ਪੰਜਾਬ ਵਿੱਚ ਵੀ ਭਾਜਪਾ ਦਾ ਵੋਟ ਫੀਸਦ ਵਧਿਆ...ਸੰਸਦ 'ਚ ਬੋਲੇ ਪੀਐੱਮ ਮੋਦੀ - TV9 Punjabi

ਪੰਜਾਬ ਵਿੱਚ ਵੀ ਭਾਜਪਾ ਦਾ ਵੋਟ ਫੀਸਦ ਵਧਿਆ…ਸੰਸਦ ‘ਚ ਬੋਲੇ ਪੀਐੱਮ ਮੋਦੀ

Published: 

02 Jul 2024 17:54 PM IST

ਮੰਗਲਵਾਰ ਨੂੰ ਜਿਵੇਂ ਹੀ ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਬੋਲਣਾ ਸ਼ੁਰੂ ਕੀਤਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੰਗਾਮੇ ਦੌਰਾਨ ਪੀਐਮ ਮੋਦੀ ਪਹਿਲਾਂ ਤਾਂ ਭਾਸ਼ਣ ਦਿੰਦੇ ਰਹੇ ਪਰ ਜਦੋਂ ਹੰਗਾਮਾ ਵਧ ਗਿਆ ਤਾਂ ਉਹ ਭਾਸ਼ਣ ਦਿੰਦੇ ਹੋਏ ਆਪਣੀ ਸੀਟ 'ਤੇ ਬੈਠ ਗਏ।

1 / 5ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਪ੍ਰਧਾਨ ਮੰਤਰੀ ਦਾ ਸੰਬੋਧਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੰਗਾਮਾ ਇੰਨਾ ਵੱਧ ਗਿਆ ਕਿ ਪੀਐਮ ਮੋਦੀ ਭਾਸ਼ਣ ਦਿੰਦੇ ਹੋਏ ਆਪਣੀ ਸੀਟ ‘ਤੇ ਬੈਠ ਗਏ। ਸਪੀਕਰ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਫਟਕਾਰ ਲਗਾਈ, ਜਿਸ ਤੋਂ ਬਾਅਦ ਪੀਐਮ ਮੋਦੀ ਦਾ ਸੰਬੋਧਨ ਫਿਰ ਸ਼ੁਰੂ ਹੋ ਗਿਆ। ( Pic Credit: PTI)

ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਪ੍ਰਧਾਨ ਮੰਤਰੀ ਦਾ ਸੰਬੋਧਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੰਗਾਮਾ ਇੰਨਾ ਵੱਧ ਗਿਆ ਕਿ ਪੀਐਮ ਮੋਦੀ ਭਾਸ਼ਣ ਦਿੰਦੇ ਹੋਏ ਆਪਣੀ ਸੀਟ ‘ਤੇ ਬੈਠ ਗਏ। ਸਪੀਕਰ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਫਟਕਾਰ ਲਗਾਈ, ਜਿਸ ਤੋਂ ਬਾਅਦ ਪੀਐਮ ਮੋਦੀ ਦਾ ਸੰਬੋਧਨ ਫਿਰ ਸ਼ੁਰੂ ਹੋ ਗਿਆ। ( Pic Credit: PTI)

2 / 5

ਪੀਐਮ ਮੋਦੀ ਨੇ ਲੋਕ ਸਭਾ ਵਿੱਚ ਕਿਹਾ ਕਿ ਕੱਲ੍ਹ ਸਦਨ ਵਿੱਚ ਬਾਲ ਬੁੱਧੀ ਦਾ ਵਿਰਲਾਪ ਦੇਖਣ ਨੂੰ ਮਿਲਿਆ। ਕੱਲ੍ਹ ਸਦਨ ਵਿੱਚ ਬਚਕਾਨਾ ਵਿਹਾਰ ਦੇਖਿਆ ਗਿਆ। ਡਰਾਮੇ ਕਰਨ ਵਾਲੇ ਲੋਕ ਜ਼ਮਾਨਤ ‘ਤੇ ਹਨ। ਓ.ਬੀ.ਸੀ. ਨੂੰ ਚੋਰ ਕਹਿਣ ਦੀ ਸਜ਼ਾ ਪਾ ਚੁੱਕੇ ਹਨ। ਹਜ਼ਾਰਾਂ ਕਰੋੜ ਰੁਪਏ ਦੇ ਗਬਨ ਦਾ ਮਾਮਲਾ ਚੱਲ ਰਿਹਾ ਹੈ। ਬਾਲਕ ਬੁੱਧੀ ਵਿੱਚ ਨਾ ਬੋਲਣ ਦਾ ਠਿਕਾਣਾ ਹੁੰਦਾ ਹੈ ਅਤੇ ਨਾ ਹੀ ਵਿਹਾਰ ਦਾ ਕੋਈ ਠਿਕਾਣਾ ਹੈ। ਅਤੇ ਬਾਲਕ ਬੁੱਧੀ ਸਦਨ ਵਿੱਚ ਵਿੱਚ ਗਲੇ ਪੈ ਜਾਂਦੇ ਹਨ। ਬਾਲਕ ਬੁੱਧੀ ਸਦਨ ਵਿੱਚ ਅੱਖਾਂ ਮਾਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੇ ਮੂੰਹ ‘ਤੇ ਝੂਠ ਦਾ ਲਹੂ ਲੱਗ ਚੁੱਕਾ ਹੈ। ( Pic Credit: PTI)

3 / 5

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦਾ ਵੀ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਸੀਟਾਂ ਮਿਲਣ ਦੇ ਨਾਲ-ਨਾਲ ਪੰਜਾਬ ਵਿੱਚ ਵੀ ਉਨ੍ਹਾਂ ਦਾ ਵੋਟ ਫੀਸਦ ਵਧਿਆ ਹੈ। ਪੰਜਾਬ ਵਿੱਚ ਉਨ੍ਹਾਂ ਲਈ ਇਹ ਵੱਡੀ ਕਾਮਯਾਬੀ ਹੈ। ( Pic Credit: PTI)

4 / 5

ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਰਾਹੁਲ ਗਾਂਧੀ ਦਾ ਨਾਮ ਲਏ ਬਿਨਾਂ ਸ਼ੋਲੇ ਫਿਲਮ ਦੀ ਮੌਸੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੀ ਬਿਆਨਬਾਜ਼ੀ ਵਿੱਚ ਤਾਂ ਸ਼ੋਲੇ ਫਿਲਮ ਨੂੰ ਪਿੱਛੇ ਛੱਡ ਦਿੱਤਾ ਹੈ। ਕਾਂਗਰਸ ਨੂੰ 13 ਰਾਜਾਂ ਵਿੱਚ 0 ਮਿਲੀ ਹੈ ਪਰ ਫਿਰ ਵੀ ਹੀਰੋ। ਪਾਪਾ ਦੀ ਲੁਟਿਆ ਡੁਬੋਈ ਫਿਰ ਵੀ ਹੀਰੋ। ਕਾਂਗਰਸ ਨੇ ਹਾਰ ਦਾ ਰਿਕਾਰਡ ਬਣਾਇਆ ਹੈ। 2024 ਤੋਂ ਕਾਂਗਰਸ ਪਰਜੀਵੀ ਪਾਰਟੀ ਵਜੋਂ ਜਾਣੀ ਜਾਵੇਗੀ। ਪਰਜੀਵੀ ਜਿਸ ਨਾਲ ਜਾਂਦਾ ਹੈ, ਉਸੇ ਨੂੰ ਹੀ ਖਾ ਜਾਂਦਾ ਹੈ। ( Pic Credit: PTI)

5 / 5

ਕਾਂਗਰਸ ‘ਤੇ ਹਮਲਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਕੱਲ੍ਹ 1 ਜੁਲਾਈ ਨੂੰ ਦੇਸ਼ ਨੇ ਖਟਾਖਟ ਦਿਵਸ ਵੀ ਮਨਾਇਆ। ਕੱਲ੍ਹ ਲੋਕ ਦੇਸ਼ ਵਿੱਚ ਆਪਣੇ ਖਾਤਿਆਂ ਦੀ ਜਾਂਚ ਕਰ ਰਹੇ ਸਨ ਕਿ 8,500 ਰੁਪਏ ਆਏ ਹਨ ਜਾਂ ਨਹੀਂ। ਆਦਮਖੋਰ ਜਾਨਵਰ ਵਾਂਗ ਕਾਂਗਰਸ ਦੇ ਮੁੰਹ ਝੂਠ ਦਾ ਖੂਨ ਲੱਗ ਚੁੱਕਾ ਹੈ। ( Pic Credit: PTI)

Follow Us On
Tag :