ਦੀਪਿਕਾ ਪਾਦੁਕੋਣ ਤੋਂ ਪਹਿਲਾਂ ਇਹ ਅਭਿਨੇਤਰੀਆਂ ਵੀ ਕਰਵਾ ਚੁੱਕੀਆਂ ਹਨ ਮੈਟਰਨਿਟੀ ਸ਼ੂਟ, ਇਕ ਤਾਂ ਪਾਣੀ 'ਚ ਉੱਤਰ ਗਈ ਸੀ Punjabi news - TV9 Punjabi

ਦੀਪਿਕਾ ਪਾਦੁਕੋਣ ਤੋਂ ਪਹਿਲਾਂ ਇਹ ਅਭਿਨੇਤਰੀਆਂ ਵੀ ਕਰਵਾ ਚੁੱਕੀਆਂ ਹਨ ਮੈਟਰਨਿਟੀ ਸ਼ੂਟ, ਇਕ ਤਾਂ ਪਾਣੀ ‘ਚ ਉੱਤਰ ਗਈ ਸੀ

Updated On: 

03 Sep 2024 13:56 PM

Deepika Maternity Photoshoot: ਦੀਪਿਕਾ ਪਾਦੂਕੋਣ ਨੇ ਇੰਸਟਾ ਹੈਂਡਲ 'ਤੇ ਆਪਣੇ ਮੈਟਰਨਿਟੀ ਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਤਰ੍ਹਾਂ ਹੋਰ ਵੀ ਅਭਿਨੇਤਰੀਆਂ ਨੇ ਪ੍ਰੈਗਨੈਂਸੀ ਦੌਰਾਨ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਸਾਰੀਆਂ ਬੇਹੱਦ ਖੂਬਸੂਰਤ ਅਤੇ ਆਕਰਸ਼ਕ ਨਜ਼ਰ ਆਈਆਂ ਹਨ।

1 / 11ਦੀਪਿਕਾ

ਦੀਪਿਕਾ ਪਾਦੁਕੋਣ ਜਲਦ ਹੀ ਮਾਂ ਬਣਨ ਵਾਲੀ ਹੈ। ਇਸ ਦੌਰਾਨ ਉਨ੍ਹਾਂ ਨੇ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਸਾਰੀਆਂ ਫੋਟੋਆਂ ਬਲੈਕ ਐਂਡ ਵ੍ਹਾਈਟ ਹਨ। ਤਸਵੀਰਾਂ 'ਚ ਉਨ੍ਹਾਂ ਦੇ ਪਤੀ ਰਣਵੀਰ ਸਿੰਘ ਵੀ ਨਜ਼ਰ ਆ ਰਹੇ ਹਨ।

2 / 11

ਆਲੀਆ ਭੱਟ ਨੇ ਵੀ ਆਪਣੀ ਪ੍ਰੈਗਨੈਂਸੀ ਦੌਰਾਨ ਮੈਟਰਨਿਟੀ ਸ਼ੂਟ ਕਰਵਾਇਆ ਸੀ, ਜਿਸ 'ਚ ਉਨ੍ਹਾਂ ਨੇ ਗੋਲਡਨ ਕਲਰ ਦੀ ਡਰੈੱਸ ਪਾਈ ਸੀ। ਆਲੀਆ ਨੂੰ ਅਨੀਤਾ ਸ਼ਰਾਫ ਅਦਜਾਨੀਆ ਨੇ ਸਟਾਈਲ ਕੀਤਾ ਸੀ। ਇਨ੍ਹਾਂ ਤਸਵੀਰਾਂ 'ਚ ਆਲੀਆ ਬੇਹੱਦ ਖੂਬਸੂਰਤ ਲੱਗ ਰਹੀ ਸੀ।

3 / 11

ਬਾਲੀਵੁੱਡ ਦੀ ਫੈਸ਼ਨ ਕੁਈਨ ਵਜੋਂ ਜਾਣੀ ਜਾਂਦੀ ਸੋਨਮ ਕਪੂਰ ਨੇ ਸਾਲ 2022 ਵਿੱਚ ਬੇਟੇ ਵਾਯੂ ਨੂੰ ਜਨਮ ਦਿੱਤਾ ਸੀ। ਉਨ੍ਹਾਂ ਨੇ ਵੀ ਮੈਟਰਨਿਟੀ ਸ਼ੂਟ ਕਰਵਾਇਆ ਸੀ, ਜਿਸ ਵਿੱਚ ਉਨ੍ਹਾਂ ਨੇ ਚਿੱਟੇ ਰੰਗ ਦੀ ਡਰੈੱਸ ਪਾਈ ਸੀ। ਉਨ੍ਹਾਂ ਨੇ ਇਹ ਤਸਵੀਰਾਂ ਬਹੁਤ ਹੀ ਡਰੈਮਟਿਕ ਢੰਗ ਨਾਲ ਕਲਿੱਕ ਕਰਵਾਈਆਂ।

4 / 11

ਸਮੀਰਾ ਰੈੱਡੀ ਨੇ ਅੰਡਰਵਾਟਰ ਮੈਟਰਨਿਟੀ ਸ਼ੂਟ ਕਰਵਾਇਆ ਸੀ। ਉਨ੍ਹਾਂ ਨੇ ਸ਼ੇਅਰ ਤਸਵੀਰਾਂ ਦੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਕਿ ਮੈਂ ਨੌਵੇਂ ਮਹੀਨੇ ਵਿੱਚ ਆਪਣੇ ਬੇਬੀ ਬੰਪ ਦੀ ਖੂਬਸੂਰਤੀ ਨੂੰ ਸੈਲੇਬ੍ਰੇਟ ਕਰਨਾ ਚਾਹੁੰਦੀ ਹਾਂ।

5 / 11

ਜਿੱਥੇ ਜ਼ਿਆਦਾਤਰ ਅਭਿਨੇਤਰੀਆਂ ਡਿਜ਼ਾਈਨਰ ਗਾਊਨ ਅਤੇ ਪਹਿਰਾਵੇ ਵਿੱਚ ਨਜ਼ਰ ਆਈਆਂ, ਉੱਥੇ ਹੀ ਬੇਬੋ ਯਾਨੀ ਕਰੀਨਾ ਕਪੂਰ ਖਾਨ ਨੇ ਜਿਮ ਮੈਟਰਨਿਟੀ ਫੈਸ਼ਨ ਨੂੰ ਅਪਣਾਇਆ। ਉਨ੍ਹਾਂਨੇ ਗੁਲਾਬੀ ਰੰਗ ਦਾ ਜਿਮ ਆਊਟਫਿਟ ਪਾਇਆ ਹੋਇਆ ਸੀ ਅਤੇ ਫੋਟੋਆਂ ਵਿੱਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਦਿਖਾਈ ਦਿੱਤੀ।

6 / 11

ਸਾਲ 2021 ਵਿੱਚ, ਅਨੁਸ਼ਕਾ ਸ਼ਰਮਾ ਪਹਿਲੀ ਵਾਰ ਮਾਂ ਬਣੀ ਅਤੇ ਇੱਕ ਬੱਚੀ ਨੂੰ ਜਨਮ ਦਿੱਤਾ। ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਮਾਣਦੇ ਹੋਏ, ਉਨ੍ਹਾਂ ਨੇ ਬ੍ਰਾਉਨ ਰੰਗ ਦੀ ਡਰੈੱਸ ਵਿੱਚ ਮੈਟਰਨਿਟੀ ਸ਼ੂਟ ਕਰਵਾਇਆ। ਅਦਾਕਾਰਾ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਸਨ।

7 / 11

ਬਿਪਾਸ਼ਾ ਬਾਸੂ ਨੇ ਵੀ ਮੈਟਰਨਿਟੀ ਸ਼ੂਟ ਕਰਵਾਇਆ ਸੀ। ਸਾਰੀਆਂ ਤਸਵੀਰਾਂ 'ਚ ਉਹ ਬੇਹੱਦ ਗਲੈਮਰਸ ਲੁੱਕ 'ਚ ਨਜ਼ਰ ਆ ਰਹੀ ਸੀ। ਉਨ੍ਹਾਂ ਨੇ ਬਲੈਕ ਡਰੈੱਸ 'ਚ ਸ਼ੂਟ ਕਰਵਾਇਆ। ਕੁਝ ਤਸਵੀਰਾਂ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਵੀ ਨਜ਼ਰ ਆਏ ਸਨ।

8 / 11

ਕੋਂਕਣਾ ਸੇਨ ਸ਼ਰਮਾ ਵੀ ਆਪਣੀ ਮੈਟਰਨਿਟੀ ਸ਼ੂਟ ਦੌਰਾਨ ਬਹੁਤ ਖੂਬਸੂਰਤ ਲੱਗ ਰਹੀ ਸੀ। ਉਨ੍ਹਾਂ ਨੇ ਇਹ ਸ਼ੂਟ ਵਾਈਟ ਸ਼ਰਟ ਅਤੇ ਹਰੇ ਰੰਗ ਦੇ ਫਰਿਲ ਟਾਪ 'ਚ ਬਹੁਤ ਹੀ ਸਾਦੇ ਤਰੀਕੇ ਨਾਲ ਕੀਤਾ ਸੀ।

9 / 11

ਸੋਹਾ ਅਲੀ ਖਾਨ ਨੇ 2017 'ਚ ਬੇਟੀ ਇਨਾਇਆ ਨੂੰ ਜਨਮ ਦਿੱਤਾ ਸੀ। ਉਨ੍ਹਾਂ ਨੇ ਵੀ ਆਪਣੀ ਪ੍ਰੈਗਨੇਂਸੀ ਦੌਰਾਨ ਇੱਕ ਮੈਟਰਨਿਟੀ ਸ਼ੂਟ ਕਰਵਾਇਆ, ਜਿਸ ਵਿੱਚ ਉਨ੍ਹਾਂ ਨੇ ਬਹੁਤ ਸਾਰੇ ਗੁਬਾਰਿਆਂ ਦੇ ਵਿਚਕਾਰ ਇੱਕ ਪਿੰਕ ਆਉਟਫਿਟ ਪਾਇਆ ਹੋਇਆ ਸੀ। ਉਨ੍ਹਾਂ ਦੇ ਹੱਥ 'ਚ ਬੋਤਲ ਦੇ ਆਕਾਰ ਦਾ ਗੁਬਾਰਾ ਸੀ, ਜਿਸ 'ਤੇ ਵੈਲਕਮ ਬੇਬੀ ਲਿਖਿਆ ਹੋਇਆ ਸੀ।

10 / 11

ਲੀਜ਼ਾ ਹੇਡਨ ਨੇ ਮੈਟਰਨਿਟੀ ਸ਼ੂਟ 'ਚ ਆਪਣੀ ਫਿਟਨੈੱਸ ਦਿਖਾਈ ਸੀ। ਇੱਕ ਫੋਟੋਸ਼ੂਟ ਵਿੱਚ ਉਹ ਵਾਈਟ ਟਾਪ ਅਤੇ ਬਲੈਕ ਪੈਂਟ ਵਿੱਚ ਨਜ਼ਰ ਆ ਰਹੀ ਸੀ ਅਤੇ ਦੂਜੀ ਫੋਟੋ ਵਿੱਚ ਉਹ ਕ੍ਰੌਪ ਟਾਪ ਅਤੇ ਜੀਨਸ ਵਿੱਚ ਨਜ਼ਰ ਆ ਰਹੀ ਸੀ। ਦੋਵਾਂ ਤਸਵੀਰਾਂ 'ਚ ਲੀਜ਼ਾ ਕਾਫੀ ਖੂਬਸੂਰਤ ਲੱਗ ਰਹੀ ਸੀ।

11 / 11

ਨੇਹਾ ਧੂਪੀਆ ਨੇ ਆਪਣਾ ਮੈਟਰਨਿਟੀ ਸ਼ੂਟ ਕਾਫੀ ਸਾਧਾਰਨ ਰੱਖਿਆ। ਜਿਸ 'ਚ ਉਹ ਆਪਣੇ ਪਤੀ ਨਾਲ ਨਜ਼ਰ ਆ ਰਹੀ ਸੀ। ਨੇਹਾ ਨੇ ਬਲੈਕ ਟਾਪ ਪਾਇਆ ਹੋਇਆ ਸੀ ਜਦੋਂ ਕਿ ਉਨ੍ਹਾਂ ਦੇ ਪਤੀ ਅੰਗਦ ਬੇਦੀ ਆਫ ਵ੍ਹਾਈਟ ਸ਼ਰਟ ਅਤੇ ਬਲੈਕ ਸਪੈਕਸ 'ਚ ਨਜ਼ਰ ਆ ਰਹੇ ਸਨ।

Follow Us On
Tag :
Related Gallery
Happy Birthday Ananya Panday: ਆਲੀਸ਼ਾਨ ਬੰਗਲਾ, ਸ਼ਾਨਦਾਰ ਕਾਰ ਕਲੈਕਸ਼ਨ… 26 ਸਾਲ ਦੀ ਉਮਰ ‘ਚ ਕਰੋੜਾਂ ਦੀ ਮਾਲਕਣ ਹੈ ਅਨੰਨਿਆ ਪਾਂਡੇ
ਪਰਿਣੀਤੀ ਚੋਪੜਾ ਹੈ ਰਾਘਵ ਚੱਢਾ ਦੀ ‘Princess’, ਅਦਾਕਾਰਾ ਦੇ ਜਨਮਦਿਨ ‘ਤੇ ਪਤੀ ਨੇ ਸ਼ੇਅਰ ਕੀਤੀਆਂ Unseen ਤਸਵੀਰਾਂ, ਪਤਨੀ ਨੂੰ ਕਿਹਾ- ‘ਸਭ ਤੋਂ ਕੀਮਤੀ ਤੋਹਫਾ’
ਰਣਬੀਰ-ਆਲੀਆ ਨੂੰ ਪਿੱਛੇ ਛੱਡ ਅਕਸ਼ੈ -ਟਵਿੰਕਲ ਬਣੇ ਟਾਪ ਸੈਲੀਬ੍ਰਿਟੀ ਕਪਲ
Lata Mangeshkar Birth Anniversary: ਪਹਿਲੀ ਸੈਲਰੀ 25 ਰੁਪਏ, ਕਰੋੜਾਂ ਦੀ ਕਮਾਈ ਕਰਨ ਵਾਲੀਆਂ ਫਿਲਮਾਂ ‘ਚ ਕੰਮ ਕੀਤਾ, ਕਦੇ ਦਿਲੀਪ ਕੁਮਾਰ ਦੀ ਫਿਲਮ ਤੋਂ ਹੋ ਗਈ ਸੀ ਰਿਜੈਕਟ
Emmy Awards 2024: ਐਮੀ ਅਵਾਰਡਸ ਦੇ ਰੈੱਡ ਕਾਰਪੇਟ ‘ਤੇ ਸਿਤਾਰਿਆਂ ਨੇ ਬਿਖੇਰਿਆ ਆਪਣਾ ਜਾਦੂ, ਸੇਲੇਨਾ ਤੋਂ ਲੈ ਕੇ ਜੈਨੀਫਰ ਤੱਕ ਲੁੱਟੀ ਮਹਿਫਿਲ
Malaika Arora: ਮਲਾਇਕਾ ਅਰੋੜਾ ਦੇ ਪਿਤਾ ਦੇ ਅੰਤਿਮ ਸੰਸਕਾਰ ‘ਚ ਪਹੁੰਚੇ ਇਹ ਸਿਤਾਰੇ, ਕੱਲ੍ਹ ਕੀਤੀ ਸੀ ਖੁਦਕੁਸ਼ੀ
Exit mobile version