Arvind Kejriwal family tree: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਵਿੱਚ ਹੋਰ ਕੌਣ ਅਧਿਕਾਰੀ, ਮਿਲੋ IIT ਫੈਮਲੀ ਨਾਲ Punjabi news - TV9 Punjabi

Arvind Kejriwal Family Tree: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਵਿੱਚ ਹੋਰ ਕੌਣ ਅਧਿਕਾਰੀ, ਮਿਲੋ IIT ਫੈਮਲੀ ਨਾਲ

Updated On: 

17 May 2024 13:48 PM

Arvind Kejriwal family tree: ਭਲਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਆਉਣਗੇ ਅਤੇ ਅੰਮ੍ਰਿਤਸਰ ਤੋਂ ਚੋਣ ਪ੍ਰਚਾਰ ਦੀ ਕਮਾਨ ਸੰਭਾਲਣਗੇ। ਹਾਲ ਹੀ ਵਿੱਚ ਉਨ੍ਹਾਂ ਨੂੰ 1 ਜੂਨ ਤੱਕ ਦਿੱਲੀ ਸ਼ਰਾਬ ਘੁਟਾਲਾ ਮਾਮਲੇ 'ਚ ਅੰਤਰਿਮ ਜ਼ਮਾਨਤ ਮਿਲੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਫੈਮਲੀ ਬਾਰੇ ਦਿਲਚਸਪ ਗੱਲਾਂ ਦੱਸਾਂਗੇ।

1 / 8ਦਿੱਲੀ

ਦਿੱਲੀ ਸ਼ਰਾਬ ਘੁਟਾਲਾ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਨੂੰ ਸੁਪਰੀਮ ਕੋਰਟ ਤੋਂ ਇਹ ਰਾਹਤ ਮਿਲੀ ਹੈ। ਕਥਿਤ ਦਿੱਲੀ ਸ਼ਰਾਬ ਨੀਤੀ ਘੁਟਾਲੇ ਵਿੱਚ ਹਾਲ ਹੀ ਵਿੱਚ ਹਾਈ ਪ੍ਰੋਫਾਈਲ ਗ੍ਰਿਫਤਾਰੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਧੀ ਕੇ. ਕਵਿਤਾ ਸ਼ਾਮਿਲ ਹੈ। ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਨੂੰ 2 ਜੂਨ ਨੂੰ ਸਰੈਂਡਰ ਕਰਨਾ ਪਵੇਗਾ। ਭਲਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਆਉਣਗੇ ਅਤੇ ਅੰਮ੍ਰਿਤਸਰ ਤੋਂ ਚੋਣ ਪ੍ਰਚਾਰ ਦੀ ਕਮਾਨ ਸੰਭਾਲਣਗੇ। ਸਭ ਤੋਂ ਪਹਿਲਾਂ ਉਹ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਜਾਣਗੇ। ਸ਼ਾਮ 6 ਵਜੇ ਕੇਜਰੀਵਾਲ ਵੱਲੋਂ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਸੀਐਮ ਭਗਵੰਤ ਮਾਨ ਵੀ ਮੌਜੂਦ ਰਹਿਣਗੇ। (Pic Credit: Instagram)

2 / 8

ਅਰਵਿੰਦ ਕੇਜਰੀਵਾਲ ਦੇ ਪਿਤਾ ਦਾ ਨਾਂ ਗੋਵਿੰਦ ਰਾਮ ਕੇਜਰੀਵਾਲ ਅਤੇ ਮਾਤਾ ਦਾ ਨਾਂ ਗੀਤਾ ਦੇਵੀ ਹੈ। ਮੁੱਖ ਮੰਤਰੀ ਕੇਜਰੀਵਾਲ ਦੀ ਪਤਨੀ ਦਾ ਨਾਂ ਸੁਨੀਤਾ ਕੇਜਰੀਵਾਲ ਹੈ. ਉਨ੍ਹਾਂ ਦੇ ਦੋ ਬੱਚੇ ਹਨ। ਕੇਜਰੀਵਾਲ ਦੇ ਪੁੱਤਰ ਦਾ ਨਾਂ ਪੁਲਕਿਤ ਅਤੇ ਧੀ ਦਾ ਨਾਂ ਹਰਸ਼ਿਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸੀਐਮ ਕੇਜਰੀਵਾਲ ਇਸ ਸਮੇਂ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ IIT ਖੜਗਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੈ। ਉਹ ਪਹਿਲਾਂ ਇੰਡੀਅਨ ਰੈਵੇਨਿਊ ਸਰਵਿਸ (ਆਈ.ਆਰ.ਐੱਸ.) 'ਚ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਬਾਅਦ ਸਾਲ 2006 ਵਿੱਚ ਉਨ੍ਹਾਂ ਨੇ ਇਨਕਮ ਟੈਕਸ ਵਿਭਾਗ ਵਿੱਚ ਜੁਆਇੰਟ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਰਵਿੰਦ ਕੇਜਰੀਵਾਲ ਦਿੱਲੀ ਦੇ 7ਵੇਂ ਮੁੱਖ ਮੰਤਰੀ ਹਨ। ਸਾਲ 2006 ਵਿੱਚ ਸੀਐਮ ਕੇਜਰੀਵਾਲ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਉਨ੍ਹਾਂ ਦੀ ਭਾਗੀਦਾਰੀ ਲਈ ਰੈਮਨ ਮੈਗਸੇਸੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। (Pic Credit: Instagram)

3 / 8

ਕੇਜਰੀਵਾਲ ਦੇ ਨਾਂ 'ਤੇ ਕੋਈ ਘਰ ਨਹੀਂ ਹੈ, ਉਹ ਮੁੱਖ ਮੰਤਰੀ ਦੀ ਰਿਹਾਇਸ਼ 'ਚ ਰਹਿੰਦੇ ਹਨ। ਪਰ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦੇ ਨਾਂ 'ਤੇ 1 ਕਰੋੜ ਰੁਪਏ ਦਾ ਆਲੀਸ਼ਾਨ ਬੰਗਲਾ ਹੈ। ਰਿਪੋਰਟ ਮੁਤਾਬਕ ਪਤਨੀ ਸੁਨੀਤਾ ਕੇਜਰੀਵਾਲ ਦਾ ਬੰਗਲਾ ਹਰਿਆਣਾ ਦੇ ਗੁਰੂਗ੍ਰਾਮ 'ਚ ਸਥਿਤ ਹੈ। 2010 'ਚ ਉਨ੍ਹਾਂ ਨੇ ਇਹ ਜਾਇਦਾਦ ਕਰੀਬ 60 ਲੱਖ ਰੁਪਏ 'ਚ ਖਰੀਦੀ ਸੀ। ਚੋਣ ਹਲਫਨਾਮੇ 2020 ਦੇ ਮੁਤਾਬਕ ਸੀਐਮ ਕੇਜਰੀਵਾਲ ਕੋਲ ਕੋਈ ਕਾਰ ਨਹੀਂ ਹੈ। ਹਾਲਾਂਕਿ ਮੁੱਖ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੂੰ ਕਾਰ ਅਤੇ ਸੁਰੱਖਿਆ ਸਮੇਤ ਕਈ ਸਹੂਲਤਾਂ ਮਿਲਦੀਆਂ ਹਨ, ਹਲਫਨਾਮੇ ਮੁਤਾਬਕ 15.31 ਲੱਖ ਰੁਪਏ ਸੀਐਮ ਕੇਜਰੀਵਾਲ ਦੀ ਪਤਨੀ ਦੇ ਨਾਂ 'ਤੇ ਮਿਊਚਲ ਫੰਡ 'ਚ ਜਮ੍ਹਾ ਹਨ। ਉਨ੍ਹਾਂ ਦੀ ਪਤਨੀ ਕੋਲ 6.20 ਲੱਖ ਰੁਪਏ ਦੀ ਮਾਰੂਤੀ ਬਲੇਨੋ ਕਾਰ ਹੈ। (Pic Credit: Instagram)

4 / 8

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2020 ਦੇ ਚੋਣ ਹਲਫਨਾਮੇ ਵਿੱਚ ਆਪਣੀ ਜਾਇਦਾਦ ਦਾ ਖੁਲਾਸਾ ਕੀਤਾ ਹੈ। ਮੁੱਖ ਮੰਤਰੀ ਕੇਜਰੀਵਾਲ 3.44 ਕਰੋੜ ਰੁਪਏ ਦੀ ਕੁੱਲ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਕੋਲ 12 ਹਜ਼ਾਰ ਰੁਪਏ ਅਤੇ ਪਤਨੀ ਕੋਲ 9 ਹਜ਼ਾਰ ਰੁਪਏ ਨਕਦ ਹਨ। ਪਰਿਵਾਰ ਦੇ 6 ਬੈਂਕ ਅਕਾਊਂਟ ਬਾਰੇ ਦੱਸਿਆ ਗਿਆ, ਜਿਸ ਵਿੱਚ ਕੁੱਲ 33.29 ਲੱਖ ਰੁਪਏ ਜਮ੍ਹਾਂ ਹਨ। ਪਰਿਵਾਰ ਕੋਲ 40 ਹਜ਼ਾਰ ਰੁਪਏ ਦੀ ਚਾਂਦੀ ਅਤੇ 32 ਲੱਖ ਰੁਪਏ ਦਾ ਸੋਨਾ ਹੈ। ਉਨ੍ਹਾਂ ਦੇ ਸਿਰ ਕਿਸੇ ਕਿਸਮ ਦਾ ਕਰਜ਼ਾ ਨਹੀਂ ਹੈ। 2015 ਦੀਆਂ ਵਿਧਾਨ ਸਭਾ ਚੋਣਾਂ ਲਈ ਦਾਇਰ ਹਲਫ਼ਨਾਮੇ ਵਿੱਚ ਉਨ੍ਹਾਂ ਦੀ ਜਾਇਦਾਦ 2.1 ਕਰੋੜ ਰੁਪਏ ਦੱਸੀ ਗਈ ਸੀ। ਪੰਜ ਸਾਲਾਂ ਵਿੱਚ ਉਨ੍ਹਾਂ ਦੀ ਕੁੱਲ ਆਮਦਨ ਵਿੱਚ 1 ਕਰੋੜ 30 ਲੱਖ ਰੁਪਏ ਦਾ ਵਾਧਾ ਹੋਇਆ ਹੈ। (Pic Credit: Instagram)

5 / 8

ਸੁਨੀਤਾ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਹੈ। ਉਨ੍ਹਾਂ ਨੇ ਜੂਆਲੋਜੀ ਵਿਸ਼ੇ ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਬਾਅਦ ਵਿੱਚ ਉਨ੍ਹਾਂ ਨੇ UPSC CSE ਦੀ ਪ੍ਰੀਖਿਆ ਵੀ ਪਾਸ ਕੀਤੀ। ਉਹ 1994 ਬੈਚ ਦੀ ਇੰਡੀਅਨ ਰੈਵੇਨਿਊ ਸਰਵਿਸਿਜ਼ (IRS) ਦੀ ਮੈਂਬਰ ਵੀ ਰਹਿ ਚੁੱਕੇ ਹਨ। ਭੋਪਾਲ ਵਿੱਚ ਇੱਕ ਸਿਖਲਾਈ ਪ੍ਰੋਗਰਾਮ ਦੌਰਾਨ 1995 ਬੈਚ ਦੇ ਆਈਆਰਐਸ ਅਧਿਕਾਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫਿਸ ਵਿੱਚ ਆਪਣੀ ਪੋਸਟਿੰਗ ਦੇ ਦੌਰਾਨ, ਸੁਨੀਤਾ ਨੇ ਸ਼ਾਰਪ ਇਨਵੈਸਟੀਗੈਟਰ ਦੇ ਰੂਪ ਵਿੱਚ ਕਈ ਵੱਡੇ ਕਾਰਪੋਰੇਟ ਦਫਤਰ ਦੇ ਕੇਸਾਂ ਨੂੰ ਸੰਭਾਲਿਆ। (Pic Credit: Instagram)

6 / 8

22 ਸਾਲ ਤੱਕ ਇਨਕਮ ਟੈਕਸ (ਆਈ-ਟੀ) ਵਿਭਾਗ ਵਿੱਚ ਕੰਮ ਕਰਨ ਤੋਂ ਬਾਅਦ 2016 ਵਿੱਚ ਸੁਨੀਤਾ ਨੇ ਵਾਲੰਟਰੀ ਰਿਟਾਇਰਮੈਂਟ ਲੈ ਲਿਆ ਸੀ। ਆਖਰੀ ਵਾਰ ਦਿੱਲੀ ਵਿੱਚ ਇਨਕਮ ਟੈਕਸ ਅਪੀਲੀ ਟ੍ਰਿਬਿਊਨਲ (ITAT) ਵਿੱਚ IT ਕਮਿਸ਼ਨਰ ਵਜੋਂ ਸੇਵਾ ਨਿਭਾਈ, ਸੁਨੀਤਾ ਕੇਜਰੀਵਾਲ ਇੰਡੀਆ ਅਗੇਂਸਟ ਕਰੱਪਸ਼ਨ ਅੰਦੋਲਨ, ਆਮ ਆਦਮੀ ਪਾਰਟੀ ਦੇ ਗਠਨ ਅਤੇ ਬਾਅਦ ਵਿੱਚ ਚੋਣ ਮੁਹਿੰਮਾਂ ਤੋਂ ਅਰਵਿੰਦ ਕੇਜਰੀਵਾਲ ਦਾ ਸਮਰਥਨ ਕਰ ਰਹੇ ਹਨ। (Pic Credit: Instagram)

7 / 8

ਹਰਸ਼ਿਤਾ ਉਨ੍ਹਾਂ ਦੀ ਵੱਡੀ ਬੇਟੀ ਹੈ। ਪੜ੍ਹਾਈ ਦੀ ਗੱਲ ਕਰੀਏ ਤਾਂ ਆਪਣੇ ਮਾਤਾ-ਪਿਤਾ ਵਾਂਗ ਹਰਸ਼ਿਤਾ ਵੀ ਪੜ੍ਹਾਈ 'ਚ ਕਾਫੀ ਵਧੀਆ ਸੀ। ਹਰਸ਼ਿਤਾ ਨੇ 12ਵੀਂ ਜਮਾਤ ਵਿੱਚ 96 ਫ਼ੀਸਦੀ ਅੰਕ ਹਾਸਲ ਕੀਤੇ ਸਨ। ਹਰਸ਼ਿਤਾ ਨੇ ਸਾਲ 2014 ਵਿੱਚ ਜੇਈਈ ਐਡਵਾਂਸ ਪਾਸ ਕੀਤੀ ਸੀ। ਉਨ੍ਹਾਂ ਨੇ 3,322 ਰੈਂਕ ਹਾਸਲ ਕੀਤੇ ਸੀ। ਜਦੋਂ ਹਰਸ਼ਿਤਾ ਨੇ ਇਹ ਇਮਤਿਹਾਨ ਪਾਸ ਕੀਤਾ, ਉਦੋਂ ਵੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਸਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਵਿੱਚ ਉਹ ਤਿਹਾੜ ਜੇਲ੍ਹ ਵਿੱਚ ਨਿਆਇਕ ਹਿਰਾਸਤ ਵਿੱਚ ਸਨ। ਇਸ ਤੋਂ ਬਾਅਦ ਹਰਸ਼ਿਤਾ ਨੇ ਦਿੱਲੀ ਆਈਆਈਟੀ ਤੋਂ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਤੁਹਾਨੂੰ ਦੱਸ ਦੇਈਏ ਕਿ ਹਰਸ਼ਿਤਾ ਕੇਜਰੀਵਾਲ ਗੁਰੂਗ੍ਰਾਮ ਵਿੱਚ ਇੱਕ ਕੰਪਨੀ ਵਿੱਚ ਕੰਮ ਵੀ ਕਰ ਚੁੱਕੇ ਹਨ। ਪੜ੍ਹਾਈ ਦੇ ਨਾਲ-ਨਾਲ ਹਰਸ਼ਿਤਾ ਨੂੰ ਖੇਡਾਂ ਵਿੱਚ ਵੀ ਬਹੁਤ ਦਿਲਚਸਪੀ ਹੈ। ਉਹ ਇੱਕ ਫੁੱਟਬਾਲ ਖਿਡਾਰਨ ਵੀ ਹਨ ਅਤੇ ਲਗਭਗ 19 ਫੁੱਟਬਾਲ ਚੈਂਪੀਅਨਸ਼ਿਪਾਂ ਖੇਡ ਚੁੱਕੇ ਹਨ। ਇਸ ਦੇ ਨਾਲ ਹੀ ਉਹ ਅੰਡਰ 19 ਜ਼ਿਲ੍ਹਾ ਫੁੱਟਬਾਲ ਚੈਂਪੀਅਨਸ਼ਿਪ 2010 ਦੀ ਜੇਤੂ ਵੀ ਰਹੇ। ਖੇਡਾਂ ਦੇ ਨਾਲ-ਨਾਲ ਉਹ ਕਲਾਸੀਕਲ ਓਡੀਸੀ ਡਾਂਸ ਵੀ ਕਰਦੇ ਹਨ। ਹਰਸ਼ਿਤਾ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਫਰੈਂਚ ਵੀ ਜਾਣਦੇ ਹਨ। (Pic Credit: Instagram)

8 / 8

ਆਪਣੀ ਭੈਣ, ਮਾਤਾ ਅਤੇ ਪਿਤਾ ਦੀ ਤਰ੍ਹਾਂ ਕੇਜਰੀਵਾਲ ਦੇ ਪੁੱਤਰ ਪੁਲਕਿਤ ਵੀ ਪੜ੍ਹਾਈ ਵਿੱਚ ਹਮੇਸ਼ਾ ਤੋਂ ਅੱਗੇ ਰਹੇ ਹਨ। ਪਿਤਾ ਕੇਜਰੀਵਾਲ ਅਤੇ ਵੱਡੀ ਭੈਣ ਹਰਸ਼ਿਤਾ ਦੀ ਤਰ੍ਹਾਂ ਪੁਲਕਿਤ ਵੀ 12ਵੀਂ ਤੋਂ ਬਾਅਦ IIT 'ਚ ਦਾਖਲਾ ਲੈਣਾ ਚਾਹੁੰਦੇ ਸੀ। ਸਕੂਲ 'ਚ ਹਮੇਸ਼ਾ ਟਾਪ ਕਰਨ ਵਾਲੇ ਪੁਲਕਿਤ ਕੇਜਰੀਵਾਲ ਨੇ 12ਵੀਂ ਜਮਾਤ 'ਚ ਵੀ 96.4 ਫੀਸਦੀ ਅੰਕ ਹਾਸਲ ਕੀਤੇ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਆਪਣੇ ਬੇਟੇ ਦੀ ਉਪਲੱਬਧੀ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਟਵੀਟ ਵੀ ਕੀਤਾ ਸੀ, ਜਿਸ ਤੋਂ ਬਾਅਦ ਪੁਲਕਿਤ ਲਾਇਮਲਾਇਟ ਵਿੱਚ ਆ ਗਏ। ਪੁਲਕਿਤ ਨੇ 12ਵੀਂ ਜਮਾਤ ਤੋਂ ਹੀ JEE ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਮੇਨਜ਼ ਪਾਸ ਕਰਨ ਤੋਂ ਕੁਝ ਮਹੀਨਿਆਂ ਬਾਅਦ ਹੀ ਉਨ੍ਹਾਂ ਨੇ ਐਡਵਾਂਸ ਪ੍ਰੀਖਿਆ ਵੀ ਪਾਸ ਕਰ ਲਈ। ਪੁਲੀਕਟ ਨੇ ਜੇਈਈ ਐਡਵਾਂਸਡ ਕਲੀਅਰ ਕੀਤਾ ਅਤੇ ਫਿਰ ਆਈਆਈਟੀ ਵਿੱਚ ਦਾਖਲਾ ਲਿਆ। 12ਵੀਂ ਤੋਂ ਬਾਅਦ ਪੁਲਕਿਤ IIT ਦਿੱਲੀ ਤੋਂ B.Tech ਦੀ ਪੜ੍ਹਾਈ ਕਰ ਰਹੇ ਹਨ। (Pic Credit: Instagram)

Follow Us On
Tag :
Exit mobile version