ 'ਚ ਉਨ੍ਹਾਂ ਨੇ ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ 2580 ਵੋਟਾਂ ਨਾਲ ਹਰਾਇਆ ਹੈ। ਇਸ ਲੋਕ ਸਭਾ ਚੋਣ ਵਿੱਚ ਮਨੀਸ਼ ਤਿਵਾੜੀ ਨੂੰ 216657 ਵੋਟਾਂ ਮਿਲੀਆਂ ਜਦਕਿ ਸੰਜੇ ਟੰਡਨ ਨੂੰ 214153 ਵੋਟਾਂ ਮਿਲੀਆਂ। ਤਿਵਾੜੀ ਪੇਸ਼ੇ ਤੋਂ ਵਕੀਲ ਹਨ।

5 / 5

ਮਨੀਸ਼ ਤਿਵਾੜੀ ਅਤੇ ਉਨ੍ਹਾਂ ਦੀ ਪਤਨੀ ਕੋਲ 29 ਕਰੋੜ 68 ਲੱਖ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਤਿਵਾੜੀ ਕੋਲ 6 ਕਰੋੜ 53 ਲੱਖ ਰੁਪਏ ਦੀ ਚੱਲ ਜਾਇਦਾਦ ਅਤੇ 9 ਕਰੋੜ 62 ਲੱਖ ਰੁਪਏ ਦੀ ਅਚੱਲ ਜਾਇਦਾਦ ਹੈ। ਜਦਕਿ 18 ਵੱਖ-ਵੱਖ ਬੈਂਕਾਂ 'ਚ ਐੱਫਡੀਜ਼ ਵੀ ਹਨ। ਹਲਫਨਾਮੇ ਮੁਤਾਬਕ, ਉਨ੍ਹਾਂ ਪਤਨੀ ਨਾਜ਼ਨੀਨ ਕੋਲ 2 ਕਰੋੜ 27 ਲੱਖ 63 ਹਜ਼ਾਰ ਰੁਪਏ ਦੀ ਚੱਲ ਅਤੇ 11 ਕਰੋੜ 25 ਲੱਖ ਰੁਪਏ ਦੀ ਅਚੱਲ ਜਾਇਦਾਦ ਹੈ।

Follow Us On
Tag :