ਪ੍ਰੈਗਨੈਂਸੀ ਟੈਸਟ ਪਾਜ਼ੇਟਿਵ ਆਉਂਦੇ ਹੀ ਕੀ ਖਾਣਾ ਚਾਹੀਦਾ? ਜਾਣੋ ਐਕਸਪਰਟ ਦੀ ਸਲਾਹ | What to eat as soon as the pregnancy test comes out positive? Know the expert's advice know in punjabi - TV9 Punjabi

ਪ੍ਰੈਗਨੈਂਸੀ ਟੈਸਟ ਪਾਜ਼ੇਟਿਵ ਆਉਂਦੇ ਹੀ ਕੀ ਖਾਣਾ ਚਾਹੀਦਾ? ਜਾਣੋ ਐਕਸਪਰਟ ਦੀ ਸਲਾਹ

Published: 

30 Jul 2026 17:19 PM IST

Pregnancy Test Positive: ਗਰਭ ਅਵਸਥਾ ਦੌਰਾਨ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਪ੍ਰੈਗਨੈਂਸੀ ਟੈਸਟ ਪੌਜ਼ਿਟਿਵ ਆਉਣ ਤੋਂ ਬਾਅਦ ਸ਼ੁਰੂਆਤੀ ਤਿੰਨ ਮਹੀਨੇ ਸਭ ਤੋਂ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਜੇ ਕਿਸੇ ਮਹਿਲਾ ਦਾ ਪ੍ਰੈਗਨੈਂਸੀ ਟੈਸਟ ਪੌਜ਼ਿਟਿਵ ਆਇਆ ਹੈ, ਤਾਂ ਉਸ ਨੂੰ ਤੁਰੰਤ ਆਪਣੀ ਡਾਇਟ ਵਿੱਚ ਪੌਸ਼ਟਿਕ ਅਤੇ ਸਿਹਤਮੰਦ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ। ਆਓ ਮਾਹਰ ਤੋਂ ਜਾਣਦੇ ਹਾਂ ਕਿ ਇਸ ਦੌਰਾਨ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ।

1 / 6ਕਿਹਾ ਜਾਂਦਾ ਹੈ ਕਿ ਮਾਂ ਬਣਨਾ ਇੱਕ ਬਹੁਤ ਹੀ ਖੂਬਸੂਰਤ ਅਹਿਸਾਸ ਹੁੰਦਾ ਹੈ, ਪਰ ਇਹ ਸਮਾਂ ਆਪਣੇ ਨਾਲ ਕਈ ਤਰ੍ਹਾਂ ਦੀਆਂ ਚੁਣੌਤੀਆਂ ਵੀ ਲਿਆਉਂਦਾ ਹੈ। ਜਿਵੇਂ ਹੀ ਪ੍ਰੈਗਨੈਂਸੀ ਟੈਸਟ ਪੌਜ਼ਿਟਿਵ ਆਉਂਦਾ ਹੈ, ਤੁਰੰਤ ਆਪਣੀ ਡਾਇਟ ਵਿੱਚ ਬਦਲਾਅ ਕਰਨਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਸਿਰਫ਼ ਫੋਲਿਕ ਐਸਿਡ ਹੀ ਨਹੀਂ, ਸਗੋਂ ਹੋਰ ਕਈ ਪੌਸ਼ਟਿਕ ਤੱਤਾਂ ਨੂੰ ਵੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਡਾਕਟਰ ਨੇ ਦੱਸਿਆ ਹੈ ਕਿ ਇਸ ਹਾਲਤ ਵਿੱਚ ਖਾਣ-ਪੀਣ ਕਿਹੋ ਜਿਹਾ ਹੋਣਾ ਚਾਹੀਦਾ ਹੈ।

ਕਿਹਾ ਜਾਂਦਾ ਹੈ ਕਿ ਮਾਂ ਬਣਨਾ ਇੱਕ ਬਹੁਤ ਹੀ ਖੂਬਸੂਰਤ ਅਹਿਸਾਸ ਹੁੰਦਾ ਹੈ, ਪਰ ਇਹ ਸਮਾਂ ਆਪਣੇ ਨਾਲ ਕਈ ਤਰ੍ਹਾਂ ਦੀਆਂ ਚੁਣੌਤੀਆਂ ਵੀ ਲਿਆਉਂਦਾ ਹੈ। ਜਿਵੇਂ ਹੀ ਪ੍ਰੈਗਨੈਂਸੀ ਟੈਸਟ ਪੌਜ਼ਿਟਿਵ ਆਉਂਦਾ ਹੈ, ਤੁਰੰਤ ਆਪਣੀ ਡਾਇਟ ਵਿੱਚ ਬਦਲਾਅ ਕਰਨਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਸਿਰਫ਼ ਫੋਲਿਕ ਐਸਿਡ ਹੀ ਨਹੀਂ, ਸਗੋਂ ਹੋਰ ਕਈ ਪੌਸ਼ਟਿਕ ਤੱਤਾਂ ਨੂੰ ਵੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਡਾਕਟਰ ਨੇ ਦੱਸਿਆ ਹੈ ਕਿ ਇਸ ਹਾਲਤ ਵਿੱਚ ਖਾਣ-ਪੀਣ ਕਿਹੋ ਜਿਹਾ ਹੋਣਾ ਚਾਹੀਦਾ ਹੈ।

2 / 6

ਮਾਹਰ ਨੇ ਕੀ ਕਿਹਾ? ਡਾ. ਮਾਨਿਨੀ ਪਟੇਲ (ਸੀਨੀਅਰ ਕਨਸਲਟੈਂਟ, ਐਬਸਟੇਟ੍ਰਿਕਸ ਅਤੇ ਗਾਇਨੀਕੋਲੋਜੀ, ਅਪੋਲੋ ਸਪੈਕਟਰਾ ਹਸਪਤਾਲ, ਜੈਪੁਰ) ਦੇ ਅਨੁਸਾਰ, ਜਿਵੇਂ ਹੀ ਪ੍ਰੈਗਨੈਂਸੀ ਟੈਸਟ ਪੌਜ਼ਿਟਿਵ ਆਉਂਦਾ ਹੈ, ਮਹਿਲਾ ਨੂੰ ਆਪਣੀ ਡਾਇਟ 'ਤੇ ਖ਼ਾਸ ਧਿਆਨ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਗਰਭ ਅਵਸਥਾ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਮਾਂ ਦਾ ਖਾਣ-ਪੀਣ ਬੱਚੇ ਦੇ ਵਿਕਾਸ 'ਤੇ ਸਿੱਧਾ ਅਸਰ ਪਾਂਦਾ ਹੈ।

3 / 6

ਡਾਇਟ ਵਿੱਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ – ਇਸ ਸਮੇਂ ਖੁਰਾਕ ਵਿੱਚ ਹਰੀਆਂ ਸਬਜ਼ੀਆਂ, ਤਾਜ਼ੇ ਫਲ, ਦਾਲਾਂ, ਦੁੱਧ, ਪਨੀਰ, ਸੁੱਕੇ ਮੇਵੇ ਅਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਫੋਲਿਕ ਐਸਿਡ, ਆਇਰਨ ਅਤੇ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਬੱਚੇ ਦੇ ਦਿਮਾਗ, ਹੱਡੀਆਂ ਅਤੇ ਪੂਰੇ ਸਰੀਰ ਦੇ ਸਹੀ ਵਿਕਾਸ ਲਈ ਬਹੁਤ ਜ਼ਰੂਰੀ ਹੁੰਦੇ ਹਨ।

4 / 6

ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ – ਬਹੁਤ ਜ਼ਿਆਦਾ ਤਲਿਆ-ਭੁੰਨਿਆ ਭੋਜਨ, ਪੈਕੇਜਡ ਫੂਡ, ਵੱਧ ਚਾਹ-ਕੌਫੀ ਅਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਜਾਂ ਸਪਲੀਮੈਂਟ ਲੈਣ ਤੋਂ ਬਚੋ। ਪੂਰੀ ਮਾਤਰਾ ਵਿੱਚ ਪਾਣੀ ਪੀਓ ਅਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਪੌਸ਼ਟਿਕ ਭੋਜਨ ਖਾਓ। ਹਰ ਗਰਭਾਵਸਥਾ ਵੱਖਰੀ ਹੁੰਦੀ ਹੈ, ਇਸ ਲਈ ਆਪਣੀਆਂ ਲੋੜਾਂ ਮੁਤਾਬਕ ਡਾਇਟ ਤੈਅ ਕਰਨ ਲਈ ਗਾਇਨੇਕੋਲੋਜਿਸਟ ਦੀ ਸਲਾਹ ਜ਼ਰੂਰ ਲਓ। ਸਹੀ ਪੋਸ਼ਣ ਮਾਂ ਅਤੇ ਬੱਚੇ ਦੋਵਾਂ ਨੂੰ ਸਿਹਤਮੰਦ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

5 / 6

ਸਰੀਰਕ ਤੌਰ 'ਤੇ ਐਕਟਿਵ ਰਹੋ – ਹਰ ਵਿਅਕਤੀ ਨੂੰ ਰੋਜ਼ਾਨਾ ਹਲਕੀ ਸੈਰ ਜਾਂ ਹੋਰ ਉਚਿਤ ਕਸਰਤ ਰਾਹੀਂ ਸਰੀਰਕ ਤੌਰ 'ਤੇ ਐਕਟਿਵ ਰਹਿਣਾ ਚਾਹੀਦਾ ਹੈ। ਜੇਕਰ ਪ੍ਰੈਗਨੈਂਸੀ ਟੈਸਟ ਪਾਜ਼ੇਟਿਵ ਆਉਂਦਾ ਹੈ, ਤਾਂ ਡਾਕਟਰ ਦੀ ਸਲਾਹ ਅਨੁਸਾਰ ਹਲਕੀ ਸੈਰ ਸ਼ੁਰੂ ਕੀਤੀ ਜਾ ਸਕਦੀ ਹੈ। ਹਾਲਾਂਕਿ, ਇਹ ਤੁਹਾਡੀ ਸਿਹਤ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ ਕਿ ਕਿੰਨੀ ਦੇਰ ਅਤੇ ਕਿਸ ਤਰੀਕੇ ਨਾਲ ਸੈਰ ਕਰਨੀ ਚਾਹੀਦੀ ਹੈ। ਇਸ ਲਈ ਡਾਕਟਰ ਜਾਂ ਮਾਹਰ ਦੀ ਸਲਾਹ ਮੁਤਾਬਕ ਹੀ ਸਰੀਰਕ ਤੌਰ 'ਤੇ ਐਕਟਿਵ ਰਹਿਣ ਦੀ ਰੁਟੀਨ ਅਪਣਾਓ।

6 / 6

ਤਣਾਅ ਦਾ ਪ੍ਰਬੰਧਨ ਵੀ ਹੈ ਬਹੁਤ ਜ਼ਰੂਰੀ – ਅੱਜਕੱਲ੍ਹ ਜ਼ਿਆਦਾਤਰ ਔਰਤਾਂ 30 ਸਾਲ ਦੀ ਉਮਰ ਤੋਂ ਬਾਅਦ ਗਰਭਧਾਰਣ ਦਾ ਫ਼ੈਸਲਾ ਲੈਂਦੀਆਂ ਹਨ। ਕਈ ਵਾਰ ਇਹ ਪ੍ਰਕਿਰਿਆ ਚੁਣੌਤੀਪੂਰਨ ਹੋ ਜਾਂਦੀ ਹੈ ਅਤੇ ਉਮਰ 35 ਸਾਲ ਤੋਂ ਵੀ ਵੱਧ ਹੋ ਜਾਂਦੀ ਹੈ। ਤੁਸੀਂ ਕਿਸੇ ਵੀ ਉਮਰ ਵਿੱਚ ਗਰਭਧਾਰਣ ਦਾ ਫ਼ੈਸਲਾ ਕਰੋ, ਪਰ ਤਣਾਅ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ। ਬਹੁਤ ਜ਼ਿਆਦਾ ਤਣਾਅ ਗਰਭਾਵਸਥਾ 'ਤੇ ਨਕਾਰਾਤਮਕ ਅਸਰ ਪਾ ਸਕਦਾ ਹੈ। ਇਸ ਲਈ ਰੋਜ਼ਾਨਾ ਮੈਡੀਟੇਸ਼ਨ, ਯੋਗ ਜਾਂ ਹੋਰ ਆਰਾਮਦਾਇਕ ਤਰੀਕੇ ਅਪਣਾਉਣਾ ਤਣਾਅ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।

Follow Us
Tag :