ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਵਿਆਹ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ, ਦੇਖੋ ਤਸਵੀਰਾਂ - TV9 Punjabi

ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਵਿਆਹ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ, ਦੇਖੋ ਤਸਵੀਰਾਂ

Published: 

01 Mar 2024 23:11 PM IST

ਰਕੁਲ ਪ੍ਰੀਤ ਅਤੇ ਜੈਕੀ ਨੇ ਦੋ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। ਇਸ ਜੋੜੇ ਨੇ ਦਿਨ ਵਿੱਚ ਆਨੰਦ ਕਾਰਜ ਕਰਵਾਇਆ ਅਤੇ ਫਿਰ ਰਾਤ ਨੂੰ ਹਿੰਦੂ ਪਰੰਪਰਾ ਅਨੁਸਾਰ ਫੇਰੇ ਲਏ। ਵਿਆਹ ਤੋਂ ਬਾਅਦ ਇਹ ਜੋੜੇ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦੋਹਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕੀਤੀਆਂ। ਰਕੁਲ ਪ੍ਰੀਤ ਅਤੇ ਜੈਕੀ ਨਾਲ ਉਨ੍ਹਾਂ ਦੇ ਮਾਤਾ-ਪਿਤਾ ਵੀ ਮੌਜ਼ੂਦ ਸਨ।

1 / 5ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਅਤੇ ਨਿਰਮਾਤਾ ਜੈਕੀ ਭਗਨਾਨੀ ਵਿਆਹ ਤੋਂ ਬਾਅਦ ਸ਼ੁਕਰਵਾਰ, 1 ਮਾਰਚ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਰਕੁਲ ਅਤੇ ਜੈਕੀ ਆਪਣੇ ਪਰਿਵਾਰ ਨਾਲ ਅਮ੍ਰਿਤਸਰ ਪਹੁੰਚੇ। ਰਕੁਲ ਪ੍ਰੀਤ ਅਤੇ ਜੈਕੀ ਨੇ 21 ਫਰਵਰੀ 2024 ਨੂੰ ਗੋਆ ਵਿੱਚ ਵਿਆਹ ਕਰਵਾਇਆ ਸੀ।

ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਅਤੇ ਨਿਰਮਾਤਾ ਜੈਕੀ ਭਗਨਾਨੀ ਵਿਆਹ ਤੋਂ ਬਾਅਦ ਸ਼ੁਕਰਵਾਰ, 1 ਮਾਰਚ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਰਕੁਲ ਅਤੇ ਜੈਕੀ ਆਪਣੇ ਪਰਿਵਾਰ ਨਾਲ ਅਮ੍ਰਿਤਸਰ ਪਹੁੰਚੇ। ਰਕੁਲ ਪ੍ਰੀਤ ਅਤੇ ਜੈਕੀ ਨੇ 21 ਫਰਵਰੀ 2024 ਨੂੰ ਗੋਆ ਵਿੱਚ ਵਿਆਹ ਕਰਵਾਇਆ ਸੀ।

2 / 5

ਰਕੁਲ ਪ੍ਰੀਤ ਅਤੇ ਜੈਕੀ ਨੇ ਦੋ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। ਇਸ ਜੋੜੇ ਨੇ ਦਿਨ ਵਿੱਚ ਆਨੰਦ ਕਾਰਜ ਕਰਵਾਇਆ ਅਤੇ ਫਿਰ ਰਾਤ ਨੂੰ ਹਿੰਦੂ ਪਰੰਪਰਾ ਅਨੁਸਾਰ ਫੇਰੇ ਲਏ। ਵਿਆਹ ਤੋਂ ਬਾਅਦ ਇਹ ਜੋੜੇ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦੋਹਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕੀਤੀਆਂ। ਰਕੁਲ ਪ੍ਰੀਤ ਅਤੇ ਜੈਕੀ ਨਾਲ ਉਨ੍ਹਾਂ ਦੇ ਮਾਤਾ-ਪਿਤਾ ਵੀ ਮੌਜ਼ੂਦ ਸਨ।

3 / 5

ਰਕੁਲ ਪ੍ਰੀਤ ਨੇ ਪੀਲੇ ਰੰਗ ਦਾ ਸਲਵਾਰ ਸੂਟ ਪਹਿਣਿਆ ਹੋਇਆ ਸੀ। ਐਕਟਰਸ ਨੇ ਬਿਲਕੁਲ ਸਿੰਪਲ ਲੁੱਕ ਕੈਰੀ ਕੀਤਾ ਸੀ। ਉੱਥੇ ਹੀ ਜੈਕੀ ਬਗਨਾਨੀ ਲਾਲ ਕੁੜਤਾ ਅਤੇ ਚਿੱਟੇ ਪਜ਼ਾਮੇ ਵਿੱਚ ਕਾਫੀ ਹੈਂਡਸਮ ਲੱਗ ਰਹੇ ਸਨ।

4 / 5

ਦੋਹਾਂ ਨੇ ਸੋਸ਼ਲ ਮੀਡੀਆ ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- Blessed। ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨਾਲ ਵੀ ਫੋਟੋ ਸ਼ੇਅਰ ਕੀਤੀ ਹੈ।

5 / 5

ਜੈਕੀ ਭਗਨਾਨੀ ਮਸ਼ਹੂਰ ਅਦਾਕਾਰ ਅਤੇ ਨਿਰਮਾਤਾ ਹਨ। ਜੈਕੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ 'ਕਲ ਕਿਸਨੇ ਦੇਖਾ' ਨਾਲ ਕੀਤੀ ਸੀ। ਉਨ੍ਹਾਂ ਨੇ 'ਯੰਗਿਸਤਾਨ' ਅਤੇ 'ਫਾਲਤੂ ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਰਕੁਲ ਪ੍ਰੀਤ ਨੇ ਕਰੀਅਰ ਦੀ ਸ਼ੁਰੂਆਤ ਸਾਊਥ ਫਿਲਮਾਂ ਤੋਂ ਕੀਤੀ ਸੀ।

Follow Us On
Tag :