Proud of My Culture... ਨਵਜੋਤ ਸਿੰਘ ਸਿੱਧੂ ਨੇ ਰਵਾਇਤੀ ਪੰਜਾਬੀ ਪਹਿਰਾਵੇ 'ਚ ਸੇਅਰ ਕੀਤੀਆਂ ਤਸਵੀਰਾਂ | Navjot Singh Sidhu share pictures in Bhagra outfit fans like and comment on his social media post in punjabi look - TV9 Punjabi

Proud of My Culture… ਨਵਜੋਤ ਸਿੰਘ ਸਿੱਧੂ ਦਾ ਰਵਾਇਤੀ ਪੰਜਾਬੀ ਸਟਾਈਲ ਹੋਇਆ Viral

Updated On: 

11 Sep 2026 14:42 PM IST

Navjot Singh Sidhu: ਆਪਣੇ ਬੇਬਾਕ ਬਿਆਨਾਂ ਨਾਲ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੇ ਸਿਆਸੀ ਆਗੂ ਨਵਜੋਤ ਸਿੰਘ ਸਿੱਧੂ ਕੁਝ-ਕੁਝ ਦਿਨਾਂ ਵਿੱਚ ਸੋਸ਼ਲ ਮੀਡੀਆ ਤੇ ਆਪਣੀ ਮੌਜੂਦਗੀ ਦਰਜ ਕਰਵਾਉਂਦੇ ਰਹਿੰਦੇ ਹਨ। ਕਦੇਂ ਇਸ਼ਾਰਿਆਂ ਵਿੱਚ ਹਮਲਾ ਕਰਨ ਵਾਲੀ ਸ਼ਾਇਰੀ ਅਤੇ ਕਦੇ ਆਪਣੇ ਬਿਆਨਾਂ ਵਾਲੇ ਵੀਡੀਓ ਤਾਂ ਕਦੇਂ ਖੁਦ ਦੀਆਂ ਤਸਵੀਰਾਂ... ਉਨ੍ਹਾਂ ਦੀ ਹਰ ਪੋਸਟ ਆਉਂਦੇ ਹੀ ਵਾਇਰਲ ਹੋ ਜਾਂਦੀ ਹੈ।

1 / 5ਲੰਬੇ ਸਮੇਂ ਤੋਂ ਸਿਆਸਤ ਤੋਂ ਦੂਰ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ। ਬੀਤੇ ਕੁਝ ਸਮੇਂ ਤੋਂ ਉਹ ਪੰਜਾਬੀ ਸਭਿਆਚਾਰ ਨੂੰ ਕਾਫੀ ਪ੍ਰਮੋਟ ਕਰਦੇ ਨਜਰ ਆ ਰਹੇ ਹਨ। ਇੱਕ ਵਾਰ ਫਿਰ ਉਨ੍ਹਾਂ ਨੇ ਪੰਜਾਬ ਦੇ ਰਵਾਇਤੀ ਪਹਿਰਾਵੇ ਵਿੱਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਲੰਬੇ ਸਮੇਂ ਤੋਂ ਸਿਆਸਤ ਤੋਂ ਦੂਰ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ। ਬੀਤੇ ਕੁਝ ਸਮੇਂ ਤੋਂ ਉਹ ਪੰਜਾਬੀ ਸਭਿਆਚਾਰ ਨੂੰ ਕਾਫੀ ਪ੍ਰਮੋਟ ਕਰਦੇ ਨਜਰ ਆ ਰਹੇ ਹਨ। ਇੱਕ ਵਾਰ ਫਿਰ ਉਨ੍ਹਾਂ ਨੇ ਪੰਜਾਬ ਦੇ ਰਵਾਇਤੀ ਪਹਿਰਾਵੇ ਵਿੱਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

2 / 5

ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਨਵਜੋਤ ਸਿੱਧੂ ਨੇ ਭੰਗੜਾ ਡਰੈੱਸ ਕੈਰੀ ਕੀਤੀ ਹੋਈ ਹੈ। ਡਾਰਕ ਵਾਈਨ ਮੈਰੂਨ/ ਡੀਪ ਬਰਗੰਡੀ (ਜਾਮਨੀ ਮੈਰੂਨ) ਕਲਰ ਦਾ ਕੁੜਤਾ, ਬੰਡੀ ਜਾਂ ਨਹਿਰੂ ਜੈਕੇਟ ਅਤੇ ਚਾਦਰਾ ਦੇ ਨਾਲ ਉਸੇ ਰੰਗ ਦੀ ਦਸਤਾਰ ਵੀ ਸਜਾਈ ਹੋਈ ਹੈ। ਇਸ ਆਉਟਫਿਟ ਵਿੱਚ ਉਹ ਬਹੁਤ ਹੀ ਜੱਚ ਰਹੇ ਹਨ।

3 / 5

ਇਸ ਤਸਵੀਰ ਵਿੱਚ ਸਿੱਧੂ ਗਲ ਵਿੱਚ ਢੋਲ ਪਾ ਕੇ ਬਿਲਕੁੱਲ ਭੰਗੜਾ ਸਟਾਈਲ ਪੋਜ਼ ਦੇ ਰਹੇ ਹਨ। ਉਨ੍ਹਾਂ ਨੇ ਢੋਲ ਦੀਆਂ ਡੰਡੀਆਂ ਵੀ ਬੜੇ ਹੀ ਵਧੀਆ ਤਰੀਕੇ ਨਾਲ ਫੜੀਆਂ ਹੋਈਆਂ ਹਨ। ਉਨ੍ਹਾਂ ਦਾ ਇਹ ਅੰਦਾਜ ਕਾਫੀ ਵਾਇਰਲ ਹੋ ਰਿਹਾ ਹੈ।

4 / 5

ਨਵਜੋਤ ਸਿੰਘ ਸਿੱਧੂ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਵਿੱਚ ਉਹ ਢੋਲ ਵਜਾਉਂਦੇ ਨਜਰ ਆ ਰਹੇ ਹਨ। ਇਸ ਤਸਵੀਰ ਵਿੱਚ ਉਹ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਇਸ ਅੰਦਾਜ ਤੇ ਲੋਕ ਰੱਜ ਕੇ ਕੁਮੈਂਟ ਅਤੇ ਸ਼ੇਅਰ ਕਰ ਰਹੇ ਹਨ।

5 / 5

ਕੁਝ ਦਿਨ ਪਹਿਲਾਂ ਵੀ ਸਿੱਧੂ "MF Gabhru" ਗਾਣੇ 'ਤੇ ਰੀਲ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਕੁੜਤਾ-ਚਾਦਰਾ ਤੇ ਕੈਂਠਾ ਪਾਏ ਆਏ ਨਜ਼ਰ ਆਏ ਸਨ। ਉਨ੍ਹਾਂ ਦਾ ਇਹ ਅੰਦਾਜ ਵੀ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਖੂਬ ਵਾਇਰਲ ਹੋਇਆ ਸੀ।

Loading...
Unable to load recommendations.
Follow Us
Tag :