7 ਏਅਰਬੇਸ ਤਬਾਹ, ਭਾਰਤ ਦੇ ਜਵਾਬੀ ਹਮਲੇ ਨੇ ਪਾਕਿਸਤਾਨ ਦੀ ਤੋੜ ਦਿੱਤੀ ਕਮਰ | 7 Pakistani airbases destroyed, India's counterattack breaks Pakistan's back - TV9 Punjabi

ਪਾਕਿਸਤਾਨ ਦੇ 7 ਏਅਰਬੇਸ ਤਬਾਹ, ਭਾਰਤ ਦੇ ਜਵਾਬੀ ਹਮਲੇ ਨੇ ਪਾਕਿਸਤਾਨ ਦੀ ਤੋੜ ਦਿੱਤੀ ਕਮਰ

tv9-punjabi
Published: 

11 May 2025 12:35 PM

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਪਾਕਿਸਤਾਨ, ਜੋ ਕਿ ਅੱਤਵਾਦ ਲਈ ਪਨਾਹਗਾਹ ਹੈ, ਬੁਰੀ ਤਰ੍ਹਾਂ ਪਰੇਸ਼ਾਨ ਹੈ। ਸ਼ੁੱਕਰਵਾਰ ਸ਼ਾਮ ਤੋਂ ਹੀ ਪਾਕਿਸਤਾਨ ਵੱਲੋਂ ਭਾਰਤ ਦੇ ਕਈ ਸ਼ਹਿਰਾਂ ਵਿੱਚ ਹਮਲੇ ਕੀਤੇ ਗਏ, ਜਿਸਦਾ ਭਾਰਤੀ ਫੌਜ ਨੇ ਢੁਕਵਾਂ ਜਵਾਬ ਦਿੱਤਾ। ਇਸ ਹਮਲੇ ਵਿੱਚ ਫੌਜ ਨੇ ਪਾਕਿਸਤਾਨ ਦੇ 7 ਏਅਰਬੇਸਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।

1 / 7ਇਸ ਸਮੇਂ, ਪੂਰੀ ਦੁਨੀਆ ਦੇਖ ਰਹੀ ਹੈ ਕਿ ਕਿਵੇਂ ਪਾਕਿਸਤਾਨ ਆਪਣੇ ਮਾੜੇ ਇਰਾਦਿਆਂ ਨਾਲ ਭਾਰਤ 'ਤੇ ਹਮਲਾ ਕਰ ਰਿਹਾ ਹੈ ਅਤੇ ਭਾਰਤ ਦੇ ਉਨ੍ਹਾਂ ਹਿੱਸਿਆਂ 'ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕਰ ਰਿਹਾ ਹੈ ਜਿੱਥੇ ਭਾਰਤ ਦੇ ਆਮ ਲੋਕ ਰਹਿੰਦੇ ਹਨ।

ਇਸ ਸਮੇਂ, ਪੂਰੀ ਦੁਨੀਆ ਦੇਖ ਰਹੀ ਹੈ ਕਿ ਕਿਵੇਂ ਪਾਕਿਸਤਾਨ ਆਪਣੇ ਮਾੜੇ ਇਰਾਦਿਆਂ ਨਾਲ ਭਾਰਤ 'ਤੇ ਹਮਲਾ ਕਰ ਰਿਹਾ ਹੈ ਅਤੇ ਭਾਰਤ ਦੇ ਉਨ੍ਹਾਂ ਹਿੱਸਿਆਂ 'ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕਰ ਰਿਹਾ ਹੈ ਜਿੱਥੇ ਭਾਰਤ ਦੇ ਆਮ ਲੋਕ ਰਹਿੰਦੇ ਹਨ।

2 / 7ਹਾਲਾਂਕਿ, ਭਾਰਤੀ ਫੌਜ ਆਪਣੇ ਦ੍ਰਿੜ ਇਰਾਦੇ ਨਾਲ ਉਨ੍ਹਾਂ ਦੇ ਸਾਰੇ ਬੁਰੇ ਮਨਸੂਬਿਆਂ ਨੂੰ ਨਾਕਾਮ ਕਰਦੀ ਜਾਪਦੀ ਹੈ। ਭਾਰਤੀ ਫੌਜ ਨੇ ਆਪਣੀ ਤਾਕਤ ਦਿਖਾਈ ਹੈ ਅਤੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਭੰਨ ਦਿੱਤਾ ਹੈ।

ਹਾਲਾਂਕਿ, ਭਾਰਤੀ ਫੌਜ ਆਪਣੇ ਦ੍ਰਿੜ ਇਰਾਦੇ ਨਾਲ ਉਨ੍ਹਾਂ ਦੇ ਸਾਰੇ ਬੁਰੇ ਮਨਸੂਬਿਆਂ ਨੂੰ ਨਾਕਾਮ ਕਰਦੀ ਜਾਪਦੀ ਹੈ। ਭਾਰਤੀ ਫੌਜ ਨੇ ਆਪਣੀ ਤਾਕਤ ਦਿਖਾਈ ਹੈ ਅਤੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਭੰਨ ਦਿੱਤਾ ਹੈ।

3 / 7ਆਪਣੇ ਜਵਾਬੀ ਹਮਲੇ ਦੌਰਾਨ, ਭਾਰਤੀ ਫੌਜ ਨੇ ਪਾਕਿਸਤਾਨ ਦੇ ਕਈ ਏਅਰਬੇਸਾਂ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।

ਆਪਣੇ ਜਵਾਬੀ ਹਮਲੇ ਦੌਰਾਨ, ਭਾਰਤੀ ਫੌਜ ਨੇ ਪਾਕਿਸਤਾਨ ਦੇ ਕਈ ਏਅਰਬੇਸਾਂ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।

4 / 7

ਇਹ ਜਾਣਕਾਰੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਭਾਰਤੀ ਫੌਜ ਦੇ ਕਰਨਲ ਸੋਫੀਆ ਕੁਰੈਸ਼ੀ ਅਤੇ ਹਵਾਈ ਫੌਜ ਦੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਭਾਰਤੀ ਫੌਜ ਦੀ ਇਸ ਕਾਰਵਾਈ ਕਾਰਨ ਗੁਆਂਢੀ ਦੇਸ਼ ਪਾਕਿਸਤਾਨ ਦੇ ਲਗਭਗ 7 ਟਿਕਾਣੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ।

5 / 7

ਇਨ੍ਹਾਂ ਵਿੱਚ 5 ਏਅਰਬੇਸ ਅਤੇ 2 ਰਾਡਾਰ ਬੇਸ ਸ਼ਾਮਲ ਹਨ। ਇਨ੍ਹਾਂ ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਚਕਵਾਲ ਜ਼ਿਲ੍ਹੇ ਵਿੱਚ ਨੂਰ ਖਾਨ ਏਅਰਬੇਸ ਰਾਵਲਪਿੰਡੀ, ਰਹਿਮਯਾਰ ਖਾਨ ਮੁਸਤਫਾਬਾਦ, ਮੁਰੀਦ ਏਅਰਬੇਸ, ਰਹਿਮਿਆਰ ਖਾਨ, ਰਫੀਕੀ, ਮੁਰੀਦ ਏਅਰ ਬੇਸ ਸ਼ਾਮਲ ਹਨ।

6 / 7

ਇਸ ਕਾਨਫਰੰਸ ਵਿੱਚ ਇਹ ਵੀ ਦੱਸਿਆ ਗਿਆ ਕਿ ਭਾਰਤ ਦੀ ਇਹ ਕਾਰਵਾਈ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਕੀਤੀ ਗਈ ਸੀ। ਭਾਰਤ ਨੇ ਜਵਾਬੀ ਹਮਲਾ ਕਰਦੇ ਹੋਏਸਿਆਲਕੋਟ ਸਣੇ ਪਾਕਿ ਦੇ ਪੰਜ ਏਅਰਬੇਸਾਂ ਨੂੰ ਪੂਰੀ ਤਰ੍ਹਾਂ ਕਰ ਦਿੱਤਾ।

7 / 7

ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਕੋਲ 40 ਤੋਂ ਵੱਧ ਏਅਰਬੇਸ ਹਨ ਅਤੇ ਫੈਡਰੇਸ਼ਨ ਆਫ਼ ਅਮੈਰੀਕਨ ਸਾਇੰਟਿਸਟਸ ਦੁਆਰਾ ਸਾਂਝੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, ਇਹਨਾਂ ਵਿੱਚੋਂ 30 ਏਅਰਬੇਸ ਜੰਗ ਦੀ ਸਥਿਤੀ ਵਿੱਚ ਪ੍ਰਮਾਣੂ ਹਮਲੇ ਲਈ ਤਿਆਰ ਕੀਤੇ ਜਾ ਸਕਦੇ ਹਨ।

Follow Us On
Tag :