Virat ਅਤੇ Anushka ਹੁਣ ਮਿਲਕਰ ਕਰਨਗੇ ‘SeVVA’,ਅਵਾਰਡ ਸ਼ੋਅ 'ਚ ਵੱਡਾ ਐਲਾਨ Punjabi news - TV9 Punjabi

Virat ਅਤੇ Anushka ਹੁਣ ਮਿਲਕੇ ਕਰਨਗੇ SeVVA,ਅਵਾਰਡ ਸ਼ੋਅ ‘ਚ ਵੱਡਾ ਐਲਾਨ

Updated On: 

24 Mar 2023 15:35 PM

Virat ਅਤੇ Anushka ਹੁਣ ਮਿਲਕਰ ਕਰਨਗੇ SeVVA,ਅਵਾਰਡ ਸ਼ੋਅ 'ਚ ਵੱਡਾ ਐਲਾਨ

1 / 5ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅੱਜ ਦੇ ਸਮੇਂ ਵਿੱਚ ਖੁਦ ਇੱਕ ਬ੍ਰਾਂਡ ਬਣ ਗਏ ਹਨ। ਇਸ਼ਤਿਹਾਰਬਾਜ਼ੀ ਹੋਵੇ ਜਾਂ ਕਾਰੋਬਾਰ, ਕੋਹਲੀ ਹਰ ਜਗ੍ਹਾ ਮੌਜੂਦ ਹਨ। ਪੈਸੇ ਕਮਾਉਣ ਦੇ ਨਾਲ-ਨਾਲ ਕੋਹਲੀ ਇਹ ਵੀ ਜਾਣਦੇ ਹਨ ਕਿ ਇਸ ਪੈਸੇ ਦਾ ਸਹੀ ਇਸਤੇਮਾਲ ਕਿਵੇਂ ਕਰਨਾ ਹੈ। ਲੋਕਾਂ ਦੀ ਸੇਵਾ ਲਈ ਕੋਹਲੀ ਨੇ ਆਪਣੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਮਿਲ ਕੇ ਨਵੀਂ ਸ਼ੁਰੂਆਤ ਕੀਤੀ ਹੈ। (Anushka Sharma Twitter)

ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅੱਜ ਦੇ ਸਮੇਂ ਵਿੱਚ ਖੁਦ ਇੱਕ ਬ੍ਰਾਂਡ ਬਣ ਗਏ ਹਨ। ਇਸ਼ਤਿਹਾਰਬਾਜ਼ੀ ਹੋਵੇ ਜਾਂ ਕਾਰੋਬਾਰ, ਕੋਹਲੀ ਹਰ ਜਗ੍ਹਾ ਮੌਜੂਦ ਹਨ। ਪੈਸੇ ਕਮਾਉਣ ਦੇ ਨਾਲ-ਨਾਲ ਕੋਹਲੀ ਇਹ ਵੀ ਜਾਣਦੇ ਹਨ ਕਿ ਇਸ ਪੈਸੇ ਦਾ ਸਹੀ ਇਸਤੇਮਾਲ ਕਿਵੇਂ ਕਰਨਾ ਹੈ। ਲੋਕਾਂ ਦੀ ਸੇਵਾ ਲਈ ਕੋਹਲੀ ਨੇ ਆਪਣੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਮਿਲ ਕੇ ਨਵੀਂ ਸ਼ੁਰੂਆਤ ਕੀਤੀ ਹੈ। (Anushka Sharma Twitter)

2 / 5

ਵਿਰਾਟ ਕੋਹਲੀ ਹੁਣ ਤੱਕ ਵੀਕੇ ਫਾਊਂਡੇਸ਼ਨ ਚਲਾਉਂਦੇ ਸਨ ਜੋ ਉਭਰਦੇ ਖਿਡਾਰੀਆਂ ਦੀ ਆਰਥਿਕ ਮਦਦ ਕਰਦੀ ਸੀ। ਇਸ ਦੇ ਨਾਲ ਹੀ ਅਨੁਸ਼ਕਾ ਸ਼ਰਮਾ ਦੀ ਫਾਊਂਡੇਸ਼ਨ ਗੂੰਗੇ ਜਾਨਵਰਾਂ ਲਈ ਕੰਮ ਕਰਦੀ ਸੀ। ਦੋਵਾਂ ਨੇ ਆਪਣੀ ਫਾਉਂਡੇਸ਼ਨ ਨੂੰ ਇਕਜੁੱਟ ਕਰਨ ਦਾ ਫੈਸਲਾ ਕੀਤਾ ਹੈ। (Anushka Sharma Twitter)

3 / 5

ਵਿਰਾਟ ਕੋਹਲੀ ਅਤੇ ਅਨੁਸ਼ਕਾ ਨੇ ਆਪੋ-ਆਪਣੇ ਫਾਊਂਡੇਸ਼ਨਾਂ ਨੂੰ ਮਿਲਾ ਕੇ ਇੱਕ ਨਵਾਂ ਫਾਊਂਡੇਸ਼ਨ SeVVA ਲਾਂਚ ਕੀਤਾ ਹੈ। ਇਹ ਫਾਊਂਡੇਸ਼ਨ ਖਿਡਾਰੀਆਂ ਅਤੇ ਜਾਨਵਰਾਂ ਦੋਵਾਂ ਲਈ ਕੰਮ ਕਰੇਗੀ। ਕੋਹਲੀ ਨੇ ਵੀਰਵਾਰ ਨੂੰ ਆਯੋਜਿਤ ਸਪੋਰਟਸ ਆਨਰਜ਼ ਐਵਾਰਡ 'ਚ ਇਹ ਐਲਾਨ ਕੀਤਾ। (Anushka Sharma Twitter)

4 / 5

ਕੋਹਲੀ ਨੇ ਦੱਸਿਆ ਕਿ ਉਨ੍ਹਾਂ ਦੀ ਫਾਊਂਡੇਸ਼ਨ ਲੋੜਵੰਦਾਂ ਦੀ ਮਦਦ ਕਰੇਗੀ। ਫਾਊਂਡੇਸ਼ਨ ਦੇ ਨਾਂ 'ਤੇ VVA ਦਾ ਅਰਥ ਵਿਰਾਟ, ਵਾਮਿਕਾ ਅਤੇ ਅਨੁਸ਼ਕਾ ਹੈ। ਆਪਣੇ ਪਰਿਵਾਰ ਦੇ ਨਾਂ 'ਤੇ ਇਸ ਜੋੜੇ ਨੇ ਇਹ ਫਾਊਂਡੇਸ਼ਨ ਸ਼ੁਰੂ ਕੀਤੀ ਹੈ ਜਿਸ ਦਾ ਮਤਲਬ ਹੈ ਮਦਦ। (Anushka Sharma Twitter)

5 / 5

ਕੋਹਲੀ ਵੀਰਵਾਰ ਨੂੰ ਅਨੁਸ਼ਕਾ ਸ਼ਰਮਾ ਦੇ ਨਾਲ ਸਪੋਰਟਸ ਆਨਰ ਅਵਾਰਡ 'ਚ ਪਹੁੰਚੇ ਜਿੱਥੇ ਉਨ੍ਹਾਂ ਤੋਂ ਇਲਾਵਾ ਕਈ ਹੋਰ ਮਸ਼ਹੂਰ ਹਸਤੀਆਂ ਵੀ ਮੌਜੂਦ ਸਨ। ਨੀਰਜ ਚੋਪੜਾ, ਸ਼ੁਭਮਨ ਗਿੱਲ ਵਰਗੇ ਖੇਡ ਸਿਤਾਰਿਆਂ ਤੋਂ ਲੈ ਕੇ ਦੀਪਿਕਾ ਪਾਦੂਕੋਣ-ਰਣਵੀਰ ਸਿੰਘ ਵਰਗੇ ਕਲਾਕਾਰ ਵੀ ਇਸ ਈਵੈਂਟ ਦੇ ਪ੍ਰਤੀਭਾਗੀਆਂ ਵਿੱਚ ਸ਼ਾਮਲ ਸਨ। (Anushka Sharma Twitter)

Follow Us On