The Great Indian Kapil Show 5: ਕਪਿਲ ਤੋਂ ਲੈ ਕੇ ਸੁਨੀਲ ਗਰੋਵਰ ਤੱਕ... 'ਦ ਗ੍ਰੇਟ ਇੰਡੀਅਨ ਕਪਿਲ ਸ਼ਰਮਾ ਸ਼ੋਅ 5' ਦੇ ਇਹ ਸਿਤਾਰੇ ਕਿੰਨੇ ਅਮੀਰ ਹਨ? ਜਾਣੋ... | kapil sharma To sunil grover And Kiku Sharda know the Networth of The Great Indian Kapil Show Season 5 stars comedians detail in punjabi - TV9 Punjabi

ਕਪਿਲ ਤੋਂ ਲੈ ਕੇ ਸੁਨੀਲ ਗਰੋਵਰ ਤੱਕ… ‘The Great Indian Kapil Show 5’ ਦੇ ਸਿਤਾਰੇ ਕਿੰਨੇ ਅਮੀਰ? ਜਾਣੋ…

Updated On: 

22 Sep 2026 14:30 PM IST

The Great Indian Kapil Show 5:: 'ਦ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦਾ ਨਵਾਂ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਸ ਵਾਰ, ਇੱਕ ਨਹੀਂ, ਸਗੋਂ ਦੋ ਮਸ਼ਹੂਰ ਹਸਤੀਆਂ ਜੱਜ ਦੀ ਕੁਰਸੀ ਤੇ ਨਜ਼ਰ ਆਉਣਗੀਆਂ। ਅਰਚਨਾ ਪੂਰਨ ਸਿੰਘ, ਆਪਣੇ ਸਿਗਨੇਚਰ ਹਾਸੇ ਅਤੇ ਫੁੱਲ ਐਨਰਜੀ ਨਾਲ, ਜੱਜ ਬਣੀ ਰਹਿਣਗੇ। ਜਦੋਂਕਿ, ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਕਪਿਲ ਦੇ ਸ਼ੋਅ 'ਤੇ ਦਿਖਾਈ ਦੇਣਗੇ। ਜਾਣੋ ਕਿ ਸ਼ੋਅ ਵਿੱਚ ਹਿੱਸਾ ਲੈ ਰਿਹਾ ਕਲਾਕਾਰ ਕਿੰਨਾ ਅਮੀਰ ਹੈ?

1 / 7ਹਸਾਉਣ ਲਈ ਤਿਆਰ। ਨੈੱਟਫਲਿਕਸ ਦਾ ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ, 'ਦ ਗ੍ਰੇਟ ਇੰਡੀਅਨ ਕਪਿਲ ਸ਼ੋਅ', ਨਵੇਂ ਫਲੇਵਰ, ਇੱਕ ਨਵੇਂ ਅੰਦਾਜ਼ ਅਤੇ ਇੱਕ ਅਜੀਬ ਥੀਮ ਦੇ ਨਾਲ ਵਾਪਸ ਆ ਰਿਹਾ ਹੈ। ਕਪਿਲ ਸ਼ਰਮਾ ਦੇ ਸ਼ੋਅ ਦਾ ਨਵਾਂ ਸੀਜ਼ਨ 26 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾਹੈ। ਨਵੇਂ ਐਪੀਸੋਡ ਹਰ ਸ਼ਨੀਵਾਰ ਰਾਤ 8 ਵਜੇ ਪ੍ਰਸਾਰਿਤ ਹੋਣਗੇ।

ਹਸਾਉਣ ਲਈ ਤਿਆਰ। ਨੈੱਟਫਲਿਕਸ ਦਾ ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ, 'ਦ ਗ੍ਰੇਟ ਇੰਡੀਅਨ ਕਪਿਲ ਸ਼ੋਅ', ਨਵੇਂ ਫਲੇਵਰ, ਇੱਕ ਨਵੇਂ ਅੰਦਾਜ਼ ਅਤੇ ਇੱਕ ਅਜੀਬ ਥੀਮ ਦੇ ਨਾਲ ਵਾਪਸ ਆ ਰਿਹਾ ਹੈ। ਕਪਿਲ ਸ਼ਰਮਾ ਦੇ ਸ਼ੋਅ ਦਾ ਨਵਾਂ ਸੀਜ਼ਨ 26 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾਹੈ। ਨਵੇਂ ਐਪੀਸੋਡ ਹਰ ਸ਼ਨੀਵਾਰ ਰਾਤ 8 ਵਜੇ ਪ੍ਰਸਾਰਿਤ ਹੋਣਗੇ।

2 / 7

ਕਪਿਲ ਸ਼ਰਮਾ ਦੀ ਤੇ ਨਾਲ ਉਨ੍ਹਾਂ ਦੀ ਪੁਰਾਣੀ ਪਸੰਦੀਦਾ ਟੀਮ ਇਸ ਵਾਰ ਮੁਰ ਗਦਰ ਮਚਾਉਣ ਲਈ ਵਾਪਸ ਆ ਗਈ ਹੈ। ਇਨ੍ਹਾਂ ਵਿੱਚ ਕਪਿਲ ਸ਼ਰਮਾ, ਸੁਨੀਲ ਗਰੋਵਰ, ਕ੍ਰਿਸ਼ਨਾ ਅਭਿਸ਼ੇਕ ਅਤੇ ਕੀਕੂ ਸ਼ਾਰਦਾ ਸ਼ਾਮਲ ਹਨ। ਪਰ ਅੱਜ, ਅਸੀਂ ਤੁਹਾਨੂੰ ਦੱਸਾਂਗੇ ਕਿ ਕੌਣ ਕਿੰਾ ਅਮੀਰ ਹੈ। ਸ਼ੋਅ ਦੇ ਦੋ ਜਬਰਦਸਤ ਪੋਸਟਰ ਜਾਰੀ ਕੀਤੇ ਗਏ ਹਨ, ਪਰ ਪਹਿਲਾਂ, ਆਓ ਸਾਰੇ ਸਿਤਾਰਿਆਂ ਦੀ ਨੈੱਟਵਰਥ ਜਾਣ ਲੈਂਦੇ ਹਾਂ।Image Credit: Social Media

3 / 7

ਕ੍ਰਿਸ਼ਨਾ ਅਭਿਸ਼ੇਕ: ਗੋਵਿੰਦਾ ਦਾ ਭਤੀਜਾ ਅਤੇ ਪ੍ਰਸਿੱਧ ਕਾਮੇਡੀਅਨ ਕ੍ਰਿਸ਼ਨਾ ਆਪਣੀ ਸ਼ਾਨਦਾਰ ਮਿਮਿਕ੍ਰੀ ਅਤੇ ਕਾਮੇਡੀ ਲਈ ਜਾਣਿਆ ਜਾਂਦੇ ਹਨ। ਰਿਪੋਰਟਾਂ ਦੇ ਅਨੁਸਾਰ, ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ ₹50 ਕਰੋੜ ਹੈ, ਜੋ ਉਹ ਟੀਵੀ ਸ਼ੋਅ ਅਤੇ ਫਿਲਮਾਂ ਰਾਹੀਂ ਕਮਾਉਂਦੇ ਹਨ।

4 / 7

ਸੁਨੀਲ ਗਰੋਵਰ: 'ਗੁਥੀ' ਅਤੇ 'ਡਾ. ਮਸ਼ੂਰ ਗੁਲਾਟੀ' ਦੀਆਂ ਭੂਮਿਕਾਵਾਂ ਨਾਲ ਹਰ ਘਰ ਵਿੱਚ ਪ੍ਰਸਿੱਧ ਹੋਏ ਸੁਨੀਲ ਗਰੋਵਰ ਹਰ ਵਾਰ ਸਾਰਿਆਂ ਦਾ ਦਿਲ ਜਿੱਤ ਲੈਂਦੇ ਹਨ। ਹਰ ਕਿਰਦਾਰ ਨੂੰ ਨਿਭਾਉਣ ਲਈ ਉਨ੍ਹਾਂ ਵਿੱਚ ਜਬਰਦਸਤ ਟੇਲੈਂਟ ਹੈ। ਉਹ ਫਿਲਮਾਂ ਅਤੇ ਵੈੱਬ ਸੀਰੀਜ਼ ਰਾਹੀਂ ਵੀ ਕਮਾਈ ਕਰਦੇ ਹਨ। ਰਿਪੋਰਟਾਂ ਦੇ ਅਨੁਸਾਰ, ਉਨ੍ਹਾਂ ਦੀ ਕੁੱਲ ਜਾਇਦਾਦ ₹21 ਕਰੋੜ ਹੈ।

5 / 7

ਕੀਕੂ ਸ਼ਾਰਦਾ: ਇਸ ਲਿਸਟ ਵਿੱਚ ਕੀਕੂ ਸ਼ਾਰਦਾ ਵੀ ਸ਼ਾਮਲ ਹਨ, ਜਿਨ੍ਹਾਂ ਨੇ "ਬੱਚਾ ਯਾਦਵ" ਅਤੇ "ਬੰਪਰ" ਵਰਗੇ ਮਸ਼ਹੂਰ ਕਿਰਦਾਰਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਉਹ ਵੀ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਅਕਸਰ ਦਿਖਦੇ ਹਨ। ਰਿਪੋਰਟਾਂ ਅਨੁਸਾਰ, ਉਨ੍ਹਾਂ ਦੀ ਕੁੱਲ ਜਾਇਦਾਦ 33 ਤੋਂ 40 ਕਰੋੜ ਰੁਪਏ ਦੇ ਵਿਚਕਾਰ ਹੈ।

6 / 7

ਅਰਚਨਾ ਪੂਰਨ ਸਿੰਘ: 100 ਤੋਂ ਵੱਧ ਫਿਲਮਾਂ ਅਤੇ ਟੀਵੀ ਸ਼ੋਅ ਵਿੱਚ ਨਜ਼ਰ ਆ ਚੁੱਕੀ ਅਰਚਨਾ ਪੂਰਨ ਸਿੰਘ ਇੱਕ ਵਾਰ ਫਿਰ ਸ਼ੋਅ ਵਿੱਚ ਵਾਪਸੀ ਕਰ ਚੁੱਕੀ ਹੈ। ਹੁਣ ਉਨ੍ਹਾਂ ਦਾ ਆਪਣਾ ਯੂਟਿਊਬ ਚੈਨਲ ਹੈ, ਜਿਸ ਰਾਹੀਂ ਉਹ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਅਦਾਕਾਰਾ ਦੀ ਕੁੱਲ ਜਾਇਦਾਦ ਲਗਭਗ 235 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।

7 / 7

2. ਨਵਜੋਤ ਸਿੰਘ ਸਿੱਧੂ: "ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ" ਦੇ ਸੀਜ਼ਨ 5 ਵਿੱਚ ਅਰਚਨਾ ਪੂਰਨ ਸਿੰਘ ਇਕੱਲੀ ਨਹੀਂ ਦਿਖਾਈ ਦੇਵੇਗੀ। ਇਸ ਵਾਰ ਸਿੱਧੂ ਭਾਜੀ ਵੀ ਉਨ੍ਹਾਂ ਦੇ ਨਾਲ ਹੋਣਗੇ। ਸ਼ੋਅ ਵਿੱਚ ਵਾਪਸੀ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਦੀ ਕੁੱਲ ਜਾਇਦਾਦ ਲਗਭਗ 44 ਤੋਂ 45 ਕਰੋੜ ਰੁਪਏ ਹੈ।

Loading...
Unable to load recommendations.
Follow Us
Tag :