ਜੇਕਰ ਤੁਸੀਂ ਡਾਂਡੀਆ 'ਤੇ ਚਾਹੁੰਦੇ ਹੋ ਐਥਨਿਕ ਲੁੱਕ, ਤਾਂ ਇਨ੍ਹਾਂ ਅਭਿਨੇਤਰੀਆਂ ਦੀ ਤਰ੍ਹਾਂ ਕੈਰੀ ਕਰੋ Outfits - TV9 Punjabi

ਜੇਕਰ ਤੁਸੀਂ ਡਾਂਡੀਆ ‘ਤੇ ਚਾਹੁੰਦੇ ਹੋ ਐਥਨਿਕ ਲੁੱਕ, ਤਾਂ ਇਨ੍ਹਾਂ ਅਭਿਨੇਤਰੀਆਂ ਦੀ ਤਰ੍ਹਾਂ ਕੈਰੀ ਕਰੋ Outfits

Published: 

26 Sep 2024 17:41 PM IST

Dandiya Fashion: ਕੁਝ ਹੀ ਦਿਨਾਂ 'ਚ ਨਰਾਤਿਆਂ ਦਾ ਤਿਉਹਾਰ ਸ਼ੁਰੂ ਹੋਣ ਜਾ ਰਿਹਾ ਹੈ। ਨੌਂ ਦਿਨਾਂ ਦੇ ਸ਼ਾਨਦਾਰ ਸਮਾਰੋਹ ਦੌਰਾਨ ਡਾਂਡੀਆ ਅਤੇ ਗਰਬਾ ਨਾਈਟਸ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਾਰ ਤੁਸੀਂ ਡਾਂਡੀਆ ਨਾਈਟਸ 'ਚ ਸਟਾਈਲਿਸ਼ ਐਥਨਿਕ ਲੁੱਕ ਕੈਰੀ ਕਰ ਸਕਦੇ ਹੋ।

1 / 5 Dandiya Ethnic Wears:ਨਰਾਤਿਆਂ ਦਾ ਤਿਉਹਾਰ 3 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਨਵਰਾਤਰੀ ਦੇ 9 ਦਿਨਾਂ ਦੌਰਾਨ ਮਾਂ ਦੁਰਗਾ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਇਸ ਦੌਰਾਨ ਡਾਂਡੀਆ ਅਤੇ ਗਰਬਾ ਦਾ ਆਯੋਜਨ ਕੀਤਾ ਜਾਂਦਾ ਹੈ। ਜੇਕਰ ਤੁਸੀਂ ਡਾਂਡੀਆ ਨਾਈਟ ਲਈ ਐਥਨਿਕ ਆਉਟਫਿੱਟ ਦੀ ਤਲਾਸ਼ ਕਰ ਰਹੇ ਹੋ, ਤਾਂ ਤੁਸੀਂ ਅਭਿਨੇਤਰੀ ਦੇ ਇਨ੍ਹਾਂ ਲੁੱਕਸ ਨੂੰ ਕੈਰੀ ਕਰ ਸਕਦੇ ਹੋ।

Dandiya Ethnic Wears:ਨਰਾਤਿਆਂ ਦਾ ਤਿਉਹਾਰ 3 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਨਵਰਾਤਰੀ ਦੇ 9 ਦਿਨਾਂ ਦੌਰਾਨ ਮਾਂ ਦੁਰਗਾ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਇਸ ਦੌਰਾਨ ਡਾਂਡੀਆ ਅਤੇ ਗਰਬਾ ਦਾ ਆਯੋਜਨ ਕੀਤਾ ਜਾਂਦਾ ਹੈ। ਜੇਕਰ ਤੁਸੀਂ ਡਾਂਡੀਆ ਨਾਈਟ ਲਈ ਐਥਨਿਕ ਆਉਟਫਿੱਟ ਦੀ ਤਲਾਸ਼ ਕਰ ਰਹੇ ਹੋ, ਤਾਂ ਤੁਸੀਂ ਅਭਿਨੇਤਰੀ ਦੇ ਇਨ੍ਹਾਂ ਲੁੱਕਸ ਨੂੰ ਕੈਰੀ ਕਰ ਸਕਦੇ ਹੋ।

2 / 5

ਜੇਕਰ ਤੁਸੀਂ ਕਾਲੇ ਜਾਂ ਲਾਲ ਰੰਗ ਦੇ ਲਹਿੰਗਾ ਪਹਿਨਣ ਤੋਂ ਬੋਰ ਹੋ ਗਏ ਹੋ, ਤਾਂ ਇਸ ਵਾਰ ਤੁਸੀਂ ਡਾਂਡੀਆ ਨਾਈਟ 'ਤੇ ਗੁਲਾਬੀ ਰੰਗ ਦੀ ਚੋਣ ਕਰ ਸਕਦੇ ਹੋ। ਅਦਾਕਾਰਾ ਨੇ ਭਾਰੀ ਦੁਪੱਟਾ ਅਤੇ ਚੋਲੀ ਦੇ ਨਾਲ ਬੰਧਨੀ ਸਕਰਟ ਪਹਿਨੀ ਹੋਈ ਹੈ। ਦੁਪੱਟੇ 'ਚ ਭਾਰੀ ਕਢਾਈ ਦਾ ਕੰਮ ਕੀਤਾ ਗਿਆ ਹੈ।

3 / 5

ਕਰਿਸ਼ਮਾ ਤੰਨਾ ਦਾ ਬਲੈਕ ਐਥਨਿਕ ਲੁੱਕ ਡਾਂਡੀਆ ਨਾਈਟਸ ਲਈ ਪਰਫੈਕਟ ਹੈ। ਅਦਾਕਾਰਾ ਨੇ ਪ੍ਰਿੰਟਿਡ ਬਲੈਕ ਸਕਰਟ ਪਹਿਨੀ ਹੋਈ ਹੈ। ਮਿਰਰ ਵਰਕ ਦੇ ਨਾਲ ਨੂਡਲ ਸਟੈਪ ਚੋਲੀ ਪਹਿਨੀ ਹੋਈ ਹੈ ਅਤੇ ਦੁਪੱਟੇ 'ਤੇ ਭਾਰੀ ਕੰਮ ਕੀਤਾ ਗਿਆ ਹੈ।

4 / 5

ਟੀਵੀ ਅਦਾਕਾਰਾ ਮੁਨਮੁਨ ਦੱਤਾ ਦਾ ਲੁੱਕ ਵੀ ਡਾਂਡੀਆ ਲਈ ਪਰਫੈਕਟ ਹੈ। ਇਸ ਲੁੱਕ 'ਚ ਅਦਾਕਾਰਾ ਨੇ ਪੀਲੇ ਰੰਗ ਦਾ ਸਲੀਵਲੈੱਸ ਬਲਾਊਜ਼ ਪਾਇਆ ਹੋਇਆ ਹੈ। ਇਸ ਦੇ ਨਾਲ ਮੁਨਮੁਨ ਨੇ ਮਲਟੀ ਕਲਰਡ ਸਕਰਟ ਕੈਰੀ ਕੀਤੀ ਹੈ। ਤੁਸੀਂ ਇਸ ਲੁੱਕ ਦੇ ਨਾਲ ਆਕਸੀਡਾਈਜ਼ਡ ਗਹਿਣੇ ਕੈਰੀ ਕਰ ਸਕਦੇ ਹੋ।

5 / 5

ਡਾਂਡੀਆ ਨਾਈਟ 'ਚ ਤੁਸੀਂ ਈਸ਼ਾ ਅੰਬਾਨੀ ਵਰਗਾ ਸਟਾਈਲਿਸ਼ ਲਹਿੰਗਾ ਕੈਰੀ ਕਰ ਸਕਦੇ ਹੋ। ਅਦਾਕਾਰਾ ਨੇ ਮਲਟੀ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ। ਇਸ ਦੇ ਨਾਲ ਉਨ੍ਹਾਂ ਨੇ ਸਲੀਵਲੇਸ ਬਲਾਊਜ਼ ਕੈਰੀ ਕੀਤਾ ਹੈ। ਲੁੱਕ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਮੈਚਿੰਗ ਸਟੇਟਮੈਂਟ ਈਅਰਰਿੰਗਸ ਪਹਿਨੀਆਂ ਹਨ।

Follow Us On
Tag :